LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਬੰਦ ਕਮਰੇ 'ਚ ਦੂਜੀ ਔਰਤ ਨਾਲ ਰੋਮਾਂਸ ਕਰਦਾ ਫੜਿਆ ਗਿਆ ਸਿਪਾਹੀ ਪਤੀ, ਪਤਨੀ ਨੇ ਕੀਤੀ ਛਿੱਤਰ ਪਰੇਡ

10 july pati

ਲਖਨਊ- ਉੱਤਰ ਪ੍ਰਦੇਸ਼ ਦੇ ਕਾਨਪੁਰ 'ਚ ਔਰਤ ਨੇ ਕਾਂਸਟੇਬਲ ਪਤੀ ਨੂੰ ਬੰਦ ਕਮਰੇ 'ਚ ਦੂਜੀ ਔਰਤ ਨਾਲ ਰੋਮਾਂਸ ਕਰਦੇ ਰੰਗੇ ਹੱਥੀਂ ਫੜ ਲਿਆ। ਫਿਰ ਉਸ ਨੇ ਸਿਪਾਹੀ ਦੀ ਚੰਗੀ ਤਰ੍ਹਾਂ ਕੁੱਟਮਾਰ ਕੀਤੀ। ਇਸ ਘਟਨਾ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋਈ ਹੈ। ਪਤਨੀ ਨੇ ਸਿਪਾਹੀ 'ਤੇ ਦੂਜੇ ਵਿਆਹ ਦਾ ਵੀ ਦੋਸ਼ ਲਗਾਇਆ ਹੈ। ਇਹ ਵੀ ਦੱਸਿਆ ਕਿ ਉਸ ਦਾ ਕਾਂਸਟੇਬਲ ਪਤੀ ਸਬ-ਇੰਸਪੈਕਟਰ ਬਣ ਕੇ ਪਿਛਲੇ ਇਕ ਸਾਲ ਤੋਂ ਪੈਸਿਆਂ ਦੀ ਉਗਾਹੀ ਕਰ ਰਿਹਾ ਹੈ।

Also Read: 'ਚੰਡੀਗੜ੍ਹ 'ਚ ਨਹੀਂ ਬਣਨ ਦਿਆਂਗੇ ਹਰਿਆਣਾ ਵਿਧਾਨ ਸਭਾ ਦੀ ਇਮਾਰਤ', ਪੰਜਾਬ ਸਿਹਤ ਮੰਤਰੀ ਦਾ ਵੱਡਾ ਬਿਆਨ

ਦੱਸਿਆ ਜਾ ਰਿਹਾ ਹੈ ਕਿ ਨੌਬਸਤਾ ਮਾਚਾਰੀਆ ਨਿਵਾਸੀ ਵਿਜੇਰਾਜੇ ਯਾਦਵ ਪੁਲਿਸ ਕਾਂਸਟੇਬਲ ਰਾਜੀਵ ਯਾਦਵ ਦੀ ਪਤਨੀ ਹੈ। ਉਸ ਨੇ ਆਪਣੇ ਪਤੀ ਰਾਜੀਵ ਯਾਦਵ ਨੂੰ ਇਕ ਗੈਰ-ਔਰਤ ਨਾਲ ਫਲੈਟ 'ਚ ਰੰਗਰਲੀਆਂ ਮਨਾਉਂਦੇ ਫੜਿਆ, ਜਿਸ ਤੋਂ ਬਾਅਦ ਮੀਆਂ-ਬੀਵੀ ਅਤੇ ਗੈਰ-ਔਰਤ ਵਿਚਕਾਰ ਘੰਟਿਆਂ ਤੱਕ ਹਾਈਵੋਲਟੇਜ ਡਰਾਮਾ ਚੱਲਦਾ ਰਿਹਾ। ਗੁੱਸੇ 'ਚ ਵਿਜੇਰਾਜੇ ਨੇ ਪਤੀ ਰਾਜੀਵ ਯਾਦਵ ਦੀ ਕੁੱਟਮਾਰ ਕੀਤੀ। ਜਦੋਂ ਪਤੀ ਦੀ ਬੇਵਫਾਈ ਦਾ ਖੁਲਾਸਾ ਹੋਇਆ ਤਾਂ ਪਤਨੀ ਨੇ ਇੱਕ ਹੋਰ ਖੁਲਾਸਾ ਕਰ ਦਿੱਤਾ। ਪਤਨੀ ਵਿਜੇਰਾਜੇ ਨੇ ਦੱਸਿਆ ਕਿ ਉਸ ਦਾ ਪਤੀ ਕਾਂਸਟੇਬਲ ਹੈ ਅਤੇ ਉਸ ਕੋਲ ਸਬ-ਇੰਸਪੈਕਟਰ ਦਾ ਜਾਅਲੀ ਆਈਡੀ ਕਾਰਡ ਬਣਿਆ ਹੋਇਆ ਹੈ। ਇਸ ਕਾਰਨ ਉਹ ਪਿਛਲੇ ਇੱਕ ਸਾਲ ਤੋਂ ਲੋਕਾਂ ਤੋਂ ਪੈਸੇ ਇਕੱਠੇ ਕਰ ਰਿਹਾ ਹੈ। ਅਜਿਹਾ ਕਰਕੇ ਉਸ ਨੇ ਲੱਖਾਂ ਰੁਪਏ ਕਮਾ ਲਏ ਹਨ।

