LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਚੰਡੀਗੜ੍ਹ ਕੌਮਾਂਤਰੀ ਹਵਾਈ ਅੱਡੇ ਨੂੰ ਮਿਲਿਆ ਦੇਸ਼ ਦਾ ਸਰਵੋਤਮ ਏਅਰਪੋਰਟ ਦਾ ਏਸ਼ੀਆ ਪੈਸੇਫਿਕ ਬੈਸਟ ਐਵਾਰਡ

12march airport

ਚੰਡੀਗੜ੍ਹ: ਚੰਡੀਗੜ੍ਹ ਦੇ ਕੌਮਾਂਤਰੀ ਹਵਾਈ ਅੱਡੇ (Chandigarh International Airport) ਨੂੰ ਦੇਸ਼ ਦੇ ਸਰਵੋਤਮ ਹਵਾਈ ਅੱਡੇ (The best airport) ਵਜੋਂ ਪੁਰਸਕਾਰ ਨਾਲ ਸਨਮਾਨਤ ਕੀਤਾ ਗਿਆ ਹੈ। ਸ਼ੁਕਰਵਾਰ ਨੂੰ ਇਹ ਐਲਾਨ ਏਅਰਪੋਰਟ ਕੌਂਸਲ ਇੰਟਰਨੈਸ਼ਨਲ (Airport Council International) ਨੇ ਕੀਤਾ। ਚੰਡੀਗੜ੍ਹ ਇੰਟਰਨੈਸ਼ਨਲ ਏਅਰਪੋਰਟ (Chandigarh International Airport) ਪਿਛਲੇ 4 ਸਾਲਾਂ ਤੋਂ ਲਗਾਤਾਰ ਏਸ਼ੀਆ ਪੈਸੀਫਿਕ ਬੈਸਟ ਏਅਰਪੋਰਟ ਐਵਾਰਡ (Asia Pacific Best Airport Award) ਜਿੱਤ ਰਿਹਾ ਹੈ। ਚੰਡੀਗੜ੍ਹ ਇੰਟਰਨੈਸ਼ਨਲ ਏਅਰਪੋਰਟ (Chandigarh International Airport) ਨੂੰ ਸਾਰੇ ਖੇਤਰਾਂ ਵਿੱਚ ਵਧੀਆ ਕੰਮ ਕਰਨ ਨੂੰ ਧਿਆਨ ਵਿੱਚ ਰੱਖਦਿਆਂ ਅੰਕ ਦਿੱਤੇ ਗਏ। ਇਹ ਐਵਾਰਡ ਸਾਰੀਆਂ ਸ਼੍ਰੇਣੀਆਂ ਵਿੱਚ ਬਿਹਤਰੀਨ ਕਾਰਗੁਜ਼ਾਰੀ (Best performance) ਦੇ ਆਧਾਰ ’ਤੇ ਦਿੱਤਾ ਗਿਆ। ਏਅਰਪੋਰਟ ਦੇ ਸੀ.ਈ.ਓ. ਰਾਕੇਸ਼ ਦਾਂਬਲਾ ਨੇ ਕਿਹਾ ਕਿ ਇਹ ਸਾਡੇ ਸਾਰਿਆਂ ਲਈ ਮਾਣ ਵਾਲੀ ਗੱਲ ਹੈ। ਇਸ ਸਮੇਂ ਚੰਡੀਗੜ੍ਹ ਅੰਤਰਰਾਸ਼ਟਰੀ ਹਵਾਈ ਅੱਡੇ (Chandigarh International Airport) ਤੋਂ ਕੁੱਲ 45 ਉਡਾਣਾਂ ਉਡਾਣ ਭਰ ਰਹੀਆਂ ਹਨ। Also Read : ਪੰਜਾਬ ਦਾ ਭਵਿੱਖ ਸਿਹਤ ਮਾਹਰਾਂ ਹਵਾਲੇ, ਵਿਧਾਨ ਸਭਾ ਚੋਣਾਂ 'ਚ ਜਿੱਤੇ 13 ਡਾਕਟਰ 

ਏਅਰਪੋਰਟ ਦੇ ਸੀ.ਈ.ਓ. ਨੇ ਦੱਸਿਆ ਕਿ ਏਅਰਪੋਰਟ ਕੌਂਸਲ ਇੰਟਰਨੈਸ਼ਨਲ ਕਰੀਬ 250 ਹਵਾਈ ਅੱਡਿਆਂ ਦਾ ਸਰਵੇਖਣ ਕੀਤਾ ਗਿਆ ਸੀ। ਇਸ ਵਿੱਚ ਯਾਤਰੀਆਂ ਨਾਲ ਵੀ ਸਿੱਧੀ ਗੱਲਬਾਤ ਕੀਤੀ ਗਈ ਅਤੇ ਉਨ੍ਹਾਂ ਕੋਲੋਂ ਏਅਰਪੋਰਟ ਬਾਰੇ ਆਪਣੀ ਰਾਏ ਦੇਣ ਲਈ ਕਿਹਾ ਗਿਆ। ਇਹ ਸਰਵੇਖਣ ਸਫ਼ਾਈ, ਸਹੂਲਤਾਂ, ਪਾਰਕਿੰਗ ਪ੍ਰਬੰਧ, ਜਾਣ ਦਾ ਸਮਾਂ ਅਤੇ ਹੋਰ ਕਈ ਪਹਿਲੂਆਂ ਦੇ ਆਧਾਰ 'ਤੇ ਕੀਤਾ ਜਾਂਦਾ ਹੈ। ਇਸ ਆਧਾਰ 'ਤੇ ਏਅਰਪੋਰਟ ਨੂੰ ਪੁਆਇੰਟ ਦਿੱਤੇ ਜਾਂਦੇ ਹਨ, ਜਿਸ 'ਚ ਚੰਡੀਗੜ੍ਹ ਇੰਟਰਨੈਸ਼ਨਲ ਏਅਰਪੋਰਟ ਨੂੰ ਸਭ ਤੋਂ ਜ਼ਿਆਦਾ ਅੰਕ ਮਿਲੇ ਹਨ।

In The Market