LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਪਟਿਆਲਾ 'ਚ ਕੋਰੋਨਾ ਦਾ ਵੱਡਾ ਧਮਾਕਾ, 366 ਲੋਕਾਂ ਦੀ ਰਿਪੋਰਟ ਆਈ ਪਾਜ਼ੇਟਿਵ 

4j corona positive

ਪਟਿਆਲਾ : ਕੋਰੋਨਾ ਵਾਇਰਸ (Corona Virus) ਦਾ ਕਹਿਰ ਲਗਾਤਾਰ ਵੱਧਦਾ ਹੀ ਜਾ ਰਿਹਾ ਹੈ, ਜਿਸ ਕਾਰਣ ਪੰਜਾਬ ਸਰਕਾਰ (Punjab Government) ਵਲੋਂ ਪੰਜਾਬ (Punjab) ਵਿਚ ਕਈ ਤਰ੍ਹਾਂ ਦੀਆਂ ਪਾਬੰਦੀਆਂ (Guidelines) ਲਗਾ ਦਿੱਤੀਆਂ ਹਨ। ਇਸ ਦੇ ਬਾਵਜੂਦ ਪਟਿਆਲਾ ਸ਼ਹਿਰ (Patiala City) ਵਿਚ ਕੋਰੋਨਾ (Corona) ਦਾ ਵੱਡਾ ਧਮਾਕਾ ਹੋਇਆ ਹੈ ਅਤੇ ਇਸ ਕੋਰੋਨਾ ਬਲਾਸਟ (Corona Blast) ਵਿਚ ਤਕਰੀਬਨ 366 ਲੋਕਾਂ ਦੀਆਂ ਕੋਰੋਨਾ ਰਿਪੋਰਟਾਂ ਪਾਜ਼ੇਟਿਵ (Corona Report Positive) ਆਈਆਂ ਹਨ। Also Read : ਪੰਜਾਬ 'ਚ ਡੀ.ਜੀ.ਪੀ. ਬਦਲਣਾ ਤੈਅ, UPSC ਨੇ ਪੰਜਾਬ ਸਰਕਾਰ ਨੂੰ ਭੇਜਿਆ ਪੈਨਲ

Jharkhand: Two passengers flee after they test Covid positive, traced later  | Jamshedpur News - Times of India

ਇਸ ਸਬੰਧੀ ਜਾਣਕਾਰੀ ਦਿੰਦਿਆਂ ਸਿਵਲ ਸਰਜਨ ਡਾ. ਪ੍ਰਿੰਸ ਸੋਢੀ ਨੇ ਦੱਸਿਆ ਕਿ ਜ਼ਿਲ੍ਹੇ ’ਚ ਸੈਂਪਲਿੰਗ ਦੌਰਾਨ ਤਕਰੀਬਨ 2266 ਲੋਕਾਂ ਦੇ ਟੈਸਟ ਕੀਤੇ ਗਏ ਸਨ, ਜਿਨ੍ਹਾਂ ਵਿਚੋਂ 366 ਲੋਕ ਕੋਰੋਨਾ ਪਾਜ਼ੇਟਿਵ ਨਿਕਲੇ ਹਨ। ਇਨ੍ਹਾਂ ’ਚੋਂ ਪਟਿਆਲਾ ਸ਼ਹਿਰ ਨਾਲ 330, ਸਮਾਣਾ 3, ਰਾਜਪੁਰਾ 3, ਬਲਾਕ ਭਾਦਸੋਂ ਤੋਂ 2, ਬਲਾਕ ਕੋਲੀ 16, ਬਲਾਕ ਕਾਲੋਮਾਜਰਾ 1,  ਬਲਾਕ ਹਰਪਾਲਪੁਰ 3, ਬਲਾਕ ਸ਼ੁਤਰਾਣਾ 1 ਅਤੇ ਬਲਾਕ ਦੁਧਨਸਾਧਾਂ ਨਾਲ 7 ਕੇਸ ਸਬੰਧਤ ਹਨ। ਹੋਰਨਾਂ ਸੂਬਿਆਂ ’ਚ ਸ਼ਿਫਟ 15 ਕੇਸਾਂ ਕਾਰਨ ਜ਼ਿਲ੍ਹੇ ’ਚ ਕੋਵਿਡ ਪਾਜ਼ੇਟਿਵ ਕੇਸਾਂ ਦੀ ਗਿਣਤੀ 49,875 ਹੋ ਗਈ ਹੈ ਤੇ ਮਿਸ਼ਨ ਫਤਿਹ ਤਹਿਤ 2 ਮਰੀਜ਼ ਠੀਕ ਹੋਣ ਨਾਲ ਠੀਕ ਹੋਣ ਵਾਲੇ ਮਰੀਜ਼ਾਂ ਦੀ ਗਿਣਤੀ 47,671 ਹੋ ਗਈ ਹੈ।  Also Read : ਲੁਧਿਆਣਾ ਦੇ ਮੈਡੀਕਲ ਕਾਲਜ 'ਚ ਹੋਇਆ ਕੋਰੋਨਾ ਬਲਾਸਟ, 41 ਵਿਦਿਆਰਥੀ ਹੋਏ ਪਾਜ਼ੇਟਿਵ

349 covid positive in Bhubaneswar today, death toll reaches 76

ਉਨ੍ਹਾਂ ਦੱਸਿਆ ਕਿ ਐਕਟਿਵ ਕੇਸਾਂ ਦੀ ਗਿਣਤੀ 839 ਹੋ ਗਈ ਹੈ। ਅੱਜ ਜ਼ਿਲ੍ਹੇ ’ਚ ਇਕ ਕੋਵਿਡ ਪਾਜ਼ੇਟਿਵ ਮਰੀਜ਼ ਦੀ ਮੌਤ ਹੋਣ ਕਾਰਣ ਮੌਤਾਂ ਦੀ ਕੁਲ ਗਿਣਤੀ 1365 ਹੋ ਗਈ ਹੈ। ਉਨ੍ਹਾਂ ਕਿਹਾ ਕਿ ਪਟਿਆਲਾ ਸ਼ਹਿਰ ’ਚ ਜ਼ਿਆਦਾਤਰ ਪਾਜ਼ੇਟਿਵ ਕੇਸ ਅਨੰਦ ਨਗਰ ਬੀ, ਨਿਊ ਲਾਲ ਬਾਗ, ਮਜੀਠੀਆ ਅੇਨਕਲੇਵ, ਐੱਸ.ਐੱਸ.ਟੀ. ਨਗਰ, ਸਰਕਾਰੀ ਮੈਡੀਕਲ ਕਾਲਜ, ਲੈਹਿਲ, ਮਾਡਲ ਟਾਊਨ ਆਦਿ ਏਰੀਏ ’ਚੋਂ ਪਾਏ ਗਏ ਹਨ।

In The Market