LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਪੰਜਾਬ ਸਰਕਾਰ ਵਲੋਂ ਪੰਜਾਬੀ ਹਾਕੀ ਖਿਡਾਰੀਆਂ ਲਈ ਵੱਡਾ ਐਲਾਨ, ਖੇਡ ਮੰਤਰੀ ਨੇ ਕੀਤਾ ਟਵੀਟ

sodhi

ਚੰਡੀਗੜ੍ਹ (ਇੰਟ.)- ਟੋਕੀਓ ਓਲੰਪਿਕਸ (Tokyo Olympics) ਵਿਚ ਭਾਰਤੀ ਪੁਰਸ਼ ਹਾਕੀ ਟੀਮ (Indian men's hockey team) ਵਲੋਂ ਜਰਮਨੀ ਦੀ ਟੀਮ (German team) ਨੂੰ ਹਰਾਉਣ ਤੋਂ ਬਾਅਦ ਕਾਂਸੀ ਤਮਗਾ (Bronze medal) ਆਪਣੇ ਨਾਂ ਕਰ ਲਿਆ ਹੈ। ਭਾਰਤ ਦੀ ਇਸ ਜਿੱਤ 'ਤੇ ਪੰਜਾਬ ਦੇ ਖੇਡ ਮੰਤਰੀ ਵਲੋਂ ਵੱਡਾ ਐਲਾਨ ਕੀਤਾ ਗਿਆ ਹੈ। ਪੰਜਾਬ ਸਰਕਾਰ ਦੇ ਖੇਡ ਮੰਤਰੀ ਰਾਣਾ ਗੁਰਜੀਤ ਸਿੰਘ (Sports Minister Rana Gurjeet Singh) ਨੇ ਇਹ ਐਲਾਨ ਆਪਣੇ ਇੱਕ ਟਵੀਟ (Tweet) ਰਾਹੀਂ ਕੀਤਾ। ਉਨ੍ਹਾਂ ਕਿਹਾ ਕਿ ਇਹ ਇੱਕ ਇਤਿਹਾਸਕ ਦਿਨ ਹੈ। ਉਨ੍ਹਾਂ ਨੂੰ ਭਾਰਤ ਲਈ ਓਲੰਪਿਕ ਵਿੱਚ ਤਮਗਾ ਜਿੱਤਣ (Medal winning) ਵਾਲੇ ਹਰ ਇੱਕ ਪੰਜਾਬੀ ਖਿਡਾਰੀ (Punjabi players) ਨੂੰ ਇੱਕ-ਇੱਕ ਕਰੋੜ ਰੁਪਏ ਦਾ ਨਕਦ ਇਨਾਮ ਦੇਣ ਦਾ ਐਲਾਨ ਕਰਨ 'ਤੇ ਬਹੁਤ ਹੀ ਖੁਸ਼ੀ ਮਹਿਸੂਸ ਹੋ ਰਹੀ ਹੈ।

read more- ਭਾਰਤ ਨੇ ਜਰਮਨੀ ਨੂੰ 5-4 ਨਾਲ ਹਰਾਇਆ, 41 ਸਾਲ ਬਾਅਦ ਓਲੰਪਿਕ ਵਿਚ ਜਿੱਤਿਆ ਤਮਗਾ

ਤੁਹਾਨੂੰ ਦੱਸ ਦਈਏ ਕਿ ਭਾਰਤ ਦੀ ਇਸ ਜਿੱਤ ਨਾਲ 41 ਸਾਲ ਬਾਅਦ ਭਾਰਤੀ ਹਾਕੀ ਟੀਮ ਵਲੋਂ ਤਮਗਾ ਜਿੱਤਿਆ ਗਿਆ ਹੈ। ਦੱਸਣਯੋਗ ਹੈ ਕਿ ਜਪਾਨ ਦੇ ਟੋਕੀਓ ਸ਼ਹਿਰ ਵਿਚ ਲੱਗਾ ਓਲੰਪਿਕ ਮੇਲਾ ਹੁਣ ਆਪਣੇ 14ਵੇਂ ਦਿਨ ਦੇ ਸਫਰ 'ਤੇ ਪਹੁੰਚ ਗਿਆ ਹੈ, ਜਿਸ ਵਿਚ ਅੱਜ ਭਾਰਤ ਅਤੇ ਜਰਮਨੀ ਵਿਚਾਲੇ ਮੈਚ ਖੇਡਿਆ ਗਿਆ। ਇਸ ਮੈਚ ਭਾਰਤ ਨੇ ਜਰਮਨੀ ਨੂੰ 4-5 ਨਾਲ ਹਰਾ ਦਿੱਤਾ ਅਤੇ ਕਾਂਸੀ ਤਮਗਾ ਆਪਣੇ ਨਾਂ ਕਰ ਲਿਆ।

In The Market