ਮਾਲੇਰਕੋਟਲਾ : ਸ਼੍ਰੋਮਣੀ ਅਕਾਲੀ ਦਲ ਦੀ ਹਲਕਾ ਇੰਚਾਰਜ ਬੀਬਾ ਜ਼ਾਹਿਦਾ ਸੁਲੇਮਾਨ ਨੇ ਵਿਧਾਨ ਸਭਾ ਹਲਕਾ ਮਾਲੇਰਕੋਟਲਾ ਦੇ ਅਕਾਲੀ ਲੀਡਰਾਂ, ਵਰਕਰਾਂ ਅਤੇ ਆਮ ਸ਼ਹਿਰੀਆਂ ਨੂੰ ਅਪੀਲ ਕੀਤੀ ਹੈ ਕਿ ਉਹ 20 ਅਗੱਸਤ ਨੂੰ ਸ਼ਹੀਦ ਸੰਤ ਹਰਚੰਦ ਸਿੰਘ ਲੌਂਗਵਾਲ ਨੂੰ ਸ਼ਹੀਦੀ ਸਮਾਗਮ ਵਿਚ ਸ਼ਰਧਾਂਜਲੀ ਅਰਪਿਤ ਕਰਨ ਲਈ ਜ਼ਰੂਰ ਜਾਣ ਤਾਕਿ ਪੰਜਾਬ ਦੇ ਹੱਕਾਂ ਅਤੇ ਅਧਿਕਾਰਾਂ ਦੀ ਰਾਖੀ ਕਰਨ ਵਾਲੇ ਇਸ ਮਹਾਨ ਅਕਾਲੀ ਲੀਡਰ ਨੂੰ ਯਾਦ ਕੀਤਾ ਜਾ ਸਕੇ। ਬੀਬਾ ਜ਼ਾਹਿਦਾ ਸੁਲੇਮਾਨ ਨੇ ਕਿਹਾ ਕਿ ਸੰਤ ਹਰਚੰਦ ਸਿੰਘ ਲੌਂਗੋਵਾਲ ਉਹ ਵਿਅਕਤੀ ਹਨ ਜਿਨ੍ਹਾਂ ਨੇ 1985 ਵਿਚ ਦੇਸ਼ ਦੇ ਤਤਕਾਲੀਨ ਪ੍ਰਧਾਨ ਰਾਜੀਵ ਗਾਂਧੀ ਨੂੰ ਝੁਕਾ ਕੇ ਰਾਜੀਵ-ਲੌਂਗੋਵਾਲ ਸਮਝੌਤਾ ਕਰਨ ਲਈ ਮਜਬੂਰ ਕਰ ਦਿਤਾ ਅਤੇ ਕੇਂਦਰ ਨੇ ਸ਼੍ਰੋਮਣੀ ਅਕਾਲੀ ਦਲ ਦੀਆਂ ਸਾਰੀਆਂ ਮੰਗਾਂ ਪ੍ਰਵਾਨ ਕਰ ਲਈਆਂ ਸਨ। ਇਨ੍ਹਾਂ ਮੰਗਾਂ ਵਿਚ ਚੰਡੀਗੜ੍ਹ ਅਤੇ ਹੋਰ ਪੰਜਾਬੀ ਬੋਲਦੇ ਇਲਾਕੇ ਪੰਜਾਬ ਨੂੰ ਦੇਣ ਦਾ ਵਚਨ ਲਿਆ ਸੀ। ਰਾਜਾਂ ਨੂੰ ਵੱਧ ਅਧਿਕਾਰ ਦਿੰਦਿਆਂ ਖ਼ੁਦਮੁਖ਼ਤਾਰੀ ਦੇਣ, ਹਰ ਸੂਬੇ ਵਿਚ ਘੱਟਗਿਣਤੀਆਂ ਦੀ ਸੁਰੱਖਿਆ ਅਤੇ ਪ੍ਰਤੀਨਿਧਤਾ ਯਕੀਨੀ ਬਣਾਉਣ, ਨਿਰਦੋਸ਼ਾਂ ਵਿਰੁਧ ਦਰਜ ਕੀਤੇ ਮੁਕੱਦਮੇ ਰੱਦ ਕਰਨ ਅਤੇ ਪੀੜਤਾਂ ਦਾ ਮੁੜ-ਵਸੇਬਾ, ਪੰਜਾਬ ਰੈਜ਼ੀਮੈਂਟ ਵਿਚ ਸਿੱਖਾਂ ਨੂੰ 50 ਫ਼ੀ ਸਦੀ ਰਾਖਵਾਂਕਰਨ, ਦਰਿਆਈ ਪਾਣੀਆਂ ਉਪਰ ਪੰਜਾਬ ਦਾ ਵਧ ਅਧਿਕਾਰ ਅਤੇ ਪੰਜਾਬੀ ਜ਼ੁਬਾਨ ਨੂੰ ਪ੍ਰਫੁਲਤ ਕਰਨ ਵਰਗੀਆਂ ਕਈ ਮੰਗਾਂ ਸੰਤ ਹਰਚੰਦ ਸਿੰਘ ਲੌਂਗੋਵਾਲ ਮਨਵਾਉਣ ਲਈ ਕਾਮਯਾਬ ਹੋਏ। ਸੰਤ ਲੌਂਗੋਵਾਲ ਦੀ ਸ਼ਹੀਦੀ ਤੋਂ ਬਾਅਦਾ ਸ. ਪ੍ਰਕਾਸ਼ ਸਿੰਘ ਬਾਦਲ ਰਾਜੀਵ-ਲੌਂਗੋਵਾਲ ਸਮਝੌਤੇ ਦੀ ਪੈਰਵੀ ਕਰਦੇ ਰਹੇ। ਇਹ ਗੱਲ ਵਖਰੀ ਹੈ ਕਿ ਚੰਡੀਗੜ੍ਹ ਅਤੇ ਰਾਜਾਂ ਨੂੰ ਵੱਧ ਅਧਿਕਾਰ ਦੇਣ ਦੇ ਮਾਮਲੇ ਵਿਚ ਕਾਂਗਰਸ ਸਰਕਾਰਾਂ ਗਠਤ ਕੀਤੇ ਗਏ ਕਮਿਸ਼ਨਾਂ ਦੀਆਂ ਸਿਫ਼ਾਰਸ਼ਾਂ ਦੀ ਆੜ ਹੇਠ ਪੰਜਾਬ ਨਾਲ ਧੋਖਾ ਕਰ ਗਈਆਂ। ਬੀਬਾ ਜ਼ਾਹਿਦਾ ਸੁਲੇਮਾਨ ਨੇ ਕਿਹਾ ਕਿ ਅੱਜ ਸੂਬੇ ਨੂੰ ਸੰਤ ਹਰਚੰਦ ਸਿੰਘ ਲੌਂਗੋਵਾਲ ਵਰਗੇ ਅਕਾਲੀਆਂ ਦੀ ਲੋੜ ਹੈ। ਸੂਬੇ ਦੀ ਮੌਜੂਦਾ ਸਰਕਾਰ, ਕੇਂਦਰ ਅੱਗੇ ਗੋਢੇ ਟੇਕ ਚੁੱਕੀ ਹੈ। ਪੰਜਾਬ ਨੂੰ ਕਮਜ਼ੋਰ ਕੀਤਾ ਜਾ ਰਿਹਾ ਹੈ। ਪੰਜਾਬ ਨੂੰ ਕਮਜ਼ੋਰ ਕਰਕੇ ਹਰਿਆਣਾ ਨੂੰ ਮਜ਼ਬੂਤ ਕੀਤਾ ਜਾ ਰਿਹਾ ਹੈ ਪਰ ਆਮ ਆਦਮੀ ਪਾਰਟੀ ਦੀ ਸਰਕਾਰ ਖ਼ਾਮੋਸ਼ ਬੈਠੀ ਹੈ। ਬੀਬਾ ਜ਼ਾਹਿਦਾ ਸੁਲੇਮਾਨ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਸੰਤ ਹਰਚੰਦ ਸਿੰਘ ਲੌਂਗੋਵਾਲ ਦੀ ਬਰਸੀ ਵਿਚ ਵਧ ਤੋਂ ਵੱਧ ਗਿਣਤੀ ਵਿਚ ਪਹੁੰਚਿਆ ਜਾਵੇ ਤਾਕਿ ਅਸੀਂ ਇਸ ਹਲਕੇ ਤੋਂ ਸਰਕਾਰ ਅਤੇ ਆਮ ਆਦਮੀ ਪਾਰਟੀ ਨੂੰ ਸੰਦੇਸ਼ ਦੇ ਸਕੀਏ ਕਿ ਅਸੀਂ ਪੰਜਾਬ ਦੇ ਅਧਿਕਾਰਾਂ ਦੀ ਰਾਖੀ ਲਈ ਸ਼੍ਰੋਮਣੀ ਅਕਾਲੀ ਦੀ ਹਰ ਕੋਸ਼ਿਸ਼ ਵਿਚ ਸ਼ਾਮਲ ਹਾਂ। ਉਨ੍ਹਾਂ ਨੌਜੁਆਨਾਂ ਨੂੰ ਅਪਣੇ ਅੰਦਰ ਸੰਤ ਲੌਂਗੋਵਾਲ ਵਰਗੀ ਸਿਆਸੀ ਸੂਝਬੂਝ ਪੈਦਾ ਕਰਨ ਦੀ ਅਪੀਲ ਕੀਤੀ। ਬੀਬਾ ਜ਼ਾਹਿਦਾ ਸੁਲੇਮਾਨ ਨੇ ਦੱਸਿਆ ਕਿ ਹਲਕੇ ਦੇ ਹਰ ਪਿੰਡ ਅਤੇ ਸ਼ਹਿਰ ਦੇ ਹਰ ਹਿੱਸੇ ਨੂੰ ਅਕਾਲੀ ਲੀਡਰ ਤੇ ਵਰਕਰ ਲੌਂਗੋਵਾਲ ਲਈ ਰਵਾਨਾ ਹੋਣਗੇ। ਸਬਜ਼ੀ ਮੰਡੀ ਤੋਂ ਵਿਸ਼ੇਸ਼ ਬਸਾਂ ਅਤੇ ਕਾਰਾਂ ਦਾ ਵੀ ਇੰਤਜ਼ਾਮ ਕੀਤਾ ਗਿਆ ਹੈ। ਸਵੇਰੇ 9.00 ਵਜੇ ਕਾਫ਼ਲਾ ਰਵਾਨਾ ਹੋਵੇਗਾ।
ਫਿਰੋਜ਼ਪੁਰ: ਫਿਰੋਜ਼ਪੁਰ 'ਚ ਸਤਲੁਜ ਦਰਿਆ ਦੇ ਪਾਣੀ ਦਾ ਪੱਧਰ ਲਗਾਤਾਰ ਵਧਣ ਕਾਰਨ ਕਈ ਥਾਵਾਂ 'ਤੇ ਦਰਿਆ ਦਾ ਪਾਣੀ ਰੇਲਵੇ ਟਰੈਕ ਦੇ ਨੇੜੇ ਪਹੁੰਚ ਗਿਆ ਹੈ। ਇਸ ਦੇ ਮੱਦੇਨਜ਼ਰ, ਸਾਵਧਾਨੀ ਦੇ ਤੌਰ 'ਤੇ, ਫਿਰੋਜ਼ਪੁਰ ਡਿਵੀਜ਼ਨਲ ਰੇਲਵੇ ਨੇ ਸ਼ੁੱਕਰਵਾਰ ਨੂੰ ਪੰਜਾਬ ਦੇ ਜਲੰਧਰ, ਹੁਸ਼ਿਆਰਪੁਰ, ਪਠਾਨਕੋਟ, ਫਿਰੋਜ਼ਪੁਰ ਵਿਚਕਾਰ ਚੱਲਣ ਵਾਲੀਆਂ ਕਈ ਟਰੇਨਾਂ ਨੂੰ ਰੱਦ ਕਰਨ ਦਾ ਫੈਸਲਾ ਕੀਤਾ ਹੈ। ਇਨ੍ਹਾਂ ਟਰੇਨਾਂ ਦੇ ਬਦਲੇ ਰੂਟ ਜਦੋਂ ਕਿ ਲੰਬੀ ਦੂਰੀ ਦੀ ਜੰਮੂ-ਤਵੀ ਐਕਸਪ੍ਰੈਸ ਟਰੇਨ (19226), ਜੰਮੂਤਵੀ-ਅਹਿਮਦਾਬਾਦ (19224), ਧਨਬਾਦ ਐਕਸਪ੍ਰੈਸ (13308) ਅਤੇ ਜੋਧਪੁਰ-ਜੰਮੂ ਤਵੀ ਐਕਸਪ੍ਰੈਸ (19225) ਦੇ ਰੂਟ ਬਦਲ ਦਿੱਤੇ ਗਏ ਹਨ। ਰੇਲਵੇ ਪ੍ਰਸ਼ਾਸਨ ਨੇ ਹੜ੍ਹਾਂ ਕਾਰਨ ਮੱਖੂ-ਗਿੱਦੜਪਿੰਡੀ ਪੁਲ ਨੰਬਰ-84 ਦੀ ਖਸਤਾ ਹਾਲਤ ਨੂੰ ਦੇਖਦਿਆਂ ਫ਼ਿਰੋਜ਼ਪੁਰ-ਜਲੰਧਰ ਵਿਚਕਾਰ ਚੱਲਣ ਵਾਲੀਆਂ ਸਾਰੀਆਂ ਐਕਸਪ੍ਰੈਸ ਗੱਡੀਆਂ ਰੱਦ ਕਰ ਦਿੱਤੀਆਂ ਹਨ। ਅੱਜ ਰੱਦ ਹੋਈਆਂ ਟਰੇਨਾਂ- -ਫ਼ਿਰੋਜ਼ਪੁਰ ਕੈਂਟ-ਜਲੰਧਰ ਸਿਟੀ 06964 -ਜਲੰਧਰ ਸਿਟੀ-ਫ਼ਿਰੋਜ਼ਪੁਰ ਕੈਂਟ 04633 -ਫ਼ਿਰੋਜ਼ਪੁਰ ਕੈਂਟ-ਜਲੰਧਰ ਸਿਟੀ 04634 -ਜਲੰਧਰ ਸਿਟੀ-ਫ਼ਿਰੋਜ਼ਪੁਰ ਕੈਂਟ 06965 -ਜਲੰਧਰ ਸਿਟੀ-ਹੁਸ਼ਿਆਰਪੁਰ 04598 -ਹੁਸ਼ਿਆਰਪੁਰ-ਜਲੰਧਰ ਸਿਟੀ 04597 -ਫ਼ਿਰੋਜ਼ਪੁਰ ਕੈਂਟ-ਜਲੰਧਰ ਸਿਟੀ 06966 -ਜਲੰਧਰ ਸਿਟੀ-ਫ਼ਿਰੋਜ਼ਪੁਰ ਕੈਂਟ 04169 -ਫ਼ਿਰੋਜ਼ਪੁਰ ਕੈਂਟ-ਜਲੰਧਰ ਸਿਟੀ 04633 -ਜਲੰਧਰ ਸਿਟੀ-ਪਠਾਨਕੋਟ 04641 -ਫ਼ਿਰੋਜ਼ਪੁਰ ਕੈਂਟ-ਜਲੰਧਰ ਸਿਟੀ 06968 -ਜਲੰਧਰ ਸਿਟੀ-ਫ਼ਿਰੋਜ਼ਪੁਰ ਕੈਂਟ 06967 -ਜਲੰਧਰ ਸਿਟੀ-ਫ਼ਿਰੋਜ਼ਪੁਰ ਕੈਂਟ 06963 -ਜਲੰਧਰ ਸਿਟੀ-ਫ਼ਿਰੋਜ਼ਪੁਰ ਕੈਂਟ 04637...
