LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਡਿਪਟੀ CM ਰੰਧਾਵਾ ਦੀ ਸਖਤੀ, ਅਣ-ਅਧਿਕਾਰਿਤ ਗੰਨਮੈਨਾਂ ਦੀ ਡਿਊਟੀ ਸਬੰਧੀ ਲਿਆ ਸਖਤ ਨੋਟਿਸ

23n5

ਚੰਡੀਗੜ੍ਹ- ਪੰਜਾਬ (Punjab) ਦੇ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ (Deputy Chief Minister Sukhjinder Singh Randhawa) ਨੇ ਸੂਬੇ ਦੀਆ ਪੁਲਿਸ ਬਟਾਲੀਅਨਾਂ/ਪੁਲਿਸ ਥਾਣਿਆਂ (Police Battalions / Police Stations) ‘ਚੋਂ ਅਣ-ਅਧਿਕਾਰਤ ਗੰਨਮੈਨ ਡਿਊਟੀ (Unauthorized Gunman Duty) ਲਗਾਉਣ ਦਾ ਸਖਤ ਨੋਟਿਸ (Strict notice) ਲੈਂਦਿਆਂ ਸਾਰੇ ਜ਼ੋਨਾਂ ਦੇ ਆਈ.ਜੀਜ਼/ਡੀ.ਆਈ.ਜੀਜ਼ ਨੂੰ ਨਿੱਜੀ ਤੌਰ ਉਤੇ ਆਡਿਟ (Audit) ਕਰਕੇ 25 ਨਵੰਬਰ ਤੱਕ ਰਿਪੋਰਟ ਸੌਂਪਣ ਲਈ ਆਖਿਆ ਹੈ। 

Also Read: ਵੱਡੀ ਖਬਰ: ਪੰਜਾਬ 'ਚ ਮੁਲਾਜ਼ਮਾਂ ਦੇ ਟ੍ਰਾਂਸਫਰ 'ਤੇ ਲੱਗੀ ਮੁਕੰਮਲ ਪਾਬੰਦੀ

ਇਸੇ ਤਰ੍ਹਾਂ ਗ੍ਰਹਿ ਮੰਤਰੀ ਸ. ਰੰਧਾਵਾ ਨੇ ਬਿਨਾਂ ਪ੍ਰਵਾਨਗੀ ਦੇ ਆਪਣੇ ਅਧਿਕਾਰ ਖੇਤਰ ਤੋਂ ਬਾਹਰ ਜਾਣ ਵਾਲੇ ਪੁਲਿਸ ਅਧਿਕਾਰੀਆਂ ਤੇ ਕਰਮਚਾਰੀਆਂ ਦੇ ਮਾਮਲੇ ਦਾ ਨੋਟਿਸ ਲੈਂਦਿਆਂ ਨਿਰਦੇਸ਼ ਦਿੱਤੇ ਹਨ ਕਿ ਕੋਈ ਵੀ ਪੁਲਿਸ ਅਧਿਕਾਰੀਆਂ ਤੇ ਕਰਮਚਾਰੀ ਬਿਨਾਂ ਨਿਗਰਾਨ ਅਧਿਕਾਰੀ ਦੀ ਪ੍ਰਵਾਨਗੀ ਤੋਂ ਅਧਿਕਾਰ ਖੇਤਰ ਤੋਂ ਬਾਹਰ ਨਹੀਂ ਜਾਵੇਗਾ ਅਤੇ ਇਨ੍ਹਾਂ ਹੁਕਮਾਂ ਦੀ ਉਲੰਘਣਾ ਕਰਨ ਵਾਲੇ ਅਧਿਕਾਰੀ/ਕਰਮਚਾਰੀ ਖਿਲਾਫ ਸਖ਼ਤ ਅਨੁਸ਼ਾਸਣੀ ਕਾਰਵਾਈ ਕੀਤੀ ਜਾਵੇਗੀ।

Also Read: ਹਾਈਕੋਰਟ ਤੋਂ ਪੰਜਾਬ ਸਰਕਾਰ ਨੂੰ ਵੱਡਾ ਝਟਕਾ, ਜ਼ਬਤ ਕੀਤੀਆਂ ਆਰਬਿਟ ਬੱਸਾਂ ਫਿਰ ਚਲਾਉਣ ਦਾ ਹੁਕਮ

