LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਰੱਖਿਆ ਖੇਤਰ ਵਿਚ ਭਾਰਤ ਦਾ ਵੱਡਾ ਕਦਮ, ਹੁਣ ਦੇਸ਼ ਵਿਚ ਹੀ ਬਣੇਗੀ ਏ.ਕੇ.-203 ਰਾਈਫਲਸ 

ak203

ਨਵੀਂ ਦਿੱਲੀ: ਰੱਖਿਆ ਖੇਤਰ (Defense area) ਵਿਚ ਦੇਸ਼ ਨੂੰ ਆਤਮਨਿਰਭਰ ਬਣਾਉਣ ਦੀ ਦਿਸ਼ਾ ਵਿਚ ਉੱਤਰ ਪ੍ਰਦੇਸ਼ (Uttar Pradesh) ਨੇ ਇਕ ਵੱਡਾ ਕਦਮ ਚੁੱਕਿਆ ਹੈ। ਅਮੇਠੀ ਦੇ ਕੋਰਵਾ ਵਿਚ ਭਾਰਤ ਅਤੇ ਰੂਸ ਇਕ ਸਾਂਝੇ ਉਪਕ੍ਰਮ ਤਹਿਤ 5 ਲੱਖ ਤੋਂ ਵਧੇਰੇ ਏ.ਕੇ.203 ਰਾਈਫਲ (AK203 rifle) ਦਾ ਨਿਰਮਾਣ ਕਰਣ ਜਾ ਰਹੇ ਹਨ। ਇਹ ਭਾਰਤ ਅਤੇ ਰੂਸ (Russia) ਦਾ ਸਾਂਝਾ ਕਦਮ ਹੈ, ਜਿਸ ਨੂੰ ਭਾਰਤ ਸਰਕਾਰ ਨੇ ਮਨਜ਼ੂਰੀ ਦੇ ਦਿੱਤੀ ਹੈ। ਦਰਅਸਲ ਤਮਾਮ ਦੇਰੀ ਤੋਂ ਬਾਅਦ ਭਾਰਤ ਵਿਚ ਹੁਣ ਏ.ਕੇ. 203 ਰਾਈਫਲਾਂ (A.K. 203 rifles) ਦਾ ਨਿਰਮਾਣ ਸ਼ੁਰੂ ਹੋ ਜਾਵੇਗਾ। ਇਹ ਰੂਸ ਦੇ ਨਾਲ ਇਕ ਜੁਆਇੰਟ ਵੈਂਚਰ (Joint Venture) ਹੈ। ਸੂਤਰਾਂ ਨੇ ਕਿਹਾ ਕਿ ਸਰਕਾਰ ਨੇ ਕੋਰਵਾ, ਅਮੇਠੀ (ਯੂ.ਪੀ.) ਵਿਚ ਪੰਜ ਲੱਖ ਤੋਂ ਵਧੇਰੇ ਏ.ਕੇ.-203 ਅਸਾਲਟ ਰਾਈਫਲਾਂ (AK-203 Assault Rifles) ਦੇ ਉਤਪਾਦਨ ਦੀ ਯੋਜਨਾ ਨੂੰ ਮਨਜ਼ੂਰੀ ਦੇ ਦਿੱਤੀ ਹੈ।

 