ਬਰਨਾਲਾ: ਬਰਨਾਲਾ ਜ਼ਿਲ੍ਹੇ ਦੀ ਪੁਲਿਸ ਨੇ ਪਿੰਡ ਸੇਖਾ ਵਿੱਚ ਹੋਏ ਦੋਹਰੇ ਕਤਲ ਕਾਂਡ ਨੂੰ ਸੁਲਝਾ ਲਿਆ ਹੈ। ਘਰ ਵਿੱਚ ਹੀ ਰਹਿ ਰਹੇ ਰਾਜਦੀਪ ਸਿੰਘ ਨੇ ਆਪਣੀ ਪਤਨੀ ਪਰਮਜੀਤ ਕੌਰ ਅਤੇ ਸੱਸ ਹਰਬੰਸ ਕੌਰ ਦਾ ਕਤਲ ਕਰ ਦਿੱਤਾ ਕਿਉਂਕਿ ਉਹ ਆਪਣੀ ਪਤਨੀ ਦੇ ਨਾਂ ’ਤੇ ਚੱਲ ਰਹੀ 5 ਏਕੜ ਜ਼ਮੀਨ ਹੜੱਪਣਾ ਚਾਹੁੰਦਾ ਸੀ। ਜਾਣਕਾਰੀ ਦਿੰਦਿਆਂ ਥਾਣਾ ਸਦਰ ਦੇ ਅੰਡਰ ਟਰੇਨਿੰਗ ਐਸ.ਐਚ.ਓ ਕਰਨ ਸ਼ਰਮਾ ਨੇ ਦੱਸਿਆ ਕਿ ਜਸਵਿੰਦਰ ਸਿੰਘ ਦੇ ਬਿਆਨਾਂ ਦੇ ਆਧਾਰ 'ਤੇ ਪੁਲਿਸ ਨੇ ਹਰਬੰਸ ਕੌਰ ਅਤੇ ਪਰਮਜੀਤ ਕੌਰ ਖਿਲਾਫ ਕਤਲ ਦਾ ਮਾਮਲਾ ਦਰਜ ਕਰ ਲਿਆ ਹੈ। ਉਸ ਦੇ ਬਿਆਨਾਂ ਦੇ ਆਧਾਰ ’ਤੇ ਮੁਲਜ਼ਮ ਰਾਜਦੀਪ ਸਿੰਘ ਖ਼ਿਲਾਫ਼ ਕੇਸ ਦਰਜ ਕਰ ਲਿਆ ਗਿਆ ਹੈ। ਜਸਵਿੰਦਰ ਸਿੰਘ ਨੇ ਦੱਸਿਆ ਕਿ ਰਾਜਦੀਪ ਸਿੰਘ ਆਪਣੀ ਮਾਸੀ ਹਰਬੰਸ ਕੌਰ ਅਤੇ ਮਾਸੀ ਦੀ ਲੜਕੀ ਪਰਮਜੀਤ ਕੌਰ ਨਾਲ ਰਹਿੰਦਾ ਸੀ। ਪਰਮਜੀਤ ਕੌਰ ਦਾ ਵਿਆਹ ਕੁਝ ਸਾਲ ਪਹਿਲਾਂ ਮੁਲਜ਼ਮ ਰਾਜਦੀਪ ਸਿੰਘ ਨਾਲ ਹੋਇਆ ਸੀ। ਪਰਮਜੀਤ ਦੇ ਨਾਂ 'ਤੇ 5 ਏਕੜ ਜ਼ਮੀਨ ਸੀ, ਜਿਸ ਨੂੰ ਉਹ ਹੜੱਪ ਕੇ ਵੇਚਣਾ ਚਾਹੁੰਦਾ ਸੀ। ਜਸਵਿੰਦਰ ਅਨੁਸਾਰ ਇਸ ਗੱਲ ਨੂੰ ਲੈ ਕੇ ਅਕਸਰ ਲੜਾਈ ਹੁੰਦੀ ਰਹਿੰਦੀ ਸੀ। ਉਹ ਨਸ਼ਾ ਕਰ ਕੇ ਮਾਂ-ਧੀ ਦੋਵਾਂ ਦੀ ਕੁੱਟਮਾਰ ਕਰਦਾ ਸੀ। ਪੁਲੀਸ ਨੇ ਮੁਲਜ਼ਮ ਖ਼ਿਲਾਫ਼ ਕਤਲ ਦਾ ਕੇਸ ਦਰਜ ਕਰ ਲਿਆ ਹੈ। ਪੁਲਸ ਨੇ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਹੈ ਪਰ ਉਹ ਖੁਦ ਜ਼ਖਮੀ ਹੈ, ਇਸ ਲਈ ਪੁਲਸ ਜਾਂਚ ਜਾਰੀ ਹੈ।
ਬਰਨਾਲਾ : ਕੈਨੇਡਾ ਤੋਂ ਪੰਜਾਬੀ ਨੌਜਵਾਨਾਂ ਦੀਆਂ ਮੌਤਾਂ ਦੀਆਂ ਖ਼ਬਰਾਂ ਦਿਨੋਂ-ਦਿਨ ਵੱਧਦੀਆਂ ਜਾ ਰਹੀਆ ਹਨ। ਹੁਣ ਪੰਜਾਬੀ ਕੁੜੀ ਦੀ ਕੈਨੇਡਾ ਵਿੱਚ ਮੌਤ ਹੋ ਗਈ ਹੈ। ਬਰਨਾਲਾ ਜ਼ਿਲ੍ਹੇ ਦੇ ਪਿੰਡ ਹਮੀਦੀ ਦੀ 22 ਸਾਲਾ ਮਨਪ੍ਰੀਤ ਕੌਰ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ ਹੈ। ਉਹ 18 ਦਿਨ ਪਹਿਲਾਂ ਹੀ ਟੋਰਾਂਟੋ ਗਈ ਸੀ। ਇਸ ਦੇ ਨਾਲ ਹੀ ਲੜਕੀ ਦੀ ਮੌਤ ਕਾਰਨ ਘਰ ਅਤੇ ਪਿੰਡ ਵਿੱਚ ਸੋਗ ਦੀ ਲਹਿਰ ਹੈ। ਲੜਕੀ ਦੇ ਪਿਤਾ ਨੇ ਦੱਸਿਆ ਮਨਪ੍ਰੀਤ ਦੇ ਪਿਤਾ ਕੇਵਲ ਸਿੰਘ ਨੇ ਦੱਸਿਆ ਕਿ ਰਾਤ 3 ਵਜੇ ਡਾਕਟਰ ਦਾ ਫੋਨ ਆਇਆ ਸੀ। ਉਸ ਨੇ ਦੱਸਿਆ ਕਿ ਉਸ ਦੀ ਲੜਕੀ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ ਹੈ। ਬੇਟੀ ਦੇ ਨਾਲ ਰਹਿ ਰਹੀ ਲੜਕੀ ਨੇ ਦੱਸਿਆ ਕਿ ਬੀਤੇ ਦਿਨ ਉਸ ਨੂੰ ਉਲਟੀਆਂ ਆਈਆਂ ਸਨ ਅਤੇ ਸਾਹ ਲੈਣ 'ਚ ਤਕਲੀਫ ਹੋ ਰਹੀ ਸੀ।ਪਿਤਾ ਮੁਤਾਬਕ ਦੋਸਤਾਂ ਨੇ ਉਸ ਨੂੰ ਹਸਪਤਾਲ 'ਚ ਭਰਤੀ ਕਰਵਾਇਆ ਪਰ ਕੁਝ ਸਮੇਂ ਬਾਅਦ ਉੱਥੇ ਉਸ ਦਾ ਸਾਹ ਰੁਕ ਗਿਆ ਅਤੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਪਰਿਵਾਰ ਨੇ ਭਾਰਤ ਸਰਕਾਰ ਨੂੰ ਕੀਤੀ ਅਪੀਲ ਪਿਤਾ ਨੇ ਭਾਰਤ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਬੇਟੀ ਮਨਪ੍ਰੀਤ ਕੌਰ ਦੀ ਮ੍ਰਿਤਕ ਦੇਹ ਨੂੰ ਵਤਨ ਲਿਆਉਣ ਲਈ ਮਦਦ ਕੀਤੀ ਜਾਵੇ। ਉਧਰ ਪਰਿਵਾਰ ਦਾ ਕਹਿਣਾ ਹੈ ਕਿ ਕੈਨੇਡਾ ਵਿੱਚ ਪੰਜਾਬੀ ਨੌਜਵਾਨਾਂ ਦੀ ਮੌਤਾਂ ਚਿੰਤਾ ਦਾ ਵਿਸ਼ਾ ਹਨ।
Canada News: ਕੈਨੇਡਾ ਵਿਚ ਨੌਕਰੀ ਕਰਨ ਦੇ ਚਾਹਵਾਨਾਂ ਲਈ ਖ਼ੁਸ਼ਖ਼ਬਰੀ ਹੈ। ਹੁਣ ਤੁਸੀ ਕੈਨੇਡਾ ਵਿਚ ਨੌਕਰੀ ਕਰ ਕੇ 3 ਲੱਖ ਤਕ ਕਮਾਈ ਕਰ ਸਕਦੇ ਹੋ। ਇਸ ਦੇ ਜ਼ਰੀਏ ਕੈਨੇਡਾ ਦੀ ਪੀਆਰ ਹਾਸਲ ਕਰਨ ਦਾ ਰਾਹ ਵੀ ਸੁਖਾਲਾ ਹੋ ਜਾਵੇਗਾ। ਜੇਕਰ ਤੁਸੀਂ ਕਿਸੇ ਵਧੀਆ ਮੌਕੇ ਦੀ ਉਡੀਕ ਵਿਚ ਹੋ ਤਾਂ ਤੁਹਾਡੀ ਉਡੀਕ ਖ਼ਤਮ ਹੋ ਚੁੱਕੀ ਹੈ। ਇਸ ਲਈ ਬਿਨਾਂ ਦੇਰ ਕੀਤੇ 90568-55592 ’ਤੇ ਸੰਪਰਕ ਕਰੋ। ਕੈਨੇਡਾ ਦਾ ਵਰਕ ਵੀਜ਼ਾ ਹਾਸਲ ਕਰਨ ਦੀ ਇਹ ਪ੍ਰਕਿਰਿਆ ਬਹੁਤ ਹੀ ਸੁਖਾਲੀ ਹੈ। ਇਸ ਦੌਰਾਨ ਜ਼ਿਆਦਾ ਦਸਤਾਵੇਜ਼ਾਂ ਦੀ ਲੋੜ ਵੀ ਨਹੀਂ ਪਵੇਗੀ, ਇਹ ਪ੍ਰਕਿਰਿਆ ਤੇਜ਼ੀ ਨਾਲ ਪੂਰੀ ਹੋਵੇਗੀ। ਤੁਹਾਡੀ ਘੱਟੋ ਘੱਟ ਵਿਦਿਅਕ ਯੋਗਤਾ 10ਵੀਂ ਪਾਸ ਹੋਣੀ ਚਾਹੀਦੀ ਹੈ। ਪ੍ਰਕਿਰਿਆ ਤਹਿਤ ਤੁਸੀਂ ਆਸਾਨੀ ਨਾਲ LMIA ਲੈ ਸਕਦੇ ਹੋ, ਇਸ ਦੇ ਲਈ ਜ਼ਿਆਦਾ ਖਰਚਾ ਵੀ ਨਹੀਂ ਆਵੇਗਾ।ਕੀ ਹੈ LMIA? ਲੇਬਰ ਮਾਰਕੀਟ ਇਮਪੈਕਟ ਅਸੈਸਮੈਂਟ (LMIA) ਉਹਨਾਂ ਮਹੱਤਵਪੂਰਨ ਦਸਤਾਵੇਜ਼ਾਂ ਵਿਚੋਂ ਇਕ ਹੈ, ਜਿਨ੍ਹਾਂ ਦੀ ਮੰਗ ਕੈਨੇਡੀਅਨ ਰੁਜ਼ਗਾਰਦਾਤਾ ਆਪਣੀ ਕੰਪਨੀ ਵਿਚ ਕਿਸੇ ਵਿਦੇਸ਼ੀ ਕਰਮਚਾਰੀ ਨੂੰ ਨਿਯੁਕਤ ਕਰਨ ਲਈ ਕਰਦਾ ਹੈ। ਇਸ ਲਈ ਇਕ ਸਕਾਰਾਤਮਕ ਲੇਬਰ ਮਾਰਕੀਟ ਇਮਪੈਕਟ ਅਸੈਸਮੈਂਟ ਨੂੰ ਇਕ ਪੁਸ਼ਟੀ ਪੱਤਰ ਵਜੋਂ ਵੀ ਜਾਣਿਆ ਜਾਂਦਾ ਹੈ। ਵਧੇਰੇ ਜਾਣਕਾਰੀ ਲਈ 90568-55592 ’ਤੇ ਸੰਪਰਕ ਕਰੋ।...
