LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਈਰਾਨ ਦੇ ਨਵੇਂ ਰਾਸ਼ਟਰਪਤੀ ਨੇ ਆਪਣੀ ਤਾਜਪੋਸ਼ੀ 'ਚ ਸ਼ਮੂਲੀਅਤ ਲਈ ਭਾਰਤ ਨੂੰ ਭੇਜਿਆ ਸੱਦਾ

iran president

ਤੇਹਰਾਨ (ਇੰਟ.)- ਈਰਾਨ (Iran) ਦੇ ਨਵੇਂ ਚੁਣੇ ਗਏ ਰਾਸ਼ਟਰਪਤੀ ਇਬ੍ਰਾਹਿਮ ਰਈਸੀ (President Ibrahim Raisi) ਨੇ ਅਹੁਦਾ ਸੰਭਾਲਣ ਤੋਂ ਪਹਿਲਾਂ ਹੀ ਭਾਰਤੀ ਵਿਦੇਸ਼ ਮੰਤਰੀ ਡਾ. ਐੱਸ. ਜੈਸ਼ੰਕਰ (External Affairs Minister Dr. S. Jaishankar) ਦੀ ਅਗਵਾਈ ਵਿਚ ਤੇਹਰਾਨ ਪਹੁੰਚੇ ਭਾਰਤੀ ਵਫਦ (Indian delegation) ਨਾਲ ਬੁੱਧਵਾਰ ਨੂੰ ਮੁਲਾਕਾਤ ਕੀਤੀ। ਇਸ ਦੌਰਾਨ ਉਨ੍ਹਾਂ ਨੇ 5 ਅਗਸਤ ਨੂੰ ਆਪਣੇ ਸਹੁੰ ਚੁੱਕ ਸਮਾਗਮ (Oath ceremonies) ਲਈ ਭਾਰਤ ਨੂੰ ਸੱਦਾ ਭੇਜਿਆ ਹੈ। ਸਾਬਕਾ ਚੀਫ ਜਸਟਿਸ ਇਬ੍ਰਾਹਿਮ ਰਈਸੀ ਨੇ ਪਿਛਲੇ ਮਹੀਨੇ ਈਰਾਨ ਦੇ ਰਾਸ਼ਟਰਪਤੀ ਚੋਣਾਂ ਵਿਚ ਜਿੱਤ ਹਾਸਲ ਕੀਤੀ ਸੀ। ਉਹ ਅਗਸਤ ਦੀ ਸ਼ੁਰੂਆਤ ਵਿਚ ਅਹੁਦਾ ਗ੍ਰਹਿਣ ਕਰਣਗੇ। ਇਹ ਪਹਿਲਾ ਮੌਕਾ ਹੈ ਜਦੋਂ ਇਬ੍ਰਾਹਿਮ ਰਈਸੀ ਨੇ ਆਪਣਾ ਚਾਰਜ ਸੰਭਾਲਣ ਤੋਂ ਪਹਿਲਾਂ ਹੀ ਕਿਸੇ ਵਿਦੇਸ਼ੀ ਮਹਿਮਾਨ ਨਾਲ ਮੁਲਾਕਾਤ ਕੀਤੀ ਹੈ।

