LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਅੰਮ੍ਰਿਤਸਰ ਵਿਚ ਐੱਚ.ਡੀ.ਐੱਫ.ਸੀ. ਬੈਂਕ ਵਿਚ ਲੁੱਟ : ਘਟਨਾ ਸੀ.ਸੀ.ਟੀ.ਵੀ. ਵਿਚ ਕੈਦ

hdfc

ਤਰਨਤਾਰਨ: ਪੰਜਾਬ ਵਿਚ ਤਰਨਤਾਰਨ ਜੰਡਿਆਲਾਗੁਰੂ (Tarn Taran Jandiala Guru) ਰੋਡ ਸਥਿਤ ਐੱਚ.ਡੀ.ਐੱਫ.ਸੀ. ਬੈਂਕ (HDFC Bank) ਦੀ ਬਰਾਂਚ (Branch) ਵਿਚ ਚਾਰ ਹਥਿਆਰਬੰਦ ਲੁਟੇਰਿਆਂ (Armed robbers) ਨੇ ਲੁੱਟ ਦੀ ਘਟਨਾ ਨੂੰ ਅੰਜਾਮ ਦਿੱਤਾ। ਕੁਝ ਮਿੰਟਾਂ ਵਿਚ ਹੀ ਲੁਟੇਰੇ ਬੈਂਕ (Bank robbers) ਵਿਚੋਂ 4.50 ਲੱਖ ਰੁਪਏ ਲੁੱਟ ਕੇ ਫਰਾਰ ਹੋ ਗਏ। ਇਸ ਦੀ ਸੂਚਨਾ ਮਿਲਣ ਤੋਂ ਬਾਅਦ ਪੁਲਿਸ (Police) ਮੌਕੇ 'ਤੇ ਪਹੁੰਚੀ ਅਤੇ ਸੀ.ਸੀ.ਟੀ.ਵੀ. ਫੁਟੇਜ (CCTV Footage) ਖੰਗਾਲ ਰਹੀ ਹੈ ਤਾਂ ਜੋ ਮੁਲਜ਼ਮਾਂ ਦੀ ਪਛਾਣ ਕਰਕੇ ਉਨ੍ਹਾਂ ਨੂੰ ਗ੍ਰਿਫਤਾਰ (Arrest) ਕੀਤਾ ਜਾ ਸਕੇ। 

Also Read : ਰੱਖਿਆ ਖੇਤਰ ਵਿਚ ਭਾਰਤ ਦਾ ਵੱਡਾ ਕਦਮ, ਹੁਣ ਦੇਸ਼ ਵਿਚ ਹੀ ਬਣੇਗੀ ਏ.ਕੇ.-203 ਰਾਈਫਲਸ 
ਜਾਣਕਾਰੀ ਮੁਤਾਬਕ 4 ਵਜੇ ਦੇ ਕਰੀਬ ਬੈੰਕ ਵਿਚ ਕੁਝ ਨਕਾਬਪੋਸ਼ ਨੌਜਵਾਨ ਦਾਖਲ ਹੋਏ। ਅੰਦਰ ਆਉਂਦਿਆਂ ਹੀ ਇਧਰ-ਓਧਰ ਦੇਖਿਆ ਅਤੇ ਹਥਿਆਰ ਦਿਖਾ ਕੇ ਬੈਂਕ ਵਿਚ ਮੌਜੂਦ ਮੁਲਾਜ਼ਮਾਂ ਅਤੇ ਲੋਕਾਂ ਨੂੰ ਚੁੱਪਚਾਪ ਬੈਠਣ ਲਈ ਕਹਿ ਦਿੱਤਾ। ਇਸ ਤੋਂ ਬਾਅਦ ਲੁਟੇਰਿਆਂ ਨੇ ਕੈਸ਼ੀਅਰ ਕੋਲੋਂ ਪੈਸੇ ਕੱਢੇ। ਕੁਝ ਮਿੰਟਾਂ ਵਿਚ ਹੀ ਲੁਟੇਰਿਆਂ ਨੇ ਪੂਰੀ ਵਾਰਦਾਤ ਨੂੰ ਅੰਜਾਮ ਦੇ ਦਿੱਤਾ ਅਤੇ ਫਰਾਰ ਹੋ ਗਏ। ਫਿਲਹਾਲ ਮੌਕੇ 'ਤੇ ਤਰਨਤਾਰਨ ਪੁਲਿਸ ਪਹੁੰਚ ਚੁੱਕੀ ਸੀ ਅਤੇ ਬੈਂਚ ਵਿਚ ਲੱਗੇ ਸੀ.ਸੀ.ਟੀ.ਵੀ. ਕੈਮਰਿਆਂ ਨੂੰ ਖੰਗਾਲਿਆ ਜਾ ਰਿਹਾ ਹੈ।

Also Read : ਪੁਲਿਸ ਨੂੰ ਝਕਾਵੀਂ ਦੇ ਮੰਤਰੀ ਦੇ ਘਰ ਪੁੱਜੇ ਬੀ.ਐੱਡ ਟੈੱਟ ਪਾਸ ਅਧਿਆਪਕ
ਬੈਂਕ ਵਿਚ ਮੌਜੂਦ ਮੁਲਾਜ਼ਮਾਂ ਨਾਲ ਵੀ ਗੱਲਬਾਤ ਕੀਤੀ ਜਾ ਰਹੀ ਹੈ। ਇਸ ਦੇ ਨਾਲ ਹੀ ਆਸ-ਪਾਸ ਲੱਗੇ ਕੈਮਰਿਆਂ ਨੂੰ ਵੀ ਖੰਗਾਲਿਆ ਜਾ ਰਿਹਾ ਹੈ ਤਾਂ ਜੋ ਲੁਟੇਰਿਆਂ ਦੀ ਮੂਵਮੈਂਟ ਦੀ ਜਾਣਕਾਰੀ ਮਿਲ ਸਕੇ। ਫਿਲਹਾਲ ਕੋਈ ਵੀ ਪੁਲਿਸ ਅਧਿਕਾਰੀ ਘਟਨਾ ਦੀ ਪੂਰੀ ਜਾਣਕਾਰੀ ਸਾਂਝੀ ਨਹੀਂ ਕਰ ਰਿਹਾ ਹੈ।

In The Market