LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਬਿਜਲੀ ਸਕੰਟ ਨੂੰ ਲੈ ਕੇ ਸਿਆਸਤ ਗਰਮਾਈ, AAP ਦੇ 23 ਲੀਡਰਾਂ ਖਿਲਾਫ ਕੇਸ ਦਰਜ

aap leaders firs

ਚੰਡੀਗੜ੍ਹ: ਪੰਜਾਬ (Punjab) ਵਿਚ ਬਿਜਲੀ ਸੰਕਟ (Electricity Crisis) ਦੇ ਕਾਰਣ ਸੂਬਾ ਸਰਕਾਰ (Punjab Government) ਨੇ ਕਈ ਅਹਿਮ ਕਦਮ ਚੁੱਕੇ ਹਨ। ਉਥੇ ਹੀ ਇਸ 'ਤੇ ਰਾਜਨੀਤੀ (Politics) ਵੀ ਭੱਖ ਗਈ ਹੈ। ਬੀਤੇ ਦਿਨੀ ਅਕਾਲੀ-ਬਸਪਾ ਗਠਜੋੜ (SAD-BSP Alliance) ਅਤੇ ਆਮ ਆਦਮੀ ਪਾਰਟੀ (Aam Admi party) ਦੇ ਨੇਤਾ ਵੀ ਸੜਕਾਂ 'ਤੇ ਉਤਰ ਆਏ ਸਨ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਸਿਸਵਾਂ ਸਥਿਤ ਫਾਰਮ ਹਾਊਸ ਦਾ ਕੁਝ ਦਿਨਾਂ ਪਹਿਲਾਂ ਤੋਂ ਘਿਰਾਓ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। 

 

Read this- MLA ਘੁਬਾਇਆ ਦਾ ਜ਼ਬਰਦਸਤ ਵਿਰੋਧ, ਸਕਿਓਰਿਟੀ ਨੇ ਪੰਚਾਇਤ ਮੈਂਬਰ ਨੂੰ ਮਾਰਿਆ ਥੱਪੜ

ਫਾਰਮ ਹਾਊਸ ਦੇ ਘਿਰਾਓ ਦੀ ਕੋਸ਼ਿਸ਼ ਦੇ ਇਲਜ਼ਾਮ ਹੇਠ ਪੁਲਿਸ ਨੇ ਸੰਸਦ ਮੈਂਬਰ ਭਗਵੰਤ ਮਾਨ ਤੇ ਹਰਪਾਲ ਚੀਮਾ ਸਣੇ ਆਮ ਆਦਮੀ ਪਾਰਟੀ ਦੇ 23 ਮੈਂਬਰਾਂ ਖਿਲਾਫ ਐਫਆਈਆਰ ਦਰਜ ਕੀਤੀ ਹੈ। ਮੁਹਾਈ ਦੇ ਐਸਐਸਪੀ ਨੇ ਦੱਸਿਆ ਕਿ 200 ਅਣ-ਪਛਾਤੇ ਲੋਕਾਂ ਖਿਲਾਫ ਵੀ ਐਫਆਈਆਰ ਦਰਜ ਕੀਤੀ ਗਈ ਹੈ। ਇਨ੍ਹਾਂ ਲੋਕਾਂ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਸਿਸਵਾਂ ਸਥਿਤ ਫਾਰਮ ਹਾਊਸ ਵੱਲ ਮਾਰਚ ਕੀਤਾ ਸੀ ਤੇ ਪੁਲਿਸ ਨਾਲ ਝੜਪ ਵੀ ਹੋਈ ਸੀ।

AAP workers protest outside Punjab CM's residence over power cuts, water  cannons used - India News

