ਨਵੀਂ ਦਿੱਲੀ - ਸੁਪਰੀਮ ਕੋਰਟ ਨੇ ਵੀਰਵਾਰ ਨੂੰ ਇਸ ਧਾਰਨਾ ਨੂੰ ਦੂਰ ਕੀਤਾ ਕਿ ਪਟਾਕਿਆਂ ’ਤੇ ਉਸ ਵਲੋਂ ਰੋਕ ਲਗਾਉਣਾ ਕਿਸੇ ਭਾਈਚਾਰੇ ਜਾਂ ਕਿਸੇ ਸਮੂਹ ਵਿਸ਼ੇਸ਼ ਵਿਰੁੱਧ ਹੈ। ਅਦਾਲਤ ਨੇ ਕਿਹਾ ਕਿ ਖ਼ੁਸ਼ੀ ਦੀ ਆੜ ’ਚ ਉਹ ਨਾਗਰਿਕਾਂ ਦੇ ਅਧਿਕਾਰਾਂ ਦੇ ਉਲੰਘਣ ਦੀ ਇਜਾਜ਼ਤ ਨਹੀਂ ਦੇ ਸਕਦੀ ਹੈ।
Also Read: ਮਾਨਸਾ ਪਹੁੰਚੇ ਕੇਜਰੀਵਾਲ ਨੇ ਕੀਤਾ ਵੱਡਾ ਐਲਾਨ, '1 ਅਪ੍ਰੈਲ ਤੋਂ ਕੋਈ ਕਿਸਾਨ ਨਹੀਂ ਕਰੇਗਾ ਖੁਦਕੁਸ਼ੀ
ਜੱਜ ਐੱਮ.ਆਰ. ਸ਼ਾਹ ਅਤੇ ਜੱਜ ਏ.ਐੱਸ. ਬੋਪੰਨਾ ਦੀ ਬੈਂਚ ਨੇ ਸਪੱਸ਼ਟ ਕੀਤਾ ਕਿ ਉਹ ਚਾਹੁੰਦੇ ਹਨ ਕਿ ਅਦਾਲਤ ਦੇ ਆਦੇਸ਼ਾਂ ਦਾ ਪੂਰੀ ਤਰ੍ਹਾਂ ਨਾਲ ਪਾਲਣ ਕੀਤਾ ਜਾਵੇ। ਬੈਂਚ ਨੇ ਕਿਹਾ,‘‘ਮੌਜ ਮਸਤੀ ਦੀ ਆੜ ’ਚ ਤੁਸੀਂ (ਪਟਾਕਾ ਨਿਰਮਾਤਾ) ਨਾਗਰਿਕਾਂ ਦੇ ਜੀਵਨ ਨਾਲ ਖਿਲਵਾੜ ਨਹੀਂ ਕਰ ਸਕਦੇ ਹਨ। ਅਸੀਂ ਕਿਸੇ ਭਾਈਚਾਰੇ ਵਿਸ਼ੇਸ਼ ਵਿਰੁੱਧ ਨਹੀਂ ਹਾਂ। ਅਸੀਂ ਸਖ਼ਤ ਸੰਦੇਸ਼ ਦੇਣਾ ਚਾਹੁੰਦੇ ਹਾਂ ਕਿ ਅਸੀਂ ਨਾਗਰਿਕਾਂ ਦੇ ਮੌਲਿਕ ਅਧਿਕਾਰਾਂ ਦੀ ਰੱਖਿਆ ਲਈ ਇੱਥੇ ਹਾਂ।’’ ਅਦਾਲਤ ਨੇ ਕਿਹਾ ਕਿ ਪਟਾਕਿਆਂ ’ਤੇ ਰੋਕ ਦਾ ਪਹਿਲੇ ਦਾ ਆਦੇਸ਼ ਵਿਆਪਕ ਰੂਪ ਨਾਲ ਕਾਰਨ ਦੱਸਣ ਤੋਂ ਬਾਅਦ ਦਿੱਤਾ ਗਿਆ ਸੀ। ਬੈਂਚ ਨੇ ਕਿਹਾ,‘‘ਰੋਕ ਸਾਰੇ ਪਟਾਕਿਆਂ ’ਤੇ ਨਹੀਂ ਲਾਈ ਗਈ ਹੈ। ਇਹ ਵਿਆਪਕ ਜਨਹਿੱਤ ’ਚ ਹੈ। ਇਕ ਵਿਸ਼ੇਸ਼ ਤਰ੍ਹਾਂ ਦੀ ਧਾਰਨਾ ਬਣਾਈ ਜਾ ਰਹੀ ਹੈ। ਇਸ ਨੂੰ ਇਸ ਤਰ੍ਹਾਂ ਨਾਲ ਨਹੀਂ ਦਿਖਾਇਆ ਜਾਣਾ ਚਾਹੀਦਾ ਕਿ ਇਹ ਰੋਕ ਕਿਸੇ ਵਿਸ਼ੇਸ਼ ਉਦੇਸ਼ ਲਈ ਲਾਈ ਗਈ ਹੈ। ਪਿਛਲੀ ਵਾਰ ਅਸੀਂ ਕਿਹਾ ਸੀ ਕਿ ਅਸੀਂ ਕਿਸੇ ਦੀ ਖ਼ੁਸ਼ੀ ਦੇ ਆੜੇ ਨਹੀਂ ਆ ਰਹੇ ਪਰ ਅਸੀਂ ਲੋਕਾਂ ਦੇ ਮੌਲਿਕ ਅਧਿਕਾਰਾਂ ਦੇ ਰਸਤੇ ’ਚ ਵੀ ਨਹੀਂ ਆ ਸਕਦੇ।’’
