LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਜਲੰਧਰ ਬਿਜਲੀ ਸ਼ਿਕਾਇਤ ਕੇਂਦਰ 'ਚ ਮੁਲਾਜ਼ਮ ਨਾਲ ਹੋਈ ਕੁੱਟਮਾਰ, ਫਾਲਟ ਦੱਸਣ 'ਤੇ ਕੀਤਾ ਹਮਲਾ

electricity crisis

ਜਲੰਧਰ (ਇੰਟ.)- ਪੰਜਾਬ (Punjab) ਵਿਚ ਬਿਜਲੀ ਕੱਟ (Electricity Cutt) ਤੋਂ ਪ੍ਰੇਸ਼ਾਨ ਲੋਕ ਹੁਣ ਹਿੰਸਕ ਹੋਣ ਲੱਗੇ ਹਨ। ਅਜਿਹਾ ਮਾਮਲਾ ਜਲੰਧਰ (Jalandhar) ਵਿਚ ਸਾਹਮਣੇ ਆਇਆ ਹੈ। ਇਥੇ ਬੂਟਾ ਮੰਡੀ ਕੰਪਲੇਂਟ ਸੈਂਟਰ (Complaint centre) ਵਿਚ ਤਾਇਨਾਤ ਮੁਲਾਜ਼ਮ ਤੋਂ ਕੁਝ ਲੋਕਾਂ ਨੇ ਕੁੱਟਮਾਰ ਕੀਤੀ। ਉਨ੍ਹਾਂ ਦੇ ਇਲਾਕੇ ਵਿਚ ਲਾਈਟ ਨਹੀਂ ਸੀ ਅਤੇ ਸੈਂਟਰ ਦਾ ਨੰਬਰ ਵੀ ਬਿਜ਼ੀ ਆ ਰਿਹਾ ਸੀ। ਜਿਸ ਪਿੱਛੋਂ ਦੋ ਲੋਕ ਕੰਪਲੇਂਟ ਸੈਂਟਰ ਪਹੁੰਚੇ ਅਤੇ ਮੁਲਾਜ਼ਮ ਨੂੰ ਉਸੇ ਵੇਲੇ ਲਾਈਟ ਚਾਲੂ ਕਰਨ ਲਈ ਕਿਹਾ। ਜਦੋਂ ਉਸ ਨੇ ਦੱਸਿਆ ਕਿ ਫਾਲਟ ਹੈ ਅਤੇ ਉਸ ਨੂੰ ਠੀਕ ਕਰ ਰਹੇ ਹਾਂ ਤਾਂ ਮੁਲਜ਼ਮਾਂ ਨੇ ਉਸ 'ਤੇ ਹਮਲਾ ਕਰ ਕੇ ਹੱਥੋਪਾਈ ਸ਼ੁਰੂ ਕਰ ਦਿੱਤੀ। ਕੰਪਲੇਂਟ ਸੈਂਟਰ ਦਾ ਮੋਬਾਇਲ ਵੀ ਖੋਹ ਕੇ ਲਿਜਾਉਣ ਲੱਗੇ। ਇਸ ਦਾ ਪਤਾ ਚੱਲਦੇ ਹੀ ਬਾਕੀ ਮੁਲਾਜ਼ਮ ਉਥੇ ਪਹੁੰਚੇ ਅਤੇ ਬਚਾਅ ਕਰਦਿਆਂ ਮਾਮਲਾ ਸੁਲਝਾਇਆ। ਮੌਕੇ 'ਤੇ ਪੁਲਿਸ ਬੁਲਾਈ ਗਈ ਅਤੇ ਸ਼ਿਕਾਇਤ ਦੇ ਦਿੱਤੀ ਗਈ ਹੈ।

