LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਹਨੀ ਦੀ ਗ੍ਰਿਫ਼ਤਾਰੀ 'ਤੇ ਬਿਕਰਮ ਮਜੀਠੀਆ ਦਾ ਵੱਡਾ ਬਿਆਨ, ਕਿਹਾ-'ਹੁਣ ਚੰਨੀ ਦੀ ਵਾਰੀ'

4f majithiya

ਚੰਡੀਗੜ੍ਹ- ਇਨਫੋਰਸਮੈਂਟ ਡਾਇਰੈਕਟੋਰੇਟ ਵਲੋਂ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਭਤੀਜੇ ਭੁਪਿੰਦਰ ਸਿੰਘ ਹਨੀ ਦੀ ਗੈਰ ਕਾਨੂੰਨੀ ਰੇਤ ਮਾਈਨਿੰਗ ਮਾਮਲੇ ਵਿਚ ਗ੍ਰਿਫਤਾਰੀ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਆਗੂ ਬਿਕਰਮ ਮਜੀਠੀਆ ਨੇ ਪੰਜਾਬ ਸੀ.ਐੱਮ. ਉੱਤੇ ਵੱਡਾ ਹਮਲਾ ਬੋਲਿਆ ਹੈ।

Also Read: ਪੰਜਾਬ 'ਚ ਚੋਣ ਜ਼ਾਬਤਾ ਲਾਗੂ ਹੋਣ ਤੋਂ ਸੂਬੇ ’ਚੋਂ 316.66 ਕਰੋੜ ਦੀ ਜਾਇਦਾਦ ਜ਼ਬਤ

 

ਇਸ ਦੌਰਾਨ ਪੱਤਰਕਾਰਾਂ ਨਾਲ ਗੱਲ ਕਰਦਿਆਂ ਬਿਕਰਮ ਮਜੀਠੀਆ ਨੇ ਕਿਹਾ ਕਿ ਮੈਂ ਸਾਰਿਆਂ ਮੁਹਰੇ ਇਹ ਗੱਲ ਰੱਖੀ ਸੀ ਕਿ ਤਿੰਨ ਲੋਕਾਂ ਦੀ ਕਹਾਣੀ ਆਈ ਹੇ ਚੰਨੀ, ਹਨੀ ਤੇ ਮਨੀ। ਮਨੀ ਪਹਿਲਾਂ ਫੜੀ ਗਈ ਫਿਰ ਹਨੀ ਦਾ ਨਾਂ ਸਾਹਮਣੇ ਆਇਆ ਤੇ ਹੁਣ ਚੰਨੀ ਦੀ ਵਾਰੀ ਹੈ। ਹਨੀ ਦੀ ਪਛਾਣ ਸਿਰਫ ਇੰਨੀ ਹੈ ਕਿ ਉਹ ਚੰਨੀ ਦੇ ਸਾਲੇ ਦਾ ਲੜਕਾ ਹੈ। ਇਸੇ ਬਿਹਾਫ ਉੱਤੇ ਉਸ ਨੂੰ ਸਕਿਓਰਿਟੀ ਦਿੱਤੀ ਗਈ ਸੀ। ਉਹ ਜਿਹੜੇ ਵੀ ਪੈਸੇ ਕਮਾ ਰਿਹਾ ਸੀ ਜਾਂ ਸੰਭਾਲ ਰਿਹਾ ਸੀ ਉਹ ਚੰਨੀ ਦੇ ਹਨ ਉਹ ਹਨੀ ਦੇ ਪੈਸੇ ਨਹੀਂ ਹਨ। ਹਨੀ ਤਾਂ ਸਿਰਫ ਖਜਾਨਚੀ ਹੈ। ਇਹ ਸਾਰੇ ਪੈਸੇ ਗੈਰ-ਕਾਨੂੰਨੀ ਤੇ ਪੰਜਾਬ ਦੇ ਲੋਕਾਂ ਦੇ ਹਨ। ਇਹ ਸਾਰੇ ਪੈਸੇ ਗੈਰ-ਕਾਨੂੰਨੀ ਮਾਈਨਿੰਗ, ਸ਼ਰਾਬ ਮਾਫੀਆ ਤੇ ਗੈਰ-ਕਾਨੂੰਨੀ ਲੈਂਡ ਮਾਫੀਆ ਰਾਹੀਂ ਕਮਾਏ ਜਾ ਰਹੇ ਹਨ। ਇਹ ਬਹੁਤ ਵੱਡਾ ਘਪਲਾ ਹੈ। ਤਿੰਨ ਮਹੀਨਿਆਂ ਵਿਚ ਸਿਰਫ ਚੰਨੀ, ਹਨੀ ਤੇ ਮਨੀ ਹੀ ਇਕੱਠੇ ਹੋਏ ਹਨ, ਹੋਰ ਕੋਈ ਵੀ ਕੰਮ ਨਹੀਂ ਹੋਇਆ ਹੈ। 

Also Read: ਪੰਜਾਬ 'ਚ ਕੋਰੋਨਾ ਦੀ ਰਫਤਾਰ ਘਟੀ ਪਰ ਮੋਹਾਲੀ, ਜਲੰਧਰ, ਲੁਧਿਆਣਾ 'ਚ ਹਾਲਾਤ ਅਜੇ ਵੀ ਚਿੰਤਾਜਨਕ

In The Market