LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

Punjab News: ਸਿਰਫ ਫੋਨ ਕਾਲ 'ਤੇ ਔਰਤ ਦੇ ਖਾਤੇ ਚੋਂ ਉਡਾ ਲਏ ਲੱਖਾਂ ਰੁਪਏ, ਨਵਾਂ ਆਨਲਾਈਨ ਫਰੌਡ ਮਾਮਲਾ

online fraud98

Punjab News: ਆਨਲਾਈਨ ਫਰੌਡਜ਼ ਦਾ ਮਾਮਲੇ ਦੀਨੋ ਦਿਨ ਵਧਦੇ ਜਾ ਰਹੇ ਹਨ। ਪੂਰੇ ਦੇਸ਼ ਵਿੱਚ ਭੋਲੇ ਭਾਲੇ ਲੋਕਾਂ ਨੂੰ ਆਪਣੀ ਸਾਜਿਸ਼ ਦਾ ਸ਼ਿਕਾਰ ਬਣਾਇਆ ਜਾ ਰਿਹਾ ਹੈ। ਸਾਈਬਰ ਕ੍ਰਾਈਮ ਕਰਨ ਵਾਲੇ ਹਰ ਦਿਨ ਨਵੇਂ ਤਰੀਕੇ ਨਾਲ ਲੋਕਾਂ ਨੂੰ ਫਸਾਉਣ ਦੀ ਕੋਸ਼ਿਸ਼ ਕਰਦੇ ਹਨ। ਆਏ ਦਿਨ ਇਹਨਾਂ ਠੱਗਾਂ ਵੱਲੋਂ ਨਵੇਂ ਨਵੇਂ ਢੰਗ ਅਪਣਾਏ ਜਾ ਰਹੇ ਹਨ। ਅਜਿਹਾ ਹੀ ਇੱਕ ਹੋਰ ਠੱਗੀ ਦਾ ਮਾਮਲਾ ਚੰਡੀਗੜ੍ਹ ਨੇੜੇ ਖਰੜ ਤੋਂ ਸਾਹਮਣੇ ਆਇਆ ਹੈ।  

ਆਨਲਾਈਨ ਫਰਾਡ ਭੋਲੇ-ਭਾਲੇ ਲੋਕਾਂ ਨੂੰ ਹਰ ਵਾਰ ਨਵੇਂ ਢੰਗਾਂ ਦੇ ਨਾਲ ਆਪਣੀ ਠੱਗੀ ਦਾ ਸ਼ਿਕਾਰ ਬਣਾਉਂਦੇ ਹਨ। ਚਾਹੇ ਬੱਚਾ ਹੋਵੇ ਜਾਂ ਯੁਵਾ ਜਾਂ ਬਜ਼ੁਰਗ। ਦੇਸ਼ ਅੰਦਰ ਸਾਈਬਰ ਠੱਗਾਂ ਵੱਲੋਂ ਹੁਣ ਇਕ ਨਵੀਂ ਤਕਨੀਕ ਦੀ ਵਰਤੋਂ ਕੀਤੀ ਗਈ ਹੈ, ਜਿਸ ਨੂੰ ‘ਰਿਮੋਟ ਐਕਸੈੱਸ’ ਕਿਹਾ ਜਾਂਦਾ ਹੈ। ਇਸ‌ ਰਾਹੀਂ ਠੱਗ ਨਿੱਤ ਵੱਡੀ ਗਿਣਤੀ ’ਚ ਲੋਕਾਂ ਦੇ ਖਾਤੇ ਖਾਲੀ ਕਰਨ ’ਚ ਕਾਮਯਾਬ ਹੋ ਰਹੇ ਹਨ। ਖਰੜ ਵਿੱਚ ਸਾਈਬਰ ਠੱਗਾਂ ਵੱਲੋਂ ਇੱਕ ਫੋਨ ਨੰਬਰ ਰਾਹੀਂ ਔਰਤ ਦੇ ਖਾਤੇ ’ਚੋਂ ਲੱਖਾਂ ਰੁਪਏ ਕਢਵਾ ਲਏ ਗਏ। ਇਹ ਸੁਣਕੇ ਤੁਸੀਂ ਵੀ ਹੈਰਾਨ ਹੋ ਗਏ ਹੋਵੋਗੇ ਕਿ  ਇਨ੍ਹਾਂ ਆਨਲਾਈਨ ਚੋਰਾਂ ਨੇ ਔਰਤ ਦੇ ਖਾਤੇ 'ਚੋਂ ਪੌਣੇ 8 ਲੱਖ ਰੁਪਏ ਉੱਡਾ ਲਏ ਹਨ। ਸਿਟੀ ਪੁਲਿਸ ਨੇ ਅਣਪਛਾਤੇ ਵਿਅਕਤੀਆਂ ਖਿਲਾਫ਼ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

