LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਭਾਰਤ 'ਚ ਜਲਦ ਲਾਂਚ ਹੋਵੇਗਾ Nokia ਦਾ ਟੈਬਲੇਟ Nokia T20, ਇਹ ਹਨ ਫੀਚਰਸ

28o10

ਨਵੀਂ ਦਿੱਲੀ: ਫਿਨਲੈਂਡ ਦੀ ਕੰਪਨੀ HMD ਗਲੋਬਲ ਨੋਕੀਆ ਡਿਵਾਈਸਾਂ ਦਾ ਨਿਰਮਾਣ ਕਰਦੀ ਹੈ। ਹਾਲ ਹੀ 'ਚ ਕੰਪਨੀ ਨੇ ਆਪਣਾ ਪਹਿਲਾ ਟੈਬਲੇਟ Nokia T20 ਲਾਂਚ ਕੀਤਾ ਹੈ। ਇਹ ਟੈਬਲੇਟ ਹੁਣ ਭਾਰਤ 'ਚ ਆ ਰਿਹਾ ਹੈ।

Also Read: ਕਿਸਾਨ ਅੰਦੋਲਨ ਨੂੰ ਲੈ ਕੇ ਕੈਪਟਨ ਅਮਰਿੰਦਰ ਦੀ ਅਮਿਤ ਸ਼ਾਹ ਨਾਲ ਮੀਟਿੰਗ ਮੁਲਤਵੀ

ਰਿਪੋਰਟ ਮੁਤਾਬਕ ਈ-ਕਾਮਰਸ ਵੈੱਬਸਾਈਟ ਫਲਿੱਪਕਾਰਟ ਨੇ ਨੋਕੀਆ ਟੀ20 ਟੈਬਲੇਟ ਨੂੰ ਬਿਗ ਦੀਵਾਲੀ ਸੇਲ ਸੈਕਸ਼ਨ 'ਚ ਲਿਸਟ ਕੀਤਾ ਹੈ। ਇੱਥੇ ਇਸ ਨੂੰ Nokia Tab T20 ਦੇ ਨਾਂ ਨਾਲ ਲਾਂਚ ਕੀਤਾ ਜਾ ਸਕਦਾ ਹੈ। MySmartPrice ਵੈੱਬਸਾਈਟ ਨੇ ਫਲਿੱਪਕਾਰਟ 'ਤੇ ਨੋਕੀਆ ਟੈਬ ਟੀ20 ਨੂੰ ਸਪਾਟ ਕੀਤਾ ਹੈ। ਕਿਉਂਕਿ ਇਹ ਨੋਕੀਆ ਦਾ ਪਹਿਲਾ ਟੈਬਲੇਟ ਹੈ, ਇਸ ਲਈ ਕੰਪਨੀ ਚਾਹੇਗੀ ਕਿ ਇਹ ਲੋਕਾਂ ਵਲੋਂ ਪਸੰਦ ਕੀਤਾ ਜਾਵੇ ਤੇ ਇਸਦੀ ਵਿਕਰੀ ਵੀ ਕਾਫੀ ਹੋਵੇ।

Also Read: ਮਾਨਸਾ ਪਹੁੰਚੇ ਕੇਜਰੀਵਾਲ ਨੇ ਕੀਤਾ ਵੱਡਾ ਐਲਾਨ, '1 ਅਪ੍ਰੈਲ ਤੋਂ ਕੋਈ ਕਿਸਾਨ ਨਹੀਂ ਕਰੇਗਾ ਖੁਦਕੁਸ਼ੀ

