LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

Nokia ਨਾਲ ਪੰਗਾ ਚੀਨੀ ਕੰਪਨੀਆਂ ਨੂੰ ਪਿਆ ਮਹਿੰਗਾ, ਇਸ ਦੇਸ਼ 'ਚ Oppo and Oneplus 'ਤੇ ਲੱਗੀ ਪਾਬੰਦੀ

10 jul nokia

ਨਵੀਂ ਦਿੱਲੀ- ਚੀਨੀ ਸਮਾਰਟਫੋਨ ਕੰਪਨੀ Oppo ਅਤੇ Oneplus ਨੂੰ ਵੱਡਾ ਝਟਕਾ ਲੱਗਾ ਹੈ। ਇਹ ਝਟਕਾ ਨੋਕੀਆ ਦੇ ਕਾਰਨ ਲੱਗਾ ਹੈ। Nokiamob.net ਦੀ ਇੱਕ ਰਿਪੋਰਟ ਦੇ ਅਨੁਸਾਰ ਮੈਨਹੇਮ ਖੇਤਰੀ ਅਦਾਲਤ ਨੇ ਪੇਟੈਂਟ ਵਿਵਾਦ ਦਾ ਫੈਸਲਾ ਨੋਕੀਆ ਦੇ ਹੱਕ ਵਿੱਚ ਸੁਣਾਇਆ ਹੈ।

Also Read: ਬੰਦ ਕਮਰੇ 'ਚ ਦੂਜੀ ਔਰਤ ਨਾਲ ਰੋਮਾਂਸ ਕਰਦਾ ਫੜਿਆ ਗਿਆ ਸਿਪਾਹੀ ਪਤੀ, ਪਤਨੀ ਨੇ ਕੀਤੀ ਛਿੱਤਰ ਪਰੇਡ

ਅਦਾਲਤ ਨੇ ਇਹ ਫੈਸਲਾ ਨੋਕੀਆ ਦੁਆਰਾ ਦਾਇਰ ਉਸ ਕੇਸ ਵਿੱਚ ਦਿੱਤਾ ਜਿਸ ਵਿੱਚ ਕੰਪਨੀ ਨੇ ਓਪੋ ਅਤੇ ਵਨਪਲੱਸ 'ਤੇ ਪੇਟੈਂਟ ਦੀ ਉਲੰਘਣਾ ਕਰਨ ਦਾ ਦੋਸ਼ ਲਗਾਇਆ ਸੀ। ਇਸ ਤੋਂ ਪਹਿਲਾਂ ਨੋਕੀਆ ਇਨ੍ਹਾਂ ਚੀਨੀ ਕੰਪਨੀਆਂ ਨਾਲ ਸਮਝੌਤਾ ਕਰਨ ਦੀ ਮੰਗ ਕਰ ਰਹੀ ਸੀ ਪਰ ਇਸ ਵਿਚ ਅਸਫਲ ਰਹਿਣ ਕਾਰਨ ਪਿਛਲੇ ਸਾਲ ਚਾਰ ਵੱਖ-ਵੱਖ ਦੇਸ਼ਾਂ ਵਿਚ ਓਪੋ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਸੀ। ਰਿਪੋਰਟ 'ਚ ਦੱਸਿਆ ਗਿਆ ਹੈ ਕਿ ਹੁਣ ਇਸ ਫੈਸਲੇ ਕਾਰਨ ਓਪੋ ਅਤੇ ਵਨਪਲੱਸ ਜਰਮਨੀ 'ਚ ਆਪਣੇ ਡਿਵਾਈਸ ਨਹੀਂ ਵੇਚ ਸਕਦੇ ਹਨ। ਹਾਲਾਂਕਿ ਇਹ ਸਥਾਈ ਪਾਬੰਦੀ ਨਹੀਂ ਹੈ। ਨੋਕੀਆ ਨੇ ਓਪੋ ਦੇ ਖਿਲਾਫ ਪੇਟੈਂਟ ਵਿਵਾਦ ਵਿੱਚ ਆਪਣੀ ਪਹਿਲੀ ਜਿੱਤ ਹਾਸਲ ਕੀਤੀ ਹੈ।

ਹਾਲਾਂਕਿ ਇਸ ਮਾਮਲੇ 'ਚ ਇਹ ਪਹਿਲਾ ਫੈਸਲਾ ਹੈ। ਵਰਤਮਾਨ ਵਿਚ ਓਪੋ ਅਤੇ ਇਸਦਾ ਸਹਿਭਾਗੀ ਬ੍ਰਾਂਡ OnePlus ਜਰਮਨੀ ਵਿਚ ਮੋਬਾਈਲ ਉਪਕਰਣ ਨਹੀਂ ਵੇਚ ਸਕਦੇ ਹਨ ਜੋ ਨੋਕੀਆ ਦੇ ਯੂਰਪੀਅਨ ਪੇਟੈਂਟ EP 17 04 731 ਦੀ ਉਲੰਘਣਾ ਕਰਦੇ ਹਨ।