ਚੰਡੀਗੜ੍ਹ: ਮੁੱਖ ਮੰਤਰੀ ਭਗਵੰਤ ਮਾਨ ਦੇ ਸੁਪਨੇ ਅਨੁਸਾਰ ਪੰਜਾਬ ਨੂੰ ਸੁਰੱਖਿਅਤ ਸੂਬਾ ਬਣਾਉਣ ਦੇ ਮੱਦੇਨਜ਼ਰ ਚੱਲ ਰਹੀ ਮੁਹਿੰਮ ਦੌਰਾਨ ਪੰਜਾਬ ਪੁਲਿਸ ਦੇ ਸਟੇਟ ਸਪੈਸ਼ਲ ਆਪ੍ਰੇਸ਼ਨ ਸੈੱਲ (ਐਸ.ਐਸ.ਓ.ਸੀ.) ਨੇ ਬੁੱਧਵਾਰ ਨੂੰ ਲਾਰੈਂਸ ਬਿਸ਼ਨੋਈ ਗੈਂਗ ਦੇ ਇੱਕ ਮੈਂਬਰ ਨੂੰ ਗ੍ਰਿਫਤਾਰ ਕੀਤਾ, ਜੋ ਮੋਹਾਲੀ, ਚੰਡੀਗੜ੍ਹ ਅਤੇ ਆਸ-ਪਾਸ ਦੇ ਖੇਤਰਾਂ ਵਿੱਚ ਸਰਮਾਏਦਾਰ ਵਿਅਕਤੀਆਂ ਨੂੰ ਧਮਕੀ ਭਰੀਆਂ ਕਾਲਾਂ ਕਰਕੇ ਫਿਰੌਤੀ ਦੀ ਮੰਗ ਕਰਦਾ ਸੀ। ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮ ਦੀ ਪਛਾਣ ਕਸ਼ਮੀਰ ਸਿੰਘ ਉਰਫ਼ ਬੌਬੀ ਸ਼ੂਟਰ (24) ਵਜੋਂ ਹੋਈ ਹੈ, ਜੋ ਕਿ ਪਟਿਆਲਾ ਦੇ ਪਿੰਡ ਘੰਗਰੋਲੀ ਦਾ ਰਹਿਣ ਵਾਲਾ ਅਤੇ ਪੇਸ਼ੇ ਵਜੋਂ ਟੈਕਸੀ ਡਰਾਈਵਰ ਹੈ। ਪੁਲਿਸ ਟੀਮਾਂ ਨੇ ਉਕਤ ਕੋਲੋਂ ਦੋ ਜਿੰਦਾ ਕਾਰਤੂਸ ਸਮੇਤ ਇੱਕ ਦੇਸੀ ਪਿਸਤੌਲ ਵੀ ਬਰਾਮਦ ਕੀਤਾ ਹੈ।ਏ.ਆਈ.ਜੀ. ਐਸ.ਐਸ.ਓ.ਸੀ. ਐਸ.ਏ.ਐਸ ਮੋਹਾਲੀ ਅਸ਼ਵਨੀ ਕਪੂਰ ਨੇ ਕਿਹਾ ਕਿ ਲਾਰੈਂਸ ਬਿਸ਼ਨੋਈ ਗੈਂਗ ਨਾਲ ਸਬੰਧਤ ਹੋਣ ਦਾ ਦਾਅਵਾ ਕਰਨ ਵਾਲੇ ਵਿਅਕਤੀ ਵੱਲੋਂ ਜ਼ਬਰਨ ਵਸੂਲੀ ਦੀਆਂ ਕੋਸ਼ਿਸ਼ਾਂ ਅਤੇ ਧਮਕੀ ਭਰੀਆਂ ਫੋਨ ਕਾਲਾਂ ਸਬੰਧੀ ਕਈ ਰਿਪੋਰਟਾਂ ਤੋਂ ਬਾਅਦ, ਪੁਲਿਸ ਟੀਮਾਂ ਨੇ ਮਾਮਲੇ ਦੀ ਵਿਆਪਕ ਜਾਂਚ ਸ਼ੁਰੂ ਕੀਤੀ ਸੀ। ਉਨ੍ਹ੍ਹਾਂ ਕਿਹਾ ਕਿ ਐਡਵਾਂਸ ਇੰਟੈਲੀਜੈਂਸ ਇਕੱਤਰ ਕਰਕੇ ਪੁਲਿਸ ਨੇ ਬੌਬੀ ਨੂੰ ਜ਼ਿਲ੍ਹਾ ਖੰਨਾ ਤੋਂ ਕਾਬੂ ਕਰਨ ਵਿੱਚ ਕਾਮਯਾਬੀ ਹਾਸਲ ਕੀਤੀ। ਏਆਈਜੀ ਕਪੂਰ ਨੇ ਦੱਸਿਆ ਕਿ ਕਸ਼ਮੀਰ ਉਰਫ਼ ਬੌਬੀ ਚੰਡੀਗੜ੍ਹ, ਮੋਹਾਲੀ ਅਤੇ ਹੋਰ ਆਸ-ਪਾਸ ਦੇ ਇਲਾਕਿਆਂ ਵਿੱਚ ਨਾਈਟ ਕਲੱਬਾਂ ਅਤੇ ਬਾਰਾਂ ਦੇ ਮਾਲਕਾਂ ਸਮੇਤ ਅਮੀਰ ਵਿਅਕਤੀਆਂ ਨੂੰ ਧਮਕਾ ਕੇ ਜ਼ਬਰਨ ਵਸੂਲੀ ਕਰਦਾ ਸੀ।ਜਿਕਰਯੋਗ ਹੈ ਕਿ ਥਾਣਾ ਐਸ.ਐਸ.ਓ.ਸੀ ਐਸ.ਏ.ਐਸ.ਨਗਰ ਵਿਖੇ ਅਸਲਾ ਐਕਟ ਦੀ ਧਾਰਾ 25-54-59 ਤਹਿਤ ਐਫਆਈਆਰ ਨੰਬਰ 10 ਮਿਤੀ 24-06-2023 ਨੂੰ ਕੇਸ ਪਹਿਲਾਂ ਹੀ ਦਰਜ ਕੀਤਾ ਗਿਆ ਸੀ
ਫ਼ਿਰੋਜ਼ਪੁਰ : ਫਿਰੋਜ਼ਪੁਰ ਵਿੱਚ ਸਤਲੁਜ ਦਾ ਵਹਾਅ ਰੁਕਣ ਦਾ ਨਾਂ ਨਹੀਂ ਲੈ ਰਿਹਾ ਹੈ। ਸੀਮਾ ਸੁਰੱਖਿਆ ਬਲ ਦੀ ਚੌਕੀ ਮੁਹੰਮਦੀ ਵਾਲਾ ਵਿਖੇ ਸਤਲੁਜ 'ਤੇ ਬੀਐੱਸਐੱਫ ਵੱਲੋਂ ਬਣਾਇਆ ਗਿਆ ਪੈਨਟੂਨ ਪੁਲ਼ ਵੀ ਰੁੜ੍ਹ ਗਿਆ ਹੈ, ਜਿਸ ਕਾਰਨ ਕਿਸਾਨਾਂ ਦਾ ਦਰਿਆ ਪਾਰ ਕਰਨ ਦਾ ਰਸਤਾ ਪੂਰੀ ਤਰ੍ਹਾਂ ਬੰਦ ਹੋ ਗਿਆ ਹੈ। ਪਿੰਡ ਵਾਸੀਆ ਦਾ ਜਨਜੀਵਨ ਪ੍ਰਭਾਵਿਤ ਪਾਣੀ ਲੋਕਾਂ ਦੇ ਖੇਤਾਂ ਵਿੱਚ ਚੱਲੇ੍ ਜਾਣ ਕਾਰਨ ਹਾਜ਼ਾਰਾਂ ਏਕੜ ਫਸਲ ਬਰਬਾਦ ਹੋ ਗਈ ਹੈ। ਇਸ ਦੇ ਨਾਲ ਹੀ ਸਤਲੁਜ ਦੇ ਨਾਲ ਲੱਗਦੇ ਸਰਹੱਦੀ ਦਰਜਨਾਂ ਪਿੰਡਾਂ ਵਿੱਚ ਪਾਣੀ ਭਰ ਜਾਣ ਕਾਰਨ ਪਿੰਡ ਵਾਸੀਆਂ ਦਾ ਜਨਜੀਵਨ ਅਸਥਿਰ ਹੋ ਗਿਆ ਹੈ। ਇਸ ਦੇ ਨਾਲ ਹੀ ਪ੍ਰਸ਼ਾਸਨ ਨੇ ਪਿੰਡ ਵਾਸੀਆਂ ਨੂੰ ਚੌਕਸ ਰਹਿਣ ਦੇ ਨਿਰਦੇਸ਼ ਦਿੱਤੇ ਹਨ। ਅਧਿਕਾਰੀਆਂ ਨੇ ਪਿੰਡਾਂ ਨੂੰ ਅਪੀਲ ਕੀਤੀ ਹੈ ਕਿ ਪਿੰਡ ਵਾਸੀ ਹੁਣ ਤੋਂ ਹੀ ਕਿਸੇ ਸੁਰੱਖਿਅਤ ਥਾਂ ਦੀ ਤਲਾਸ਼ ਕਰਨ ਤਾਂ ਜੋ ਪਾਣੀ ਦੇ ਤੇਜ਼ ਵਹਾਅ ਕਾਰਨ ਕਿਸੇ ਨੂੰ ਕੋਈ ਨੁਕਸਾਨ ਨਾ ਹੋਵੇ। ਜਲ ਸਰੋਤ ਵਿਭਾਗ ਦੇ ਅੰਕੜਿਆਂ ਦੀ ਗੱਲ ਕਰੀਏ ਤਾਂ ਰੋਪੜ ਹੈੱਡਵਰਕਸ ਵੱਲੋਂ ਸੋਮਵਾਰ ਦੁਪਹਿਰ 3 ਵਜੇ ਤੱਕ 158258 ਕਿਊਸਿਕ ਫੁੱਟ ਡਾਊਨ ਸਟ੍ਰੀਮ ਹੋ ਚੁੱਕਾ ਹੈ। ਪਾਣੀ ਦਾ ਪੱਧਰ ਵੱਧਦਾ ਗਿਆ ਹੁਸੈਨੀਵਾਲਾ ਹੈੱਡ 'ਤੇ ਪੌਂਡ ਦਾ ਪੱਧਰ 641.60 ਫੁੱਟ ਹੈ, ਜਦੋਂ ਕਿ ਸਵੇਰੇ 11 ਵਜੇ ਤੱਕ ਡਾਊਨ ਸਟ੍ਰੀਮ 47163 ਕਿਊਸਿਕ ਸੀ। ਦੁਪਹਿਰ 3 ਵਜੇ ਤੱਕ ਡਾਊਨ ਸਟ੍ਰੀਮ 49130 ਕਿਊਸਿਕ ਸੀ। ਬਸਤੀ ਰਾਮਲਾਲ ਦੇ ਨਾਲ ਲੱਗਦੇ ਦਰਜਨਾਂ ਪਿੰਡਾਂ ਜਿਨ੍ਹਾਂ ਵਿੱਚ ਕਮਾਲਵਾਲਾ, ਪਛਾੜੀਆ, ਆਲੇਵਾਲਾ, ਪ੍ਰੀਤਮ ਸਿੰਘ ਵਾਲਾ, ਦਰਵੇਸ਼ ਕੇ, ਭਾਮਾ ਸਿੰਘਵਾਲਾ, ਪੱਲਾ ਮੇਘਾ, ਪੀਰ ਬੇਰੀਆਂ, ਕਿਲਚੇ ਸਮੇਤ ਹੋਰ ਪਿੰਡਾਂ ਦਾ ਕਾਫੀ ਨੁਕਸਾਨ ਹੋਇਆ ਹੈ।
Malerkotla News: ਸ਼੍ਰੋਮਣੀ ਅਕਾਲੀ ਦਲ ਨੇ ਮਾਲੇਰਕੋਟਲਾ ਹਲਕੇ ਵਿਚ ਬਣਨ ਵਾਲੇ ਸਰਕਾਰੀ ਮੈਡੀਕਲ ਕਾਲਜ ਨੂੰ ਪੰਜਾਬ ਵਕਫ਼ ਬੋਰਡ ਦੇ ਪੈਸੇ ਨਾਲ ਜ਼ਮੀਨ ਖ਼ਰੀਦ ਕੇ ਦੇਣ ਦੀ ਕੋਸ਼ਿਸ਼ ਦਾ ਸਖ਼ਤ ਵਿਰੋਧ ਕੀਤਾ ਹੈ। ਅਕਾਲੀ ਦਲ ਦਾ ਕਹਿਣਾ ਹੈ ਕਿ ਜੇ ਪੰਜਾਬ ਵਕਫ਼ ਬੋਰਡ ਬਿਨਾਂ ਕੋਈ ਲਾਭ ਲਏ, ਕਰੋੜਾਂ ਰੁਪਏ ਦੀ ਜ਼ਮੀਨ ਖ਼ਰੀਦ ਕੇ ਪੰਜਾਬ ਸਰਕਾਰ ਨੂੰ ਦੇਵੇਗਾ ਤਾਂ ਇਹ ਬਿਲਕੁਲ ਗ਼ਲਤ ਅਤੇ ਮੁਸਲਮਾਨਾਂ ਦੇ ਪੈਸੇ ਦੀ ਬਰਬਾਦੀ ਹੋਵੇਗੀ। ਇਥੇ ਜਾਰੀ ਇਕ ਬਿਆਨ ਵਿਚ ਸ਼੍ਰੋਮਣੀ ਅਕਾਲੀ ਦਲ ਦੀ ਹਲਕਾ ਇੰਚਰਾਜ ਬੀਬਾ ਜ਼ਾਹਿਦਾ ਸੁਲੇਮਾਨ ਨੇ ਪੰਜਾਬ ਵਕਫ਼ ਬੋਰਡ ਦੇ ਪ੍ਰਸ਼ਾਸਕ ਨੂੰ ਇਕ ਚਿੱਠੀ ਲਿਖ ਕੇ ਪੁੱਛਿਆ ਹੈ ਕਿ ਮੈਡੀਕਲ ਕਾਲਜ ਨੂੰ ਜ਼ਮੀਨ ਖ਼ਰੀਦ ਕੇ ਦੇਣ ਤੋਂ ਪਹਿਲਾਂ ਸਪੱਸ਼ਟ ਕੀਤਾ ਜਾਵੇ ਕਿ ਬੋਰਡ ਜ਼ਮੀਨ ਖ਼ਰੀਦ ਕੇ ਦੇਣ ਲਈ ਤਰਲੋ-ਮੱਛੀ ਕਿਉਂ ਹੋ ਰਿਹਾ ਹੈ? ਜ਼ਾਹਿਦਾ ਸੁਲੇਮਾਨ ਦਾ ਕਹਿਣਾ ਹੈ ਕਿ ਮੈਡੀਕਲ ਕਾਲਜ ਬਣਾਉਣਾ ਸਰਕਾਰ ਦਾ ਕੰਮ ਹੈ, ਸਰਕਾਰ ਨੇ ਹੀ ਕਾਲਜ ਨੂੰ ਬਣਾਉਣ ਲਈ ਰਾਸ਼ੀ ਜਾਰੀ ਕੀਤੀ ਹੈ, ਫਿਰ ਵਕਫ਼ ਬੋਰਡ ਤੋਂ ਜ਼ਮੀਨ ਕਿਉਂ ਮੰਗੀ ਜਾ ਰਹੀ ਹੈ ਅਤੇ ਬੋਰਡ ਜ਼ਮੀਨ ਦੇਣ ਲਈ ਤਿਆਰ ਵੀ ਕਿਹੜੀਆਂ ਸ਼ਰਤਾਂ ਰੱਖ ਕੇ ਹੋਇਆ ਹੈ? ਅਕਾਲੀ ਦਲ ਦਾ ਕਹਿਣਾ ਹੈ ਕਿ ਜੇ ਤਾਂ ਸਰਕਾਰ ਇਸ ਮੈਡੀਕਲ ਕਾਲਜ ਵਿਚ ਮੁਸਲਿਮ ਬੱਚਿਆਂ ਲਈ 5 ਜਾਂ 10 ਫ਼ੀ ਸਦੀ ਸੀਟਾਂ ਰਾਖਵੀਆਂ ਕਰਦੀ ਹੈ ਅਤੇ ਇਸ ਕਾਲਜ ਦੇ ਪ੍ਰਬੰਧ ਨੂੰ ਚਲਾਉਣ ਦਾ ਅਧਿਕਾਰ ਪੰਜਾਬ ਵਕਫ਼ ਬੋਰਡ ਨੂੰ ਦਿੰਦੀ ਹੈ ਤਾਂ ਜ਼ਮੀਨ ਖ਼ਰੀਦ ਕੇ ਦਿਤੀ ਜਾ ਸਕਦੀ ਹੈ। ਬਿਨਾਂ ਕੋਈ ਲਾਭ ਲਏ ਮੁਸਲਮਾਨਾਂ ਦਾ ਕਰੋੜਾਂ ਰੁਪਇਆ ਖ਼ਰਚ ਕਰਨਾ ਬਿਲਕੁਲ ਵੀ ਜਾਇਜ਼ ਨਹੀਂ। ਬੀਬਾ ਜ਼ਾਹਿਦਾ ਸੁਲੇਮਾਨ ਨੇ ਪੰਜਾਬ ਵਕਫ਼ ਬੋਰਡ ਦੀ ਵੈਬਸਾਈਟ ਉਪਰ ਸਵਾਲ ਪੁੱਛਣ ਲਈ ਬਣੇ ਪੋਰਟਲ ਅਤੇ ਵਕਫ਼ ਬੋਰਡ ਦੀ ਈ-ਮੇਲ ਉਪਰ ਭੇਜੇ ਪੱਤਰ ਵਿਚ ਪ੍ਰਸ਼ਾਸਕ ਨੂੰ ਮੁਖ਼ਾਤਬ ਹੁੰਦਿਆਂ ਸਪੱਸ਼ਟ ਕੀਤਾ ਹੈ ਕਿ ਜੇ ਪੰਜਾਬ ਸਰਕਾਰ ਨਵੇਂ ਬਣਨ ਵਾਲੇ ਮੈਡੀਕਲ ਕਾਲਜ ਵਿਚ ਮੁਸਲਿਮ ਬੱਚਿਆਂ ਨੂੰ 5-10 ਫ਼ੀ ਸਦੀ ਸੀਟਾਂ ਰਾਖਵੀਂਆਂ ਦਿੰਦੀ ਹੈ ਅਤੇ ਕਾਲਜ ਦਾ ਪ੍ਰਬੰਧ ਵਕਫ਼ ਬੋਰਡ ਨੂੰ ਸੌਂਪਦੀ ਹੈ ਤਾਂ ਸ਼੍ਰੋਮਣੀ ਅਕਾਲੀ ਦਲ ਸਰਕਾਰ ਨੂੰ ਜ਼ਮੀਨ ਖ਼ਰੀਦ ਕੇ ਦੇਣ ਦੇ ਫ਼ੈਸਲੇ ਦਾ ਸੁਆਗਤ ਕਰੇਗਾ ਪਰ ਜੇ ਬਿਨਾਂ ਕੋਈ ਲਾਭ ਲਏ, ਸਿਰਫ਼ ਸਰਕਾਰ ਨੂੰ ਖ਼ੁਸ਼ ਕਰਨ ਲਈ ਵਕਫ਼ ਬੋਰਡ ਦਾ 25-30 ਕਰੋੜ ਰੁਪਇਆ ਬਰਬਾਦ ਕੀਤਾ ਗਿਆ ਤਾਂ ਅਕਾਲੀ ਦਲ ਦੇ ਵਰਕਰ ਇਸ ਫ਼ੈਸਲਾ ਦਾ ਸਖ਼ਤ ਵਿਰੋਧ ਕਰਨਗੇ। ਜ਼ਿਕਰਯੋਗ ਹੈ ਕਿ ਪਿਛਲੀ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਨੇ ਹਾਅ ਦਾ ਨਾਹਰਾ ਮਾਰਨ ਵਾਲੇ ਨਵਾਬ ਸ਼ੇਰ ਮੁਹੰਮਦ ਖ਼ਾਨ ਦੀ ਯਾਦ ਵਿਚ ਮਾਲੇਰਕੋਟਲਾ ਨੂੰ ਜ਼ਿਲ੍ਹਾ ਬਣਾਇਆ ਸੀ, ਉਦੋਂ ਹੀ ਇਸ ਹਲਕੇ ਵਿਚ ਇਕ ਮੈਡੀਕਲ ਕਾਲਜ ਬਣਾਉਣ ਦਾ ਐਲਾਨ ਵੀ ਕੀਤਾ ਗਿਆ ਸੀ। ਲਗਭਗ ਦੋ ਸਾਲ ਬੀਤ ਗਏ ਪਰ ਹਾਲੇ ਤਕ ਸਰਕਾਰ ਮੈਡੀਕਲ ਕਾਲਜ ਬਣਾਉਣ ਲਈ ਜ਼ਮੀਨ ਦੀ ਹੀ ਚੋਣ ਨਹੀਂ ਕਰ ਸਕੀ। ਹੁਣ ਪੰਜਾਬ ਵਕਫ਼ ਬੋਰਡ ਨੂੰ ਵੀ ਆਦੇਸ਼ ਦਿਤੇ ਗਏ ਹਨ ਕਿ ਉਹ ਸ਼ਹਿਰ ਵਿਚ ਕੋਈ ਜ਼ਮੀਨ ਖ਼ਰੀਦ ਕੇ ਦੇਵੇ ਤਾਕਿ ਕਾਲਜ ਬਣਾਇਆ ਜਾ ਸਕੇ। ਜੇ ਪੰਜਾਬ ਵਕਫ਼ ਬੋਰਡ ਜ਼ਮੀਨ ਖ਼ਰੀਦਾ ਹੈ ਤਾਂ ਉਸ ਉਪਰ 25-30 ਕਰੋੜ ਦਾ ਭਾਰ ਪਵੇਗਾ। ਮੁਸਲਮਾਨ ਇਹ ਜਾਣਨਾ ਚਾਹੁੰਦੇ ਹਨ ਕਿ ਬਿਨਾਂ ਵਜ੍ਹਾ ਬੋਰਡ ਸਰਕਾਰ ਨੂੰ ਜ਼ਮੀਨ ਖ਼ਰੀਦ ਕੇ ਦੇਣ ਲਈ ਕਿਉਂ ਤਿਆਰ ਹੋ ਗਿਆ?