Also Read : ਪੁਲਿਸ ਨੂੰ ਝਕਾਵੀਂ ਦੇ ਮੰਤਰੀ ਦੇ ਘਰ ਪੁੱਜੇ ਬੀ.ਐੱਡ ਟੈੱਟ ਪਾਸ ਅਧਿਆਪਕ
ਫੌਜ ਵਿਚ ਛੋਟੇ ਹਥਿਆਰਾਂ ਦੀ ਕਮੀ ਨੂੰ ਪੂਰਾ ਕਰਨ ਲਈ ਰਾਈਫਲਸ ਦਾ ਘਰੇਲੂ ਨਿਰਮਾਣ ਮਹੱਤਵਪੂਰਨ ਹੈ ਅਤੇ ਇਹ ਪੁਰਾਣੀ ਇੰਸਾਸ ਰਾਈਫਲਸ ਦੀ ਥਾਂ ਲਵੇਗਾ। ਰੂਸ ਦੇ ਨਾਲ ਇਕ ਸਾਂਝੇ ਵੈਂਚਰ ਦੇ ਹਿੱਸੇ ਵਜੋਂ ਉੱਤਰ ਪ੍ਰਦੇਸ਼ ਦੇ ਕੋਰਵਾ, ਅਮੇਠੀ ਵਿਚ ਬਣੇ ਹੋਣ ਵਾਲੀ 6.71 ਲੱਖ ਏ.ਕੇ. 203 ਰਾਈਫਲਾਂ ਦੇ ਉਤਪਾਦਨ ਨਾਲ ਫੌਜ ਦੀ ਅਸਾਲਟ ਰਾਈਫਲਾਂ ਦੀ ਜ਼ਰੂਰਤ ਪੂਰੀ ਹੋਣ ਦੀ ਉਮੀਦ ਸੀ ਪਰ ਇਸ ਨੂੰ ਮੇਕ ਇਨ ਇੰਡੀਆ ਪ੍ਰਾਜੈਕਟਾਂ ਵਿਚ ਦੇਰੀ ਦਾ ਸਾਹਮਣਾ ਕਰਨਾ ਪਿਆ ਕਿਉਂਕਿ ਪ੍ਰਾਜੈਕਟਾਂ ਵਿਚ ਦੇਰੀ ਨਾਲ ਪ੍ਰਭਾਵਿਤ ਹੋਈ ਸੀ। ਭਾਰਤੀ ਫੌਜ ਨੇ ਅਮਰੀਕਾ ਤੋਂ 72,000 ਸਿਗ ਸਾਅਰ ਰਾਈਫਲਾਂ ਖਰੀਦੀਆਂ ਅਤੇ 72,000 ਰਾਈਫਲਸ ਲਈ ਇਕ ਹੋਰ ਆਰਡਰ ਦਿੱਤਾ।

 

Also Read : EPFO: ਪੀ.ਐੱਫ. ਖਾਤਾਧਾਰਕਾਂ ਨੂੰ ਮਿਲ ਸਕਦੈ 50 ਹਜ਼ਾਰ ਰੁਪਏ ਤੱਕ ਦਾ ਐਡਿਸ਼ਨਲ ਬੋਨਸ, ਜਾਣੋਂ ਕਿਵੇਂ 
ਦੇਰੀ ਦੇ ਮੁੱਖ ਕਾਰਣਾਂ ਵਿਚੋਂ ਇਕ ਮੋਲਭਾਅ ਵੀ ਸੀ। ਦੱਸ ਦਈਏ ਕਿ ਇਸ 'ਤੇ ਅੰਤਿਮ ਮਨਜ਼ੂਰੀ ਦੇਣ ਦਾ ਫੈਸਲਾ 6 ਦਸੰਬਰ ਨੂੰ ਰੂਸੀ ਰਾਸ਼ਟਰਪਤੀ ਵਲਾਦੀਮਿਰ ਪੁਤਿਨ ਦੀ ਭਾਰਤ ਯਾਤਰਾ ਤੋਂ ਪਹਿਲਾਂ ਆਇਆ ਹੈ। 7.62*39 ਐੱਮ.ਐੱਮ. ਕੈਲੀਬਰ ਏ.ਕੇ-203 ਰਾਈਫਲਸ ਉਸ ਇੰਸਾਸ ਰਾਈਫਲ ਦੀ ਥਾਂ ਲਵੇਗੀ। ਜਿਸ ਨੂੰ 30 ਸਾਲ ਪਹਿਲਾਂ ਸ਼ਾਮਲ ਕੀਤਾ ਗਿਆ ਸੀ। ਰਾਈਫਲ ਦੀ ਪ੍ਰਭਾਵੀ ਰੇਂਜ 300 ਮੀਟਰ ਹੈ ਅਤੇ ਇਹ ਹਲਕੀ ਹੈ। ਇਹ ਰਾਈਫਲਸ ਕਾਊਂਟਰ ਇੰਸਰਜੈਂਸੀ ਅਤੇ ਕਾਊਂਟਰ ਟੈਰੋਰਿਜ਼ਮ ਆਪ੍ਰੇਸ਼ਨਸ ਵਿਚ ਭਾਰਤੀ ਫੌਜ ਦੀ ਪਰਿਚਾਲਨ ਪ੍ਰਭਾਵਸ਼ੀਲਤਾ ਨੂੰ ਵਧਾਏਗੀ।

