LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਪੰਜਾਬ ਵਿਧਾਨ ਸਭਾ ਇਜਲਾਸ ਸ਼ੁਰੂ, ਪੰਜਾਬ CM ਭਗਵੰਤ ਮਾਨ ਨੇ ਵਿਧਾਇਕ ਵਜੋਂ ਚੁੱਕੀ ਸਹੁੰ (ਵੀਡੀਓ)

17m vvv

ਚੰਡੀਗੜ੍ਹ- ਪੰਜਾਬ ਵਿਧਾਨ ਸਭਾ ਦਾ ਇਜਲਾਸ ਸ਼ੁਰੂ ਹੋ ਗਿਆ ਹੈ। ਇਸ ਦੌਰਾਨ ਭਗਵੰਤ ਮਾਨ ਸਣੇ ਨਵੇਂ ਚੁਣੇ ਸਾਰੇ ਵਿਧਾਇਕ ਆਪਣੇ ਅਹੁਦਿਆਂ ਦੀ ਸਹੁੰ ਚੁੱਕ ਰਹੇ ਹਨ। ਦੱਸ ਦਈਏ ਕਿ ਇਸ ਵਿਧਾਨ ਸਭਾ ਦੀ ਪ੍ਰਧਾਨਗੀ ਡਾ. ਇੰਦਰਬੀਰ ਸਿੰਘ ਨਿੱਝਰ ਕਰ ਰਹੇ ਹਨ। ਡਾ. ਨਿੱਝਰ ਨੂੰ ਇਸ ਇਜਲਾਸ ਲਈ ਪ੍ਰੋਟੈਮ ਸਪੀਕਰ ਬਣਾਇਆ ਗਿਆ ਹੈ।

Also Read:  ਪੰਜਾਬ ਵਿਧਾਨ ਸਭਾ ਪਹੁੰਚੇ ਭਗਵੰਤ ਮਾਨ, ਨਵੇਂ ਚੁਣੇ ਵਿਧਾਇਕ ਚੁੱਕਣਗੇ ਸਹੁੰ

ਦੱਸ ਦਈਏ ਕਿ ਪੰਜਾਬ ਦੀ 16ਵੀਂ ਵਿਧਾਨ ਸਭਾ ਦਾ ਇਜਲਾਸ 22 ਮਾਰਚ ਤੱਕ ਹੋਵੇਗਾ। ਇਸ ਇਜਲਾਸ ਦੀ ਪ੍ਰਧਾਨਗੀ ਪ੍ਰੋਟੈਮ ਸਪੀਕਰ ਡਾ. ਨਿੱਝਰ ਕਰਨਗੇ। ਸੈਸ਼ਨ ਦੇ ਪਹਿਲੇ ਦਿਨ ਦੀ ਕਾਰਵਾਈ ਮਿੱਥੇ ਸਮੇਂ ਮੁਤਾਬਕ ਸਵੇਰੇ 11 ਵਜੇ ਸ਼ੁਰੂ ਹੋ ਗਈ ਹੈ। ਇਸ ਤੋਂ ਬਾਅਦ 18, 19 ਅਤੇ 20 ਮਾਰਚ ਨੂੰ ਛੁੱਟੀ ਹੋਣ ਕਾਰਨ ਕੋਈ ਬੈਠਕ ਨਹੀਂ ਹੋਵੇਗੀ। 21 ਮਾਰਚ ਨੂੰ ਸਵੇਰੇ 11 ਵਜੇ ਦੀ ਬੈਠਕ ਦੌਰਾਨ ਵਿਧਾਇਕਾਂ ਵੱਲੋਂ ਸਪੀਕਰ ਦੀ ਚੋਣ ਕੀਤੀ ਜਾਵੇਗੀ ਅਤੇ 12 ਵਜੇ ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਦਾ ਭਾਸ਼ਣ ਹੋਵੇਗਾ। 22 ਮਾਰਚ ਦੀ ਬੈਠਕ ਵਿਚ ਸ਼ਰਧਾਂਜਲੀਆਂ ਹੋਣਗੀਆਂ ਅਤੇ ਉਸ ਤੋਂ ਬਾਅਦ ਰਾਜਪਾਲ ਦੇ ਭਾਸ਼ਣ ਦੇ ਧੰਨਵਾਦ ਮਤੇ ’ਤੇ ਸਦਨ ਵਿਚ ਚਰਚਾ ਹੋਵੇਗੀ। ਨਾਲ ਹੀ ਸਰਕਾਰ ਵੱਲੋਂ ਬਜਟ ਅਨੁਮਾਨ ਅਤੇ ਵੋਟ-ਆਨ-ਅਕਾਊਂਟ ਵੀ ਪੇਸ਼ ਕੀਤਾ ਜਾਵੇਗਾ।

Also Read: ਜਾਪਾਨ 'ਚ ਲੱਗੇ ਜ਼ਬਰਦਸਤ ਭੂਚਾਲ ਦੇ ਝਟਕੇ, 2 ਦੀ ਮੌਤ, 20 ਲੱਖ ਘਰਾਂ 'ਚ ਬਿਜਲੀ ਸਪਲਾਈ ਠੱਪ

ਦੇਖੋ ਵਿਧਾਨ ਸਭਾ ਸੈਸ਼ਨ-LIVE 

 

In The Market