LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਪੰਜਾਬ ਦੇ ਕਈ ਹਿੱਸਿਆਂ ਵਿਚ ਪਿਆ ਮਾਨਸੂਨ ਦਾ ਪਹਿਲਾ ਮੀਂਹ, ਲੋਕਾਂ ਨੂੰ ਮਿਲੀ ਰਾਹਤ 

raining chd

ਅੰਮ੍ਰਿਤਸਰ (ਇੰਟ.)- ਪੰਜਾਬ ਦੇ ਕਈ ਹਿੱਸਿਆਂ ਵਿਚ ਅੱਜ ਮਾਨਸੂਨ ਦਾ ਪਹਿਲਾ ਮੀਂਹ ਪਿਆ ਹੈ। ਲੰਬੀ ਉਡੀਕ ਮਗਰੋਂ ਮਾਨਸੂਨ (Mansoon) ਨੇ ਅੱਜ ਪੰਜਾਬ (Punjab) ਵਿਚ ਦਸਤਕ ਦੇ ਦਿੱਤੀ ਹੈ ਅਤੇ ਮੀਂਹ (Raining) ਪੈਣ ਨਾਲ ਲੋਕਾਂ ਨੂੰ ਗਰਮੀ ਤੋਂ ਥੋੜੀ ਰਾਹਤ ਮਿਲੀ ਹੈ। ਚੰਡੀਗੜ੍ਹ ਵਿਚ ਵੀ ਮੀਂਹ ਨੇ ਦਸਤਕ ਦੇ ਦਿੱਤੀ ਹੈ। ਚੰਡੀਗੜ੍ਹ (chandigarh) ਵਿਚ ਸ਼ਾਮ 4 ਵਜੇ ਹਲਕੀ ਬਾਰਿਸ਼ ਹੋਈ, ਜਿਸ ਦਾ ਲੋਕ ਆਨੰਦ ਮਾਣ ਰਹੇ ਹਨ।

Chandigarh gets highest rain on November day | Cities News,The Indian  Express

Read this- ਜਲੰਧਰ ਬਿਜਲੀ ਸ਼ਿਕਾਇਤ ਕੇਂਦਰ 'ਚ ਮੁਲਾਜ਼ਮ ਨਾਲ ਹੋਈ ਕੁੱਟਮਾਰ, ਫਾਲਟ ਦੱਸਣ 'ਤੇ ਕੀਤਾ ਹਮਲਾ
ਦੱਸਣਯੋਗ ਹੈ ਕਿ ਮੌਸਮ ਵਿਭਾਗ (IMD) ਵਲੋਂ ਦੱਖਣੀ ਪੱਛਮੀ ਮੌਨਸੂਨ 10 ਜੁਲਾਈ ਦੇ ਆਸ ਪਾਸ ਆਉਣ ਦੀ ਦੀ ਪੇਸ਼ਿਨਗੋਈ ਕੀਤੀ ਗਈ ਸੀ। ਇਸ ਤੋਂ ਇਲਾਵਾ ਇਹ ਵੀ ਪੇਸ਼ਿਨਗੋਈ ਕੀਤੀ ਗਈ ਸੀ ਕਿ ਪੱਛਮੀ ਉੱਤਰ ਪ੍ਰਦੇਸ਼, ਪੰਜਾਬ, ਹਰਿਆਣਾ, ਰਾਜਸਥਾਨ ਅਤੇ ਦਿੱਲੀ ਦੇ ਕੁਝ ਹੋਰ ਹਿੱਸਿਆਂ ਵਿੱਚ ਚਲੇ ਜਾਣ ਦੀ ਸੰਭਾਵਨਾ ਹੈ। ਜਿਸ ਕਾਰਨ ਉੱਤਰ-ਪੱਛਮ ਅਤੇ ਮੱਧ ਭਾਰਤ ਵਿੱਚ ਬਾਰਸ਼ ਹੋਣ ਦੀ ਸੰਭਾਵਨਾ ਹੈ। ਅਜਿਹੀ ਸਥਿਤੀ ਵਿੱਚ ਯੂਪੀ, ਪੰਜਾਬ, ਹਰਿਆਣਾ, ਦਿੱਲੀ ਵਿੱਚ ਗਰਮੀ ਤੋਂ ਰਾਹਤ ਮਿਲੇਗੀ। ਮੌਸਮ ਵਿਭਾਗ ਨੇ 8 ਜੁਲਾਈ ਤੋਂ ਪੰਜਾਬ, ਹਰਿਆਣਾ ਅਤੇ ਦਿੱਲੀ ਦੇ ਕਈ ਇਲਾਕਿਆਂ ਵਿੱਚ ਮੀਂਹ ਦੀਆਂ ਗਤੀਵਿਧੀਆਂ ਦੀ ਭਵਿੱਖਬਾਣੀ ਕੀਤੀ ਹੈ।