बिजलीकर्मी मनप्रीत सिंह।

Read this- ਘਰ ਵਿਚ ਹਮਲਾਵਰਾਂ ਵਲੋਂ ਕੀਤਾ ਗਿਆ ਹਮਲਾ, ਚੱਲੀਆਂ ਇੱਟਾਂ-ਰੋੜੇ 3 ਜ਼ਖਮੀ

ਬੂਟਾ ਮੰਡੀ ਕੰਪਲੇਂਟ ਸੈਂਟਰ ਦੇ ਮੁਲਾਜ਼ਮ ਮਨਪ੍ਰੀਤ ਸਿੰਘ ਨੇ ਦੱਸਿਆ ਕਿ ਅੱਧੀ ਰਾਤ ਨੂੰ ਅਚਾਨਕ ਇਲਾਕੇ ਦੀ ਲਾਈਟ ਚਲੀ ਗਈ। ਲਾਈਟ ਜਾਂਦੇ ਹੀ ਕੰਪਲੇਂਟ ਸੈਂਟਰ ਵਿਚ ਲੋਕਾਂ ਦੇ ਫੋਨ ਆਉਣ ਲੱਗੇ। ਇਸ ਵਿਚ ਮੋਬਾਇਲ ਬਿਜ਼ੀ ਹੋ ਗਿਆ। ਉਦੋਂ ਉਥੇ ਦੋ ਲੋਕ ਆਏ ਅਤੇ ਕਿਹਾ ਕਿ ਬਿਜਲੀ ਚਾਲੂ ਕਰੋ। ਉਸ ਨੇ ਕਿਹਾ ਕਿ ਇਹ ਸਿਰਫ ਕੰਪਲੇਂਟ ਸੈਂਟਰ ਹਨ। ਮੇਰਾ ਕੰਮ ਬਿਜਲੀ ਦੀ ਸ਼ਿਕਾਇਤ ਨੂੰ ਅੱਗੇ ਫਾਰਵਰਡ ਕਰਨਾਅਤੇ ਲਾਈਟ ਆਉਣ ਦਾ ਸਮਾਂ ਦੱਸਣਾ ਹੈ। ਉਹ ਅੜੇ ਰਹੇ ਤਾਂ ਮੈਂ ਕਿਹਾ ਕਿ ਤੁਹਾਡੀ ਲਾਈਨ ਵਿਚ ਫਾਲਟ ਹੈ, ਜਿਸ ਨੂੰ ਠੀਕ ਕਰ ਰਹੇ ਹਾਂ। ਇਸ 'ਤੇ ਉਹ ਭੜਕ ਗਏ ਅਤੇ ਹੱਥੋਪਾਈ ਕਰਨ ਲੱਗੇ। ਇਹੀ ਨਹੀਂ, ਉਨ੍ਹਾਂ ਨੇ ਮੋਬਾਇਲ ਵੀ ਚੁੱਕ ਲਿਆ ਅਤੇ ਕਿਹਾ ਕਿ ਜਦੋਂ ਇਸ 'ਤੇ ਕਾਲ ਹੀ ਨਹੀਂ ਹੁੰਦੀ ਤਾਂ ਇਸ ਨੂੰ ਰੱਖਿਆ ਕਿਉਂ ਹੈ? ਉਦੋਂ ਬਾਕੀ ਸਾਥੀਆਂ ਨੇ ਆ ਕੇ ਉਨ੍ਹਾਂ ਨੂੰ ਬਚਾਇਆ। ਉਨ੍ਹਾਂ ਨੇ ਕਿਹਾ ਕਿ ਬਿਜਲੀ ਕੱਟ ਸਾਡੇ ਹੱਥ ਵਿਚ ਨਹੀਂ ਹਨ ਪਰ ਅਜਿਹੇ ਹਾਲਾਤ ਵਿਚ ਕੰਮ ਕਰਨਾ ਮੁਸ਼ਕਲ ਹੈ। ਅਸੀਂ ਰਾਤ ਦੀ ਡਿਊਟੀ ਅਤੇ ਫਿਰ ਹਨੇਰੇ ਵਿਚ ਘਰ ਕਿਵੇਂ ਜਾਵਾਂਗੇ ? ਇਸ ਨਾਲ ਤਾਂ ਸਾਡੀ ਜਾਨ ਨੂੰ ਖਤਰਾ ਹੋ ਜਾਵੇਗਾ।

बिजली कर्मियों से बात करती पुलिस। - Dainik Bhaskar

Read this- ਕੋਰੋਨਾ ਰਫ਼ਤਾਰ ਘੱਟ ਹੋਣ 'ਤੇ ਖੱਟਰ ਸਰਕਾਰ ਦਾ ਸਕੂਲਾਂ ਬਾਰੇ ਵੱਡਾ ਫੈਸਲਾ
ਬਿਜਲੀ ਮੁਲਾਜ਼ਮਾਂ ਨਾਲ ਕੁੱਟਮਾਰ ਦਾ ਪਤਾ ਚੱਲਦੇ ਹੀ ਵੱਡੀ ਗਿਣਤੀ ਵਿਚ ਮੁਲਾਜ਼ਮ ਉਥੇ ਪਹੁੰਚ ਗਏ। ਉਨ੍ਹਾਂ ਨੇ ਕਿਹਾ ਕਿ ਬਿਜਲੀ ਕੱਟ ਪਿੱਛੋਂ ਹੀ ਲਗਾਏ ਜਾ ਰਹੇ ਹਨ। ਸਾਡੇ ਹੱਥ ਵਿਚ ਕੁਝ ਨਹੀਂ। ਜੇਕਰ ਇਸ ਤਰ੍ਹਾਂ ਸਾਡੇ ਉਪਰ ਹਮਲਾ ਹੋਵੇਗਾ ਤਾਂ ਅਸੀਂ ਕਿਵੇਂ ਕੰਮ ਕਰਾਂਗੇ। ਪੁਲਿਸ ਅਜਿਹੇ ਲੋਕਾਂ ਨਾਲ ਸਖਤੀ ਨਾਲ ਨਜਿੱਠੇ ਨਹੀਂ ਤਾਂ ਅਸੀਂ ਧਰਨਾ ਦੇਣ ਨੂੰ ਮਜਬੂਰ ਹੋਵਾਂਗੇ। ਉਥੇ ਹੀ ਪੁਲਿਸ ਦਾ ਕਹਿਣਾ ਹੈ ਕਿ ਉਨ੍ਹਾਂ ਲੋਕਾਂ ਨੂੰ ਥਾਣੇ ਬੁਲਾਇਆ ਗਿਆ ਹੈ। ਮਾਮਲੇ ਦੀ ਜਾਂਚ ਕਰ ਕੇ ਉਚਿਤ ਕਾਰਵਾਈ ਕੀਤੀ ਜਾਵੇਗੀ।

In The Market