LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

27 ਨਵੰਬਰ ਨੂੰ ਕੇਜਰੀਵਾਲ ਦੀ ਮੁੜ ਪੰਜਾਬ ਫੇਰੀ, ਅਧਿਆਪਕਾਂ ਦੇ ਧਰਨੇ ਦਾ ਕਰਨਗੇ ਸਮਰਥਨ

25n11

ਚੰਡੀਗੜ੍ਹ- ਆਮ ਆਦਮੀ ਪਾਰਟੀ (Aam Admi Party) ਦੇ ਕੌਮੀ ਕਨਵੀਨਰ ਅਤੇ ਦਿੱਲੀ (Delhi) ਦੇ ਮੁੱਖ ਮੰਤਰੀ (CM) ਅਰਵਿੰਦ ਕੇਜਰੀਵਾਲ (Arvind Kejriwal) ਸ਼ਨੀਵਾਰ 27 ਨਵੰਬਰ ਨੂੰ ਇਕ ਰੋਜ਼ਾ ਪੰਜਾਬ (Punjab) ਦੌਰੇ 'ਤੇ ਆ ਰਹੇ ਹਨ। 

Also Read: ਔਰਤਾਂ ਲਈ ਕੇਜਰੀਵਾਲ ਦੇ ਐਲਾਨ 'ਤੇ ਵਰ੍ਹੇ ਪਰਗਟ ਸਿੰਘ, ਕਿਹਾ- ਪਹਿਲਾਂ ਦਿੱਲੀ 'ਚ ਅਜਿਹਾ ਕੁਝ ਕਰ ਲਓ'

ਵੀਰਵਾਰ ਨੂੰ ਪਾਰਟੀ ਹੈੱਕੁਆਰਟਰ ਤੋਂ ਜਾਰੀ ਬਿਆਨ ਰਾਹੀਂ ਇਹ ਜਾਣਕਾਰੀ ਦਿੱਤੀ ਗਈ ਹੈ। ਪਾਰਟੀ ਅਨੁਸਾਰ ਮੁਹਾਲੀ ਸਥਿਤ ਧਰਨੇ 'ਤੇ ਬੈਠੇ ਅਤੇ ਪਾਣੀ ਦੀ ਟੈਂਕੀ 'ਤੇ ਚੜ੍ਹੇ ਅਧਿਆਪਕਾਂ ਦੇ ਸਮਰਥਨ ਲਈ ਅਰਵਿੰਦ ਕੇਜਰੀਵਾਲ ਉਚੇਚੇ ਤੌਰ 'ਤੇ ਦਿੱਲੀ ਤੋਂ ਪੰਜਾਬ ਪਹੁੰਚ ਰਹੇ ਹਨ। ਹਾਲ ਹੀ ਦੌਰਾਨ ਆਪਣੇ 2 ਦਿਨਾਂ ਪੰਜਾਬ ਦੌਰੇ ਦੌਰਾਨ ਪੰਜਾਬ ਦੇ ਸਿੱਖਿਆ ਖੇਤਰ 'ਚ ਕ੍ਰਾਂਤੀਕਾਰੀ ਸੁਧਾਰਾਂ ਲਈ ਅਧਿਆਪਕਾਂ ਨੂੰ 8 ਗਰੰਟੀਆਂ ਦਿੱਤੇ ਜਾਣ ਮੌਕੇ ਅਰਵਿੰਦ ਕੇਜਰੀਵਾਲ ਨੇ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਅਪੀਲ ਕੀਤੀ ਸੀ ਕਿ ਉਹ (ਚੰਨੀ) ਨੌਕਰੀਆਂ ਲਈ ਲੰਬੇ ਸਮੇਂ ਤੋਂ ਸੰਘਰਸ਼ ਕਰਦੇ ਆ ਰਹੇ ਯੋਗਤਾ ਪ੍ਰਾਪਤ ਬੇਰੁਜ਼ਗਾਰ ਅਧਿਆਪਕਾਂ ਦੀਆਂ ਤੁਰੰਤ ਮੰਗਾਂ ਮੰਨਣ ਤਾਂ ਕਿ ਉਹ ਧਰਨੇ ਚੁੱਕ ਲੈਣ। ਪਾਣੀ ਦੀਆਂ ਟੈਂਕੀਆਂ ਤੋਂ ਉਤਰ ਕੇ ਖ਼ੁਸ਼ੀ-ਖ਼ੁਸ਼ੀ ਵਾਪਸ ਆਪਣੇ-ਆਪਣੇ ਘਰਾਂ ਨੂੰ ਜਾਣ, ਅਧਿਆਪਕਾਂ ਨੂੰ ਤਰਸ ਰਹੇ ਸਰਕਾਰੀ ਸਕੂਲਾਂ 'ਚ ਵਿਦਿਆਰਥੀਆਂ ਨੂੰ ਪੜਾਉਣ। 

Also Read: ਕਿਸਾਨੀ ਅੰਦੋਲਨ 'ਚ ਇਕ ਹੋਰ ਸ਼ਹਾਦਤ, ਬਰਨਾਲਾ ਦੇ ਕਿਸਾਨ ਨੇ ਤੋੜਿਆ ਦੰਮ

ਕੇਜਰੀਵਾਲ ਨੇ ਚੰਨੀ ਸਰਕਾਰ ਨੂੰ ਚੇਤਾਵਨੀ ਵੀ ਦਿੱਤੀ ਸੀ ਕਿ ਜੇਕਰ ਚੰਨੀ ਸਰਕਾਰ ਨੇ ਸੰਘਰਸ਼ਸ਼ੀਲ ਅਧਿਆਪਕਾਂ ਦੇ ਮਸਲੇ ਤੁਰੰਤ ਹੱਲ ਨਾ ਕੀਤੇ ਤਾਂ ਉਹ (ਕੇਜਰੀਵਾਲ) ਖ਼ੁਦ ਆ ਇਨ੍ਹਾਂ ਬੇਰੁਜ਼ਗਾਰ ਅਧਿਆਪਕਾਂ ਦੇ ਧਰਨੇ 'ਚ ਸ਼ਮੂਲੀਅਤ ਕਰਨ ਲਈ ਮਜਬੂਰ ਹੋਣਗੇ।

Also Read: ਆਪਣੇ ਮੋਬਾਇਲ 'ਚੋਂ ਤੁਰੰਤ ਡਿਲੀਟ ਕਰ ਦਿਓ WhatsApp ਦਾ ਇਹ ਵਰਜ਼ਨ, ਹੋ ਸਕਦਾ ਨੁਕਸਾਨ

In The Market