LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਮੋਗਾ ਵਿਚ ਸਰਕਾਰੀ ਹਸਪਤਾਲ ਤੋਂ ਬੱਚਾ ਚੋਰੀ : ਸੀਸੀਟੀਵੀ 'ਚ ਕੈਦ ਹੋਇਆ ਮੁਲਜ਼ਮ

civil hospital

ਮੋਗਾ: ਪੰਜਾਬ (Punjab) ਦੇ ਮੋਗਾ (Moga) ਵਿਚ ਸਰਕਾਰੀ ਹਸਪਤਾਲ (Civil Hospital) ਦੇ ਜੱਚਾ-ਬੱਚਾ ਵਾਰਡ (Maternal and child ward) ਵਿਚ ਸ਼ਨੀਵਾਰ ਦੁਪਹਿਰ ਇਕ ਨੌਜਵਾਨ 8 ਮਹੀਨੇ ਦੇ ਬੱਚੇ ਨੂੰ ਖਿਡਾਉਣ ਬਹਾਨੇ ਅਗਵਾ (Kidnap) ਕਰਕੇ ਭੱਜ ਗਿਆ। ਜਦੋਂ ਤੱਕ ਮਾਂ ਅਤੇ ਦਾਦੀ ਨੇ ਰੌਲਾ ਪਾਇਆ ਉਦੋਂ ਤੱਕ ਮੁਲਜ਼ਮ ਨੌਜਵਾਨ ਬੱਚੇ ਨੂੰ ਲੈ ਕੇ ਫਰਾਰ ਹੋ ਚੁੱਕਾ ਸੀ। ਪੁਲਿਸ (Police) ਨੇ ਮਾਮਲੇ ਦੀ ਜਾਣਕਾਰੀ ਮਿਲਦੇ ਹੀ ਬੱਚੇ ਅਤੇ ਅਗਵਾਕਰਤਾ ਨੂੰ ਲੱਭਣ ਵਿਚ ਜੁੱਟ ਗਈ। ਪੁਲਿਸ ਸੀ.ਸੀ.ਟੀ.ਵੀ. (Police cctv) ਫੁਟੇਜ ਖੰਗਾਲ ਰਹੀ ਹੈ ਅਤੇ ਵਾਰਦਾਤ ਤੋਂ ਹਸਪਤਾਲ ਵਿਚ ਹਫੜਾ-ਦਫੜੀ ਦਾ ਮਾਹੌਲ ਬਣ ਗਿਆ।

Also Read : ਅੰਮ੍ਰਿਤਸਰ ਵਿਚ ਐੱਚ.ਡੀ.ਐੱਫ.ਸੀ. ਬੈਂਕ ਵਿਚ ਲੁੱਟ : ਘਟਨਾ ਸੀ.ਸੀ.ਟੀ.ਵੀ. ਵਿਚ ਕੈਦ

ਪਿੰਡ ਰੌਂਤਾ ਦੀ ਪਰਮਜੀਤ ਕੌਰ ਨੇ ਦੱਸਿਆ ਕਿ ਉਸ ਦੀ ਨੂੰਹ ਸਿਮਰਨ ਦੋ ਪੁੱਤਰਾਂ ਦੀ ਮਾਂ ਹੈ। ਸ਼ਨੀਵਾਰ ਸਵੇਰੇ 9 ਵਜੇ ਉਹ ਮੋਗਾ ਸਰਕਾਰੀ ਹਸਪਤਾਲ ਦੇ ਜੱਚਾ-ਬੱਚਾ ਵਾਰਡ ਵਿਚ ਨਲਬੰਦੀ ਕਰਵਾਉਣ ਲਈ ਆਈ ਸੀ। ਆਪ੍ਰੇਸ਼ਨ ਤੋਂ ਬਾਅਦ ਉਸ ਦੀ ਨੂੰਹ ਨੂੰ ਹਸਪਤਾਲ ਤੋਂ ਛੁੱਟੀ ਮਿਲ ਗਈ ਸੀ। ਨੂੰਹ ਨੂੰ ਘਰ ਲਿਜਾਣ ਲਈ ਉਸ ਦਾ ਪੁੱਤਰ ਕਰਮਜੀਤ ਸਿੰਘ ਗੱਡੀ ਦਾ ਪਤਾ ਕਰਨ ਗਿਆ ਸੀ। ਉਸੇ ਵੇਲੇ ਇਕ ਨੌਜਵਾਨ ਉਨ੍ਹਾਂ ਕੋਲ ਆਇਆ ਅਤੇ ਕੁਰਸੀ 'ਤੇ ਬੈਠ ਗਿਆ। ਕੁਝ ਦੇਰ ਬੈਠਣ ਤੋਂ ਬਾਅਦ ਉਸ ਨੇ 8 ਮਹੀਨੇ ਦੇ ਪੋਤੇ ਨੂੰ ਖਿਡਾਉਣ ਬਹਾਨੇ ਗੋਦ ਵਿਚ ਚੁੱਕ ਲਿਆ ਅਤੇ ਜੱਚਾ-ਬੱਚਾ ਵਾਰਡ ਵਿਚ ਘੁੰਮਣ ਲੱਗਾ। ਕੁਝ ਦੇਰ ਉਥੇ ਘੁੰਮਣ ਤੋਂ ਬਾਅਦ ਮੁਲਜ਼ਮ ਨੌਜਵਾਨ ਬੱਚੇ ਨੂੰ ਲੈ ਕੇ ਕਈ ਵਾਰ ਵਾਰਡ ਦੇ ਬਾਹਰ ਅਤੇ ਅੰਦਰ ਆਇਆ। ਇਸ ਤੋਂ ਬਾਅਦ ਅਚਾਨਕ ਉਹ ਬੱਚੇ ਨੂੰ ਲੈ ਕੇ ਹਸਪਤਾਲ ਤੋਂ ਬਾਹਰ ਨਿਕਲ ਗਿਆ।

