LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ED ਵਲੋਂ ਨਾਜਾਇਜ਼ ਮਾਈਨਿੰਗ ਮਾਮਲੇ 'ਚ CM ਚੰਨੀ ਦਾ ਭਤੀਜਾ ਭੁਪਿੰਦਰ ਸਿੰਘ ਹਨੀ ਗ੍ਰਿਫਤਾਰ

4f ed

ਚੰਡੀਗੜ੍ਹ- ਈ. ਡੀ. (ਐਨਫੋਰਸਮੈਂਟ ਡਾਇਰੈਕਟੋਰੇਟ) ਵੱਲੋਂ ਦੇਰ ਰਾਤ 12.30 ਵਜੇ ਦੇ ਲਗਭਗ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਭਤੀਜੇ ਭੁਪਿੰਦਰ ਸਿੰਘ ਹਨੀ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਜਲੰਧਰ ਸਿਵਲ ਹਸਪਤਾਲ ਦੇ ਈ. ਐੱਮ.ਓ. ਡਾ. ਰੋਹਿਤ ਸ਼ਰਮਾ ਨੇ ਦੱਸਿਆ ਕਿ ਦੇਰ ਰਾਤ ਹਸਪਤਾਲ ਵਿਚ ਈ. ਡੀ. ਨੇ ਭੁਪਿੰਦਰ ਦਾ ਮੈਡੀਕਲ ਵੀ ਕਰਵਾਇਆ ਹੈ। ਬੀਤੇ ਦਿਨੀਂ ਨਾਜਾਇਜ਼ ਮਾਈਨਿੰਗ ਦੇ ਦੋਸ਼ ਵਿਚ ਲੁਧਿਆਣਾ, ਮੋਹਾਲੀ ਤੇ ਹਰਿਆਣਾ ਦੇ ਪੰਚਕੂਲਾ 'ਚ ਸਥਿਤ ਕੰਪਲੈਕਸਾਂ ਵਿਚ ਰੇਡ ਕੀਤੀ ਗਈ ਸੀ। ਇਸ ਦੌਰਾਨ ਭੁਪਿੰਦਰ ਹਨੀ ਦੇ ਘਰੋਂ 10 ਕਰੋੜ ਰੁਪਏ ਦੀ ਨਕਦੀ ਵੀ ਬਰਾਮਦ ਹੋਈ ਗਈ ਸੀ, ਹਾਲਾਂਕਿ ਇਸ ਸਬੰਧੀ ਈ. ਡੀ. ਦੇ ਕਿਸੇ ਵੀ ਅਧਿਕਾਰੀ ਪੁਸ਼ਟੀ ਨਹੀਂ ਕੀਤੀ ਸੀ।

Also Read: ਲੜਕੀ ਨੂੰ ਸੂਟਕੇਸ ਵਿਚ ਬੰਦ ਕਰਕੇ ਹੋਸਟਲ ਵਿਚ ਲਿਜਾ ਰਿਹਾ ਸੀ ਵਿਦਿਆਰਥੀ! (ਵੀਡੀਓ ਵਾਇਰਲ)

 

