LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

Ferozepur News : ਸਤਲੁਜ 'ਚ ਰੁੜ੍ਹਿਆ ਪੈਨਟੂਨ ਪੁਲ਼, ਪਿੰਡਾਂ 'ਚ ਪਾਣੀ ਭਰਨ ਕਾਰਨ ਜਨਜੀਵਨ ਪ੍ਰਭਾਵਿਤ

i00236

ਫ਼ਿਰੋਜ਼ਪੁਰ : ਫਿਰੋਜ਼ਪੁਰ ਵਿੱਚ ਸਤਲੁਜ ਦਾ ਵਹਾਅ ਰੁਕਣ ਦਾ ਨਾਂ ਨਹੀਂ ਲੈ ਰਿਹਾ ਹੈ।  ਸੀਮਾ ਸੁਰੱਖਿਆ ਬਲ ਦੀ ਚੌਕੀ ਮੁਹੰਮਦੀ ਵਾਲਾ ਵਿਖੇ ਸਤਲੁਜ 'ਤੇ ਬੀਐੱਸਐੱਫ ਵੱਲੋਂ ਬਣਾਇਆ ਗਿਆ ਪੈਨਟੂਨ ਪੁਲ਼ ਵੀ ਰੁੜ੍ਹ ਗਿਆ ਹੈ, ਜਿਸ ਕਾਰਨ ਕਿਸਾਨਾਂ ਦਾ ਦਰਿਆ ਪਾਰ ਕਰਨ ਦਾ ਰਸਤਾ ਪੂਰੀ ਤਰ੍ਹਾਂ ਬੰਦ ਹੋ ਗਿਆ ਹੈ।

ਪਿੰਡ ਵਾਸੀਆ ਦਾ ਜਨਜੀਵਨ ਪ੍ਰਭਾਵਿਤ

ਪਾਣੀ ਲੋਕਾਂ ਦੇ ਖੇਤਾਂ ਵਿੱਚ ਚੱਲੇ੍ ਜਾਣ ਕਾਰਨ ਹਾਜ਼ਾਰਾਂ ਏਕੜ ਫਸਲ ਬਰਬਾਦ ਹੋ ਗਈ ਹੈ। ਇਸ ਦੇ ਨਾਲ ਹੀ ਸਤਲੁਜ ਦੇ ਨਾਲ ਲੱਗਦੇ ਸਰਹੱਦੀ ਦਰਜਨਾਂ ਪਿੰਡਾਂ ਵਿੱਚ ਪਾਣੀ ਭਰ ਜਾਣ ਕਾਰਨ ਪਿੰਡ ਵਾਸੀਆਂ ਦਾ ਜਨਜੀਵਨ ਅਸਥਿਰ ਹੋ ਗਿਆ ਹੈ। ਇਸ ਦੇ ਨਾਲ ਹੀ ਪ੍ਰਸ਼ਾਸਨ ਨੇ ਪਿੰਡ ਵਾਸੀਆਂ ਨੂੰ ਚੌਕਸ ਰਹਿਣ ਦੇ ਨਿਰਦੇਸ਼ ਦਿੱਤੇ ਹਨ। ਅਧਿਕਾਰੀਆਂ ਨੇ ਪਿੰਡਾਂ ਨੂੰ ਅਪੀਲ ਕੀਤੀ ਹੈ ਕਿ ਪਿੰਡ ਵਾਸੀ ਹੁਣ ਤੋਂ ਹੀ ਕਿਸੇ ਸੁਰੱਖਿਅਤ ਥਾਂ ਦੀ ਤਲਾਸ਼ ਕਰਨ ਤਾਂ ਜੋ ਪਾਣੀ ਦੇ ਤੇਜ਼ ਵਹਾਅ ਕਾਰਨ ਕਿਸੇ ਨੂੰ ਕੋਈ ਨੁਕਸਾਨ ਨਾ ਹੋਵੇ। ਜਲ ਸਰੋਤ ਵਿਭਾਗ ਦੇ ਅੰਕੜਿਆਂ ਦੀ ਗੱਲ ਕਰੀਏ ਤਾਂ ਰੋਪੜ ਹੈੱਡਵਰਕਸ ਵੱਲੋਂ ਸੋਮਵਾਰ ਦੁਪਹਿਰ 3 ਵਜੇ ਤੱਕ 158258 ਕਿਊਸਿਕ ਫੁੱਟ ਡਾਊਨ ਸਟ੍ਰੀਮ ਹੋ ਚੁੱਕਾ ਹੈ।

ਪਾਣੀ ਦਾ ਪੱਧਰ ਵੱਧਦਾ ਗਿਆ

ਹੁਸੈਨੀਵਾਲਾ ਹੈੱਡ 'ਤੇ ਪੌਂਡ ਦਾ ਪੱਧਰ 641.60 ਫੁੱਟ ਹੈ, ਜਦੋਂ ਕਿ ਸਵੇਰੇ 11 ਵਜੇ ਤੱਕ ਡਾਊਨ ਸਟ੍ਰੀਮ 47163 ਕਿਊਸਿਕ ਸੀ। ਦੁਪਹਿਰ 3 ਵਜੇ ਤੱਕ ਡਾਊਨ ਸਟ੍ਰੀਮ 49130 ਕਿਊਸਿਕ ਸੀ। ਬਸਤੀ ਰਾਮਲਾਲ ਦੇ ਨਾਲ ਲੱਗਦੇ ਦਰਜਨਾਂ ਪਿੰਡਾਂ ਜਿਨ੍ਹਾਂ ਵਿੱਚ ਕਮਾਲਵਾਲਾ, ਪਛਾੜੀਆ, ਆਲੇਵਾਲਾ, ਪ੍ਰੀਤਮ ਸਿੰਘ ਵਾਲਾ, ਦਰਵੇਸ਼ ਕੇ, ਭਾਮਾ ਸਿੰਘਵਾਲਾ, ਪੱਲਾ ਮੇਘਾ, ਪੀਰ ਬੇਰੀਆਂ, ਕਿਲਚੇ ਸਮੇਤ ਹੋਰ ਪਿੰਡਾਂ ਦਾ ਕਾਫੀ ਨੁਕਸਾਨ ਹੋਇਆ ਹੈ।

In The Market