ਚੰਡੀਗੜ੍ਹ: ਪੰਜਾਬ ਦੇ ਪਸ਼ੂ ਪਾਲਣ, ਡੇਅਰੀ ਵਿਕਾਸ ਅਤੇ ਮੱਛੀ ਪਾਲਣ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਦੱਸਿਆ ਕਿ ਸੂਬੇ ਨੇ ਨੀਲੀ ਰਾਵੀ ਦੀ ਪੈਡਿਗਰੀ ਸਿਲੈਕਸ਼ਨ ਸਕੀਮ ਵਿੱਚ ਮੁਲਕ ਭਰ ਵਿੱਚੋਂ ਤੀਜਾ ਸਥਾਨ ਹਾਸਲ ਕੀਤਾ ਹੈ। ਇਸ ਦੇਸੀ ਨਸਲ ਨੂੰ ਸੂਬੇ ਵਿੱਚ ਪ੍ਰਫੁੱਲਿਤ ਕਰਨ ਲਈ ਨੀਲੀ ਰਾਵੀ ਮੱਝਾਂ ਦੀ ਪੈਡਿਗਰੀ ਸਿਲੈਕਸ਼ਨ ਸਕੀਮ ਚਲਾਈ ਜਾ ਰਹੀ ਹੈ। ਗੁਰਮੀਤ ਸਿੰਘ ਖੁੱਡੀਆਂ ਨੇ ਕਿਹਾ ਕਿ ਇਹ ਵੱਡੇ ਮਾਣ ਵਾਲੀ ਗੱਲ ਹੈ ਕਿਉਂਕਿ ਪੰਜਾਬ ਨੇ ਨੀਲੀ ਰਾਵੀ ਮੱਝਾਂ ਦੀ ਪੈਡਿਗਰੀ ਸਿਲੈਕਸ਼ਨ ਸਕੀਮ ਵਿੱਚ ਦੇਸ਼ ਵਿੱਚੋਂ ਤੀਸਰਾ ਸਥਾਨ ਹਾਸਲ ਕੀਤਾ ਹੈ। ਇਸਦੇ ਨਾਲ ਹੀ ਸੂਬੇ ਨੇ ਮੁਰਾਹ ਨਸਲ ਦੀਆਂ ਮੱਝਾਂ ਦੀ ਪ੍ਰੋਜਨੀ ਟੈਸਟਿੰਗ ਸਕੀਮ ਵਿੱਚ ਪੰਜਵਾਂ ਅਤੇ ਸਾਹੀਵਾਲ ਗਊਆਂ ਦੀ ਪ੍ਰੋਜਨੀ ਟੈਸਟਿੰਗ ਸਕੀਮ ਵਿੱਚ 6ਵਾਂ ਸਥਾਨ ਹਾਸਲ ਕੀਤਾ ਹੈ।ਉਨ੍ਹਾਂ ਦੱਸਿਆ ਕਿ ਪੰਜਾਬ ਨੇ ਮੁਰਾਹ ਪ੍ਰੋਜਨੀ ਟੈਸਟਿੰਗ ਪ੍ਰਾਜੈਕਟ ਦਾ ਟੀਚਾ ਪਹਿਲਾਂ ਹੀ ਹਾਸਲ ਕਰ ਲਿਆ ਹੈ, ਜੋ ਸਾਲ 2024 ਵਿੱਚ ਪੂਰਾ ਕੀਤਾ ਜਾਣਾ ਸੀ। ਉਨ੍ਹਾਂ ਕਿਹਾ ਕਿ ਇਨ੍ਹਾਂ ਸਕੀਮਾਂ ਦਾ ਮੁੱਖ ਮੰਤਵ ਇਨ੍ਹਾਂ ਤਿੰਨੇਂ ਨਸਲਾਂ ਦੀਆਂ ਵੱਧ ਦੁੱਧ ਦੇਣ ਦੀ ਸਮਰੱਥਾ ਰੱਖਣ ਵਾਲੀਆਂ ਮੱਝਾਂ ਤੇ ਗਊਆਂ ਵਿੱਚੋਂ ਉੱਚ ਪੱਧਰੀ ਨਸਲ ਦੇ ਸਾਨ੍ਹ ਪੈਦਾ ਕਰਨਾ ਸੀ।ਡੇਅਰੀ ਕਿੱਤੇ ਨਾਲ ਜੁੜੇ ਕਿਸਾਨਾਂ ਦੀ ਭਲਾਈ ਸਬੰਧੀ ਮੁੱਖ ਮੰਤਰੀ ਸ. ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੀ ਵਚਨਬੱਧਤਾ ਨੂੰ ਦੁਹਰਾਉਂਦਿਆਂ ਗੁਰਮੀਤ ਸਿੰਘ ਖੁੱਡੀਆਂ ਨੇ ਦੱਸਿਆ ਕਿ ਸੂਬਾ ਸਰਕਾਰ ਨੇ ਲੰਪੀ ਸਕਿੱਨ ਦੇ ਫੈਲਾਅ ਨੂੰ ਰੋਕਣ ਲਈ ਹੁਣ ਤੱਕ ਸੂਬੇ ਵਿੱਚ ਗਊਆਂ ਨੂੰ ਗੌਟ ਪੌਕਸ ਵੈਕਸੀਨ ਦੀਆਂ ਕੁੱਲ 25 ਲੱਖ ਖੁਰਾਕਾਂ ਦਿੱਤੀਆਂ ਜਾ ਚੁੱਕੀਆਂ ਹਨ।ਕੈਬਨਿਟ ਮੰਤਰੀ ਨੇ ਕਿਹਾ ਕਿ ਪਸ਼ੂਆਂ ਨੂੰ ਗਲਘੋਟੂ ਬਿਮਾਰੀ ਤੋਂ ਬਚਾਉਣ ਲਈ ਸੂਬਾ ਪੱਧਰੀ ਮੁਹਿੰਮ ਤਹਿਤ ਟੀਕੇ ਲਗਾਏ ਜਾ ਰਹੇ ਹਨ ਅਤੇ ਸੂਬੇ ਵਿੱਚ ਮੂੰਹਖੁਰ ਦੀ ਬਿਮਾਰੀ ਦੀ ਰੋਕਥਾਮ ਲਈ ਵੈਕਸੀਨ ਲਗਾਉਣ ਲਈ ਜਲਦੀ ਹੀ ਵਿਸ਼ੇਸ਼ ਮੁਹਿੰਮ ਚਲਾਈ ਜਾਵੇਗੀ।ਉਨ੍ਹਾਂ ਅੱਗੇ ਦੱਸਿਆ ਕਿ ਸੂਬੇ ਨੇ ਵੱਛੀਆਂ/ਕੱਟੀਆਂ ਪੈਦਾ ਕਰਨ ਲਈ ਸੈਕਸਡ ਸੀਮਨ ਦੇ 75,000 ਟੀਕੇ ਵੀ ਖਰੀਦੇ ਹਨ ਤਾਂ ਜੋ ਕਿਸਾਨਾਂ ਦੀ ਆਮਦਨ ਵਿੱਚ ਵਾਧਾ ਕਰਨ ਤੋਂ ਇਲਾਵਾ ਨਰਾਂ ਦੀ ਸੰਭਾਲ 'ਤੇ ਹੋਣ ਵਾਲੇ ਖਰਚਿਆਂ ਨੂੰ ਘਟਾਇਆ ਜਾ ਸਕੇ। ਸੂਬੇ ਦੇ ਸਾਰੇ ਪਸ਼ੂ ਹਸਪਤਾਲਾਂ/ਡਿਸਪੈਂਸਰੀਆਂ ਵਿੱਚ ਇਹ ਟੀਕੇ ਪਹਿਲਾਂ ਹੀ ਸਸਤੀਆਂ ਦਰਾਂ 'ਤੇ ਉਪਲਬਧ ਕਰਵਾਏ ਜਾ ਚੁੱਕੇ ਹਨ ਜਿਸ ਦਾ ਉਦੇਸ਼ ਭਵਿੱਖ ਵਿੱਚ ਅਵਾਰਾ ਪਸ਼ੂਆਂ ਦੀ ਸਮੱਸਿਆ ਨਾਲ ਨਜਿੱਠਣ ਵਿੱਚ ਕਿਸਾਨਾਂ ਦੀ ਸਹਾਇਤਾ ਕਰਨਾ ਹੈ।ਪਸ਼ੂ ਪਾਲਣ, ਡੇਅਰੀ ਵਿਕਾਸ ਅਤੇ ਮੱਛੀ ਪਾਲਣ ਵਿਭਾਗ ਦੇ ਪ੍ਰਮੁੱਖ ਸਕੱਤਰ ਸ੍ਰੀ ਵਿਕਾਸ ਪ੍ਰਤਾਪ ਨੇ ਦੱਸਿਆ ਕਿ ਵਿਭਾਗ ਵੱਲੋਂ ਚਲਾਏ ਜਾ ਰਹੇ ਇਨ੍ਹਾਂ ਤਿੰਨ ਪ੍ਰੋਜੈਕਟਾਂ ਪ੍ਰੋਜਨੀ ਟੈਸਟਿੰਗ ਮੁਰਾਹ, ਪ੍ਰੋਜਨੀ ਟੈਸਟਿੰਗ ਸਾਹੀਵਾਲ ਅਤੇ ਪੈਡਿਗਰੀ ਸਿਲੈਕਸ਼ਨ ਨੀਲੀ ਰਾਵੀ ਤਹਿਤ ਵਿਭਾਗ ਦੇ ਸੀਮਨ ਸਟੇਸ਼ਨਾਂ ਰੋਪੜ ਅਤੇ ਨਾਭਾ ਵਿੱਚ ਉੱਚ ਨਸਲ ਦੇ ਕੱਟੇ/ਵੱਛੇ ਸਪਲਾਈ ਕੀਤੇ ਜਾ ਰਹੇ ਹਨ ਅਤੇ ਹੁਣ ਤੱਕ ਸੂਬੇ ਅਤੇ ਪੂਰੇ ਭਾਰਤ ਦੇ ਸੀਮਨ ਸਟੇਸ਼ਨਾਂ ਨੂੰ 536 ਵੱਛੇ/ਕੱਟੇ ਸਪਲਾਈ ਕੀਤੇ ਜਾ ਚੁੱਕੇ ਹਨ। ਕਿਸਾਨਾਂ ਦੇ 6 ਮਹੀਨੇ ਤੋਂ 2 ਸਾਲ ਤੱਕ ਦੇ ਨਸਲੀ ਵੱਛਿਆਂ/ਕੱਟਿਆਂ ਦੀ ਖਰੀਦ 6500 ਤੋਂ 65000 ਰੁਪਏ ਪ੍ਰਤੀ ਨਰ ਦੇ ਹਿਸਾਬ ਨਾਲ ਕੀਤੀ ਜਾਂਦੀ ਹੈ।
ਮਾਲੇਰਕੋਟਲਾ : ਅੱਜ ਇਥੇ ਸ਼੍ਰੋਮਣੀ ਅਕਾਲੀ ਦਲ ਦੀ ਜ਼ਿਲ੍ਹਾ ਜਥੇਬੰਦੀ ਦੇ ਪ੍ਰਧਾਨ ਇਕਬਾਲ ਸਿੰਘ ਝੂੰਦਾਂ ਅਤੇ ਹਲਕਾ ਇੰਚਾਰਜ ਬੀਬਾ ਜ਼ਾਹਿਦਾ ਸੁਲੇਮਾਨ ਨੇ ਅਕਾਲੀ ਆਗੂਆਂ ਅਤੇ ਵਰਕਰਾਂ ਨੂੰ ਨਾਲ ਲੈ ਕੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਨਾਮ ਡਿਪਟੀ ਕਮਿਸ਼ਨਰ ਨੂੰ ਦੋ ਮੰਗ-ਪੱਤਰ ਦਿਤੇ ਜਿਨ੍ਹਾਂ ਵਿਚੋਂ ਇਕ ਵਿਚ ਮੁਸਲਮਾਨਾਂ ਨੂੰ ਸ਼੍ਰੋਮਣੀ ਅਕਾਲੀ ਦਲ-ਭਾਜਪਾ ਦੀ ਸਰਕਾਰ ਵਲੋਂ ਦਿਤੀ ਗਈ ਹਿਬਾਨਾਮਾ ਦੀ ਸਹੂਲਤ ਬਹਾਲ ਕਰਨ ਦੀ ਮੰਗ ਕੀਤੀ ਗਈ ਜਦਕਿ ਦੂਜੇ ਮੰਗ-ਪੱਤਰ ਵਿਚ ਗਰਮੀ ਦੇ ਸੀਜ਼ਨ ਦੌਰਾਨ ਪੂਰੀ ਘਰੇਲੂ ਬਿਜਲੀ ਸਪਲਾਈ ਦੇਣ ਦੀ ਮੰਗ ਕੀਤੀ ਗਈ। ਅਕਾਲੀ ਦਲ ਦੀ ਕੋਰ ਕਮੇਟੀ ਦੇ ਮੈਂਬਰ ਸ. ਇਕਬਾਲ ਸਿੰਘ ਝੂੰਦਾਂ ਨੇ ਕਿਹਾ ਕਿ ਹਿਬਾਨਾਮਾ ਬੰਦ ਕਰਕੇ ਆਮ ਆਦਮੀ ਪਾਰਟੀ ਨੇ ਮੁਸਲਿਮ ਵਿਰੋਧੀ ਹੋਣ ਦਾ ਪ੍ਰਤੱਖ ਸਬੂਤ ਪੇਸ਼ ਕਰ ਦਿਤਾ ਹੈ। ਝੂੰਦਾਂ ਨੇ ਕਿਹਾ ਕਿ ਜੇ ਮੁਸਲਮਾਨਾਂ ਦੀ ਜ਼ੋਰਦਾਰ ਮੰਗ ਦੇ ਬਾਵਜੂਦ ਇਹ ਸਰਕਾਰ ਹਿਬਾਨਾਮਾ ਬਹਾਲ ਨਹੀਂ ਕਰਦੀ ਤਾਂ ਅਕਾਲੀ ਦਲ ਦੀ ਸਰਕਾਰ ਬਣਦਿਆਂ ਦੀ ਮੁਸਲਮਾਨਾਂ ਨੂੰ ਇਹ ਸਹੂਲਤ ਮੁੜ ਦਿਤੀ ਜਾਵੇਗਾ। ਮੰਗ-ਪੱਤਰ ਵਿਚ ਪ੍ਰਸ਼ਾਸਨ ਨੂੰ ਇਹ ਚੇਤਾਵਨੀ ਵੀ ਦਿਤੀ ਗਈ ਹੈ ਕਿ ਜੇ 15 ਦਿਨਾਂ ਦੇ ਅੰਦਰ-ਅੰਦਰ ਹਿਬਾਨਾਮਾ ਬਹਾਲ ਕਰਨ ਬਾਰੇ ਪ੍ਰਕਿਰਿਆ ਆਰੰਭ ਨਾ ਕੀਤੀ ਗਈ ਤਾਂ ਸ਼੍ਰੋਮਣੀ ਅਕਾਲੀ ਦਲ ਦੇ ਵਰਕਰ ਅਤੇ ਨੇਤਾ ਡਿਪਟੀ ਕਮਿਸ਼ਨਰ ਦਫ਼ਤਰ ਦੇ ਬਾਹਰ ਅਣਮਿੱਥੇ ਸਮੇਂ ਲਈ ਸੰਘਰਸ਼ ਆਰੰਭ ਕਰਨਗੇ। ਮੁੱਖ ਮੰਤਰੀ ਦੇ ਨਾਮ ਦਿਤੇ ਗਏ ਮੰਗ-ਪੱਤਰ ਵਿਚ ਬੀਬਾ ਜ਼ਾਹਿਦਾ ਸੁਲੇਮਾਨ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਨੇ ਅਪਣੀਆਂ ਸਰਕਾਰਾਂ ਦੌਰਾਨ ਹਮੇਸ਼ਾ ਹਰ ਵਰਗੇ ਦੇ ਲੋਕਾਂ ਦਾ ਖਿ਼ਆਲ ਰੱਖਿਆ ਹੈ ਅਤੇ ਪੰਜਾਬੀਆਂ ਨੂੰ ਬਹੁਤ ਸਾਰੀਆਂ ਅਜਿਹੀਆਂ ਸਹੂਲਤਾਂ ਦਿਤੀਆਂ ਹਨ ਜਿਨ੍ਹਾਂ ਰਾਹੀਂ ਆਮ, ਮੱਧ-ਵਰਗੀ ਅਤੇ ਗ਼ਰੀਬਾਂ ਦਾ ਜੀਵਨ ਸੁਖਾਵਾਂ ਹੋਇਆ ਹੈ। ਇਨ੍ਹਾਂ ਵਿਚੋਂ ਹੀ ਇਕ ਸਹੂਲਤ ਮੁਸਲਮਾਨਾਂ ਨੂੰ ਹਿਬਾਨਾਮਾ (ਗਿਫ਼ਟ) ਕਰਨ ਵੇਲੇ ਅਸ਼ਟਾਮ ਡਿਊਟੀ ਤੋਂ ਛੋਟ ਦੇ ਕੇ ਸਾਲ 2008 ਵਿਚ ਦਿਤੀ ਗਈ ਜਿਸ ਲਈ ਬਾਕਾਇਦਾ ਤੌਰ ਤੇ ਸਾਰੀ ਕਾਨੂੰਨੀ ਕਿਰਿਆ ਪੂਰੀ ਕੀਤੀ ਗਈ ਸੀ। ਇਥੋਂ ਤਕ ਕਿ ਇਕ ਮੁਸਲਿਮ ਵਿਅਕਤੀ ਜ਼ੁਬਾਨੀ ਤੌਰ ਤੇ ਵੀ ਅਪਣੀ ਜ਼ਮੀਨ-ਜਾਇਦਾਦ, ਦੂਜੇ ਮੁਸਲਿਮ ਵਿਅਕਤੀ ਨੂੰ ਹਿਬਾ (ਗਿਫ਼ਟ) ਕਰ ਸਕਦਾ ਸੀ ਅਤੇ ਸਬੰਧਤ ਮਾਲ ਅਫ਼ਸਰ ਹਿਬਾਨਾਮਾ ਦਾ ਇੰਦਰਾਜ ਜ਼ਮੀਨੀ ਰਿਕਾਰਡ ਵਿਚ ਦਰਜ ਕਰਕੇ ਇੰਤਕਾਲ ਚਾੜ੍ਹ ਦਿੰਦਾ ਸੀ। ਇਹ ਸਹੂਲਤ ਅਕਾਲੀ-ਭਾਜਪਾ ਗਠਜੋੜ ਦੀ 2007 ਤੋਂ 2017 ਤਕ ਸਰਕਾਰ ਦੌਰਾਨ ਬਿਨਾਂ ਕਿਸੇ ਰੋਕ-ਟੋਕ ਤੋਂ ਮਿਲਦੀ ਰਹੀ ਪਰ ਪਿਛਲੀ ਕਾਂਗਰਸ ਸਰਕਾਰ ਨੇ ਅਪਣੇ ਅਧਿਕਾਰੀਆਂ ਦੀਆਂ ਸਿਫ਼ਾਰਸ਼ਾਂ ਨੂੰ ਮੰਨ ਕੇ ਸਾਲ 2021 ਵਿਚ ਇਸ ਕਾਨੂੰਨ ਨੂੰ ਬੇਅਸਰ ਕਰਕੇ ਹਿਬਾਨਾਮਾ (ਗਿਫ਼ਟ) ਨੂੰ ਬਲੱਡ ਰਿਲੇਸ਼ਨ (ਖ਼ੂਨ ਦੇ ਰਿਸ਼ਤੇ) ਤਕ ਸੀਮਤ ਕਰ ਦਿਤਾ। ਬਲੱਡ ਰਿਲੇਸ਼ਨ ਤਕ ਸੀਮਤ ਹੋ ਕੇ ਇਸ ਸਹੂਲਤ ਦਾ ਮਕਸਦ ਬਿਲਕੁਲ ਖ਼ਤਮ ਹੋ ਗਿਆ ਕਿਉਂਕਿ ਬਲੱਡ ਰਿਲੇਸ਼ਨ ਦਾ ਕਾਨੂੰਨ ਤਾਂ ਪਹਿਲਾਂ ਹੀ ਸਾਰੀਆਂ ਕੌਮਾਂ ਲਈ ਮੌਜੂਦ ਹੈ। ਹੁਣ ਆਮ ਆਦਮੀ ਪਾਰਟੀ ਦੀ ਸਰਕਾਰ ਵਿਚ ਹਿਬਾਨਾਮੇ ਲਗਭਗ ਮੁਕੰਮਲ ਰੂਪ ਵਿਚ ਹੀ ਬੰਦ ਕਰ ਦਿਤੇ ਗਏ ਹਨ। ਮਾਲੇਰਕੋਟਲਾ ਜ਼ਿਲ੍ਹੇ ਦੀਆਂ ਸਮਾਜ-ਸੇਵੀ ਜਥੇਬੰਦੀਆਂ ਤੇ ਸੰਗਠਨਾਂ ਦੇ ਆਗੂ ਸਥਾਨਕ ਵਿਧਾਇਕ ਰਾਹੀਂ ਮੁੱਖ ਮੰਤਰੀ ਨੂੰ ਮੰਗ-ਪੱਤਰ ਦੇ ਕੇ ਹਿਬਾਨਾਮਾ ਬਹਾਲ ਕਰਨ ਦੀ ਮੰਗ ਕਰਦੇ ਆ ਰਹੇ ਸਨ ਪਰ ਸਰਕਾਰ ਮੁਸਲਮਾਨਾਂ ਦੀ ਗੱਲ ਸੁਣਨ ਨੂੰ ਤਿਆਰ ਨਹੀਂ ਜਿਸ ਕਾਰਨ ਆਮ ਲੋਕ ਸਰਕਾਰ ਤੋਂ ਬਹੁਤ ਨਾਰਾਜ਼ ਹਨ। ਬੀਬਾ ਜ਼ਾਹਿਦਾ ਸੁਲੇਮਾਨ ਨੇ ਕਿਹਾ ਕਿ ਮਾਲੇਰਕੋਟਲਾ ਦੇ ਮੁਸਲਿਮ ਆਰਥਿਕ ਤੌਰ ਤੇ ਬਹੁਤ ਪਛੜੇ ਹੋਏ ਹਨ। ਉਹ ਜ਼ਿੰਦਗੀ ਭਰ ਦੋ ਵਿਸਵੇ ਜਗ੍ਹਾ ਜਾਂ ਘਰ ਖ਼ਰੀਦਣ ਲਈ ਹੀ ਸੰਘਰਸ਼ ਕਰਦੇ ਰਹਿੰਦੇ ਹਨ। ਅਜਿਹੀ ਸਥਿਤੀ ਵਿਚ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਵਲੋਂ ਦਿਤੀ ਗਈ ਹਿਬਾਨਾਮਾ (ਗਿਫ਼ਟ) ਦੀ ਸਹੂਲਤ ਬਹਾਲ ਕਰਕੇ ਮੁਸਲਮਾਨਾਂ ਦੀ ਮਦਦ ਕੀਤੀ ਜਾ ਸਕਦੀ ਹੈ। ਬੀਬਾ ਜ਼ਾਹਿਦਾ ਸੁਲੇਮਾਨ ਨੇ ਕਿਹਾ ਕਿ ਸਾਡੀ ਮੰਗ ਹੈ ਕਿ ਹਿਬਾਨਾਮਾ ਦੀ ਸਹੂਲਤ ਤੁਰੰਤ ਬਹਾਲ ਕੀਤੀ ਜਾਵੇ। ਜ਼ਿਲ੍ਹੇ ਦੇ ਲੋਕ ਵੀ ਇਹੀ ਚਾਹੁੰਦੇ ਹਨ। ਜੇ ਲੋਕਾਂ ਦੀ ਇਹ ਮੰਗ ਪੂਰੀ ਕਰਨ ਲਈ 15 ਦਿਨਾਂ ਦੇ ਅੰਦਰ-ਅੰਦਰ ਪ੍ਰਕਿਰਿਆ ਨਾ ਆਰੰਭੀ ਗਈ ਤਾਂ ਲੋਕ-ਹਿੱਤ ਨੂੰ ਧਿਆਨ ਵਿਚ ਰਖਦਿਆਂ ਸ਼੍ਰੋਮਣੀ ਅਕਾਲੀ ਦਲ ਜ਼ਿਲ੍ਹਾ ਪ੍ਰਸ਼ਾਸਕੀ ਮੁੱਖ ਦਫ਼ਤਰ ਦੇ ਬਾਹਰ ਅਣਮਿੱਥੇ ਸਮੇਂ ਲਈ ਧਰਨੇ ਦੇ ਰੂਪ ਵਿਚ ਅਪਣਾ ਸੰਘਰਸ਼ ਆਰੰਭ ਕਰਨ ਲਈ ਮਜਬੂਰ ਹੋਵੇਗਾ। ਜ਼ਾਹਿਦਾ ਸੁਲੇਮਾਨ ਨੇ ਕਿਹਾ ਕਿ ਜੇ ਫੇਰ ਵੀ ਹਿਬਾਨਾਮਾ ਲਾਗੂ ਨਾ ਕੀਤਾ ਗਿਆ ਤਾਂ ਸਮੂਹ ਅਕਾਲੀ ਵਰਕਰ ਤੇ ਆਗੂ ਪੰਜਾਬ ਤੇ ਹਰਿਆਣਾ ਹਾਈ ਕੋਰਟ ਵਿਚ ਜਾ ਕੇ ਹਿਬਾਨਾਮਾ ਬਹਾਲ ਕਰਨ ਦੇ ਨਾਲ-ਨਾਲ ਉਨ੍ਹਾਂ ਅਧਿਕਾਰੀਆਂ ਵਿਰੁਧ ਵੀ ਕਾਰਵਾਈ ਦੀ ਮੰਗ ਕਰਨਗੇ ਜਿਨ੍ਹਾਂ ਨੇ ਗ਼ੈਰ-ਕਾਨੂੰਨੀ ਤਰੀਕੇ ਨਾਲ ਹਿਬਾਨਾਮਾ ਨੂੰ ਬੰਦ ਕਰਨ ਦਾ ਕੰਮ ਕੀਤਾ ਹੈ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸ਼ਹਿਰੀ ਪ੍ਰਧਾਨ ਮੁਹੰਮਦ ਸ਼ਫ਼ੀਕ ਚੌਹਾਨ, ਚੌਧਰੀ ਮੁਹੰਮਦ ਸ਼ਮਸ਼ਾਦ, ਮੁਹੰਮਦ ਜਮੀਲ ਕਾਨੂੰਗੋ, ਉਦਯੋਗਪਤੀ ਮਹਿਮੂਦ ਗੋਲਡਨ, ਉਦਯੋਗਪਤੀ ਅਮਜਦ ਅਲੀ, ਇਕਬਾਲ ਬਾਲਾ, ਮੁਹੰਮਦ ਅਸਲਮ ਕਿਲ੍ਹਾ ਰਹਿਮਤਗੜ੍ਹ, ਮੁਹੰਮਦ ਇਰਫ਼ਾਨ ਨੋਨਾ, ਫ਼ੈਸਲ ਖ਼ਾਨ, ਮੁਹੰਮਦ ਇਸ਼ਤਿਆਕ, ਚੌਧਰੀ ਮੁਹੰਮਦ ਰਿਜ਼ਵਾਨ ਅਤੇ ਹੋਰ ਅਕਾਲੀ ਨੇਤਾ ਵੀ ਹਾਜ਼ਰ ਸਨ। ...