ਪਤਨੀ ਵਿਜੇਰਾਜੇ ਦਾ ਦੋਸ਼ ਹੈ ਕਿ ਪਤੀ ਰਾਜੀਵ ਔਰਈਆ ਜ਼ਿਲ੍ਹੇ ਦਾ ਰਹਿਣ ਵਾਲਾ ਹੈ। ਵਿਆਹ ਤੋਂ ਬਾਅਦ ਰਾਜੀਵ ਦੇ ਹੋਰ ਔਰਤਾਂ ਨਾਲ ਨਾਜਾਇਜ਼ ਸਬੰਧ ਸਨ। ਇਸ ਵਾਰ ਉਸ ਨੇ ਆਪਣੇ ਪਤੀ ਨੂੰ ਕਿਸੇ ਹੋਰ ਔਰਤ ਨਾਲ ਰੋਮਾਂਸ ਕਰਦੇ ਰੰਗੇ ਹੱਥੀਂ ਫੜ ਲਿਆ ਹੈ। ਵਿਜੇਰਾਜੇ ਨੇ ਨੌਬਸਤਾ ਥਾਣੇ 'ਚ ਸ਼ਿਕਾਇਤ ਦੇ ਕੇ ਕਾਰਵਾਈ ਦੀ ਮੰਗ ਕੀਤੀ ਸੀ। ਪਰ ਕਈ ਦਿਨ ਬੀਤ ਜਾਣ 'ਤੇ ਵੀ ਕੋਈ ਕਾਰਵਾਈ ਨਾ ਹੋਣ 'ਤੇ ਪਤਨੀ ਵਿਜੇਰਾਜੇ ਨੇ ਅੱਜ ਡੀਸੀਪੀ ਦੱਖਣੀ ਦਫ਼ਤਰ ਪਹੁੰਚ ਕੇ ਇਨਸਾਫ਼ ਦੀ ਗੁਹਾਰ ਲਗਾਈ ਹੈ।

Also Read: 'ਆਪ' ਵਿਧਾਇਕ ਸ਼ੈਰੀ ਕਲਸੀ ਦੇ ਭਰਾ ਦਾ ਭਿਆਨਕ ਐਕਸੀਡੈਂਟ, ਚਚੇਰੇ ਭਰਾ, PA ਸਣੇ 3 ਦੀ ਮੌਤ

ਐਡੀਸ਼ਨਲ ਡੀਸੀਪੀ ਸਾਊਥ ਮਨੀਸ਼ ਸੋਨਕਰ ਦਾ ਕਹਿਣਾ ਹੈ ਕਿ ਪਤਨੀ ਨੇ ਕਾਂਸਟੇਬਲ ਪਤੀ ਦੇ ਖਿਲਾਫ ਵਿਆਹੇ ਹੁੰਦੇ ਹੋਏ ਦੂਜਾ ਵਿਆਹ ਕਰਵਾਉਣ ਦਾ ਮਾਮਲਾ ਦਰਜ ਕਰਾਇਆ ਹੈ। ਪੀੜਤਾ ਨੇ ਦੱਸਿਆ ਹੈ ਕਿ ਉਸ ਦੇ ਪਤੀ ਦਾ ਇਕ ਹੋਰ ਔਰਤ ਤੋਂ ਬੱਚਾ ਵੀ ਹੈ। ਇਸ ਤੋਂ ਇਲਾਵਾ ਪਤੀ 'ਤੇ ਜਾਅਲੀ ਸ਼ਨਾਖਤੀ ਕਾਰਡ ਬਣਾ ਕੇ ਜਬਰੀ ਵਸੂਲੀ ਕਰਨ ਦਾ ਵੀ ਦੋਸ਼ ਹੈ। ਫਿਲਹਾਲ ਇਸ ਪੂਰੇ ਮਾਮਲੇ ਦੀ ਜਾਂਚ ਏਸੀਪੀ ਗੋਵਿੰਦਨਗਰ ਨੂੰ ਸੌਂਪੀ ਗਈ ਹੈ। ਦੋਸ਼ੀ ਪਾਏ ਜਾਣ 'ਤੇ ਦੋਸ਼ੀ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ।

In The Market