LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਲੁਧਿਆਣਾ ਤੋਂ ਜਲੰਧਰ, ਅੰਮ੍ਰਿਤਸਰ ਲਈ ਬੱਸਾਂ ਦੀ ਆਵਾਜਾਈ ਸ਼ੁਰੂ, ਜੰਮੂ-ਕੱਟੜਾ ਲਈ ਅੱਜ ਤੋਂ ਚੱਲਣਗੀਆਂ ਟ੍ਰੇਨਾਂ

bus pilgrms

ਲੁਧਿਆਣਾ (ਇੰਟ.)- ਪੰਜਾਬ ਵਿਚ ਕਿਸਾਨਾਂ ਦਾ ਧਰਨਾ ਖਤਮ ਹੋਣ ਤੋਂ ਬਾਅਦ ਮੰਗਲਵਾਰ ਸ਼ਾਮ ਨੂੰ ਲੁਧਿਆਣਾ ਤੋਂ ਜਲੰਧਰ ਤੇ ਅੰਮ੍ਰਿਤਸਰ ਲਈ ਬੱਸਾਂ ਦੀ ਆਵਾਜਾਈ ਸ਼ੁਰੂ ਹੋ ਗਈ। ਧਰਨੇ ਕਾਰਣ ਬੱਸਾਂ ਨੂੰ ਪਿੰਡਾਂ ਦੇ ਰਸਤੇ ਜਾਣਾ ਪੈ ਰਿਹਾ ਸੀ। ਜਿਸ ਨਾਲ ਯਾਤਰੀਆਂ ਨੂੰ ਖਾਸੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ। ਧਰਨਾ ਖਤਮ ਹੋਣ ਤੋਂ ਬਾਅਦ ਸ਼ਾਮ ਦੇ ਸਮੇਂ ਕਈ ਬੱਸਾਂ ਅੰਮ੍ਰਿਤਸਰ ਦੇ ਲਈ ਰਵਾਨਾ ਹੋਈਆਂ। ਇਸ ਨਾਲ ਯਾਤਰੀਆਂ ਨੇ ਕਾਫੀ ਹੱਦ ਤੱਕ ਰਾਹਤ ਦੀ ਸਾਹ ਲਈ। ਉਥੇ ਹੀ ਬੁੱਧਵਾਰ ਤੋਂ ਰੇਲਵੇ ਸਟੇਸ਼ਨ 'ਤੇ ਪੱਸਰੀ ਸੁੰਨ ਵੀ ਖਤਮ ਹੋ ਜਾਵੇਗੀ। ਹਾਲਾਂਕਿ ਕਿਸਾਨਾਂ ਦਾ ਧਰਨਾ ਖਤਮ ਹੋਣ ਦੀ ਸੂਚਨਾ ਮਿਲਣ ਤੋਂ ਬਾਅਦ ਕੁਝ ਯਾਤਰੀ ਟ੍ਰੇਨ ਫੜ ਸਟੇਸ਼ਨ 'ਤੇ ਪਹੁੰਚ ਗਏ ਸਨ।

Ludhiana railway station: No biz due to train suspension but vendors told  to pay licence fee - Hindustan Times

Read more- ਪੀ.ਐੱਮ. ਮੋਦੀ ਨੇ ਰੂਸ ਦੇ ਰਾਸ਼ਟਰਪਤੀ ਪੁਤਿਨ ਨਾਲ ਕੀਤੀ ਗੱਲਬਾਤ 

ਰੇਲ ਅਧਿਕਾਰੀਆਂ ਨੇ ਦੱਸਿਆ ਕਿ ਧਰਨਾ ਖਤਮ ਹੋਣ ਦੀ ਸੂਚਨਾ ਉਨ੍ਹਾਂ ਨੂੰ ਮਿਲੀ ਹੈ ਪਰ ਸਾਰੇ ਸ਼ਡਿਊਲ ਤਿਆਰ ਕਰ ਕੇ ਟ੍ਰੇਨਾਂ ਦਾ ਪਰਿਚਾਲਨ ਸ਼ੁਰੂ ਹੋਵੇਗਾ। ਛੇਤੀ ਹੀ ਅੰਮ੍ਰਿਤਸਰ ਅਤੇ ਜੰਮੂ-ਤਵੀ, ਕਟਰਾ ਤੋਂ ਚੱਲਣ ਵਾਲੀਆਂ ਟ੍ਰੇਨਾਂ ਦੀ ਰਫਤਾਰ ਤੇਜ਼ ਹੋ ਜਾਵੇਗੀ। ਧਰਨੇ ਵਾਲੀ ਥਾਂ ਤੋਂ ਹੁਣ ਹੁਣ ਕਿਸਾਨ ਹਟ ਚੁੱਕੇ ਹਨ। ਬਸ ਸਟੈਂਡ 'ਤੇ ਅਧਿਕਾਰੀ ਨੇ ਦੱਸਿਆ ਕਿ ਗੰਨੇ ਦੇ ਸਮਰਥਨ ਮੁੱਲ ਨੂੰ ਲੈ ਕੇ ਚੱਲ ਰਿਹਾ ਅੰਦੋਲਨ ਖਤਮ ਹੁੰਦੇ ਹੀ ਬੱਸਾਂ ਦੀ ਆਵਾਜਾਈ ਸ਼ੁਰੂ ਹੋ ਗਈ।

Amid rising Covid cases, Ludhiana bus stand authorities drop guard -  Hindustan Times

Read more- ਪੰਜਾਬ ਮਾਮਲਿਆਂ ਇੰਚਾਰਜ ਹਰੀਸ਼ ਰਾਵਤ ਨੂੰ ਮਿਲਣ ਲਈ ਵਿਰੋਧੀ ਖੇਮਾ ਦੇਹਰਾਦੂਨ ਲਈ ਹੋਇਆ ਰਵਾਨਾ 

ਪਹਿਲਾਂ ਵੀ ਤਕਰੀਬਨ ਬੱਸਾਂ ਚੱਲ ਰਹੀਆਂ ਸਨ ਪਰ ਅੰਮ੍ਰਿਤਸਰ ਜਾਣ ਵਿਚ ਪ੍ਰੇਸ਼ਾਨੀ ਹੋ ਰਹੀ ਸੀ। ਹੁਣ ਪ੍ਰਦੇਸ਼ ਭਰ ਲਈ ਸੁਵਿਧਾ ਸ਼ੁਰੂ ਕਰ ਦਿੱਤੀ ਗਈ ਹੈ। ਜ਼ਿਕਰਯੋਗ ਹੈ ਕਿ ਜਲੰਧਰ ਵਿਚ ਕਿਸਾਨਾਂ ਦੇ ਧਰਨੇ ਤੋਂ ਦੂਜੇ ਜ਼ਿਲਿਆਂ ਵਿਚ ਹਰ ਰੋਜ਼ ਸਫਰ ਕਰਨ ਵਾਲੇ ਲੋਕਾਂ ਨੂੰ ਖਾਸੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ। ਜਲੰਧਰ ਤੋਂ ਲੁਧਿਆਣਾ ਤੱਕ ਦਾ ਸਫਰ ਕਰਨ ਲਈ ਹੀ ਵਾਹਨ ਚਾਲਕਾਂ ਨੂੰ 5 ਘੰਟੇ ਤੱਲ ਜਾਂਦੇ ਸਨ। ਕਿਸਾਨ ਲੰਬੇ ਸਮੇਂ ਤੋਂ ਮੰਗਾਂ ਨੂੰ ਲੈ ਕੇ ਪ੍ਰਦਰਸ਼ਨ ਕਰ ਰਹੇ ਸਨ।

In The Market