LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਭਾਰਤ ਨੇ ਜਰਮਨੀ ਨੂੰ 5-4 ਨਾਲ ਹਰਾਇਆ, 41 ਸਾਲ ਬਾਅਦ ਓਲੰਪਿਕ ਵਿਚ ਜਿੱਤਿਆ ਤਮਗਾ

indian hockey

ਟੋਕੀਓ (ਇੰਟ.)- ਜਪਾਨ ਦੇ ਟੋਕੀਓ ਸ਼ਹਿਰ ਵਿਚ ਲੱਗਾ ਓਲੰਪਿਕ ਮੇਲਾ ਹੁਣ ਆਪਣੇ 14ਵੇਂ ਦਿਨ ਦੇ ਸਫਰ 'ਤੇ ਪਹੁੰਚ ਗਿਆ ਹੈ। ਜਿਸ ਵਿਚ ਅੱਜ ਭਾਰਤ ਅਤੇ ਜਰਮਨੀ ਵਿਚਾਲੇ ਮੈਚ ਖੇਡਿਆ ਗਿਆ। ਇਸ ਮੈਚ ਭਾਰਤ ਨੇ ਜਰਮਨੀ ਨੂੰ 4-5 ਨਾਲ ਹਰਾ ਦਿੱਤਾ ਅਤੇ ਕਾਂਸੀ ਤਮਗਾ ਆਪਣੇ ਨਾਂ ਕਰ ਲਿਆ। 

A look at Indian men's hockey team for Tokyo Olympics

ਭਾਰਤ ਦੀ ਇਸ ਜਿੱਤ 'ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਟਵੀਟ ਕਰ ਕੇ ਭਾਰਤੀ ਟੀਮ ਨੂੰ ਵਧਾਈ ਦਿੱਤੀ ਗਈ ਹੈ। ਪੰਜਾਬ ਦੇ ਮਉ4ਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਵੀ ਭਾਰਤੀ ਹਾਕੀ ਟੀਮ ਨੂੰ ਉਨ੍ਹਾਂ ਦੀ ਇਸ ਜਿੱਤ 'ਤੇ ਵਧਾਈ ਦਿੱਤੀ ਹੈ। ਭਾਰਤ ਵਲੋਂ ਸਿਰਮਨਜੀਤ ਸਿੰਘ ਨੇ ਦੋ ਗੋਲ ਕੀਤੇ ਜਦੋਂ ਕਿ ਹਰਮਨਪ੍ਰੀਤ ਸਿੰਘ, ਰੁਪਿੰਦਰ ਪਾਲ ਸਿੰਘ ਅਤੇ ਹਾਰਦਿਕਸਿੰਘ ਨੇ ਇਕ-ਇਕ ਗੋਲ ਕੀਤਾ। ਉਥੇ ਹੀ ਗੋਲਕੀਪਰ ਸ਼੍ਰੀਜੇਸ਼ ਨੇ ਕਈ ਮੌਕਿਆਂ 'ਤੇ ਗੋਲ ਬਚਾਇਆ।

Indian men's hockey team strong medal contender at Tokyo Olympics: Tushar  Khandker | Hockey News - Times of India

ਦੱਸਣਯੋਗ ਹੈ ਕਿ ਭਾਰਤ ਵਲੋਂ ਇਥੇ ਜਰਮਨੀ ਨੂੰ ਹਰਾ ਕੇ ਓਲੰਪਿਕ ਖੇਡਾਂ ਵਿਚ 41 ਸਾਲ ਬਾਅਦ ਇਹ ਮੈਡਲ ਆਪਣੇ ਨਾਂ ਕੀਤਾ ਹੈ। ਭਾਰਤੀ ਟੀਮ 1980 ਵਿਚ ਮਾਸਕੋ ਓਲੰਪਿਕ ਵਿਚ ਗੋਲਡ ਜਿੱਤਣ ਤੋਂ ਬਾਅਦ ਭਾਰਤ ਨੂੰ ਇਸ ਖੇਡ ਤੋਂ ਕੋਈ ਓਲੰਪਿਕ ਤਮਗਾ ਨਹੀਂ ਮਿਲ ਸਕਿਆ। ਹਾਕੀ ਵਿਚ ਓਲੰਪਿਕ ਕਾਂਸੀ ਤਮਗੇ ਦੀ ਗੱਲ ਕਰੀਏ ਾਤਂ ਭਾਰਤ ਨੇ ਹੁਣ ਤੱਕ ਸਿਰਫ ਦੋ ਵਾਰ ਹੀ ਕਾਂਸੀ ਤਮਗਾ ਆਪਣੇ ਨਾਂ ਕੀਤਾ ਹੈ। 

In The Market