LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਆਪਣੇ ਮੋਬਾਇਲ 'ਚੋਂ ਤੁਰੰਤ ਡਿਲੀਟ ਕਰ ਦਿਓ WhatsApp ਦਾ ਇਹ ਵਰਜ਼ਨ, ਹੋ ਸਕਦਾ ਨੁਕਸਾਨ

25n10

ਨਵੀਂ ਦਿੱਲੀ- ਵਟਸਐਪ (WhatsApp) ਦੁਨੀਆ ਦੇ ਟਾਪ ਮੈਸੇਜਿੰਗ ਐਪਸ (Top Messaging Apps) ’ਚੋਂ ਇਕ ਹੈ ਅਤੇ ਮੌਜੂਦ ਸਮੇਂ ’ਚ ਇਸ ਪਲੇਟਫਾਰਮ ਨਾਲ ਕਰੋੜਾਂ ਯੂਜ਼ਰਸ ਜੁੜੇ ਹਨ। ਵਟਸਐਪ ਸਮੇਂ-ਸਮੇਂ ’ਤੇ ਨਵੇਂ ਫੀਚਰਜ਼ (New features) ਪੇਸ਼ ਕਰਦਾ ਆਇਆ ਹੈ, ਜੋ ਯੂਜ਼ਰਸ ਦੇ ਬਹੁਤ ਕੰਮ ਆ ਰਹੇ ਹਨ। ਹਾਲਾਂਕਿ, ਇੰਨੇ ਫੀਚਰਜ਼ ਹੋਣ ਤੋਂ ਬਾਅਦ ਵੀ ਕਈ ਯੂਜ਼ਰਸ ਜ਼ਿਆਦਾ ਫੀਚਰਜ਼ ਦੀ ਚਾਹ ’ਚ ਵਟਸਐਪ ਦੇ ਫੇਕ ਵਰਜ਼ਨ ਡਾਊਨਲੋਡ (Fake version download) ਕਰ ਲੈਂਦੇ ਹਨ ਅਤੇ ਹੈਕਰਾਂ ਦਾ ਸ਼ਿਕਾਰ ਹੋ ਜਾਂਦੇ ਹਨ। ਇਨ੍ਹਾਂ ਫਰਜ਼ੀ ਐਪਸ ਦੀ ਸੂਚੀ ’ਚ ਸਭ ਤੋਂ ਵੱਡਾ ਨਾਂ WhatsApp Delta ਦਾ ਹੈ।

Also Read: ਮਜ਼ਦੂਰ ਦੀ ਰਾਤੋ-ਰਾਤ ਬਦਲੀ ਕਿਸਮਤ, ਖਦਾਨ 'ਚੋਂ ਮਿਲਿਆ 15 ਲੱਖ ਦਾ ਹੀਰਾ

ਵਟਸਐਪ ਡੈਲਟਾ ਐਪ ਵਟਸਐਪ ਦਾ ਫੇਕ ਵਰਜ਼ਨ ਹੈ। ਇਸ ਐਪ ਨੂੰ ਡੈਲਟਾ ਲੈਬ ਸਟੂਡੀਓ ਨੇ ਤਿਆਰ ਕੀਤਾ ਹੈ। ਇਸ ਵਿਚ ਕਲਰ, ਐਕਸੈਂਟ ਕਲਰ ਤੋਂ ਲੈ ਕੇ ਐਪ ਥੀਮ ਅਤੇ ਕਸਟਮ ਫੋਂਟ ਤਕ ਦੀ ਸੁਵਿਧੀ ਦਿੱਤੀ ਗਈ ਹੈ। ਇਸ ਐਪ ’ਚ ਆਟੋ ਰਿਪਲਾਈ ਅਤੇ ਡੂ-ਨਾਟ-ਡਿਸਟਰਬ ਵਰਗੇ ਫੀਚਰਜ਼ ਮਿਲਣਗੇ। ਇਸ ਤੋਂ ਇਲਾਵਾ ਵਟਸਐਪ ਡੈਲਟਾ ’ਚ ਸੈਂਡ ਕੀਤੇ ਗਏ ਮੈਸੇਜ ਨੂੰ ਮਾਡੀਫਾਈ ਕੀਤਾ ਜਾ ਸਕਦਾ ਹੈ। ਹਾਲਾਂਕਿ, ਇਹ ਐਪ ਗੂਗਲ ਪਲੇਅ ਸਟੋਰ ਅਤੇ ਐਪਲ ਐਪ ਸਟੋਰ ’ਤੇ ਉਪਲੱਬਧ ਨਹੀਂ ਹੈ। ਇਸ ਐਪ ਦੀ APK ਫਾਈਲ ਨੂੰ ਥਰਡ ਪਾਰਟੀ ਸਾਈਟ ਤੋਂ ਡਾਊਨਲੋਡ ਕੀਤਾ ਜਾ ਸਕਦਾ ਹੈ। 

Also Read: Airtel ਤੋਂ ਬਾਅਦ VI ਨੇ ਵੀ ਮਹਿੰਗਾ ਕੀਤਾ ਮੋਬਾਈਲ ਰਿਚਾਰਜ, 25 ਫੀਸਦੀ ਵਧਾਇਆ ਟੈਰਿਫ

ਵਟਸਐਪ ਦੇ ਐੱਫ.ਏ.ਕਿਊ ਪੇਜ ’ਤੇ ਉਪਲੱਬਧ ਜਾਣਕਾਰੀ ਮੁਤਾਬਕ, ਵਟਸਐਪ ਆਪਣੇ ਪਲੇਟਫਾਰਮ ਦੇ ਪਾਇਰੇਟਿਡ ਵਰਜ਼ਨ ਨੂੰ ਇਸਤੇਮਾਲ ਕਰਨ ਦੀ ਸਲਾਹ ਨਹੀਂ ਦਿੰਦੇ। ਜੇਕਰ ਕੋਈ ਯੂਜ਼ਰ ਵਟਸਐਪ ਦਾ ਫਰਜ਼ੀ ਐਪ ਇਸਤੇਮਾਲ ਕਰਦਾ ਹੈ ਤਾਂ ਉਸ ਦੇ ਅਕਾਊਂਟ ਨੂੰ ਬੈਨ ਕੀਤਾ ਜਾ ਸਕਦਾ ਹੈ। ਇਸ ਤੋਂ ਬਾਅਦ ਜੇਕਰ ਯੂਜ਼ਰਸ ਅਧਿਕਾਰਤ ਐਪ ਦਾ ਇਸਤੇਮਾਲ ਨਹੀਂ ਕਰਦੇ ਤਾਂ ਉਨ੍ਹਾਂ ਦੇ ਅਕਾਊਂਟ ’ਤੇ ਹਮੇਸ਼ਾ ਲਈ ਪਾਬੰਦੀ ਲਗਾਈ ਜਾ ਸਕਦੀ ਹੈ। 

Also Read: ਹਰਿਆਣਾ: ਯਮੁਨਾਨਗਰ 'ਚ ਕਬਾੜ ਦੀ ਦੁਕਾਨ ਨੂੰ ਲੱਗੀ ਭਿਆਨਕ ਅੱਗ, 3 ਬੱਚਿਆਂ ਸਣੇ 4 ਦੀ ਮੌਤ

In The Market