LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਗੁਰਪੁਰਬ ਲਈ ਪਾਕਿ ਅੰਬੈਸੀ ਨੇ 855 ਸ਼ਰਧਾਲੂਆਂ ਦਾ ਵੀਜ਼ਾ ਕੀਤਾ ਮਨਜ਼ੂਰ, 191 ਨਾਂ ਕੱਟੇ

13n12

ਅੰਮ੍ਰਿਤਸਰ: ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਉੱਤੇ ਪਾਕਿਸਤਾਨ ਜਾਣ ਵਾਲੇ ਸਿੱਖ ਸ਼ਰਧਾਲੂਆਂ ਦੇ ਪਾਕਿਸਤਾਨ ਅੰਬੈਸੀ ਨੇ 191 ਵੀਜ਼ੇ ਰੱਦ ਕਰ ਦਿੱਤੇ ਹਨ। ਐੱਸਜੀਪੀਸੀ ਨੇ 1046 ਪਾਸਪੋਰਟ ਵੀਜ਼ਾ ਦੇ ਲਈ ਪਾਕਿਸਤਾਨ ਅੰਬੈਸੀ ਨੂੰ ਭੇਜੇ ਸਨ। ਹੁਣ 17 ਨਵੰਬਰ ਨੂੰ 855 ਸ਼ਰਧਾਲੂ ਪਾਕਿਸਤਾਨ ਜਾਣਗੇ ਤੇ 26 ਨੂੰ ਵਾਪਸ ਆਉਣਗੇ। ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਉੱਤੇ ਐੱਸਜੀਪੀਸੀ ਵਲੋਂ ਪਾਕਿਸਤਾਨ ਭੇਜੇ ਜਾਣ ਵਾਲੇ ਸਿੱਖ ਸ਼ਰਧਾਲੂਆਂ ਦਾ ਜੱਥਾ 17 ਨਵੰਬਰ ਨੂੰ ਜਾਵੇਗਾ।

Also Read: CM ਰਿਹਾਇਸ਼ ਦਾ ਘੇਰਾਓ ਕਰ ਰਹੇ 'ਆਪ' ਨੇਤਾਵਾਂ ਨੂੰ ਪੁਲਿਸ ਨੇ ਕੀਤਾ ਗ੍ਰਿਫਤਾਰ

ਜੱਥਾ ਗੁਰਦੁਆਰਾ ਨਨਕਾਣਾ ਸਾਹਿਬ ਵਿਚ 19 ਨਵੰਬਰ ਨੂੰ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਮਨਾਇਆ ਜਾਵੇਗਾ। ਸ਼ਰਧਾਲੂ ਜੱਥਾ ਪਾਕਿਸਤਾਨ ਸਥਿਤ ਨਨਕਾਣਾ ਸਾਹਿਬ, ਪੰਜਾ ਸਾਹਿਬ, ਸੱਚਾ ਸੌਦਾ, ਲਾਹੌਰ ਤੇ ਕਰਤਾਰਪੁਰ ਸਾਹਿਬ ਵਿਚ ਵੀ ਦਰਸ਼ਨਾਂ ਲਈ ਜਾਵੇਗਾ। ਇਸ ਦੌਰਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪ੍ਰਧਾਨ ਬੀਬੀ ਜਗੀਰ ਕੌਰ ਜੱਥੇ ਨੂੰ ਰਵਾਨਾ ਕਰੇਗੀ। 

Also Read: ਪਾਕਿ ਪੁਲਿਸ ਦੀ ਸ਼ਰਮਨਾਕ ਹਰਕਤ! ਮਹਿਲਾ ਕੈਦੀ ਨਾਲ ਕੀਤਾ ਅਣਮਨੁੱਖੀ ਵਤੀਰਾ

ਕੋਰੋਨਾ ਮਹਾਮਾਰੀ ਨੂੰ ਦੇਖਦੇ ਹੋਏ 14 ਤੇ 15 ਨਵੰਬਰ ਨੂੰ ਕੋਵਿਡ ਜਾਂਚ ਦੇ ਲਈ ਕਮੇਟੀ ਦਫਤਰ ਵਿਚ ਵਿਸ਼ੇਸ਼ ਕੈਂਪ ਲਗਾਇਆ ਜਾਵੇਗਾ। ਇਹ ਜੱਥਾ ਸੜਕ ਰਸਤੇ ਤੋਂ ਹੀ ਜਾਵੇਗਾ। ਦੱਸ ਦਈਏ ਕਿ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਉੱਤੇ ਪਾਕਿਸਤਾਨ ਵਲੋਂ ਤਕਰੀਬਨ 2800 ਸ਼ਰਧਾਲੂਆਂ ਨੂੰ ਵੀਜ਼ਾ ਦਿੱਤਾ ਗਿਆ ਹੈ।

Also Read: ਸਿਮਰਜੀਤ ਬੈਂਸ ਤੇ 6 ਹੋਰਾਂ ਖਿਲਾਫ ਜਬਰ-ਜ਼ਨਾਹ ਮਾਮਲੇ 'ਚ ਜ਼ਮਾਨਤੀ ਵਾਰੰਟ ਜਾਰੀ ਕਰਨ ਦਾ ਹੁਕਮ

In The Market