ਫਲਿੱਪਕਾਰਟ ਨੋਕੀਆ ਟੀ20 ਟੈਬਲੇਟ ਲਾਂਚ ਨੂੰ ਤਿਉਹਾਰ ਦੀ ਸਭ ਤੋਂ ਵੱਡੀ ਲਾਂਚ ਵੀ ਕਹਿ ਰਿਹਾ ਹੈ। ਹਾਲਾਂਕਿ ਇਹ ਪਤਾ ਨਹੀਂ ਹੈ ਕਿ ਨੋਕੀਆ ਦਾ ਇਹ ਟੈਬਲੇਟ ਕਦੋਂ ਲਾਂਚ ਹੋਵੇਗਾ। ਕੰਪਨੀ ਨੇ ਅਜੇ ਲਾਂਚ ਡੇਟ ਬਾਰੇ ਕੁਝ ਨਹੀਂ ਦੱਸਿਆ ਹੈ। ਹਾਲਾਂਕਿ, ਨੋਕੀਆ ਟੀ20 ਟੈਬਲੇਟ ਦੀ ਸੂਚੀ ਫਿਲਹਾਲ ਫਲਿੱਪਕਾਰਟ 'ਤੇ ਦਿਖਾਈ ਨਹੀਂ ਦੇ ਰਹੀ ਹੈ। ਕੰਪਨੀ ਨੇ ਸ਼ਾਇਦ ਇਸ ਨੂੰ ਹਟਾ ਦਿੱਤਾ ਹੈ। ਦੱਸਿਆ ਜਾ ਰਿਹਾ ਹੈ ਕਿ ਨੋਕੀਆ ਟੀ20 ਟੈਬਲੇਟ ਲਈ ਫਲਿੱਪਕਾਰਟ ਨੇ ਇਕ ਸਮਰਪਿਤ ਪੇਜ ਬਣਾਇਆ ਹੈ ਜਿੱਥੇ ਇਸ ਟੈਬਲੇਟ ਦੇ ਸਪੈਸੀਫਿਕੇਸ਼ਨਸ ਨੂੰ ਲਿਸਟ ਕੀਤਾ ਗਿਆ ਹੈ।

Also Read: ਪਟਾਕਿਆਂ 'ਤੇ ਸਖਤ SC: 'ਮੌਜ ਮਸਤੀ ਲਈ ਕਿਸੇ ਦੀ ਜ਼ਿੰਦਗੀ ਨਾਲ ਨਹੀਂ ਕੀਤਾ ਜਾ ਸਕਦਾ ਖਿਲਵਾੜ'

ਨੋਕੀਆ T20 ਟੈਬਲੇਟ ਦੇ ਫੀਚਰਸ ਅਤੇ ਸਪੈਸੀਫਿਕੇਸ਼ਨ ਦੀ ਗੱਲ ਕਰੀਏ ਤਾਂ ਇਸ 'ਚ 10.4 ਇੰਚ ਦੀ 2K ਡਿਸਪਲੇ ਹੈ। ਇਹ ਟੈਬਲੇਟ Unisoc 12nm Tiger T610 ਚਿਪਸੈੱਟ ਦੁਆਰਾ ਸੰਚਾਲਿਤ ਹੈ। ਨੋਕੀਆ T20 ਟੈਬਲੇਟ 'ਚ 3GB ਅਤੇ 4GB ਰੈਮ ਦੇ ਵਿਕਲਪ ਹੋਣਗੇ। ਇਨ੍ਹਾਂ ਦੇ ਨਾਲ 32GB ਅਤੇ 64GB ਸਟੋਰੇਜ ਦਿੱਤੀ ਜਾਵੇਗੀ। ਇਸ ਟੈਬਲੇਟ 'ਚ ਮਾਈਕ੍ਰੋ SD ਕਾਰਡ ਸਪੋਰਟ ਵੀ ਦਿੱਤਾ ਜਾਵੇਗਾ।

ਨੋਕੀਆ ਟੀ20 ਟੈਬਲੇਟ 'ਚ 8200mAh ਦੀ ਬੈਟਰੀ ਦਿੱਤੀ ਜਾਵੇਗੀ। ਇਹ ਟੈਬ ਐਂਡ੍ਰਾਇਡ 11 'ਤੇ ਚੱਲਦਾ ਹੈ, ਪਰ ਆਉਣ ਵਾਲੇ ਸਮੇਂ 'ਚ ਇਸ ਨੂੰ ਐਂਡਰਾਇਡ 12 ਦਾ ਅਪਡੇਟ ਮਿਲੇਗਾ।

In The Market