LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਲੁਧਿਆਣਾ ਦੇ ਮੈਡੀਕਲ ਕਾਲਜ 'ਚ ਹੋਇਆ ਕੋਰੋਨਾ ਬਲਾਸਟ, 41 ਵਿਦਿਆਰਥੀ ਹੋਏ ਪਾਜ਼ੇਟਿਵ

4jan10

ਲੁਧਿਆਣਾ : ਪੰਜਾਬ ਦੇ ਲੁਧਿਆਣਾ (Ludhiana, Punjab) ਦੇ ਦਇਆਨੰਦ ਮੈਡੀਕਲ ਕਾਲਜ ਹਸਪਤਾਲ (Dayanand Medical College Hospital) ਵਿਚ ਮੰਗਲਵਾਰ ਨੂੰ ਕੋਰੋਨਾ ਬਲਾਸਟ (Corona Blast) ਹੋਇਆ। ਇਥੇ ਇਕੱਠੇ ਬੀ.ਐੱਮ.ਸੀ. ਨਰਸਿੰਗ (B.M.C. Nursing) ਦੇ 41 ਵਿਦਿਆਰਥੀ ਕੋਰੋਨਾ ਪਾਜ਼ੇਟਿਵ (41 students corona positive) ਮਿਲੇ। ਇਨ੍ਹਾਂ ਸਾਰੇ ਵਿਦਿਆਰਥੀਆਂ ਦਾ ਕਾਲਜ ਮੈਨੇਜਮੈਂਟ (College Management) ਵੱਲੋਂ ਰੂਟੀਨ ਚੈਕਅਪ (Routine checkup) ਕਰਵਾਇਆ ਗਿਆ ਸੀ। ਜਿਸ ਤੋਂ ਬਾਅਦ ਇਹ ਸਾਰੇ ਕੋਰੋਨਾ ਇਨਫੈਕਟਿਡ (Corona infected) ਮਿਲੇ ਹਨ। ਕਾਲਜ ਮੈਨੇਜਮੈਂਟ (College Management) ਮੁਤਾਬਕ ਇਨ੍ਹਾਂ ਵਿਚ ਕਿਸੇ ਵੀ ਕੋਰੋਨਾ ਦੇ ਲੱਛਣ ਨਹੀਂ ਹੈ, ਸਗੋਂ ਫਿਰ ਵੀ ਸਾਰਿਆਂ ਨੂੰ ਹੋਸਟਲ ਵਿਚ ਕੁਆਰੰਟੀਨ (Quarantine) ਕੀਤਾ ਗਿਆ ਹੈ। ਅਹਿਤੀਆਤ ਦੇ ਤੌਰ 'ਤੇ ਸਾਰਿਆਂ ਨੂੰ ਰੂਟੀਨ ਚੈਕਅਪ ਹੋ ਰਿਹਾ ਹੈ। ਇਹ ਕਾਲਲ ਮਲਿਕਪੁਰ ਵਿਚ ਹਨ ਅਤੇ ਇਹ ਸਾਰੇ ਸਟੂਡੈਂਟ ਬੀ.ਐੱਸ.ਸੀ. ਫਰਸਟ ਈਅਰ ਦੇ ਵਿਦਿਆਰਥੀ ਹਨ। ਇਨ੍ਹਾਂ ਦਾ ਮਰੀਜ਼ਾਂ ਨਾਲ ਸੰਪਰਕ ਨਹੀਂ ਸੀ। Also Read : ਪੰਜਾਬ 'ਚ ਡੀ.ਜੀ.ਪੀ. ਬਦਲਣਾ ਤੈਅ, UPSC ਨੇ ਪੰਜਾਬ ਸਰਕਾਰ ਨੂੰ ਭੇਜਿਆ ਪੈਨਲ

Ludhiana Covid Cases Update, Three Doctors among 44 peoples Found Corona  Positive one patient died In Ludhiana

ਨਰਸਿੰਗ ਕਾਲਜ ਵਿਚ ਅਹਿਤੀਆਤ ਦੇ ਤੌਰ 'ਤੇ ਸੈਨੇਟਾਈਜ਼ੇਸ਼ਨ ਕੀਤਾ ਜਾ ਰਿਹਾ ਹੈ। ਪਾਜ਼ੇਟਿਵ ਵਿਦਿਆਰਥੀਆਂ ਦੇ ਸੰਪਰਕ ਵਿਚ ਆਏ ਲੋਕਾਂ ਦੇ ਵੀ ਟੈਸਟ ਕੀਤੇ ਜਾ ਰਹੇ ਹਨ। ਇਸ ਤੋਂ ਇਲਾਵਾ ਇਨ੍ਹਾਂ ਦੀ ਟ੍ਰੈਵਲ ਹਿਸਟਰੀ ਵੀ ਭਾਲੀ ਜਾ ਰਹੀ ਹੈ। ਡੀ.ਐੱਮ.ਸੀ. ਦੇ ਮੈਡੀਕਲ ਸੁਪਰੀਡੈਂਟ ਡਾ. ਅਸ਼ਵਨੀ ਚੌਧਰੀ ਮੁਤਾਬਕ, ਸਾਰਿਆਂ ਦੀ ਸਿਹਤ ਦਾ ਧਿਆਨ ਰੱਖਿਆ ਜਾ ਰਿਹਾ ਹੈ। ਇਕੱਠੇ ਇੰਨੇ ਵਿਦਿਆਰਥੀਆਂ ਦੇ ਕੋਰੋਨਾ ਪਾਜ਼ੇਟਿਵ ਪਾਏ ਜਾਣ ਤੋਂ ਬਾਅਦ ਕਾਲਜ ਮੈਨੇਜਮੈਂਟ ਵੀ ਹਰਕਤ ਵਿਚ ਹੈ।

In The Market