ਫਿਰੋਜ਼ਪੁਰ: ਫਿਰੋਜ਼ਪੁਰ 'ਚ ਸਤਲੁਜ ਦਰਿਆ ਦੇ ਪਾਣੀ ਦਾ ਪੱਧਰ ਲਗਾਤਾਰ ਵਧਣ ਕਾਰਨ ਕਈ ਥਾਵਾਂ 'ਤੇ ਦਰਿਆ ਦਾ ਪਾਣੀ ਰੇਲਵੇ ਟਰੈਕ ਦੇ ਨੇੜੇ ਪਹੁੰਚ ਗਿਆ ਹੈ। ਇਸ ਦੇ ਮੱਦੇਨਜ਼ਰ, ਸਾਵਧਾਨੀ ਦੇ ਤੌਰ 'ਤੇ, ਫਿਰੋਜ਼ਪੁਰ ਡਿਵੀਜ਼ਨਲ ਰੇਲਵੇ ਨੇ ਸ਼ੁੱਕਰਵਾਰ ਨੂੰ ਪੰਜਾਬ ਦੇ ਜਲੰਧਰ, ਹੁਸ਼ਿਆਰਪੁਰ, ਪਠਾਨਕੋਟ, ਫਿਰੋਜ਼ਪੁਰ ਵਿਚਕਾਰ ਚੱਲਣ ਵਾਲੀਆਂ ਕਈ ਟਰੇਨਾਂ ਨੂੰ ਰੱਦ ਕਰਨ ਦਾ ਫੈਸਲਾ ਕੀਤਾ ਹੈ।
ਇਨ੍ਹਾਂ ਟਰੇਨਾਂ ਦੇ ਬਦਲੇ ਰੂਟ
ਜਦੋਂ ਕਿ ਲੰਬੀ ਦੂਰੀ ਦੀ ਜੰਮੂ-ਤਵੀ ਐਕਸਪ੍ਰੈਸ ਟਰੇਨ (19226), ਜੰਮੂਤਵੀ-ਅਹਿਮਦਾਬਾਦ (19224), ਧਨਬਾਦ ਐਕਸਪ੍ਰੈਸ (13308) ਅਤੇ ਜੋਧਪੁਰ-ਜੰਮੂ ਤਵੀ ਐਕਸਪ੍ਰੈਸ (19225) ਦੇ ਰੂਟ ਬਦਲ ਦਿੱਤੇ ਗਏ ਹਨ। ਰੇਲਵੇ ਪ੍ਰਸ਼ਾਸਨ ਨੇ ਹੜ੍ਹਾਂ ਕਾਰਨ ਮੱਖੂ-ਗਿੱਦੜਪਿੰਡੀ ਪੁਲ ਨੰਬਰ-84 ਦੀ ਖਸਤਾ ਹਾਲਤ ਨੂੰ ਦੇਖਦਿਆਂ ਫ਼ਿਰੋਜ਼ਪੁਰ-ਜਲੰਧਰ ਵਿਚਕਾਰ ਚੱਲਣ ਵਾਲੀਆਂ ਸਾਰੀਆਂ ਐਕਸਪ੍ਰੈਸ ਗੱਡੀਆਂ ਰੱਦ ਕਰ ਦਿੱਤੀਆਂ ਹਨ।
ਅੱਜ ਰੱਦ ਹੋਈਆਂ ਟਰੇਨਾਂ-
-ਫ਼ਿਰੋਜ਼ਪੁਰ ਕੈਂਟ-ਜਲੰਧਰ ਸਿਟੀ 06964
-ਜਲੰਧਰ ਸਿਟੀ-ਫ਼ਿਰੋਜ਼ਪੁਰ ਕੈਂਟ 04633
-ਫ਼ਿਰੋਜ਼ਪੁਰ ਕੈਂਟ-ਜਲੰਧਰ ਸਿਟੀ 04634
-ਜਲੰਧਰ ਸਿਟੀ-ਫ਼ਿਰੋਜ਼ਪੁਰ ਕੈਂਟ 06965
-ਜਲੰਧਰ ਸਿਟੀ-ਹੁਸ਼ਿਆਰਪੁਰ 04598
-ਹੁਸ਼ਿਆਰਪੁਰ-ਜਲੰਧਰ ਸਿਟੀ 04597
-ਫ਼ਿਰੋਜ਼ਪੁਰ ਕੈਂਟ-ਜਲੰਧਰ ਸਿਟੀ 06966
-ਜਲੰਧਰ ਸਿਟੀ-ਫ਼ਿਰੋਜ਼ਪੁਰ ਕੈਂਟ 04169
-ਫ਼ਿਰੋਜ਼ਪੁਰ ਕੈਂਟ-ਜਲੰਧਰ ਸਿਟੀ 04633
-ਜਲੰਧਰ ਸਿਟੀ-ਪਠਾਨਕੋਟ 04641
-ਫ਼ਿਰੋਜ਼ਪੁਰ ਕੈਂਟ-ਜਲੰਧਰ ਸਿਟੀ 06968
-ਜਲੰਧਰ ਸਿਟੀ-ਫ਼ਿਰੋਜ਼ਪੁਰ ਕੈਂਟ 06967
-ਜਲੰਧਰ ਸਿਟੀ-ਫ਼ਿਰੋਜ਼ਪੁਰ ਕੈਂਟ 06963
-ਜਲੰਧਰ ਸਿਟੀ-ਫ਼ਿਰੋਜ਼ਪੁਰ ਕੈਂਟ 04637
Living India News is 24×7 satellite News channel with deep focus on the North Indian states of Punjab, Haryana, Himachal Pradesh, Jammu Kashmir & Delhi. The channel has its head office in Chandigarh, India. Contact us: info@livingindianews.co.in
Khanna Bus Viral Video: खन्ना में ओवरलोड बस का वीडियो वायरल;पुलिस ने काटा चालान
Kailash Mansarovar Yatra News: भारत-चीन मानसरोवर यात्रा और सीधी उड़ानें फिर से शुरू होंगी! S. Jaishankar की चीनी विदेश मंत्री से मुलाकात
Jaggery Benefits: सर्दियों में गुड़ को करें अपनी डाइट में शामिल, सेहत को मिलेंगे ये गजब फायदे