LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਮੱਤੇਵਾੜਾ ਜੰਗਲ ਬਚਾਉਣ ਲਈ ਪਹੁੰਚੇ ਵਾਤਾਵਰਣ ਪ੍ਰੇਮੀਆਂ ਤੇ ਸਿਆਸਤਦਾਨਾਂ ਨੇ ਲਾਇਆ ਮੋਰਚਾ

10 july matte

ਚੰਡੀਗੜ੍ਹ: ਪੰਜਾਬ ਦੇ ਸਨਅਤੀ ਹੱਬ ਲੁਧਿਆਣਾ ਵਿੱਚ ਇੱਕ ਮੈਗਾ ਟੈਕਸਟਾਈਲ ਪਾਰਕ ਸਥਾਪਤ ਕਰਨ ਦੀ ਤਜਵੀਜ਼ ਨੂੰ ਸਥਾਨਕ ਲੋਕਾਂ, ਵਾਤਾਵਰਣ ਪ੍ਰੇਮੀਆਂ ਅਤੇ ਇੱਥੋਂ ਤੱਕ ਕਿ ਕੁਝ ਸਿਆਸੀ ਆਗੂਆਂ ਨੇ ਵੀ ਲਾਲ ਝੰਡੀ ਦੇ ਦਿੱਤੀ ਹੈ।ਪੀਏਸੀ ਵੱਲੋਂ ਆਯੋਜਿਤ #SaveMattewaraForest ਦੀ ਆਵਾਜ਼ ਬੁਲੰਦ ਕਰਨ ਲਈ ਵੱਡੀ ਗਿਣਤੀ ਵਿੱਚ ਵਾਤਾਵਰਣ ਪ੍ਰੇਮੀ, ਸਮਾਜਿਕ ਕਾਰਕੁਨ, ਸਿਆਸਤਦਾਨ, ਕਿਸਾਨ ਸਮੂਹ ਪਹੁੰਚੇ ਮੱਤੇਵਾੜਾ ਮੋਰਚਾ ਲਈ ਪਹੁੰਚੇ। ਵਾਤਾਵਰਣ, ਖੇਤਰ ਦੀ ਜੈਵ ਵਿਭਿੰਨਤਾ ਨੂੰ ਬਚਾਉਣ ਦੇ ਕਾਰਨ ਦਾ ਸਮਰਥਨ ਕਰਨ ਲਈ ਪੰਜਾਬ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਵੀ ਪਹੁੰਚੇ।

Also Read: Nokia ਨਾਲ ਪੰਗਾ ਚੀਨੀ ਕੰਪਨੀਆਂ ਨੂੰ ਪਿਆ ਮਹਿੰਗਾ, ਇਸ ਦੇਸ਼ 'ਚ Oppo and Oneplus 'ਤੇ ਲੱਗੀ ਪਾਬੰਦੀ

 

ਰਾਜਾ ਵੜਿੰਗ ਨੇ ਇੱਕ ਟਵੀਟ ਕੀਤਾ, "ਜੇ ਅਸੀਂ ਆਪਣੇ ਜੰਗਲ ਨਾ ਬਚਾ ਸਕੇ ਤਾਂ ਅਸੀਂ ਆਪਣੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਕੀ ਜਵਾਬ ਦੇਵਾਂਗੇ।ਆਓ ਸਭ ਰਲ ਮਿਲਕੇ ਪੰਜਾਬ ਲਈ ਅਵਾਜ਼ ਬੁਲੰਦ ਕਰੀਏ।"

Also Read: ਬੰਦ ਕਮਰੇ 'ਚ ਦੂਜੀ ਔਰਤ ਨਾਲ ਰੋਮਾਂਸ ਕਰਦਾ ਫੜਿਆ ਗਿਆ ਸਿਪਾਹੀ ਪਤੀ, ਪਤਨੀ ਨੇ ਕੀਤੀ ਛਿੱਤਰ ਪਰੇਡ

ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਇਸ ਦਾ ਵਿਰੋਧ ਕਰਦੇ ਕਿਹਾ, "ਸਰਕਾਰ ਜਿਸ ਉਦਯੋਗਿਕ ਪਾਰਕ ਨੂੰ ਮੱਤੇਵਾੜਾ ਦੇ ਨਜ਼ਦੀਕ ਲਿਆਉਣਾ ਚਾਹੁੰਦੀ ਹੈ ਉਹ ਇਸ ਜੰਗਲ ਨੂੰ ਤਬਾਹ ਕਰ ਦੇਵੇਗਾ। ਪ੍ਰਸਤਾਵਿਤ ਪ੍ਰੋਜੈਕਟ ਪੰਜਾਬ ਲਈ ਬਹੁਤ ਗ਼ਲਤ ਹੈ ਅਤੇ ਮੈਂ ਇਸਦਾ ਸਖ਼ਤ ਵਿਰੋਧ ਕਰਦਾ ਹਾਂ।"

In The Market