ਇਸ ਮਾਮਲੇ ਵਿਚ ਰੇਡ ਤੋਂ ਬਾਅਦ ਜਦੋਂ ਜਾਂਚ ਸ਼ੁਰੂ ਕੀਤੀ ਤਾਂ ਭੁਪਿੰਦਰ ਸਿੰਘ ਹਨੀ ਨੂੰ ਅੱਜ ਜਲੰਧਰ ਸਥਿਤ ਈ. ਡੀ. ਦਫਤਰ ਵਿਚ ਬੁਲਾਇਆ ਗਿਆ ਸੀ, ਜਿੱਥੇ ਸ਼ਾਮੀਂ 6 ਵਜੇ ਦੇ ਲਗਭਗ ਉਹ ਪੇਸ਼ ਹੋਏ। ਵਿਭਾਗੀ ਸੂਤਰਾਂ ਦੀ ਮੰਨੀਏ ਤਾਂ ਈ. ਡੀ. ਨੇ ਉਨ੍ਹਾਂ ਕੋਲੋਂ 5-6 ਘੰਟੇ ਦੀ ਲੰਮੀ ਪੁੱਛਗਿੱਛ ਤੋਂ ਬਾਅਦ ਰਾਤ 12.30 ਵਜੇ ਦੇ ਲਗਭਗ ਉਸ ਨੂੰ ਗ੍ਰਿਫ਼ਤਾਰ ਕਰ ਲਿਆ। ਦੱਸਿਆ ਜਾ ਰਿਹਾ ਹੈ ਕਿ ਈ. ਡੀ. ਦੇ ਦਫਤਰ ਦੇ ਅੰਦਰ ਬਣੀ ਬੈਰਕ ’ਚ ਉਸ ਨੂੰ ਰੱਖਿਆ ਗਿਆ ਹੈ।

Also Read: ਨਾਈਜੀਰੀਆ ’ਚ ਭਿਆਨਕ ਸੜਕੀ ਹਾਦਸਾ, ਮੌਕੇ ’ਤੇ 19 ਲੋਕਾਂ ਦੀ ਮੌਤ

ਜ਼ਿਕਰਯੋਗ ਹੈ ਕਿ 19 ਜਨਵਰੀ ਨੂੰ ਈ. ਡੀ. ਵੱਲੋਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਭਤੀਜੇ ਭੁਪਿੰਦਰ ਹਨੀ ਦੇ ਘਰ ਸਮੇਤ ਕਈ ਥਾਵਾਂ ’ਤੇ ਰੇਡ ਕੀਤੀ ਗਈ ਸੀ। ਲੁਧਿਆਣਾ, ਮੋਹਾਲੀ, ਰੂਪਨਗਰ, ਫਤਿਹਗੜ੍ਹ ਸਾਹਿਬ ਤੇ ਪਠਾਨਕੋਟ ਵਿਚ ਸਰਚ ਕੀਤੀ ਗਈ ਸੀ। ਰੇਡ ਦੌਰਾਨ 12 ਲੱਖ ਰੁਪਏ ਦੀ ਮਹਿੰਗੀ ਘੜੀ, 21 ਲੱਖ ਰੁਪਏ ਦੀ ਕੀਮਤ ਦੇ ਗਹਿਣੇ ਸਮੇਤ ਹੋਰ ਸਾਮਾਨ ਵੀ ਬਰਾਮਦ ਕੀਤਾ ਗਿਆ ਸੀ। ਇਸ ਮਾਮਲੇ ਵਿਚ ਭੁਪਿੰਦਰ ਹਨੀ ਦੇ ਪਾਰਟਨਰ ਕੁਦਰਤਦੀਪ ਸਿੰਘ, ਸ਼ੇਅਰ ਹੋਲਡਰ ਕੰਵਰ ਮਹੀਪ ਸਿੰਘ, ਮਨਪ੍ਰੀਤ ਸਿੰਘ, ਸੁਨੀਲ ਕੁਮਾਰ ਜੋਸ਼ੀ, ਜਗਬੀਰ ਇੰਦਰ ਸਿੰਘ ਸਮੇਤ ਰਣਦੀਪ ਸਿੰਘ (ਪ੍ਰੋਵਾਈਡਰ ਓਵਰਸੀਜ਼ ਕੰਪਨੀ ਮਾਲਕ) ਦੇ ਘਰ ਵੀ ਸਰਚ ਕੀਤੀ ਗਈ। ਇਨ੍ਹਾਂ ’ਚੋਂ ਕਈ ਲੋਕਾਂ ਕੋਲੋਂ ਫਿਲਹਾਲ ਈ. ਡੀ. ਨੇ ਅਜੇ ਪੁੱਛਗਿੱਛ ਕਰਨੀ ਹੈ।

In The Market