LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਪੰਜਾਬ ਦਾ ਭਵਿੱਖ ਸਿਹਤ ਮਾਹਰਾਂ ਹਵਾਲੇ, ਵਿਧਾਨ ਸਭਾ ਚੋਣਾਂ 'ਚ ਜਿੱਤੇ 13 ਡਾਕਟਰ 

12march bp

ਚੰਡੀਗੜ੍ਹ : ਪੰਜਾਬ ਵਿਧਾਨ ਸਭਾ ਚੋਣਾਂ 2022 (Punjab Assembly Elections 2022) ਦੇ ਨਤੀਜਿਆਂ ਨੇ ਕਈ ਨਵੇਂ ਰਿਕਾਰਡ (New records) ਬਣਾਏ ਹਨ। ਆਮ ਆਦਮੀ ਪਾਰਟੀ (Aam Aadmi Party) ਨੇ ਜਿਸ ਤਰ੍ਹਾਂ ਸਾਰੀਆਂ ਰਵਾਇਤੀ ਪਾਰਟੀਆਂ (Traditional parties) ਨੂੰ ਵਿਧਾਨ ਸਭਾ ਤੋਂ ਬਾਹਰ ਬਿਠਾ ਦਿੱਤਾ। ਉਸੇ ਤਰ੍ਹਾਂ ਪਹਿਲੀ ਵਾਰ ਇੰਨੀ ਵੱਡੀ ਗਿਮਤੀ ਵਿਚ ਨਵੇਂ ਚਿਹਰੇ ਵੀ ਵਿਧਾਇਕ ਬਣ ਕੇ ਪਹੁੰਚਾਏ ਹਨ। ਇਸ ਤੋਂ ਇਲਾਵਾ ਆਪ ਨੇ ਪੰਜਾਬ ਵਿਧਾਨ ਸਭਾ ਵਿਚ ਡਾਕਟਰਸ (Doctors in the Punjab Vidhan Sabha) ਦੀ ਗਿਣਤੀ ਦਾ ਵੀ ਇਤਿਹਾਸ ਬਣਾ ਦਿੱਤਾ ਹੈ। ਪੰਜਾਬ ਦੇ 117 ਵਿਧਾਇਕਾਂ (117 MLAs) 'ਤੇ ਝਾਤ ਮਾਰੀਏ ਤਾਂ ਇਨ੍ਹਾਂ ਵਿਚ ਵੱਖ-ਵੱਖ ਪਾਰਟੀਆਂ ਦੇ 13 ਚਿਹਰੇ ਅਜਿਹੇ ਹਨ, ਜਿਨ੍ਹਾਂ ਨੇ ਡਾਕਟਰੀ ਪੇਸ਼ੇ ਦੇ ਨਾਲ ਸਿਆਸਤ ਨੂੰ ਚੁਣਿਆ ਹੈ। ਸਪੱਸ਼ਟ ਹੈ ਕਿ ਵਿਧਾਨ ਸਭਾ ਦੀ ਨਬਜ਼ ਦੇਖਣ ਲਈ 13 ਵਿਧਾਇਕ ਵਿਧਾਨ ਸਭਾ ਵਿਚ ਪਹੁੰਚੇ ਹਨ। ਇਹ ਗੱਲ ਸਹੀ ਹੈ ਕਿ ਇਨ੍ਹਾਂ ਵਿਚ ਵੀ ਆਮ ਆਦਮੀ ਪਾਰਟੀ (Aam Aadmi Party) ਦੀ ਗਿਣਤੀ ਹੀ ਜ਼ਿਆਦਾ ਹੈ। 10 ਵਿਧਾਇਕ ਅਜਿਹੇ ਹਨ, ਜੋ ਆਮ ਆਦਮੀ ਪਾਰਟੀ ਤੋਂ ਹੀ ਵਿਧਾਨ ਸਭਾ ਵਿਚ ਪਹੁੰਚੇ ਹਨ। ਉਥੇ ਹੀ ਤਿੰਨ ਰਵਾਇਤੀ ਪਾਰਟੀਆਂ ਦੇ ਜੇਤੂ ਵਿਧਾਇਕ ਹਨ।