 

Also Read : ਮੁੱਖ ਮੰਤਰੀ ਦੇ ਸ਼ਹਿਰ 'ਚ ਮਾਈਨਿੰਗ ਮਾਫੀਆ ਨੂੰ ਲੈ ਕੇ ਰਾਘਵ ਚੱਢਾ ਦੀ ਰੇਡ
ਯੋਜਨਾ ਮੁਤਾਬਕ 20,000 ਰਾਈਫਲਸ ਰੂਸ ਤੋਂ ਲਿਆਂਦੀਆਂ ਜਾਣਗੀਆਂ ਅਤੇ ਫਿਰ ਭਾਰਤ ਵਿਚ 5 ਲੱਖ ਤੋਂ ਵਧੇਰੇ ਦਾ ਨਿਰਮਾਣ ਕੀਤਾ ਜਾਵੇਗਾ। ਇਹ ਪ੍ਰਾਜੈਕਟ ਰੋਜ਼ਗਾਰ ਵੀ ਪੈਦਾ ਕਰੇਗੀ ਅਤੇ ਰੱਖਿਆ ਖੇਤਰ ਵਿਚ ਮੇਕ ਇਨ ਇੰਡੀਆ ਮੁਹਿੰਮ ਨੂੰ ਜੋੜੇਗੀ। ਇਸ ਪ੍ਰਾਜੈਕਟ ਨੂੰ ਇੰਡੋ ਰਸ਼ੀਅਨ ਰਾਈਫਲਸ ਪ੍ਰਾਈਵੇਟ ਲਿਮਟਿਡ (ਆਈ.ਆਰ.ਆਰ.ਪੀ.ਐੱਲ.) ਨਾਮਕ ਇਕ ਵਿਸ਼ੇਸ਼ ਮਕਸਦ ਸੰਯੁਕਤ ਉੱਦਮ ਰਾਹੀਂ ਕੰਮ ਵਿਚ ਲਿਆਂਦਾ ਜਾਵੇਗਾ। ਇਸ ਪ੍ਰਾਜੈਕਟ ਨੂੰ ਇੰਡੋ-ਰਸ਼ੀਅਨ ਜੁਆਇੰਟ ਪ੍ਰਾਈਵੇਟ ਲਿਮਟਿਡ ਦੇ ਨਾਂ ਨਾਲ ਜਾਣਿਆ ਜਾਵੇਗਾ। ਇਹ ਰਾਈਫਲਸ ਐਡਵਾਂਸ ਵੈਪਨਸ ਐਂਡ ਇਕਵਿਪਮੈਂਟ ਇੰਡੀਆ ਲਿਮਟਿਡ ਮਿਊਨੀਸ਼ੈਂਸ ਇੰਡੀਆ ਲਿਮਟਿਡ ਅਤੇ ਰੂਸ ਦੀ ਰੋਸੋਬੋਰੋਨ ਐਕਸਪੋਰਟ ਅਤੇ ਕਾਨਕਾਰਨ ਕਾਲਾਸ਼ਨਿਕੋਵ ਮਿਲ ਕੇ ਬਣਾ ਰਹੀ ਹੈ।

In The Market