ਇੱਕ ਵਿੱਦਿਅਕ ਸੰਸਥਾ ਵਿਚ ਅਸਿਸਟੈਂਟ ਪ੍ਰੋਫੈਸਰ ਵੱਜੋਂ ਕੰਮ ਕਰਦੀ ਟੀਨਾ ਵਰਮਾ ਨੇ ਦੱਸਿਆ ਕਿ ਉਸ ਨੇ ਇੱਕ ਪ੍ਰਾਈਵੇਟ ਬੈਂਕ ਦਾ ਕ੍ਰੈਡਿਟ ਕਾਰਡ ਅਪਲਾਈ ਕੀਤਾ ਸੀ, ਜਿਸ ਦੀ ਡਲਿਵਰੀ ਇਕ ਕੋਰੀਅਰ ਕੰਪਨੀ ਵੱਲੋਂ ਕੀਤੀ ਜਾਣੀ ਸੀ। ਕਾਰਡ ਦੀ ਡਲਿਵਰੀ ਦਾ ਸਟੇਟਸ ਜਾਣਨ ਲਈ ਉਸ ਨੇ ਗੂਗਲ ਰਾਹੀਂ ਉਸ ਕੋਰੀਅਰ ਕੰਪਨੀ ਦਾ ਮੋਬਾਇਲ ਨੰਬਰ ਜਾਣਨ ਦੀ ਕੋਸ਼ਿਸ਼ ਕੀਤੀ ਤਾਂ ਉਸ ਨੇ 78119-43342 ਨੰਬਰ ’ਤੇ ਗੱਲ ਕੀਤੀ ਤਾਂ ਦੂਜੇ ਪਾਸਿਓ ਗੱਲ ਕਰ ਰਹੇ ਵਿਅਕਤੀ ਨੇ ਕਿਹਾ ਕਿ ਤੁਸੀਂ ਇੰਤਜ਼ਾਰ ਕਰੋ, ਹੁਣੇ ਇੱਕ ਕਾਲ ਤੁਹਾਨੂੰ ਆਏਗੀ।

ਔਰਤ ਨੇ ਦੱਸਿਆ ਕਿ ਕੁਝ ਸਮੇਂ ਅੰਦਰ ਉਸ ਨੂੰ ਇੱਕ ਦੂਜੇ ਨੰਬਰ 76541-09522 ਰਾਹੀਂ ਪਾਰਸਲ ਨਾਲ ਸਬੰਧਤ ਕਾਲ ਆਈ ਤਾਂ ਉਸ ਵਿਅਕਤੀ ਨੇ ਦਰਖ਼ਾਸਤਕਰਤਾ ਨੂੰ ਇਸ ਲਈ 5 ਰੁਪਏ ਅਦਾ ਕਰਨ ਲਈ ਕਿਹਾ ਪਰ ਟੀਨਾ ਵਰਮਾ ਨੇ ਅਜਿਹਾ ਕਰਨ ਤੋਂ ਮਨ੍ਹਾ ਕਰ ਦਿੱਤਾ। ਇਸ ਪਿੱਛੋਂ ਇਸੇ ਨੰਬਰ ਤੋਂ ਉਸ ਦੇ ਫੋਨ ’ਤੇ ਇੱਕ ਲਿੰਕ ਟੈਕਸਟ ਮੈਸੇਜ ਦੇ ਰੂਪ ’ਚ ਮਿਲਿਆ।

ਇਸ ਤੋਂ ਬਾਅਦ ਉਸ ਨੂੰ ਫੋਨ ’ਤੇ ਇੱਕ ਵਟਸਐਪ ਮੈਸੇਜ (ਫਾਈਲ) ਦੇ ਰੂਪ ’ਚ ਪ੍ਰਾਪਤ ਹੋਇਆ, ਜੋ ਓਪਨ ਨਹੀਂ ਹੋ ਸਕਿਆ। ਉਸ ਤੋਂ ਬਾਅਦ ਉਸ ਵਿਅਕਤੀ ਵੱਲੋਂ ਇੱਕ ਨੰਬਰ 96664-55555 ਦੱਸ ਕੇ ਉਸ ਨੂੰ ਵਟਸਐਪ ਜ਼ਰੀਏ ਹਾਏ ਲਿਖਣ ਲਈ ਕਿਹਾ ਗਿਆ ਪਰ ਦਰਖ਼ਾਸਤਕਰਤਾ ਵੱਲੋਂ ਇਸ ਲਈ ਮਨ੍ਹਾ ਕੀਤੇ ਜਾਣ ’ਤੇ ਅੱਗੋਂ ਉਸ ਵਿਅਕਤੀ ਨੇ ਕਿਹਾ ਕਿ ਜੇਕਰ ਉਹ ਅਜਿਹਾ ਨਹੀਂ ਕਰਦੇ ਤਾਂ ਪਾਰਸਲ ਨਾਲ ਸਬੰਧਤ ਉਨ੍ਹਾਂ ਦੀ ਸ਼ਿਕਾਇਤ ਰਜਿਸਟਰਡ ਨਹੀਂ ਹੋ ਸਕੇਗੀ। ਟੀਨਾ ਵਰਮਾ ਨੇ ਉਸ ਵਿਅਕਤੀ ਦੇ ਕਹਿਣ ’ਤੇ ਟੈਕਸਟ ਮੈਸੇਜ ਭੇਜਣ ਦੇ ਨਾਲ-ਨਾਲ ਦੱਸੇ ਗਏ ਨੰਬਰ ’ਤੇ 5 ਰੁਪਏ ਵੀ ਬੈਂਕ ਖਾਤੇ ਵਿਚੋਂ ਟਰਾਂਸਫਰ ਕਰ ਦਿੱਤੇ ਪਰ ਅਗਲੇ ਦਿਨ ਉਸ ਨੇ ਜਦੋਂ ਖਾਤਾ ਚੈੱਕ ਕੀਤਾ ਤਾਂ ਉਸ ਵਿਚੋਂ 7,69,995 ਰੁਪਏ ਗਾਇਬ ਸਨ। ਜਿਸ ਤੋਂ ਬਾਅਦ ਥਾਣੇ ਵਿੱਚ ਇਸ ਠੱਗੀ ਦੀ ਸ਼ਿਕਾਇਤ ਦਰਜ ਕਰਵਾਈ। ਉਧਰ ਥਾਣਾ ਸਿਟੀ ਪੁਲਿਸ ਵੱਲੋਂ ਜਾਂਚ ਸ਼ੁਰੂ ਕਰ ਦਿੱਤੀ ਹੈ।

In The Market