LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਰਾਮ ਰਹੀਮ ਨੂੰ ਹਾਈ ਕੋਰਟ ਤੋਂ ਵੱਡੀ ਰਾਹਤ, ਨਹੀਂ ਲਿਆਂਦਾ ਜਾਵੇਗਾ ਪੰਜਾਬ

28o rahim

ਚੰਡੀਗੜ੍ਹ: ਮਹਿਲਾਵਾਂ ਦੇ ਸ਼ੋਸ਼ਣ ਤੇ ਰਣਜੀਤ ਸਿੰਘ ਕਤਲ ਮਾਮਲੇ ਵਿਚ ਸਜ਼ਾ ਕੱਟ ਰਹੇ ਡੇਰਾ ਮੁਖੀ ਰਾਮ ਰਹੀਮ ਨੂੰ ਹਾਈ ਕੋਰਟ ਨੇ ਰਾਹਤ ਦਿੱਤੀ ਹੈ। ਸਰੂਪ ਚੋਰੀ ਮਾਮਲੇ ਵਿਚ ਫਰੀਦਕੋਟ ਅਦਾਲਤ ਵਲੋਂ ਪ੍ਰੋਡਕਸ਼ਨ ਵਾਰੰਟ ਜਾਰੀ ਕੀਤਾ ਗਿਆ ਸੀ ਪਰ ਹਾਈਕੋਰਟ ਵਲੋਂ ਇਸ ਉੱਤੇ ਰੋਕ ਲਗਾ ਦਿੱਤੀ ਗਈ ਹੈ।

Also Read: ਭਾਰਤ 'ਚ ਜਲਦ ਲਾਂਚ ਹੋਵੇਗਾ Nokia ਦਾ ਟੈਬਲੇਟ Nokia T20, ਇਹ ਹਨ ਫੀਚਰਸ

ਦੱਸ ਦਈਏ ਕਿ ਪੰਜਾਬ ਵਿਚ ਬੇਅਦਬੀਆਂ ਤੇ ਸਰੂਪ ਚੋਰੀ ਹੋਣ ਦੇ ਮਾਮਲੇ ਵਿਚ ਡੇਰਾ ਮੁਖੀ ਵੀ ਨਾਮਜ਼ਦ ਹੈ। ਇਸ ਮਾਮਲੇ ਵਿਚ ਪੁੱਛਗਿੱਛ ਲਈ ਫਰੀਦਕੋਟ ਅਦਾਲਤ ਵਲੋਂ ਪ੍ਰੋਡਕਸ਼ਨ ਵਾਰੰਟ ਨੂੰ ਮਨਜ਼ੂਰੀ ਦਿੱਤੀ ਗਈ ਸੀ। ਇਸ ਮਾਮਲੇ ਵਿਚ 29 ਅਕਤੂਬਰ ਨੂੰ ਰਾਮ ਰਹੀਮ ਨੂੰ ਪੰਜਾਬ ਲਿਆਂਦਾ ਜਾਣਾ ਸੀ ਪਰ ਹਾਈਕੋਰਟ ਨੇ ਇਸ ਮਾਮਲੇ ਉੱਤੇ ਫੈਸਲਾ ਸੁਣਾਉਂਦੇ ਹੋਏ ਫਿਲਹਾਲ ਡੇਰਾ ਮੁਖੀ ਨੂੰ ਫਰੀਦਕੋਟ ਲਿਆਉਣ ਉੱਤੇ ਰੋਕ ਲਗਾ ਦਿੱਤੀ ਹੈ। ਇਸ ਦੌਰਾਨ ਡੇਰਾ ਮੁਖੀ ਤੋਂ ਸਰੂਪ ਚੋਰੀ ਹੋਣ ਦੇ ਮਾਮਲੇ ਵਿਚ ਪੁੱਛਗਿੱਛ ਕਤੀੀ ਜਾਣੀ ਸੀ। 

Also Read: ਪਟਾਕਿਆਂ 'ਤੇ ਸਖਤ SC: 'ਮੌਜ ਮਸਤੀ ਲਈ ਕਿਸੇ ਦੀ ਜ਼ਿੰਦਗੀ ਨਾਲ ਨਹੀਂ ਕੀਤਾ ਜਾ ਸਕਦਾ ਖਿਲਵਾੜ'

In The Market