Also Read : ਰੱਖਿਆ ਖੇਤਰ ਵਿਚ ਭਾਰਤ ਦਾ ਵੱਡਾ ਕਦਮ, ਹੁਣ ਦੇਸ਼ ਵਿਚ ਹੀ ਬਣੇਗੀ ਏ.ਕੇ.-203 ਰਾਈਫਲਸ 
ਡੀ.ਐੱਸਪੀ. ਸਿਟਨੀ ਜਸ਼ਨਦੀਪ ਸਿੰਘ, ਥਾਣਾ ਸਿਟੀ ਸਾਊਥ ਇੰਸਪੈਕਟਰ ਲਕਸ਼ਮਣ ਸਿੰਘ, ਸੀ.ਆਈ.ਏ. ਸਟਾਫ ਇੰਚਾਰਜ ਕਿੱਕਰ ਸਿੰਘ, ਸਪੈਸ਼ਲ ਸੈੱਲ ਇੰਚਾਰਜ ਕੁਲਦੀਪ ਸਿੰਘ ਪੁਲਿਸ ਪਾਰਟੀਆਂ ਦੇ ਨਾਲ ਸਰਕਾਰੀ ਹਸਪਤਾਲ ਪਹੁੰਚੇ। ਪੁਲਿਸ ਟੀਮ ਨੇ ਹਸਪਤਾਲ ਤੋਂ ਨਿਕਲਣ ਵਾਲੇ ਵੱਖ-ਵੱਖ ਰਾਸਤਿਆਂ 'ਤੇ ਲੱਗੇ ਸੀ.ਸੀ.ਟੀ.ਵੀ. ਕੈਮਰਿਆਂ ਦੀ ਫੁਟੇਜ ਖੰਗਾਲੀ। ਸਰਕਾਰੀ ਹਸਪਤਾਲ ਵਿਚ ਲੱਗੇ ਸੀ.ਸੀ.ਟੀ.ਵੀ. ਕੈਮਰਿਆਂ ਦੀ ਫੁਟੇਜ ਮੁਤਾਬਕ ਦੁਪਹਿਰ 1.13 ਵਜੇ ਅਣਪਛਾਤੇ ਨੌਜਵਾਨ ਬੱਚੇ ਨੂੰ ਚੁੱਕ ਕੇ ਜੱਚਾ-ਬੱਚਾ ਵਾਰਡ ਦੇ ਅੰਦਰ ਬਾਹਰ ਘੁੰਮ ਰਿਹਾ ਸੀ। ਉਸ ਤੋਂ ਬਾਅਦ ਉਹ ਬੱਚੇ ਨੂੰ ਲੈ ਕੇ ਗਾਇਬ ਹੋ ਗਿਆ। 2.24 ਵਜੇ ਉਹ ਨੌਜਵਾਨ ਬੱਚੇ ਨੂੰ ਲੈ ਕੇ ਸੀ.ਸੀ.ਟੀ.ਵੀ. ਕੈਮਰੇ ਦੀ ਫੁਟੇਜ ਵਿਚ ਨਿਊ ਟਾਊਨ ਗਲੀ ਨੰਬਰ 3 ਵਿਚ ਜਾਂਦਾ ਹੋਇਆ ਦਿਖਿਆ। ਪੁਲਿਸ ਬੱਚੇ ਅਤੇ ਮੁਲਜ਼ਮ ਦੀ ਭਾਲ ਵਿਚ ਜੁਟੀ ਹੋਈ ਹੈ।

Also Read : ਪੁਲਿਸ ਨੂੰ ਝਕਾਵੀਂ ਦੇ ਮੰਤਰੀ ਦੇ ਘਰ ਪੁੱਜੇ ਬੀ.ਐੱਡ ਟੈੱਟ ਪਾਸ ਅਧਿਆਪਕ

In The Market