ਲੁਧਿਆਣਾ: ਲੁਧਿਆਣਾ ਵਿੱਚ ਗੁਰਸਿਮਰਨ ਸਿੰਘ ਮੰਡ ਨੂੰ ਇੱਕ ਵਾਰ ਫਿਰ ਧਮਕੀਆਂ ਮਿਲੀਆਂ ਹਨ। ਧਮਕੀ ਦੇਣ ਵਾਲੇ ਵਿਅਕਤੀ ਨੇ ਆਪਣੇ ਆਪ ਨੂੰ ਲਾਰੈਂਸ ਗੈਂਗ ਦਾ ਮੈਂਬਰ ਦੱਸਿਆ ਹੈ। ਮੰਡ ਨੂੰ ਈ-ਮੇਲ ਰਾਹੀਂ ਧਮਕੀ ਮਿਲੀ ਹੈ। ਗੁਰਸਿਮਰਨ ਸਿੰਘ ਮੰਡ ਨੇ ਦੱਸਿਆ ਕਿ ਉਨ੍ਹਾਂ ਨੂੰ ਲਗਾਤਾਰ ਧਮਕੀਆਂ ਮਿਲ ਰਹੀਆਂ ਹਨ। ਇਸ ਈ-ਮੇਲ ਬਾਰੇ ਪੁਲਿਸ ਕਮਿਸ਼ਨਰ ਮਨਦੀਪ ਸਿੰਘ ਸਿੱਧੂ ਅਤੇ ਹੋਰ ਸੁਰੱਖਿਆ ਏਜੰਸੀਆਂ ਨੂੰ ਵੀ ਸੂਚਿਤ ਕਰ ਦਿੱਤਾ ਗਿਆ ਹੈ। ਮੰਡ ਨੇ ਦੱਸਿਆ ਕਿ ਉਨ੍ਹਾਂ ਦੀ ਸੁਰੱਖਿਆ 'ਚ ਤਾਇਨਾਤ 7 ਕਮਾਂਡੋ ਅਤੇ ਪੀਏਪੀ ਜਵਾਨਾਂ ਨੂੰ ਵਾਪਸ ਲੈ ਲਿਆ ਗਿਆ ਹੈ। ਜੇਕਰ ਉਨ੍ਹਾਂ ਨਾਲ ਕੋਈ ਅਣਸੁਖਾਵੀਂ ਘਟਨਾ ਵਾਪਰਦੀ ਹੈ ਤਾਂ ਸਰਕਾਰ ਜ਼ਿੰਮੇਵਾਰ ਹੋਵੇਗੀ। ਮੰਡ ਨੇ ਦੱਸਿਆ ਕਿ ਬਟਾਲਾ ਵਿੱਚ ਪਿਛਲੇ 24 ਘੰਟਿਆਂ ਵਿੱਚ ਤਿੰਨ ਘਟਨਾਵਾਂ ਵਾਪਰੀਆਂ ਹਨ। ਪੰਜਾਬ ਵਿੱਚ ਕਾਨੂੰਨ ਵਿਵਸਥਾ ਟੁੱਟ ਚੁੱਕੀ ਹੈ। ਦੇਸ਼ ਹਿੱਤ ਦੀ ਗੱਲ ਕਰਨ ਵਾਲੇ ਲੋਕਾਂ ਨੂੰ ਇੱਕ ਸਾਜ਼ਿਸ਼ ਤਹਿਤ ਮਾਰਿਆ ਜਾ ਰਿਹਾ ਹੈ।
ਫਿਰੋਜ਼ਪੁਰ: ਫਿਰੋਜ਼ਪੁਰ ਜ਼ਿਲ੍ਹੇ ਦੇ ਕਸਬਾ ਜੈਤੋ ਦੇ ਬਾਜਾ ਚੌਕ ਨੇੜੇ ਸ਼ਨੀਵਾਰ ਸ਼ਾਮ ਨੂੰ ਇੱਕ ਨਿੱਜੀ ਕੰਪਨੀ ਦੀ ਬੱਸ ਬਿਜਲੀ ਦੇ ਖੰਭੇ ਨਾਲ ਟਕਰਾ ਗਈ। ਇਸ ਹਾਦਸੇ 'ਚ ਸੜਕ 'ਤੇ ਖੜ੍ਹੇ ਇਕ ਵਿਅਕਤੀ ਦੀ ਮੌਤ ਹੋ ਗਈ, ਜਦਕਿ 4 ਲੋਕ ਗੰਭੀਰ ਜ਼ਖਮੀ ਹੋ ਗਏ। ਪੁਲੀਸ ਨੇ ਲਾਸ਼ ਨੂੰ ਕਬਜ਼ੇ ਵਿੱਚ ਲੈ ਲਿਆ। ਜ਼ਖਮੀਆਂ ਨੂੰ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ। ਡਰਾਈਵਰ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਸ਼ਨੀਵਾਰ ਸ਼ਾਮ ਬਠਿੰਡਾ ਤੋਂ ਇੱਕ ਨਿੱਜੀ ਕੰਪਨੀ ਦੀ ਬੱਸ ਕੋਟਕਪੂਰਾ ਵੱਲ ਜਾ ਰਹੀ ਸੀ। ਇਹ ਬਾਜਾਖਾਨਾ ਚੌਂਕ ਤੋਂ ਥੋੜ੍ਹਾ ਪਿੱਛੇ ਹੀ ਸੀ ਕਿ ਜੈਤੋ ਤੋਂ ਜਾ ਰਹੇ ਕੈਂਟਰ 'ਚ ਐਂਗਲ 'ਤੇ ਜਾ ਟਕਰਾਈ। ਬੱਸ ਦੀ ਤੇਜ਼ ਰਫਤਾਰ ਕਾਰਨ ਇਕਦਮ ਐਂਗਲ ਹੋਣ ਕਾਰਨ ਬੱਸ ਸੜਕ ਕਿਨਾਰੇ ਲੱਗੇ ਬਿਜਲੀ ਦੇ ਖੰਭੇ ਨਾਲ ਜਾ ਟਕਰਾਈ, ਜਿਸ ਕਾਰਨ 5 ਵਿਅਕਤੀ ਜ਼ਖਮੀ ਹੋ ਗਏ। ਬੱਸ ਦੀ ਲਪੇਟ ਵਿੱਚ ਆਉਣ ਨਾਲ 62 ਸਾਲਾ ਸਾਧੂ ਲਛਮਣ ਸਿੰਘ ਉਰਫ ਹਿੰਦੀ ਬਾਬਾ ਪੁੱਤਰ ਮੱਘਰ ਸਿੰਘ ਵਾਸੀ ਗੋਬਿੰਦਗੜ੍ਹ ਦਬੜੀਖਾਨਾ ਦੀ ਮੌਤ ਹੋ ਗਈ।ਜ਼ਖਮੀਆਂ ਵਿੱਚ ਸੋਨੂੰ ਪੁੱਤਰ ਬਿਹਾਰੀ ਲਾਲ ਵਾਸੀ ਜੈਤੋ, ਗੁਰਮੇਜ ਸਿੰਘ ਉਰਫ ਗੇਜਾ ਪੁੱਤਰ ਕਰਮ ਸਿੰਘ ਵਾਸੀ ਵਾਲਮੀਕੀ ਸ਼ਾਮਲ ਹਨ। ਕਲੋਨੀ, ਸੁਨੀਲ ਕੁਮਾਰ ਪੁੱਤਰ ਭੁੱਲਰ, ਵਾਸੀ ਥਰਮਲ ਕਲੋਨੀ, ਬਠਿੰਡਾ ਅਤੇ ਰਿੰਕੂ ਪੁੱਤਰ ਮਾਲਤਾ ਰਾਮ, ਵਾਸੀ ਜੈਤੋ ਸ਼ਾਮਲ ਹਨ।
ਲੁਧਿਆਣਾ: ਲੁਧਿਆਣਾ ਦੇ ਖੰਨਾ ਵਿਖੇ ਨੈਸ਼ਨਲ ਹਾਈਵੇਅ 'ਤੇ ਬੁੱਧਵਾਰ ਰਾਤ ਨੂੰ ਚੋਰੀ ਦੀ ਇੱਕ ਵੱਡੀ ਘਟਨਾ ਵਾਪਰੀ ਹੈ। ਪੰਜਾਬ ਪੁਲਿਸ ਦੇ ਕਾਂਸਟੇਬਲ ਦੀ ਕਾਰ ਦੀ ਵਿੰਡਸ਼ੀਲਡ ਤੋੜ ਕੇ ਇੱਕ ਸੂਟਕੇਸ ਚੋਰੀ ਕਰ ਲਿਆ ਗਿਆ। ਸੂਟਕੇਸ ਵਿੱਚ ਕਰੀਬ 30 ਤੋਲੇ ਸੋਨਾ, 2 ਲੱਖ ਰੁਪਏ ਅਤੇ ਹੋਰ ਸਾਮਾਨ ਸੀ। ਚੋਰੀ ਦੀ ਸੂਚਨਾ ਮਿਲਦੇ ਹੀ ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਜਗਰਾਉਂ ਪੁਲੀਸ ਲਾਈਨ ਵਿੱਚ ਤਾਇਨਾਤ ਹੌਲਦਾਰ ਕੁਲਦੀਪ ਸਿੰਘ ਨੇ ਦੱਸਿਆ ਕਿ ਉਹ ਆਪਣੀ ਪਤਨੀ ਗੁਰਵਿੰਦਰ ਕੌਰ, ਨੂੰਹ ਅਤੇ ਨੂੰਹ ਸਮੇਤ ਬਰੇਜਾ ਕਾਰ ਵਿੱਚ ਜਗਰਾਉਂ ਤੋਂ ਸਰਹਿੰਦ ਵੱਲ ਜਾ ਰਿਹਾ ਸੀ। ਰਸਤੇ 'ਚ ਉਹ ਖੰਨਾ 'ਚ ਬੀਕਾਨੇਰ ਸਵੀਟਸ 'ਤੇ ਮਠਿਆਈ ਖਾਣ ਲਈ ਰੁਕੇ। ਇਸ ਦੌਰਾਨ ਸਾਰਾ ਪਰਿਵਾਰ ਮਿਠਾਈ ਦੀ ਦੁਕਾਨ ਦੇ ਬਾਹਰ ਗੋਲਗੱਪੇ ਖਾਣ ਲੱਗਾ। ਕੁਲਦੀਪ ਸਿੰਘ ਅਨੁਸਾਰ ਉਸ ਦਾ ਧਿਆਨ ਸਿਰਫ ਕਾਰ ਵੱਲ ਸੀ। ਕਿਉਂਕਿ ਕਾਰ ਦੀ ਪਿਛਲੀ ਸੀਟ 'ਤੇ ਇਕ ਸੂਟਕੇਸ ਰੱਖਿਆ ਹੋਇਆ ਸੀ, ਜਿਸ ਵਿਚ ਸੋਨੇ ਦੇ ਗਹਿਣੇ ਅਤੇ ਨਕਦੀ ਸੀ। ਅਜੇ 2 ਮਿੰਟ ਵੀ ਨਹੀਂ ਹੋਏ ਸਨ ਕਿ ਉਹ ਗੋਲਗੱਪੇ ਖਾ ਕੇ ਮਠਿਆਈ ਲੈ ਕੇ ਵਾਪਸ ਆਏ ਤਾਂ ਦੇਖਿਆ ਕਿ ਕਾਰ ਦੀ ਪਿਛਲੀ ਖਿੜਕੀ ਦਾ ਸ਼ੀਸ਼ਾ ਟੁੱਟਿਆ ਹੋਇਆ ਸੀ ਅਤੇ ਸੀਟ 'ਤੇ ਰੱਖਿਆ ਸੂਟਕੇਸ ਗਾਇਬ ਸੀ। ਨਵੰਬਰ 'ਚ ਬੇਟੇ ਦਾ ਵਿਆਹ, ਚੱਲ ਰਹੀਆਂ ਸਨ ਤਿਆਰੀਆਂ ਕੁਲਦੀਪ ਸਿੰਘ ਅਤੇ ਉਸ ਦੀ ਪਤਨੀ ਗੁਰਵਿੰਦਰ ਕੌਰ ਅਨੁਸਾਰ ਉਨ੍ਹਾਂ ਦੇ ਲੜਕੇ ਦਾ ਵਿਆਹ ਨਵੰਬਰ ਵਿੱਚ ਹੈ। ਘਰ ਵਿੱਚ ਵਿਆਹ ਦੀਆਂ ਤਿਆਰੀਆਂ ਚੱਲ ਰਹੀਆਂ ਹਨ। ਉਸਨੇ ਵਿਆਹ ਲਈ ਸੋਨੇ ਦੇ ਗਹਿਣੇ ਹੀ ਖਰੀਦੇ ਸਨ।ਕਿਉਂਕਿ ਉਹ ਸਰਹਿੰਦ ਜਾ ਰਿਹਾ ਸੀ। ਕੁਆਰਟਰਾਂ ਵਿੱਚ ਸੋਨਾ ਅਤੇ ਨਕਦੀ ਰੱਖਣਾ ਸੁਰੱਖਿਅਤ ਨਹੀਂ ਸਮਝਿਆ। ਇਸ ਕਾਰਨ ਉਹ ਆਪਣੇ ਨਾਲ ਲੈ ਜਾ ਰਹੇ ਸਨ ਕਿ ਇਹ ਚੋਰੀ ਹੋ ਗਈ। ਪੁਲਿਸ ਦਾ ਵੱਡਾ ਬਿਆਨ ਦੂਜੇ ਪਾਸੇ ਇਸ ਘਟਨਾ ਨੂੰ ਲੈ ਕੇ ਪੁਲਿਸ ਦੁਚਿੱਤੀ ਵਿੱਚ ਹੈ। ਸਿਟੀ ਥਾਣਾ-1 ਦੇ ਐਸਐਚਓ ਹੇਮੰਤ ਮਲਹੋਤਰਾ ਨੇ ਦੱਸਿਆ ਕਿ ਮਾਮਲਾ ਸ਼ੱਕੀ ਜਾਪਦਾ ਹੈ। ਕਿਉਂਕਿ ਸਫ਼ਰ ਦੌਰਾਨ ਇੰਨਾ ਸੋਨਾ ਅਤੇ ਨਕਦੀ ਲੈ ਕੇ ਜਾਣਾ ਅਕਲਮੰਦੀ ਦੀ ਗੱਲ ਨਹੀਂ ਹੈ। ਜਿੱਥੇ ਇਹ ਘਟਨਾ ਵਾਪਰੀ, ਉੱਥੇ ਕੈਮਰੇ ਨਹੀਂ ਹਨ। ਫਰੰਟ ਅਤੇ ਰੀਅਰ ਕੈਮਰੇ ਦੇਖੇ ਜਾ ਰਹੇ ਹਨ। ਪੁਲਿਸ ਹਰ ਪਹਿਲੂ ਤੋਂ ਜਾਂਚ ਕਰ ਰਹੀ ਹੈ।
ਲੁਧਿਆਣਾ: ਪੰਜਾਬ ਐਗਰੀਕਲਚਰਲ ਯੂਨੀਵਰਸਿਟੀ (ਪੀ.ਏ.ਯੂ.) ਨੇ ਮੈਸਰਜ਼ ਜੀ.ਐਸ. ਫੂਡ ਐਗਰੋ, ਆਤਮ ਨਗਰ, ਲੁਧਿਆਣਾ ਨਾਲ ਆਲੂ ਦੀਆਂ ਵੱਖ-ਵੱਖ ਕਿਸਮਾਂ ਤੋਂ ਆਲੂ ਪਰਾਂਠਾ/ਸਮੋਸਾ ਮਿਸ਼ਰਣ ਦੇ ਲਾਇਸੈਂਸ ਲਈ ਸਮਝੌਤਾ ਕੀਤਾ ਹੈ। ਪੀਏਯੂ ਦੇ ਖੋਜ ਨਿਰਦੇਸ਼ਕ ਡਾ.ਏ.ਐਸ.ਢੱਟ ਅਤੇ ਜੀ.ਐਸ. ਫੂਡ ਐਗਰੋ ਦੇ ਪ੍ਰੋਪਰਾਈਟਰ ਸਿਮਰਜੀਤ ਸਿੰਘ ਨੇ ਆਪੋ-ਆਪਣੀਆਂ ਸੰਸਥਾਵਾਂ ਦੀ ਤਰਫੋਂ ਸਮਝੌਤੇ 'ਤੇ ਹਸਤਾਖਰ ਕੀਤੇ। ਸਮਝੌਤੇ ਦੇ ਅਨੁਸਾਰ, ਯੂਨੀਵਰਸਿਟੀ ਇਸ ਤਕਨਾਲੋਜੀ ਲਈ ਫਰਮ ਨੂੰ ਗੈਰ-ਨਿਵੇਕਲੇ ਅਧਿਕਾਰਾਂ ਦੀ ਪੇਸ਼ਕਸ਼ ਕਰਦੀ ਹੈ। ਡਾ: ਗੁਰਸਾਹਿਬ ਸਿੰਘ ਮਨੇਸ, ਐਡੀਸ਼ਨਲ ਡਾਇਰੈਕਟਰ ਆਫ਼ ਰਿਸਰਚ (ਫਾਰਮ ਮਕੈਨਾਈਜ਼ੇਸ਼ਨ ਐਂਡ ਬਾਇਓਐਨਰਜੀ), ਪੀਏਯੂ ਅਤੇ ਡਾ: ਸਵਿਤਾ ਸ਼ਰਮਾ, ਮੁਖੀ, ਵਿਭਾਗ ਫੂਡ ਸਾਇੰਸ ਐਂਡ ਟੈਕਨਾਲੋਜੀ ਨੇ ਡਾ: ਪੂਨਮ ਏ ਸਚਦੇਵ, ਪ੍ਰਿੰਸੀਪਲ ਫੂਡ ਟੈਕਨਾਲੋਜਿਸਟ (ਸਬਜ਼ੀਆਂ) ਅਤੇ ਡਾ: ਸੁਖਪ੍ਰੀਤ ਕੌਰ, ਫੂਡ ਟੈਕਨਾਲੋਜਿਸਟ (ਸਬਜ਼ੀਆਂ) ਨੂੰ ਵਧਾਈ ਦਿੱਤੀ। ਫਲ ਅਤੇ ਸਬਜ਼ੀਆਂ), ਇਸ ਤਕਨੀਕ ਦੇ ਵਪਾਰੀਕਰਨ ਲਈ ਫੂਡ ਸਾਇੰਸ ਐਂਡ ਟੈਕਨਾਲੋਜੀ ਵਿਭਾਗ ਦੇ ਮਾਹਿਰ ਡਾ. ਮਾਹਿਰਾਂ ਨੇ ਉਜਾਗਰ ਕੀਤਾ ਕਿ ਆਲੂ ਪਰਾਂਥਾ/ਸਮੋਸਾ ਮਿਸ਼ਰਣ ਵੱਖ-ਵੱਖ ਆਲੂਆਂ ਦੀਆਂ ਕਿਸਮਾਂ ਦੀ ਵਰਤੋਂ ਕਰਕੇ ਤਿਆਰ ਕੀਤਾ ਜਾ ਸਕਦਾ ਹੈ ਜਿਸ ਵਿੱਚ ਟੇਬਲ ਕਿਸਮਾਂ ਸ਼ਾਮਲ ਹਨ ਜੋ ਕਿ ਚਿਪਸ ਅਤੇ ਫ੍ਰੈਂਚ ਫਰਾਈਜ਼ ਵਿੱਚ ਪ੍ਰੋਸੈਸਿੰਗ ਲਈ ਨਹੀਂ ਮੰਨੀਆਂ ਜਾਂਦੀਆਂ ਹਨ। ਇਹ ਇੱਕ ਨਵਾਂ ਸ਼ੈਲਫ ਸਥਿਰ ਸੁਵਿਧਾਜਨਕ ਉਤਪਾਦ ਹੈ ਜੋ ਰੈਸਟੋਰੈਂਟਾਂ ਵਿੱਚ ਘਰੇਲੂ ਅਤੇ ਵਪਾਰਕ ਪੱਧਰ 'ਤੇ ਵਰਤਿਆ ਜਾ ਸਕਦਾ ਹੈ। ਇਸ ਸੁੱਕੇ ਤਤਕਾਲ ਮਿਸ਼ਰਣ ਨੂੰ ਪਰਾਂਠੇ ਅਤੇ ਸਮੋਸੇ ਵਿੱਚ ਭਰਨ ਦੇ ਨਾਲ-ਨਾਲ ਵੱਖ-ਵੱਖ ਜੰਮੇ ਹੋਏ ਆਲੂ ਅਧਾਰਤ ਸਨੈਕਸ ਬਣਾਉਣ ਲਈ ਵਰਤਿਆ ਜਾ ਸਕਦਾ ਹੈ। ਉਨ੍ਹਾਂ ਨੇ ਕਿਹਾ ਕਿ ਇਹ ਉਤਪਾਦ ਰਸੋਈ ਦੀ ਮਿਹਨਤ ਅਤੇ ਉਤਪਾਦ ਨੂੰ ਤਿਆਰ ਕਰਨ ਵਿੱਚ ਲੱਗੇ ਸਮੇਂ ਨੂੰ ਸੀਮਤ ਕਰਕੇ ਖਪਤਕਾਰਾਂ ਨੂੰ ਸਹੂਲਤ ਪ੍ਰਦਾਨ ਕਰਦੇ ਹਨ। ਡਾ: ਸਤਬੀਰ ਸਿੰਘ ਗੋਸਲ, ਵਾਈਸ-ਚਾਂਸਲਰ ਅਤੇ ਡਾ: ਅਜਮੇਰ ਸਿੰਘ ਢੱਟ, ਖੋਜ ਨਿਰਦੇਸ਼ਕ, ਪੀਏਯੂ ਨੇ ਵਿਗਿਆਨੀਆਂ ਦੀ ਉਨ੍ਹਾਂ ਦੀ ਵੱਡਮੁੱਲੀ ਪ੍ਰਾਪਤੀ ਲਈ ਸ਼ਲਾਘਾ ਕੀਤੀ ਅਤੇ ਉਨ੍ਹਾਂ ਦੇ ਭਵਿੱਖ ਦੇ ਯਤਨਾਂ ਦੀ ਸਫਲਤਾ ਦੀ ਕਾਮਨਾ ਕੀਤੀ।...
