LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਪ੍ਰਾਈਵੇਟ ਥਰਮਲ ਪਲਾਂਟਾਂ ਵਿਚ 3 ਤੋਂ 6 ਦਿਨ ਦਾ ਕੋਲਾ ਬਚਿਆ, ਡਿਮਾਂਡ ਵਧੀ

26m power crisis

ਚੰਡੀਗੜ੍ਹ : ਪੰਜਾਬ ਵਿਚ ਬਿਜਲੀ ਸੰਕਟ (Power crisis in Punjab) ਆਉਣ ਲੱਗਾ ਹੈ। ਗਰਮੀ ਦੀ ਸ਼ੁਰੂਆਤ (The beginning of summer) ਹੁੰਦੇ ਹੀ ਬਿਜਲੀ ਦੀ ਡਿਮਾਂਡ (Demand for electricity) ਵੱਧ ਗਈ ਹੈ। ਸੂਬੇ ਦੇ 3 ਪ੍ਰਾਈਵੇਟ ਥਰਮਲ ਪਲਾਂਟ (3 private thermal plants) ਵਿਚ ਸਿਰਫ 3 ਤੋਂ 6 ਦਿਨ ਦਾ ਕੋਲਾ ਬਚਿਆ ਹੈ। ਇਸ ਤੋਂ ਇਲਾਵਾ ਸਰਕਾਰੀ ਥਰਮਲ ਪਲਾਂਟਾਂ (Government thermal plants) ਵਿਚ ਸਮਰੱਥਾ ਮੁਤਾਬਕ ਬਿਜਲੀ ਪੈਦਾ ਨਹੀਂ ਹੋ ਰਹੀ ਹੈ। ਅਜਿਹੇ ਵਿਚੇ ਪੰਜਾਬ ਦੀ ਨਵੀਂ ਆਪ ਸਰਕਾਰ (The new self government of Punjab) ਵਿਚ ਤਰਥੱਲੀ ਮਚ ਗਈ ਹੈ। ਹਾਲਾਤ ਬਿਗੜਦੇ ਦੇਖ ਪੰਜਾਬ ਸਰਕਾਰ ਨੇ ਅਫਸਰਾਂ ਦੀ ਟੀਮ ਝਾਰਖੰਡ (Team Jharkhand) ਰਵਾਨਾ ਕਰ ਦਿੱਤੀ ਹੈ। ਜੋ ਉਥੇ ਕੋਲੇ ਦੀ ਸਪਲਾਈ ਨੂੰ ਯਕੀਨੀ ਕਰਨਗੇ। ਪੰਜਾਬ ਦੇ ਪ੍ਰਾਈਵੇਟ ਥਰਮਲ ਪਲਾਂਟਾਂ ਵਿਚ ਬਿਜਲੀ ਉਤਪਾਦਨ ਠੱਪ ਹੋਣ ਦਾ ਖਦਸ਼ਾ ਬਣਿਆ ਹੋਇਆ ਹੈ। 1400 ਮੈਗਾਵਾਟ ਸਮਰੱਥਾ ਵਾਲੇ ਰਾਜਪੁਰਾ ਥਰਮਲ ਪਲਾਂਟ ਵਿਚ ਸਿਰਫ 6 ਦਿਨ ਦਾ ਕੋਲਾ ਬਚਿਆ ਹੈ। 1980 ਮੈਗਾਵਾਟ ਵਾਲੇ ਤਲਵੰਡੀ ਸਾਬੋ ਥਰਮਲ ਪਲਾਂਟ ਵਿਚ ਸਿਰਫ 4 ਦਿਨ ਦਾ ਕੋਲਾ ਹੈ। ਉਥੇ ਹੀ ਗੋਇੰਦਵਾਲ ਸਾਹਿਬ ਵਿਚ 3 ਦਿਨ ਦਾ ਕੋਲਾ ਬਚਿਆ ਹੈ। ਇਸ ਦੀ ਸਮਰੱਥਾ 540 ਮੈਗਾਵਾਟ ਹੈ ਪਰ ਇਕ ਹੀ ਯੂਨਿਟ ਚੱਲ ਰਹੀ ਹੈ। Also Read : ਕੈਨੇਡਾ 2021 ਵਿਚ ਰਿਕਾਰਡ 2.17 ਲੱਖ ਭਾਰਤੀ ਵਿਦਿਆਰਥੀਆਂ ਦਾ ਦਾਖਲਾ, 50 ਫੀਸਦੀ ਪੰਜਾਬ ਤੋਂ 

An Innovative Solution For Power SHORTAGE In India | Electrical India  Magazine on Power & Electrical products, Renewable Energy, Transformers,  Switchgear & Cables
ਸਰਕਾਰੀ ਥਰਮਲ ਪਲਾਂਟਾਂ ਵਿਚ ਸ਼ਾਮਲ ਰੋਪੜ ਥਰਮਲ ਪਲਾਂਟ ਵਿਚ ਕੋਲਾ ਤਾਂ 20 ਦਿਨ ਦਾ ਬਚਿਆ ਹੈ ਪਰ ਉਤਪਾਦਨ ਪੂਰਾ ਨਹੀਂ ਹੋ ਰਿਹਾ। ਇਹ ਪਲਾਂਟ 840 ਮੈਗਾਵਾਟ ਦਾ ਹੈ ਪਰ ਉਤਪਾਦਨ 566 ਮੈਗਾਵਾਟ ਹੋ ਰਿਹਾ ਹੈ। ਉਥੇ ਹੀ ਲਹਿਰਾ ਮੁਹੱਬਤ ਦੀ ਸਮਰੱਥਾ 1925 ਮੈਗਾਵਾਟ ਹੈ। ਇਥੇ ਵੀ 20 ਦਿਨ ਦਾ ਕੋਲਾ ਬਚਿਆ ਹੈ। ਇਥੇ ਉਤਪਾਦਨ ਪੂਰਾ ਦੱਸਿਆ ਜਾ ਰਿਹਾ ਹੈ। ਕੋਲਾ ਸੰਕਟ ਵਿਚਾਲੇ ਇਹ ਗੱਲ ਵੀ ਅਹਿਮ ਹੈ ਕਿ ਕੋਲੇ ਦੀ ਕੀਮਤ ਵੱਧਣ ਨਾਲ ਇਹ ਦਿੱਕਤ ਪੈਦਾ ਹੋਈ ਹੈ। ਜਾਣਕਾਰਾਂ ਮੁਤਾਬਕ ਕੋਲ ਇੰਡੀਆ ਲਿਮਟਿਡ ਨੇ ਪਬਲਿਕ ਸੈਕਟਰ ਥਰਮਲ ਪਲਾਂਟਾਂ ਲਈ ਤਾਂ 4 ਹਜ਼ਾਰ ਰੁਪਏ ਪ੍ਰਤੀ ਮੀਟ੍ਰਿਕ ਟਨ ਦਾ ਐਗਰੀਮੈਂਟ ਕੀਤਾ ਹੈ। ਹਾਲਾਂਕਿ ਨਿੱਜੀ ਥਰਮਲ ਪਲਾਂਟ ਆਨਲਾਈਨ ਬੋਲੀ ਰਾਹੀਂ ਕੋਲਾ ਖਰੀਦਦੇ ਹਨ। ਗਰਮੀਆਂ ਵਿਚ ਇਸ ਦੀ ਮੰਗ ਵੱਧਣ 'ਤੇ ਰੇਟ ਵੀ ਤਕਰੀਬਨ 350 ਫੀਸਦੀ ਵੱਧ ਚੁੱਕੇ ਹਨ। ਜਿਸ ਕਾਰਣ ਕੋਹਾਲ ਨਹੀਂ ਖਰੀਦਿਆ ਜਾ ਰਿਹਾ। ਇਸ ਦੇ ਚੱਲਦੇ ਕੋਲਾ ਸੰਕਟ ਪੈਦਾ ਹੋ ਰਿਹਾ ਹੈ।

Power Crisis: क्यों बढ़ रहा है देश में बिजली संकट? | TV9 Bharatvarsh
ਪੰਜਾਬ ਵਿਚ ਪਿਛਲੇ ਸਾਲ ਅਕਤੂਬਰ ਮਹੀਨੇ ਵਿਚ ਪੰਜਾਬੀਆਂ ਨੇ ਬਿਜਲੀ ਸੰਕਟ ਝੱਲਿਆ। ਕੋਲੇ ਦੀ ਕਮੀ ਕਾਰਣ ਪ੍ਰਾਈਵੇਟ ਥਰਮਲ ਪਲਾਂਟਾਂ ਵਿਚ ਬਿਜਲੀ ਉਤਪਾਦਨ ਠੱਪ ਹੋ ਗਈ ਸੀ। ਭਿਆਨਕ ਗਰਮੀ ਵਿਚ ਲੋਕਾਂ ਨੂੰ 24 ਘੰਟੇ ਵਿਚ ਤਕਰੀਬਨ 8 ਤੋਂ 12 ਘੰਟੇ ਦੇ ਕੱਟ ਝੱਲਣੇ ਪਏ। ਕਿਸਾਨਾਂ ਨੂੰ ਵੀ ਬਿਜਲੀ ਨਹੀਂ ਮਿਲੀ। ਅਜਿਹੇ ਵਿਚ ਹਾਲਾਤ ਅਤੇ ਵਿਗੜ ਸਕਦੇ ਹਨ। ਪਿਛਲੇ ਸਾਲ ਹੋਏ ਬਿਜਲੀ ਸੰਕਟ ਨੂੰ ਸੰਭਾਲਣ ਵਿਚ ਉਸ ਸਮੇਂ ਦੇ ਸੀ.ਐੱਮ. ਚਰਨਜੀਤ ਚੰਨੀ ਦੀ ਅਗਵਾਈ ਵਾਲੀ ਸਰਕਾਰ ਫੇਲ ਰਹੀ। ਖੇਤੀ ਅਤੇ ਇੰਡਸਟਰੀ ਨੂੰ ਭਰਪੂਰ ਬਿਜਲੀ ਦੇਣਾ ਤਾਂ ਦੂਰ, ਕੋਲਾ ਸੰਕਟ ਨਾਲ ਘਰਾਂ ਵਿਚ ਵੀ ਬੱਤੀ ਗੁੱਲ ਹੋ ਗਈ। ਹੁਣ ਪੰਜਾਬ ਵਿਚ ਸੀ.ਐੱਮ. ਭਗਵੰਤ ਮਾਨ ਦੀ ਅਗਵਾਈ ਵਿਚ ਆਮ ਆਦਮੀ ਪਾਰਟੀ ਦੀ ਸਰਕਾਰ ਬਣ ਗਈ ਹੈ। ਅਜਿਹੇ ਵਿਚ ਉਨ੍ਹਾਂ ਨੂੰ ਹੁਣ ਬਿਜਲੀ ਸੰਕਟ ਦੀ ਚੁਣੌਤੀ ਨੂੰ ਝੱਲਣਾ ਹੋਵੇਗਾ।

In The Market