ਦੱਸ ਦੇਈਏ ਕਿ ਬੀਤੇ ਦਿਨੀ ਅਕਾਲੀ-ਬਸਪਾ ਗਠਜੋੜ (SAD-BSP Alliance) ਅਤੇ ਆਮ ਆਦਮੀ ਪਾਰਟੀ (Aam Admi party) ਦੇ ਨੇਤਾ ਵੀ ਸੜਕਾਂ 'ਤੇ ਉਤਰ ਆਏ ਸਨ। ਆਪ ਵਰਕਰਾਂ ਅਤੇ ਪੁਲਿਸ (Police) ਵਿਚਾਲੇ ਤਿੱਖੀ ਝੜਪ ਵੀ ਹੋਈ। ਆਪ ਵਰਕਰਾਂ ਨੇ ਬੈਰੀਕੇਡਸ (Barrier) ਹਟਾ ਦਿੱਤੇ। ਆਪ ਵਰਕਰਾਂ 'ਤੇ ਕਾਬੂ ਪਾਉਣ ਲਈ ਪੁਲਿਸ ਨੂੰ ਪਾਣੀ ਦੀਆਂ ਬੌਛਾੜਾਂ ਛੱਡਣੀਆਂ ਪਈਆਂ।

ਪੁਲਿਸ ਵੱਲੋਂ ਪ੍ਰਦਰਸ਼ਨ ਕਰ ਰਹੇ ਆਮ ਆਦਮੀ ਪਾਰਟੀ ਦੇ ਆਗੂ ਭਗਵੰਤ ਮਾਨ ਅਤੇ ਹਰਪਾਲ ਚੀਮਾ ਨੂੰ ਗ੍ਰਿਫਤਾਰ ਕਰ ਕੇ ਮਾਜਰੀ ਥਾਣੇ ਲਿਆਂਦਾ ਗਿਆ। ਇਸ ਦੌਰਾਨ ਆਮ ਆਦਮੀ ਪਾਰਟੀ ਦੇ ਸੂਬਾ ਪ੍ਰਧਾਨ ਅਤੇ ਸੰਸਦ ਭਗਵੰਤ ਮਾਨ (Bhagwant mann) ਨੇ ਕਿਹਾ ਕਿ ਪੰਜਾਬ ਦੇ ਲੋਕ ਧਰਨੇ ਪ੍ਰਦਰਸ਼ਨ ਕਰ ਰਹੇ ਹਨ ਅਤੇ ਸਿਰਫ ਇਕ ਵਿਅਕਤੀ ਆਪਣੇ ਘਰ ਵਿਚ ਬੈਠਾ ਆਨੰਦ ਮਾਣ ਰਿਹਾ ਹੈ। 

Read this:  CM ਫਾਰਮਹਾਊਸ ਘੇਰਨ ਗਏ 'ਆਪ' ਵਰਕਰਾਂ ਨੇ ਤੋੜੇ ਬੈਰੀਕੇਡ, ਪੁਲਿਸ ਨੇ ਕੀਤੀ ਪਾਣੀ ਦੀ ਬੌਛਾਰ

ਇਸ ਦੌਰਾਨ ਮੁੱਖ ਮੰਤਰੀ ਦਾ ਪੁਤਲਾ ਸਾੜਦਿਆਂ ਪੰਜਾਬ ਸਰਕਾਰ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕਰਨ ਮਗਰੋਂ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਸਮੇਤ ਹੋਰ ਵਾਲੰਟੀਅਰ ਬੈਰੀਕੇਡ ਟੱਪਣ ਲਈ ਜ਼ੋਰ ਅਜ਼ਮਾਇਸ਼ ਕਰਦੇ ਰਹੇ। ਪੁਲਿਸ ਨੇ ਭਗਵੰਤ ਮਾਨ, ਹਰਪਾਲ ਸਿੰਘ ਚੀਮਾ ਤੇ ਮੀਤ ਹੇਅਰ ਸਮੇਤ ਹੋਰ ਵਰਕਰਾਂ ਨੂੰ ਹਿਰਾਸਤ ’ਚ ਲੈ ਲਿਆ। ਬਾਅਦ ’ਚ ਉਨ੍ਹਾਂ ਨੂੰ ਰਿਹਾਅ ਕਰ ਦਿੱਤਾ ਗਿਆ।

In The Market