Also Read: ਕਿਸਾਨ ਅੰਦੋਲਨ ਨੂੰ ਲੈ ਕੇ ਕੈਪਟਨ ਅਮਰਿੰਦਰ ਦੀ ਅਮਿਤ ਸ਼ਾਹ ਨਾਲ ਮੀਟਿੰਗ ਮੁਲਤਵੀ
ਅਦਾਲਤ ਨੇ ਕਿਹਾ ਕਿ ਜਿਨ੍ਹਾਂ ਅਧਿਕਾਰੀਆਂ ਨੂੰ ਕੁਝ ਜ਼ਿੰਮੇਵਾਰੀ ਸੌਂਪੀ ਜਾਣੀ ਚਾਹੀਦੀ, ਜਿਹੜੇ ਆਦੇਸ਼ ਨੂੰ ਜ਼ਮੀਨੀ ਪੱਧਰ ’ਤੇ ਲਾਗੂ ਕਰਨ ਦਾ ਅਧਿਕਾਰ ਦਿੱਤਾ ਗਿਆ ਹੈ। ਬੈਂਚ ਨੇ ਕਿਹਾ ਕਿ ਹਾਲੇ ਵੀ ਪਟਾਕੇ ਬਜ਼ਾਰ ’ਚ ਖੁੱਲ੍ਹੇਆਮ ਮਿਲ ਰਹੇ ਹਨ। ਬੈਂਚ ਨੇ ਕਿਹਾ,‘‘ਅਸੀਂ ਸੰਦੇਸ਼ ਦੇਣਾ ਚਾਹੁੰਦੇ ਹਾਂ ਕਿ ਅਸੀਂ ਇੱਥੇ ਲੋਕਾਂ ਦੇ ਅਧਿਕਾਰਾਂ ਦੀ ਰੱਖਿਆ ਲਈ ਹਾਂ। ਅਸੀਂ ਪਟਾਕਿਆਂ ’ਤੇ 100 ਫੀਸਦੀ ਰੋਕ ਨਹੀਂ ਲਾਈਹੈ। ਹਰ ਕੋਈ ਜਾਣਦਾ ਹੈ ਕਿ ਦਿੱਲੀ ਦੇ ਲੋਕਾਂ ’ਤੇ ਕੀ ਬੀਤ ਰਹੀ ਹੈ (ਪਟਾਕਿਆਂ ਨਾਲ ਹੋਣ ਵਾਲੇ ਪ੍ਰਦੂਸ਼ਣ ਕਾਰਨ)।’’ ਅਦਾਲਤ ਨੇ ਹਵਾ ਪ੍ਰਦੂਸ਼ਣ ਨੂੰ ਰੋਕਣ ਲਈ ਦੇਸ਼ ਭਰ ’ਚ ਪਟਾਕਿਆਂ ਦੇ ਨਿਰਮਾਣ ਅਤੇ ਵਿਕਰੀ ’ਤੇ ਰੋਕ ਲਗਾਉਣ ਲਈ ਦਾਇਰ ਪਟੀਸ਼ਨ ’ਤੇ ਇਹ ਫ਼ੈਸਲਾ ਸੁਣਾਇਆ ਸੀ।
Also Read: ਰਣਜੀਤ ਬਾਵਾ ਦੇ ਘਰ ਗੂੰਜੀਆਂ ਕਿਲਕਾਰੀਆਂ, ਸਾਂਝੀ ਕੀਤੀ ਤਸਵੀਰ
Living India News is 24×7 satellite News channel with deep focus on the North Indian states of Punjab, Haryana, Himachal Pradesh, Jammu Kashmir & Delhi. The channel has its head office in Chandigarh, India. Contact us: info@livingindianews.co.in
Jio के करोड़ों यूजर्स को बड़ा झटका! 100 रुपये महंगा हुआ यह प्लान
Amul milk News: बड़ी राहत! सस्ता हुआ अमूल दूध, जानें नई कीमतें
Flaxseed laddus benefits: अलसी के लड्डू खाने से होगे गजब के फायदे; डायबिटीज़ में भी हैं असरदार, जाने बनाने की आसान रेसिपी