Also Read: 'ਚੰਡੀਗੜ੍ਹ 'ਚ ਨਹੀਂ ਬਣਨ ਦਿਆਂਗੇ ਹਰਿਆਣਾ ਵਿਧਾਨ ਸਭਾ ਦੀ ਇਮਾਰਤ', ਪੰਜਾਬ ਸਿਹਤ ਮੰਤਰੀ ਦਾ ਵੱਡਾ ਬਿਆਨ

ਮਾਮਲਾ ਕੀ ਹੈ?
ਇਸ ਪੇਟੈਂਟ ਦੇ ਬਾਰੇ 'ਚ ਕਿਹਾ ਗਿਆ ਹੈ ਕਿ ਇਹ ਇਕ ਅਜਿਹੀ ਤਕਨੀਕ ਹੈ ਜੋ ਵਾਈਫਾਈ ਕਨੈਕਸ਼ਨ ਨੂੰ ਸਕੈਨ ਕਰਨ ਤੋਂ ਬਚਾਉਂਦੀ ਹੈ। ਸਾਲ 2021 'ਚ ਨੋਕੀਆ ਨੇ ਪੇਟੈਂਟ ਦੀ ਉਲੰਘਣਾ ਨੂੰ ਲੈ ਕੇ ਏਸ਼ੀਆ ਅਤੇ ਯੂਰਪ ਦੇ ਕਈ ਦੇਸ਼ਾਂ 'ਚ Oppo ਖਿਲਾਫ ਮਾਮਲਾ ਦਰਜ ਕਰਵਾਇਆ ਸੀ। ਇਸ ਵਿਚ ਭਾਰਤ, ਬ੍ਰਿਟੇਨ, ਫਰਾਂਸ ਅਤੇ ਜਰਮਨੀ ਵਰਗੇ ਦੇਸ਼ ਸ਼ਾਮਲ ਹਨ। ਇਸ ਮਾਮਲੇ ਵਿਚ ਓਪੋ ਦੇ ਬਾਰੇ ਨੋਕੀਆ ਨੇ ਕਿਹਾ ਹੈ ਕਿ ਉਸਦੀ ਪੇਟੈਂਟ ਤਕਨਾਲੋਜੀ ਦੀ ਵਰਤੋਂ ਕੰਪਨੀ ਦੁਆਰਾ ਇੱਕ ਜਾਇਜ਼ ਲਾਇਸੈਂਸ ਦੇ ਬਿਨਾਂ ਕੀਤੀ ਗਈ ਸੀ। ਸੀਐੱਨਬੀਸੀ ਦੀ ਇੱਕ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਕੇਸ ਦਾ ਦਾਅਵਾ ਹੈ ਕਿ ਓਪੋ ਨੇ ਬਿਨਾਂ ਲਾਇਸੈਂਸ ਦੇ ਨੋਕੀਆ ਦੇ ਸਟੈਂਡਰਡ ਅਸੈਂਸ਼ੀਅਲ ਪੇਟੈਂਟ (SEPs) ਅਤੇ ਗੈਰ-SEPs ਜਿਵੇਂ ਕਿ UI/UX ਅਤੇ ਸੁਰੱਖਿਆ ਵਿਸ਼ੇਸ਼ਤਾਵਾਂ ਦੀ ਵਰਤੋਂ ਕੀਤੀ।

ਨੋਕੀਆ ਨੇ ਕੀ ਕਿਹਾ?
ਨੋਕੀਆਮੋਬ ਦੀ ਰਿਪੋਰਟ ਦੇ ਅਨੁਸਾਰ ਨੋਕੀਆ ਨੇ ਇਸ ਮਾਮਲੇ 'ਤੇ ਕਿਹਾ ਹੈ ਕਿ ਓਪੋ ਦੁਆਰਾ ਉਸ ਦੇ ਸਹੀ ਅਤੇ ਵਾਜਬ ਪ੍ਰਸਤਾਵ ਨੂੰ ਰੱਦ ਕਰ ਦਿੱਤਾ ਗਿਆ ਸੀ। ਜਿਸ ਤੋਂ ਬਾਅਦ ਉਸ ਕੋਲ ਅਦਾਲਤ ਜਾਣ ਦਾ ਇੱਕੋ ਇੱਕ ਰਸਤਾ ਰਹਿ ਗਿਆ।

In The Market