LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਪੰਜਾਬ 'ਚ ਕੋਰੋਨਾ ਦੀ ਰਫਤਾਰ ਘਟੀ ਪਰ ਮੋਹਾਲੀ, ਜਲੰਧਰ, ਲੁਧਿਆਣਾ 'ਚ ਹਾਲਾਤ ਅਜੇ ਵੀ ਚਿੰਤਾਜਨਕ

4f punjab

ਚੰਡੀਗੜ੍ਹ- ਪੰਜਾਬ ’ਚ ਕੋਰੋਨਾ ਵਾਇਰਸ ਦੀ ਰਫਤਾਰ ਘੱਟਦੀ ਨਜ਼ਰ ਆ ਰਹੀ ਹੈ। ਪਿਛਲੇ 24 ਘੰਟਿਆਂ ਦੌਰਾਨ 1514 ਲੋਕਾਂ ਦੀ ਰਿਪੋਰਟ ਪਾਜ਼ੇਟਿਵ ਆਈ ਹੈ, ਜਦਕਿ 25 ਲੋਕਾਂ ਦੀ ਇਸ ਬੀਮਾਰੀ ਕਾਰਨ ਮੌਤ ਹੋ ਗਈ ਹੈ। ਪਰ ਜਲੰਧਰ, ਮੋਹਾਲੀ ਤੇ ਲੁਧਿਆਣਾ ਵਿਚ ਹਾਲਾਤ ਅਜੇ ਵੀ ਚਿੰਤਾਜਨਕ ਬਣੇ ਹੋਏ ਹਨ।

Also Read: ਪੰਜਾਬ ਵਿਧਾਨ ਸਭਾ ਚੋਣਾਂ: 33 ਲੋਕਾਂ ਨੇ ਵਾਪਸ ਲਏ ਆਪਣੇ ਨਾਮਜ਼ਦਗੀ ਪੱਤਰ

ਮਿਲੀ ਜਾਣਕਾਰੀ ਅਨੁਸਾਰ ਪਿਛਲੇ 24 ਘੰਟਿਆਂ ’ਚ ਐੱਸ. ਏ. ਐੱਸ. ਨਗਰ ’ਚ 245, ਲੁਧਿਆਣਾ ’ਚ 176, ਜਲੰਧਰ ’ਚ 165, ਅੰਮ੍ਰਿਤਸਰ ’ਚ 106 ਵਿਚ ਸਭ ਤੋਂ ਵਧੇਰੇ ਮਾਮਲੇ ਸਾਹਮਣੇ ਆਏ ਹਨ। ਇਸ ਦੇ ਨਾਲ ਹੀ ਫਤਿਹਗੜ੍ਹ ਸਾਹਿਬ ’ਚ 27, ਗੁਰਦਾਸਪੁਰ ’ਚ 54, ਪਠਾਨਕੋਟ ’ਚ 71, ਪਟਿਆਲਾ ’ਚ 47, ਹੁਸ਼ਿਆਰਪੁਰ ’ਚ 68, ਬਠਿੰਡਾ ’ਚ 75, ਰੋਪੜ ’ਚ 39, ਤਰਨਤਾਰਨ ’ਚ 31, ਫਿਰੋਜ਼ਪੁਰ ’ਚ 62, ਸੰਗਰੂਰ ’ਚ 21, ਮੋਗਾ ’ਚ 25, ਕਪੂਰਥਲਾ ’ਚ 67, ਬਰਨਾਲਾ ’ਚ 12, ਫਾਜ਼ਿਲਕਾ ’ਚ 80, ਸ਼ਹੀਦ ਭਗਤ ਸਿੰਘ ਨਗਰ 17, ਫਰੀਦਕੋਟ 46, ਮਾਨਸਾ 13, ਮੁਕਤਸਰ ’ਚ 67 ਲੋਕਾਂ ਦੀ ਕੋਰੋਨਾ ਰਿਪੋਰਟ ਪਾਜ਼ੇਟਿਵ ਆਈ ਹੈ।

Also Read: ED ਵਲੋਂ ਨਾਜਾਇਜ਼ ਮਾਈਨਿੰਗ ਮਾਮਲੇ 'ਚ CM ਚੰਨੀ ਦਾ ਭਤੀਜਾ ਭੁਪਿੰਦਰ ਸਿੰਘ ਹਨੀ ਗ੍ਰਿਫਤਾਰ

ਦੱਸ ਦੇਈਏ ਕਿ ਹੁਣ ਤੱਕ ਪੰਜਾਬ ’ਚ ਕੋਰੋਨਾ ਦੇ 748991 ਮਾਮਲੇ ਸਾਹਮਣੇ ਆ ਚੁੱਕੇ ਹਨ, ਜਿਨ੍ਹਾਂ ’ਚੋਂ 17,360 ਲੋਕਾਂ ਦੀ ਮੌਤ ਹੋ ਚੁੱਕੀ ਹੈ। 715561 ਲੋਕ ਕੋਰੋਨਾ ਦੀ ਜੰਗ ਜਿੱਤ ਕੇ ਆਪਣੇ ਘਰਾਂ ਨੂੰ ਵਾਪਸ ਜਾ ਚੁੱਕੇ ਹਨ। ਕੋਰੋਨਾ ਤੋਂ ਬਚਣ ਲਈ ਲੋਕਾਂ ਨੂੰ ਕੋਰੋਨਾ ਦਾ ਟੀਕਾ ਲਗਾਉਣ ਲਈ ਕਿਹਾ ਗਿਆ ਹੈ। ਜ਼ਿਕਰਯੋਗ ਹੈ ਕਿ ਸੂਬੇ 'ਚ ਲਗਾਤਾਰ ਵਧ ਰਹੇ ਕੋਰੋਨਾ ਮਾਮਲਿਆਂ ਨੂੰ ਦੇਖਦੇ ਹੋਏ ਪੰਜਾਬ ਸਰਕਾਰ ਨੇ ਪੰਜਾਬ ਵਿਚ ਨਾਈਟ ਕਰਫਿਊ ਲਗਾ ਦਿੱਤਾ ਹੈ। ਇਸ ਦੇ ਨਾਲ ਹੀ ਸਕੂਲ, ਕਾਲਜ ਯੂਨੀਵਰਸਿਟੀਆਂ ਵੀ ਬੰਦ ਕਰ ਦਿੱਤੀਆਂ ਗਈਆਂ ਹਨ।

In The Market