ਪਟਿਆਲਾ: ਪੰਜਾਬੀ ਯੂਨੀਵਰਸਿਟੀ ਦੀ ਪ੍ਰੀਖਿਆ ਸ਼ਾਖਾ ਵਿੱਚ ਭਿਆਨਕ ਅੱਗ ਲੱਗ ਗਈ ਹੈ। ਵੀਰਵਾਰ ਤੜਕ ਸਵੇਰੇ ਅਚਾਨਕ ਇਸ ਇਮਾਰਤ ਵਿੱਚੋਂ ਧੂੰਆਂ ਨਿਕਲਦਾ ਦੇਖਿਆ ਗਿਆ ਤੇ ਅੱਗ ਦੀਆਂ ਲਪਟਾਂ 'ਚ ਤਬਦੀਲ ਹੋ ਗਿਆ। ਪ੍ਰੀਖਿਆ ਸ਼ਾਖਾ ਦੀਆਂ ਦੋ ਮੰਜ਼ਿਲਾ ਅੱਗ ਦੀ ਲਪੇਟ ਵਿਚ ਆ ਗਈਆਂ ਹਨ। ਦੱਸ ਦੇਈਏ ਕਿ ਸੂਚਨਾ ਮਿਲਣ 'ਤੇ ਫਾਇਰ ਬ੍ਰਿਗੇਡ ਮੌਕੇ 'ਤੇ ਪੁੱਜੇ ਅਤੇ 10 ਵਜੇ ਤਕ ਅੱਗ 'ਤੇ ਕਾਬੂ ਪਾਉਣ ਦਾ ਕੰਮ ਜਾਰੀ ਰਿਹਾ ਹੈ। ਦੱਸਣਯੋਗ ਹੈ ਕਿ ਪ੍ਰੀਖਿਆ ਸ਼ਾਖਾ ਯੂਨੀਵਰਸਿਟੀ ਦੀ ਅਹਿਮ ਬ੍ਰਾਂਚ ਹੈ। ਜਿੱਥੇ ਵਿਦਿਆਰਥੀਆਂ ਦੇ ਪੇਪਰਾਂ ਨਾਲ ਸਬੰਧਤ ਸਾਰਾ ਰਿਕਾਰਡ ਮੌਜੂਦ ਹੁੰਦਾ ਹੈ। ਵੀਰਵਾਰ ਲੱਗੀ ਅੱਗ ਵਿਚ ਕਾਫੀ ਰਿਕਾਰਡ ਤੇ ਹੋਰ ਸਮੱਗਰੀ ਸੁਆਹ ਹੋਣ ਦਾ ਅਨੁਮਾਨ ਹੈ। ਅਪਡੇਟ ਜਾਰੀ ...
MLA raided the Patwarkhane: ਵਿਧਾਇਕ ਕੁਲਵੰਤ ਸਿੰਘ ਸਿੱਧੂ ਨੇ ਮੰਗਲਵਾਰ ਨੂੰ ਲੁਧਿਆਣਾ ਵਿੱਚ ਗਿੱਲ-1 ਅਤੇ ਗਿੱਲ-2 ਦੇ ਪਟਵਾਰਖਾਨੇ ਵਿੱਚ ਛਾਪੇਮਾਰੀ ਕੀਤੀ। ਚੈਕਿੰਗ ਦੌਰਾਨ ਉਨ੍ਹਾਂ 1 ਪਟਵਾਰੀ ਗੈਰ ਹਾਜ਼ਰ ਪਾਇਆ। ਜਦੋਂ ਵਿਧਾਇਕ ਸਿੱਧੂ ਨੇ ਪਟਵਾਰੀ ਤੋਂ ਸਮੇਂ ਸਿਰ ਡਿਊਟੀ ’ਤੇ ਨਾ ਪਹੁੰਚਣ ਦਾ ਕਾਰਨ ਪੁੱਛਿਆ ਤਾਂ ਉਸ ਨੇ ਪਹਿਲਾਂ ਦੱਸਿਆ ਕਿ ਉਹ ਵਾਧੂ ਚਾਰਜ ਕਾਰਨ ਕਿਸੇ ਹੋਰ ਥਾਂ ਚਲਾ ਗਿਆ ਹੈ। ਜਦੋਂ ਵਿਧਾਇਕ ਨੇ ਪਟਵਾਰੀ ਨੂੰ ਲਾਈਵ ਲੋਕੇਸ਼ਨ ਬਾਰੇ ਪੁੱਛਿਆ ਤਾਂ ਉਸ ਨੇ ਕਰੀਬ 15 ਮਿੰਟ ਬਾਅਦ ਆਪਣੀ ਗਲਤੀ ਮੰਨਦਿਆਂ ਕਿਹਾ ਕਿ ਉਹ ਠੀਕ ਨਹੀਂ ਹੈ। ਇਸੇ ਲਈ ਉਹ ਆਪਣੇ ਪਿੰਡ ਆਇਆ ਹੈ। ਵਿਧਾਇਕ ਸਿੱਧੂ ਨੇ ਕਿਹਾ ਕਿ ਉਹ ਡਿਪਟੀ ਕਮਿਸ਼ਨਰ ਸੁਰਭੀ ਮਲਿਕ ਨਾਲ ਗੱਲ ਕਰਕੇ ਨਵਾਂ ਪਟਵਾਰੀ ਤਾਇਨਾਤ ਕਰਵਾਉਣਗੇ ਤਾਂ ਜੋ ਲੋਕਾਂ ਨੂੰ ਕਿਸੇ ਕਿਸਮ ਦੀ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ। ਵਿਧਾਇਕ ਪਟਵਾਰ ਖਾਨੇ ਪੁੱਜੇ ਤਾਂ ਨਾਇਬ ਤਹਿਸੀਲਦਾਰ ਸ਼ੇਰਗਿੱਲ ਮੌਕੇ ’ਤੇ ਮੌਜੂਦ ਸਨ। ਉਨ੍ਹਾਂ ਦਾ ਸਟਾਫ ਵੀ ਹਾਜ਼ਰ ਸੀ। ਵਿਧਾਇਕ ਨੇ ਦੱਸਿਆ ਕਿ ਕਰੀਬ 15 ਲੋਕਾਂ ਦੀ ਆਨਲਾਈਨ ਰਜਿਸਟਰੀ ਹੋਣੀ ਹੈ। ਸਿੱਧੂ ਨੇ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ ਵੀ ਅਜਿਹੀਆਂ ਅਚਨਚੇਤ ਚੈਕਿੰਗਾਂ ਜਾਰੀ ਰਹਿਣਗੀਆਂ।
Punjab News: ਧੂਰੀ ਰੇਲਵੇ ਲਾਈਨ ਦੇ ਨਜ਼ਦੀਕ ਪੈਂਦੇ ਇਲਾਕੇ 'ਚ ਗੈਸ ਏਜੰਸੀ ਦੇ ਡਿਲੀਵਰੀ ਮੈਨ ਵੱਲੋਂ ਲੀਕ ਹੋ ਰਿਹਾ ਗੈਸ ਸਿਲੰਡਰ ਰੇਲ ਪਟੜੀ ਨੇੜੇ ਛੱਡੇ ਜਾਣ ਕਾਰਨ ਇਲਾਕਾ ਵਾਸੀਆਂ 'ਚ ਹੜਕੰਪ ਮਚ ਗਿਆ। ਦੱਸਿਆ ਜਾ ਰਿਹਾ ਹੈ ਕਿ ਰੇਲਵੇ ਲਾਈਨ ਦੇ ਨੇੜੇ ਪੈਂਦੇ ਆਜ਼ਾਦ ਨਗਰ ਇਲਾਕੇ ਵਿੱਚ ਖਪਤਕਾਰਾਂ ਦੇ ਘਰਾਂ ਵਿੱਚ ਸਿਲੰਡਰ ਭਾਰਤ ਗੈਸ ਕੰਪਨੀ ਨਾਲ ਸਬੰਧਤ ਏਜੰਸੀ ਦੇ ਡਿਲੀਵਰੀ ਮੈਨ ਵੱਲੋਂ ਗੈਸ ਸਿਲੰਡਰ ਸਪਲਾਈ ਕੀਤਾ ਜਾ ਰਿਹਾ ਸੀ। ਇਸ ਦੌਰਾਨ ਉਸ ਦੇ ਆਟੋ ਰਿਕਸ਼ਾ 'ਚ ਸਿਲੰਡਰ 'ਚੋਂ ਗੈਸ ਲੀਕ ਹੋਣ ਲੱਗੀ।ਸਾਹਤ ਵਜੋਂ ਡਿਲੀਵਰੀ ਮੈਨ ਨੇ ਆਟੋ 'ਚੋਂ ਸਿਲੰਡਰ ਕੱਢਿਆ ਤਾਂ ਦੇਖਿਆ ਕਿ ਇਸ ਦੌਰਾਨ ਅਚਾਨਕ ਗੈਸ ਦਾ ਪ੍ਰੈਸ਼ਰ ਤੇਜ਼ੀ ਨਾਲ ਵਧ ਗਿਆ ਅਤੇ ਡਿਲੀਵਰੀ ਮੈਨ ਨੇ ਸਿਲੰਡਰ ਰੇਲ ਪਟੜੀ ਦੇ ਕੋਲ ਛੱਡ ਦਿੱਤਾ। ਹਾਲਾਂਕਿ ਇਸ ਦੌਰਾਨ ਡਿਲੀਵਰੀ ਮੈਨ ਨੇ ਸਿਲੰਡਰ 'ਤੇ ਬਾਰਦਾਨਾ ਰੱਖ ਕੇ ਗੈਸ ਦੀ ਲੀਕੇਜ ਨੂੰ ਰੋਕਣ ਦੀ ਅਸਫਲ ਕੋਸ਼ਿਸ਼ ਵੀ ਕੀਤੀ। ਇਸੇ ਦੌਰਾਨ ਰੇਲਵੇ ਟ੍ਰੈਕ ਤੋਂ ਲੰਘ ਰਹੀ ਦਾਦਰ ਐਕਸਪ੍ਰੈਸ ਦੇ ਡਰਾਈਵਰ ਨੇ ਟ੍ਰੈਕ ਦੇ ਕੋਲ ਪਏ ਗੈਸ ਸਿਲੰਡਰ ਨੂੰ ਦੇਖ ਕੇ ਸਮਝਦਾਰੀ ਦਿਖਾਉਂਦੇ ਹੋਏ ਟਰੇਨ ਨੂੰ ਰੋਕ ਲਿਆ ਤਾਂ ਜੋ ਕਿਸੇ ਤਰ੍ਹਾਂ ਦੀ ਕੋਈ ਘਟਨਾ ਨਾ ਵਾਪਰ ਸਕੇ। ਗੈਸ ਲੀਕ ਹੋਣ ਕਾਰਨ ਇਲਾਕੇ ਵਿਚ ਪੂਰੀ ਤਰ੍ਹਾਂ ਨਾਲ ਬਦਬੂ ਫੈਲ ਗਈ ਅਤੇ ਲੋਕ ਡਰ ਗਏ। ਲਗਾਤਾਰ 2 ਘੰਟੇ ਗੈਸ ਲੀਕ ਹੋਣ ਤੋਂ ਬਾਅਦ ਸਿਲੰਡਰ ਪੂਰੀ ਤਰ੍ਹਾਂ ਖਾਲੀ ਹੋ ਗਿਆ। ਮਾਮਲੇ ਸਬੰਧੀ ਗੱਲਬਾਤ ਕਰਦਿਆਂ ਖੁਰਾਕ ਤੇ ਸਪਲਾਈ ਵਿਭਾਗ ਦੀ ਕੰਟਰੋਲਰ ਮੀਨਾਕਸ਼ੀ ਨੇ ਕਿਹਾ ਕਿ ਵੀਡੀਓ ਦੇਖਣ ਤੋਂ ਬਾਅਦ ਵਿਭਾਗੀ ਮੁਲਾਜ਼ਮਾਂ ਦੀ ਟੀਮ ਗਠਿਤ ਕਰਕੇ ਮਾਮਲੇ ਦੀ ਜ਼ਮੀਨੀ ਸੱਚਾਈ ਦੀ ਜਾਂਚ ਕੀਤੀ ਜਾਵੇਗੀ ਅਤੇ ਪਤਾ ਲਗਾਇਆ ਜਾਵੇਗਾ ਕਿ ਕਿਸ ਗੈਸ ਏਜੰਸੀ ਦੇ ਡਿਲੀਵਰੀ ਮੈਨ ਦੀ ਲਾਪਰਵਾਹੀ ਹੈ। . ਰਿਪੋਰਟ ਆਉਣ ਤੋਂ ਬਾਅਦ ਸਬੰਧਤ ਏਜੰਸੀ ਡੀਲਰ ਖ਼ਿਲਾਫ਼ ਕਾਰਵਾਈ ਕੀਤੀ ਜਾਵੇਗੀ। ਦੂਜੇ ਪਾਸੇ ਭਾਰਤ ਗੈਸ ਕੰਪਨੀ ਦੇ ਸੀਨੀਅਰ ਅਧਿਕਾਰੀ ਪੰਕਜ ਰਾਠੌਰ ਨੇ ਕਿਹਾ ਕਿ ਫਿਲਹਾਲ ਉਨ੍ਹਾਂ ਨੂੰ ਇਸ ਮਾਮਲੇ ਦੀ ਜਾਣਕਾਰੀ ਨਹੀਂ ਹੈ। ਉਹ ਆਪਣੇ ਪੱਧਰ 'ਤੇ ਮਾਮਲੇ ਦੀ ਜਾਂਚ ਕਰਵਾਉਣਗੇ। ਉਨ੍ਹਾਂ ਕੰਪਨੀ ਦੇ ਸੇਲਜ਼ ਅਫਸਰ ਲਿਖੀ ਰਾਮ ਮੀਨਾ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਕਿਹਾ ਕਿ ਜਲਦੀ ਹੀ ਸਾਰੇ ਤੱਥ ਮੀਡੀਆ ਅਤੇ ਆਮ ਲੋਕਾਂ ਦੇ ਸਾਹਮਣੇ ਰੱਖੇ ਜਾਣਗੇ।
Liquor at Airports: ਪੰਜਾਬ ਸਰਕਾਰ ਨੂੰ ਹੁਣ ਮੋਹਾਲੀ ਅਤੇ ਅੰਮ੍ਰਿਤਸਰ ਹਵਾਈ ਅੱਡਿਆਂ 'ਤੇ ਸਥਿਤ ਡਿਊਟੀ ਫਰੀ ਵਾਈਨ ਸ਼ਾਪਾਂ ਤੋਂ 10 ਕਰੋੜ ਰੁਪਏ ਦੀ ਆਮਦਨ ਹੋਵੇਗੀ। ਇਸ ਦੇ ਲਈ ਸਰਕਾਰ ਨੇ ਮੁਹਾਲੀ ਅੰਤਰਰਾਸ਼ਟਰੀ ਹਵਾਈ ਅੱਡੇ ਦੀ ਵਾਈਨ ਸ਼ਾਪ ਲਈ 6 ਕਰੋੜ ਰੁਪਏ ਅਤੇ ਅੰਮ੍ਰਿਤਸਰ ਰਾਜਾਸਾਂਸੀ ਅੰਤਰਰਾਸ਼ਟਰੀ ਹਵਾਈ ਅੱਡੇ ਲਈ 4 ਕਰੋੜ ਰੁਪਏ ਸਾਲਾਨਾ ਲਾਇਸੈਂਸ ਫੀਸ ਨਿਰਧਾਰਤ ਕੀਤੀ ਹੈ। ਰਾਜ ਸਰਕਾਰ ਵੱਲੋਂ ਜਾਰੀ ਨੋਟੀਫਿਕੇਸ਼ਨ ਅਨੁਸਾਰ ਮੋਹਾਲੀ ਹਵਾਈ ਅੱਡੇ 'ਤੇ ਆਗਮਨ ਖੇਤਰ ਵਿੱਚ L2 ਲਾਇਸੈਂਸ ਦੀ ਫੀਸ 2.5 ਕਰੋੜ ਰੁਪਏ ਅਤੇ ਰਵਾਨਗੀ ਲਈ 3.5 ਕਰੋੜ ਰੁਪਏ ਹੈ। ਮੁਹਾਲੀ ਨੂੰ ਕੁੱਲ 6 ਕਰੋੜ ਰੁਪਏ ਦਾ ਮਾਲੀਆ ਪ੍ਰਾਪਤ ਹੋਵੇਗਾ। ਦੂਜੇ ਪਾਸੇ ਅੰਮ੍ਰਿਤਸਰ ਵਿੱਚ L2 ਲਾਇਸੈਂਸ ਲਈ 1.6 ਕਰੋੜ ਰੁਪਏ ਆਗਮਨ ਲਈ ਅਤੇ 2.40 ਕਰੋੜ ਰੁਪਏ ਰਵਾਨਗੀ ਲਈ ਫ਼ੀਸ ਰੱਖੀ ਗਈ ਹੈ। ਅੰਮ੍ਰਿਤਸਰ ਤੋਂ ਕੁੱਲ 4 ਕਰੋੜ ਦਾ ਮਾਲੀਆ ਪ੍ਰਾਪਤ ਹੋਵੇਗਾ। ਜੇਕਰ ਨਿਲਾਮੀ ਹੁੰਦੀ ਹੈ ਤਾਂ ਲਾਇਸੈਂਸ ਫੀਸ ਤੋਂ ਹੋਣ ਵਾਲੀ ਆਮਦਨ ਹੋਰ ਵਧਣ ਦੀ ਉਮੀਦ ਹੈ। ਹੁਣ ਤੱਕ ਇਹ ਫੀਸ ਸਿਰਫ਼ 10 ਲੱਖ ਰੁਪਏ ਸਾਲਾਨਾ ਸੀ। ਇਸ ਸਬੰਧੀ ਆਬਕਾਰੀ ਤੇ ਕਰ ਵਿਭਾਗ ਨੇ ਏਅਰਪੋਰਟ ਅਥਾਰਟੀ ਨੂੰ ਪਹਿਲੀ ਤਰਜੀਹ ਸੌਂਪੀ ਹੈ। ਮੁਹਾਲੀ ਵਿੱਚ ਹਰ ਸਾਲ 36.5 ਲੱਖ ਯਾਤਰੀ ਆਉਂਦੇ ਹਨ ਪੰਜਾਬ ਸਰਕਾਰ ਦੇ ਅਨੁਮਾਨ ਅਨੁਸਾਰ ਮੁਹਾਲੀ ਵਿੱਚ ਹਰ ਸਾਲ 36.5 ਲੱਖ ਅਤੇ ਅੰਮ੍ਰਿਤਸਰ ਵਿੱਚ 25.16 ਲੱਖ ਯਾਤਰੀ ਆਉਂਦੇ ਹਨ। ਇੱਥੇ ਆਉਣ-ਜਾਣ ਵਾਲੇ ਲੋਕ ਵੀ ਇੱਥੋਂ ਹੀ ਸ਼ਰਾਬ ਖਰੀਦਦੇ ਹਨ, ਜਿਸ ਕਾਰਨ ਇਨ੍ਹਾਂ ਦੁਕਾਨਾਂ ਦੀ ਕਮਾਈ ਕਰੋੜਾਂ ਵਿੱਚ ਚਲਦੀ ਹੈ। ਇਸੇ ਲਈ ਹੁਣ ਤੱਕ ਸਰਕਾਰ ਵੱਲੋਂ ਨਿਰਧਾਰਤ ਫੀਸਾਂ ਘੱਟ ਸਨ। ਹੁਣ ਸਰਕਾਰ ਨੇ ਨਿਰਧਾਰਤ ਫੀਸਾਂ ਵਿੱਚ 100 ਗੁਣਾ ਤੋਂ ਵੱਧ ਵਾਧਾ ਕਰ ਦਿੱਤਾ ਹੈ। ਅੰਮ੍ਰਿਤਸਰ ਏਅਰਪੋਰਟ 'ਤੇ ਇਸ ਦੁਕਾਨ ਰਾਹੀਂ ਪਹਿਲੀ ਵਾਰ ਵੱਖ-ਵੱਖ ਦੇਸ਼ਾਂ ਦੀ ਸ਼ਰਾਬ ਮਿਲੇਗੀ।...
ਬਰਨਾਲਾ : ਬਰਨਾਲਾ ਦੇ ਫੌਜੀ ਜਵਾਨ ਦੇਸ਼ ਲਈ ਸ਼ਹੀਦ ਹੋ ਗਿਆ ਹੈ। ਫੌਜੀ ਜਸਵੀਰ ਸਿੰਘ ਸਮਰਾ ਜੰਮੂ ਵਿੱਚ ਤਾਇਨਾਤ ਸੀ। ਉਹ ਡਿਊਟੀ ਦੌਰਾਨ ਅੱਤਵਾਦੀ ਹਮਲੇ ਵਿੱਚ ਸ਼ਹੀਦ ਹੋ ਗਿਆ।ਫੌਜੀ ਜਵਾਨ ਦੇ ਸ਼ਹੀਦ ਹੋਣ ਦੀ ਸੂਚਨਾ ਪਰਿਵਾਰ ਨੂੰ ਮਿਲ ਗਈ ਹੈ। ਸ਼ਹੀਦ ਜਸਵੀਰ ਆਪਣੇ ਮਾਪਿਆਂ ਦਾ ਇਕਲੌਤਾ ਪੁੱਤਰ ਸੀ।ਫੌਜੀ ਜਸਵੀਰ ਸਿੰਘ ਦੀ ਸ਼ਹਾਦਤ ਦੀ ਖਬਰ ਨਾਲ ਪੂਰੇ ਬਰਨਾਲਾ ਇਲਾਕੇ ਵਿੱਚ ਸੋਗ ਦੀ ਲਹਿਰ ਹੈ। ਪ੍ਰਸ਼ਾਸਨਿਕ ਸੂਤਰਾਂ ਨੇ ਦੱਸਿਆ ਕਿ ਜਸਵੀਰ ਸਿੰਘ ਦੀ ਸ਼ਹਾਦਤ ਦੀ ਸੂਚਨਾ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੂੰ ਦੇ ਦਿੱਤੀ ਗਈ ਹੈ। ਜ਼ਿਲ੍ਹਾ ਪ੍ਰਸ਼ਾਸਨ ਲਗਾਤਾਰ ਫ਼ੌਜ ਨਾਲ ਸੰਪਰਕ ਵਿੱਚ ਹੈ। ਪ੍ਰਸ਼ਾਸਨ ਅਤੇ ਪਰਿਵਾਰ ਜਸਵੀਰ ਸਿੰਘ ਸਮਰਾ ਬਾਰੇ ਹੋਰ ਜਾਣਕਾਰੀ ਦੀ ਉਡੀਕ ਕਰ ਰਹੇ ਹਨ। ਉਨ੍ਹਾਂ ਦੇ ਜੱਦੀ ਨਿਵਾਸ 'ਤੇ ਵੀ ਲੋਕਾਂ ਦੀ ਭੀੜ ਇਕੱਠੀ ਹੋਣੀ ਸ਼ੁਰੂ ਹੋ ਗਈ ਹੈ। ਇਸ ਮੌਕੇ ਸਰਪੰਚ ਗੁਰਮੀਤ ਕੌਰ,ਬਲਜਿੰਦਰ ਸਿੰਘ ਮਿਸਰਾ,ਸਾਬਕਾ ਫੌਜੀ ਹਰਮੋਲਕ ਸਿੰਘ ਵਜੀਦਕੇ,ਕਿਸਾਨ ਆਗੂ ਕੁਲਜੀਤ ਸਿੰਘ ਵਜੀਦਕੇ,ਡਾਕਟਰ ਜਸਵੀਰ ਸਿੰਘ ਵਜੀਦਕੇ ਨੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ।
Punjab News: ਆਨਲਾਈਨ ਫਰੌਡਜ਼ ਦਾ ਮਾਮਲੇ ਦੀਨੋ ਦਿਨ ਵਧਦੇ ਜਾ ਰਹੇ ਹਨ। ਪੂਰੇ ਦੇਸ਼ ਵਿੱਚ ਭੋਲੇ ਭਾਲੇ ਲੋਕਾਂ ਨੂੰ ਆਪਣੀ ਸਾਜਿਸ਼ ਦਾ ਸ਼ਿਕਾਰ ਬਣਾਇਆ ਜਾ ਰਿਹਾ ਹੈ। ਸਾਈਬਰ ਕ੍ਰਾਈਮ ਕਰਨ ਵਾਲੇ ਹਰ ਦਿਨ ਨਵੇਂ ਤਰੀਕੇ ਨਾਲ ਲੋਕਾਂ ਨੂੰ ਫਸਾਉਣ ਦੀ ਕੋਸ਼ਿਸ਼ ਕਰਦੇ ਹਨ। ਆਏ ਦਿਨ ਇਹਨਾਂ ਠੱਗਾਂ ਵੱਲੋਂ ਨਵੇਂ ਨਵੇਂ ਢੰਗ ਅਪਣਾਏ ਜਾ ਰਹੇ ਹਨ। ਅਜਿਹਾ ਹੀ ਇੱਕ ਹੋਰ ਠੱਗੀ ਦਾ ਮਾਮਲਾ ਚੰਡੀਗੜ੍ਹ ਨੇੜੇ ਖਰੜ ਤੋਂ ਸਾਹਮਣੇ ਆਇਆ ਹੈ। ਆਨਲਾਈਨ ਫਰਾਡ ਭੋਲੇ-ਭਾਲੇ ਲੋਕਾਂ ਨੂੰ ਹਰ ਵਾਰ ਨਵੇਂ ਢੰਗਾਂ ਦੇ ਨਾਲ ਆਪਣੀ ਠੱਗੀ ਦਾ ਸ਼ਿਕਾਰ ਬਣਾਉਂਦੇ ਹਨ। ਚਾਹੇ ਬੱਚਾ ਹੋਵੇ ਜਾਂ ਯੁਵਾ ਜਾਂ ਬਜ਼ੁਰਗ। ਦੇਸ਼ ਅੰਦਰ ਸਾਈਬਰ ਠੱਗਾਂ ਵੱਲੋਂ ਹੁਣ ਇਕ ਨਵੀਂ ਤਕਨੀਕ ਦੀ ਵਰਤੋਂ ਕੀਤੀ ਗਈ ਹੈ, ਜਿਸ ਨੂੰ ‘ਰਿਮੋਟ ਐਕਸੈੱਸ’ ਕਿਹਾ ਜਾਂਦਾ ਹੈ। ਇਸ ਰਾਹੀਂ ਠੱਗ ਨਿੱਤ ਵੱਡੀ ਗਿਣਤੀ ’ਚ ਲੋਕਾਂ ਦੇ ਖਾਤੇ ਖਾਲੀ ਕਰਨ ’ਚ ਕਾਮਯਾਬ ਹੋ ਰਹੇ ਹਨ। ਖਰੜ ਵਿੱਚ ਸਾਈਬਰ ਠੱਗਾਂ ਵੱਲੋਂ ਇੱਕ ਫੋਨ ਨੰਬਰ ਰਾਹੀਂ ਔਰਤ ਦੇ ਖਾਤੇ ’ਚੋਂ ਲੱਖਾਂ ਰੁਪਏ ਕਢਵਾ ਲਏ ਗਏ। ਇਹ ਸੁਣਕੇ ਤੁਸੀਂ ਵੀ ਹੈਰਾਨ ਹੋ ਗਏ ਹੋਵੋਗੇ ਕਿ ਇਨ੍ਹਾਂ ਆਨਲਾਈਨ ਚੋਰਾਂ ਨੇ ਔਰਤ ਦੇ ਖਾਤੇ 'ਚੋਂ ਪੌਣੇ 8 ਲੱਖ ਰੁਪਏ ਉੱਡਾ ਲਏ ਹਨ। ਸਿਟੀ ਪੁਲਿਸ ਨੇ ਅਣਪਛਾਤੇ ਵਿਅਕਤੀਆਂ ਖਿਲਾਫ਼ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਇੱਕ ਵਿੱਦਿਅਕ ਸੰਸਥਾ ਵਿਚ ਅਸਿਸਟੈਂਟ ਪ੍ਰੋਫੈਸਰ ਵੱਜੋਂ ਕੰਮ ਕਰਦੀ ਟੀਨਾ ਵਰਮਾ ਨੇ ਦੱਸਿਆ ਕਿ ਉਸ ਨੇ ਇੱਕ ਪ੍ਰਾਈਵੇਟ ਬੈਂਕ ਦਾ ਕ੍ਰੈਡਿਟ ਕਾਰਡ ਅਪਲਾਈ ਕੀਤਾ ਸੀ, ਜਿਸ ਦੀ ਡਲਿਵਰੀ ਇਕ ਕੋਰੀਅਰ ਕੰਪਨੀ ਵੱਲੋਂ ਕੀਤੀ ਜਾਣੀ ਸੀ। ਕਾਰਡ ਦੀ ਡਲਿਵਰੀ ਦਾ ਸਟੇਟਸ ਜਾਣਨ ਲਈ ਉਸ ਨੇ ਗੂਗਲ ਰਾਹੀਂ ਉਸ ਕੋਰੀਅਰ ਕੰਪਨੀ ਦਾ ਮੋਬਾਇਲ ਨੰਬਰ ਜਾਣਨ ਦੀ ਕੋਸ਼ਿਸ਼ ਕੀਤੀ ਤਾਂ ਉਸ ਨੇ 78119-43342 ਨੰਬਰ ’ਤੇ ਗੱਲ ਕੀਤੀ ਤਾਂ ਦੂਜੇ ਪਾਸਿਓ ਗੱਲ ਕਰ ਰਹੇ ਵਿਅਕਤੀ ਨੇ ਕਿਹਾ ਕਿ ਤੁਸੀਂ ਇੰਤਜ਼ਾਰ ਕਰੋ, ਹੁਣੇ ਇੱਕ ਕਾਲ ਤੁਹਾਨੂੰ ਆਏਗੀ। ਔਰਤ ਨੇ ਦੱਸਿਆ ਕਿ ਕੁਝ ਸਮੇਂ ਅੰਦਰ ਉਸ ਨੂੰ ਇੱਕ ਦੂਜੇ ਨੰਬਰ 76541-09522 ਰਾਹੀਂ ਪਾਰਸਲ ਨਾਲ ਸਬੰਧਤ ਕਾਲ ਆਈ ਤਾਂ ਉਸ ਵਿਅਕਤੀ ਨੇ ਦਰਖ਼ਾਸਤਕਰਤਾ ਨੂੰ ਇਸ ਲਈ 5 ਰੁਪਏ ਅਦਾ ਕਰਨ ਲਈ ਕਿਹਾ ਪਰ ਟੀਨਾ ਵਰਮਾ ਨੇ ਅਜਿਹਾ ਕਰਨ ਤੋਂ ਮਨ੍ਹਾ ਕਰ ਦਿੱਤਾ। ਇਸ ਪਿੱਛੋਂ ਇਸੇ ਨੰਬਰ ਤੋਂ ਉਸ ਦੇ ਫ...
Living India News is 24×7 satellite News channel with deep focus on the North Indian states of Punjab, Haryana, Himachal Pradesh, Jammu Kashmir & Delhi. The channel has its head office in Chandigarh, India. Contact us: info@livingindianews.co.in
Donald Trump News: डोनलड ट्रंप का बदलता रुख; 18,000 अवैध प्रवासियों को वापस भेजने की तैयारी
Dry Day: चार दिनों तक बंद रहेंगी शराब की दुकानें
Delhi Crime News: लुटेरों ने तोड़ा कार का शीशा, 1 करोड़ रुपये के जेवर लूटकर हुए फरार