Iran All Set To Get Ultraconservative Cleric Ebrahim Raisi As President

Read this- ਪੰਜਾਬ ਦੇ ਕਈ ਹਿੱਸਿਆਂ ਵਿਚ ਪਿਆ ਮਾਨਸੂਨ ਦਾ ਪਹਿਲਾ ਮੀਂਹ, ਲੋਕਾਂ ਨੂੰ ਮਿਲੀ ਰਾਹਤ 

ਭਾਰਤੀ ਵਿਦੇਸ਼ ਮੰਤਰੀ ਈਰਾਨ ਦੇ ਨਵੇਂ ਚੁਣੇ ਗਏ ਰਾਸ਼ਟਰਪਤੀ ਨੂੰ ਮਿਲਣ ਵਾਲੇ ਪਹਿਲੇ ਵਿਦੇਸ਼ੀ ਵਿਅਕਤੀ ਹਨ। ਮੀਟਿੰਗ ਵਿਚ ਦੋਹਾਂ ਦੇਸ਼ਾਂ ਵਿਚਾਲੇ ਸਬੰਧਾਂ ਨੂੰ ਲੈਕੇ ਚਰਚਾ ਹੋਈ। ਰੂਸ ਲਈ ਤਿੰਨ ਦਿਨ ਦੀ ਯਾਤਰਾ 'ਤੇ ਰਵਾਨਾ ਹੋਣ ਦੌਰਾਨ ਐੱਸ. ਜੈਸ਼ੰਕਰ ਨੇ ਰਾਸਤੇ ਵਿਚ ਤੇਹਰਾਨ ਵਿਚ ਥੋੜ੍ਹੀ ਦੇਰ ਲਈ ਰੁਕੇ ਅਤੇ ਇਬ੍ਰਾਹਿਮ ਰਈਸੀ ਨਾਲ ਮੁਲਾਕਾਤ ਕੀਤੀ।ਈਰਾਨੀ ਅਗਵਾਈ ਨੇ ਭਾਰਤ ਨੂੰ ਨਵੇਂ ਰਾਸ਼ਟਰਪਤੀ ਅਹੁਦੇ ਦੇ ਸਹੁੰ ਚੁੱਕ ਸਮਾਰੋਹ ਵਿਚ ਸ਼ਿਰਕਤ ਕਰਨ ਲਈ ਸੱਦਾ ਦਿੱਤਾ ਜਿਸ ਨੂੰ ਭਾਰਤ ਨੇ ਸਵੀਕਾਰ ਕਰ ਲਿਆ। ਅਜੇ ਇਹ ਤੈਅ ਨਹੀਂ ਹੋਇਆ ਹੈ ਕਿ ਨਵੀਂ ਦਿੱਲੀ ਦੀ ਨੁਮਾਇੰਦਗੀ ਕੌਣ ਕਰੇਗਾ। ਸਮਾਰੋਹ ਲਈ ਸੱਦੇ ਜਾਣ ਵਾਲੇ ਕੁਝ ਦੇਸ਼ਾਂ ਵਿਚ ਭਾਰਤ ਵੀ ਸ਼ਾਮਲ ਹੈ।

Who is Ebrahim Raisi, Iran's next president? | Elections News | Al Jazeera

Read this- ਜਲੰਧਰ ਬਿਜਲੀ ਸ਼ਿਕਾਇਤ ਕੇਂਦਰ 'ਚ ਮੁਲਾਜ਼ਮ ਨਾਲ ਹੋਈ ਕੁੱਟਮਾਰ, ਫਾਲਟ ਦੱਸਣ 'ਤੇ ਕੀਤਾ ਹਮਲਾ

ਵਿਦੇਸ਼ ਮੰਤਰੀ ਜੈਸ਼ੰਕਰ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਿੱਜੀ ਸੰਦੇਸ਼ ਦੇ ਨਾਲ ਨਵੇਂ ਨਿਯੁਕਤ ਰਾਸ਼ਟਰਪਤੀ ਇਬ੍ਰਾਹਿਮ ਰਈਸੀ ਨਾਲ ਮੁਲਾਕਾਤ ਕੀਤੀ। ਇਕ ਨਿਊਜ਼ ਚੈਨਲ ਦੇ ਸੂਤਰ ਦੱਸਦੇ ਹਨ ਕਿ ਹੱਥ ਨਾਲ ਲਿਖੀ ਚਿੱਠੀ ਵਿਚ ਭਾਰਤੀ ਪ੍ਰਧਾਨ ਮੰਤਰੀ ਨੇ ਈਰਾਨੀ ਨੇਤਾ ਨੂੰ ਕੋਰੋਨਾ ਦੇ ਹਾਲਾਤ ਵਿਚ ਸੁਧਾਰ ਹੋਣ 'ਤੇ ਭਾਰਤ ਆਉਣ ਲਈ ਸੱਦਾ ਦਿੱਤਾ। ਜੈਸ਼ੰਕਰ ਨੇ ਇਬ੍ਰਾਹਿਮ ਰਈਸੀ ਦੇ ਨਾਲ ਆਪਣੀਆਂ ਤਸਵੀਰਾਂ ਦੇ ਨਾਲ ਟਵੀਟ ਕੀਤਾ। ਨਵਨਿਯੁਕਤ ਰਾਸ਼ਟਰਪਤੀ ਇਬ੍ਰਾਹਿਮ ਰਈਸੀ ਨੂੰ ਉਨ੍ਹਾਂ ਸਵਾਗਤ ਲਈ ਧੰਨਵਾਦ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਮਿਲਿਆ ਇਕ ਨਿੱਜੀ ਸੰਦੇਸ਼ ਸੌਂਪਿਆ। ਆਪਣੇ ਦੋ ਪੱਖੀ ਰਿਸ਼ਤਿਆਂ ਨੂੰ ਮਜ਼ਬੂਤ ਬਣਾਉਣ। ਖੇਤਰੀ ਅਤੇ ਸੰਸਾਰਕ ਮੁੱਦਿਆਂ 'ਤੇ ਸਹਿਯੋਗ ਦਾ ਵਿਸਥਾਰ ਕਰਨ ਲਈ ਉਨ੍ਹਾਂ ਦੀ ਮਜ਼ਬੂਤ ਵਚਨਬੱਧਤਾ ਨੂੰ ਮਹੱਤਵ ਦਿੰਦੇ ਹਨ।

In The Market