andhra pradesh rain: Coastal Regions to Receive Heavy Rains

Read this- ਘਰ ਵਿਚ ਹਮਲਾਵਰਾਂ ਵਲੋਂ ਕੀਤਾ ਗਿਆ ਹਮਲਾ, ਚੱਲੀਆਂ ਇੱਟਾਂ-ਰੋੜੇ 3 ਜ਼ਖਮੀ
ਪੰਜਾਬ ਦੇ ਉੱਤਰੀ ਤੇ ਹਿਮਾਚਲ ਬੈਲਟ 'ਚ ਪਟਿਆਲਾ, ਰਾਜਪੁਰਾ, ਸਮਰਾਲਾ ਤੱਕ ਹਲਚਲਾਂ ਦੇਖੀਆਂ ਜਾ ਸਕਦੀਆਂ ਹਨ। ਜੋ ਕਿ 9 ਤੋਂ ਖਾੜੀ ਬੰਗਾਲ ਤੋਂ ਸਿੱਧੇ, ਖੁੱਲ੍ਹੇ, ਭਰੇ "ਪੁਰੇ" ਨਾਲ਼ ਆਪਣੇ ਪੈਰ ਜਮਾਉਂਦੀਆਂ ਜਾਣਗੀਆਂ ਤੇ ਜਲਦ ਹੀ ਐਤਵਾਰ ਸ਼ਾਮ ਨੂੰ ਸਮੁੱਚੇ ਸੂਬੇ 'ਚ ਰਿਮਝਿਮ ਬਰਸਾਤਾਂ ਦਾ ਮਾਹੌਲ ਦੇਖਿਆ ਜਾਵੇਗਾ। ਆਖਿਰਕਾਰ ਜੁਲਾਈ 12 ਨੂੰ ਮਾਨਸੂਨ ਰਹਿੰਦੇ ਪੰਜਾਬ ਦੇ ਹਿੱਸਿਆਂ, ਦਿੱਲੀ ਅਤੇ ਹਰਿਆਣਾ ਤੱਕ ਛਾ ਜਾਵੇਗੀ। ਮਾਨਸੂਨ ਦੇ ਇੱਕ ਵਾਰ ਐਕਟਿਵ ਹੋਣ ਤੋਂ ਬਾਅਦ, ਜੁਲਾਈ ਵਿੱਚ ਕਿਸੇ ਮਾਨਸੂਨ ਬ੍ਰੇਕ ਦੀ ਉਮੀਦ ਨਹੀਂ ਹੈ। ਐਕਟਿਵ ਮਾਨਸੂਨ ਪੰਜਾਬ ਨੂੰ ਬਿਜਲਈ ਸੰਕਟ ਵਿੱਚੋਂ ਵੀ ਕੱਢਣ ਲਈ ਵਰਦਾਨ ਸਾਬਿਤ ਹੋਵੇਗੀ।

In The Market