ਅੱਜ ਇੱਥੇ ਜਾਰੀ ਪ੍ਰੈਸ ਬਿਆਨ ਵਿੱਚ ਸ. ਰੰਧਾਵਾ ਨੇ ਕਿਹਾ ਕਿ ਉਨ੍ਹਾਂ ਦੇ ਧਿਆਨ ਵਿੱਚ ਆਇਆ ਹੈ ਕਿ ਪੁਲਿਸ ਬਟਾਲੀਅਨਾਂ/ਪੁਲਿਸ ਥਾਣਿਆਂ ‘ਚੋਂ ਅਣ-ਅਧਿਕਾਰਤ  ਤੌਰ ਉਤੇ ਗੰਨਮੈਨ ਡਿਊਟੀ ਲਗਾਈ ਜਾਂਦੀ ਹੈ। ਉਨ੍ਹਾਂ ਕਿਹਾ ਕਿ ਇਹ ਬਹੁਤ ਗੰਭੀਰ ਮਾਮਲਾ ਹੈ। ਇਸੇ ਤਰ੍ਹਾਂ ਪੁਲਿਸ ਅਧਿਕਾਰੀ/ਕਰਮਚਾਰੀ ਬਿਨਾਂ ਪ੍ਰਵਾਨਗੀ ਦੇ ਆਪਣੇ ਅਧਿਕਾਰ ਖੇਤਰ ਤੋਂ ਬਾਹਰ ਚਲੇ ਜਾਂਦੇ ਹਨ ਜਿਸ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਪੁਲਿਸ ਇਕ ਅਨੁਸ਼ਾਸਣਬੱਧ ਫੋਰਸ ਹੈ ਅਤੇ ਅਜਿਹੀ ਅਨੁਸ਼ਾਸਣਹੀਣਤਾ ਨਹੀਂ ਸਹਿਣ ਹੋਵੇਗੀ। ਇਸ ਸੰਬੰਧੀ ਕਿਤੇ ਹੁਕਮਾਂ ਦੀ ਉਲੰਘਣਾ ਕਰਨ ਵਾਲੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ।

Also Read: ਸੁਪਰੀਮ ਕੋਰਟ ਦੀ ਟਿੱਪਣੀ, ਹੁਣ ਜਨਤਾ ਤੋਂ ਪੁੱਛੀਏ ਕਿ ਰਾਸ਼ਟਰਪਤੀ ਅਤੇ PM ਦੀ ਰਿਹਾਇਸ਼ ਕਿੱਥੇ ਬਣੇ?

ਉਪ ਮੁੱਖ ਮੰਤਰੀ ਵੱਲੋਂ ਦੋਵੇਂ ਮਾਮਲਿਆਂ ਬਾਰੇ ਲਏ ਗਏ ਗੰਭੀਰ ਨੋਟਿਸ ਸੰਬੰਧੀ ਪ੍ਰਮੁੱਖ ਸਕੱਤਰ ਗ੍ਰਹਿ ਅਨੁਰਾਗ ਵਰਮਾ ਵੱਲੋਂ ਲਿਖਤੀ ਹਦਾਇਤਾਂ ਵੀ ਜਾਰੀ ਕਰ ਦਿੱਤੀਆਂ ਗਈਆਂ ਹਨ। ਉਨ੍ਹਾਂ ਬਟਾਲੀਅਨਾਂ/ਪੁਲਿਸ ਥਾਣਿਆਂ ‘ਚੋਂ ਅਣ-ਅਧਿਕਾਰਤ ਗੰਨਮੈਨ ਡਿਊਟੀ ਲਗਾਉਣ ਸੰਬੰਧੀ ਸਾਰੇ ਆਈ.ਜੀਜ਼/ਡੀ.ਆਈ.ਜੀਜ਼ ਨੂੰ ਪੱਤਰ ਲਿਖ ਕੇ ਆਪਣੇ ਅਧੀਨ ਪੈਂਦੇ ਖੇਤਰਾਂ ਵਿੱਚੋਂ ਘੱਟੋ-ਘੱਟ ਦੋ ਥਾਣਿਆਂ ਦਾ ਨਿੱਜੀ ਤੌਰ ਉਤੇ ਮੈਨਪਾਵਰ ਆਡਿਟ ਕਰਕੇ ਅਤੇ ਐਚ.ਆਰ.ਐਮ.ਐਸ. ਰਿਕਾਰਡ ਦੇਖਣ ਦੇਖਣ ਉਪਰੰਤ 25 ਨਵੰਬਰ ਤੱਕ ਰਿਪੋਰਟ ਸੌਂਪਣ ਲਈ ਕਿਹਾ ਹੈ। ਇਸੇ ਤਰ੍ਹਾਂ ਪ੍ਰਮੁੱਖ ਸਕੱਤਰ ਗ੍ਰਹਿ ਵੱਲੋਂ ਪੁਲਿਸ ਅਧਿਕਾਰੀਆਂ/ਕਰਮਚਾਰੀਆਂ ਦੇ ਲਈ ਬਿਨਾਂ ਪ੍ਰਵਾਨਗੀ ਤੋਂ ਅਧਿਕਾਰ ਖੇਤਰ ਤੋਂ ਬਾਹਰ ਨਾ ਜਾਣ ਸੰਬੰਧੀ ਡੀ.ਜੀ.ਪੀ. ਸਮੂਹ ਕਮਿਸ਼ਨਰਾਂ ਤੇ ਐਸ.ਐਸ.ਪੀਜ਼ ਨੂੰ ਲਿਖਤੀ ਪੱਤਰ ਜਾਰੀ ਜਾਰੀ ਕਰ ਦਿੱਤਾ ਹੈ।

In The Market