ਕਾਂਗਰਸ ਸਰਕਾਰ ਦੇ ਸੀ.ਐੱਮ. ਚਰਨਜੀਤ ਸਿੰਘ ਚੰਨੀ ਨੂੰ ਹਰਾਉਣ ਵਾਲੇ ਵੀ ਡਾ. ਚਰਨਜੀਤ ਸਿੰਘ ਹੀ ਹਨ। 2017 ਵਿਚ ਵੀ ਉਹ ਮੈਦਾਨ ਵਿਚ ਸਨ, ਪਰ ਹਾਰ ਗਏ ਸਨ। ਆਪ ਨੇ ਫਿਰ ਵੀ ਉਨ੍ਹਾਂ ਨੂੰ ਚਮਕੌਰ ਸਾਹਿਬ ਤੋਂ ਮੈਦਾਨ ਵਿਚ ਉਤਾਰਿਆ ਅਤੇ ਇਸ ਵਾਰ ਉਨ੍ਹਾਂ ਨੇ ਜਿੱਤ ਹਾਸਲ ਕੀਤੀ।ਡਾ. ਰਾਜ ਕੁਮਾਰ ਚੱਬੇਵਾਲ ਤੋਂ ਜਿੱਤ ਹਾਸਲ ਕੀਤੀ ਹੈ। ਉਹ ਕਾਂਗਰਸ ਦੀ ਟਿਕਟ 'ਤੇ ਮੈਦਾਨ ਵਿਚ ਉਤਰੇ ਸਨ। ਇਸੇ ਤਰ੍ਹਾਂ ਅਕਾਲੀ ਦਲ ਦੀ ਟਿਕਟ 'ਤੇ ਬੰਗਾ ਤੋਂ ਮੈਦਾਨ ਵਿਚ ਉਤਰੇ ਡਾ. ਸੁਖਵਿੰਦਰ ਕੁਮਾਰ ਸੁੱਖੀ ਅਤੇ ਬੀ.ਐੱਸ.ਪੀ. ਦੀ ਟਿਕਟ 'ਤੇ ਨਵਾਂਸ਼ਹਿਰ ਤੋਂ ਜਿੱਤ ਹਾਸਲ ਕਰਨ ਵਾਲੇ ਡਾ. ਨੱਛਤਰ ਪਾਲ ਵੀ ਵਿਧਾਨ ਸਭਾ ਪਹੁੰਚੇ ਹਨ।ਡਾਕਟਰਾਂ ਦੀ ਗਿਣਤੀ ਵਿਚ ਸਭ ਤੋਂ ਵਧੇਰੇ ਆਪ ਦੇ ਵਿਧਾਇਕਾਂ ਦੀ ਹੈ। ਆਪ ਦੇ 10 ਵਿਧਾਇਕ ਅਜਿਹੇ ਹਨ, ਜੋ ਡਾਕਟਰੀ ਪੇਸ਼ੇ ਨਾਲ ਜੁੜੇ ਹਨ। ਇਨ੍ਹਾਂ ਵਿਚੋਂ ਚਾਰ ਮਾਝਾ ਨਾਲ ਸਬੰਧਿਤ ਹਨ। ਅੰਮ੍ਰਿਤਸਰ ਸਾਊਤ ਤੋਂ ਐੱਮ.ਡੀ. ਰੇਡੀਓਲਾਜਿਸਟ ਡਾ. ਇੰਦਰਬੀਰ ਨਿੱਝਰ, ਅੰਮ੍ਰਿਤਸਰ ਸੈਂਟਰਲ ਤੋਂ ਸਾਬਕਾ ਡਿਪਟੀ ਸੀ.ਐੱਮ. ਨੂੰ ਹਰਾਉਣ ਵਾਲੇ ਡਾ. ਅਜੇ ਗੁਪਤਾ ਅਤੇ ਅੰਮ੍ਰਿਤਸਰ ਵੈਸਟ ਵਿਚ ਸਾਬਕਾ ਮੰਤਰੀ ਰਾਜ ਕੁਮਾਰ ਵੇਰਕਾ ਨੂੰ ਹਰਾਉਣ ਵਾਲੇ ਡਾਕਟਰ ਜਸਬੀਰ ਸੰਧੂ ਹਨ। ਇੰਨਾ ਹੀ ਨਹੀਂ ਤਰਨਤਾਰਨ ਤੋਂ ਈ.ਐੱਨ.ਟੀ. ਸਪੈਸ਼ਲਿਸਟ ਡਾ. ਕਸ਼ਮੀਰ ਸਿੰਘ ਸੋਹਲ ਵੀ ਜਿੱਤ ਹਾਸਲ ਕਰਕੇ ਵਿਧਾਨ ਸਭਾ ਵਿਚ ਪਹੁੰਚੇ ਹਨ। ਇਨ੍ਹਾਂ ਸਾਰਿਆਂ ਤੋਂ ਇਲਾਵਾ ਸ਼ਾਮ ਚੌਰਾਸੀ ਤੋਂ ਐੱਮ.ਡੀ. ਮੈਡੀਸਿਨ ਡਾ. ਰਵਜੋਤ ਸਿੰਘ, ਮਾਨਸਾ ਤੋਂ ਡਾ. ਵਿਜੇ ਕੁਮਾਰ, ਮਲੋਟ ਤੋਂ ਆਈ ਸਪੈਸ਼ਲਿਸਟ ਡਾ. ਬਲਜੀਤ ਕੌਰ, ਮੋਗਾ ਤੋਂ ਡਾ. ਅਮਨਦੀਪ ਅਰੋੜਾ ਅਤੇ ਪਟਿਆਲਾ ਰੂਰਲ ਤੋਂ ਡਾ. ਬਲਬੀਰ ਸਿੰਘ ਵੀ ਵਿਧਾਨ ਸਭਾ ਪਹੁੰਚੇ ਹਨ।

In The Market