LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਪਾਕਿਸਤਾਨ ਤੋਂ ਆਏ ਡਰੋਨ ਨੇ ਸੁੱਟੀ 6 ਕਿਲੋ ਹੈਰੋਇਨ, BSF ਵਲੋਂ ਫਾਈਰਿੰਗ

10s drone

ਤਰਨ ਤਾਰਨ- ਪਾਕਿਸਤਾਨ ਵਾਲੇ ਪਾਸਿਓਂ ਵੀਰਵਾਰ ਰਾਤ 11 ਵਜੇ ਸਰਾਏ ਅਮਾਨਤ ਖਾਨ ਨੇੜੇ ਡਰੋਨ ਰਾਹੀਂ ਛੇ ਕਿਲੋ ਹੈਰੋਇਨ ਭੇਜੀ ਗਈ ਸੀ। ਡਰੋਨ ਨੂੰ ਦੇਖਦੇ ਹੀ ਬੀਐੱਸਐੱਫ ਦੇ ਜਵਾਨਾਂ ਨੇ ਕਰੀਬ 14 ਰਾਊਂਡ ਫਾਇਰ ਕੀਤੇ। ਅੱਜ ਸਵੇਰੇ ਜਦੋਂ ਤਲਾਸ਼ੀ ਮੁਹਿੰਮ ਸ਼ੁਰੂ ਕੀਤੀ ਗਈ ਤਾਂ ਛੇ ਪੈਕ ਹੈਰੋਇਨ ਬਰਾਮਦ ਹੋਈ। ਹਾਲਾਂਕਿ ਸਰਚ ਆਪਰੇਸ਼ਨ ਅਜੇ ਵੀ ਜਾਰੀ ਹੈ।

ਪੜੋ ਹੋਰ ਖਬਰਾਂ: 'ਕਿਸਾਨਾਂ ਦੀ ਕਚਿਹਰੀ': ਕਿਸਾਨ ਜਥੇਬੰਦੀਆਂ ਨਾਲ ਸ਼੍ਰੋਮਣੀ ਅਕਾਲੀ ਦਲ ਦੀ ਮੀਟਿੰਗ ਸ਼ੁਰੂ

ਨੌਸ਼ਹਿਰਾ ਢਾਲਾ ਖੇਤਰ ਦੀ ਸਰਹੱਦ 'ਤੇ ਤਾਇਨਾਤ ਬੀਐੱਸਐੱਫ ਦੇ ਜਵਾਨਾਂ ਨੇ ਰਾਤ 11 ਵਜੇ ਡਰੋਨ ਨੂੰ ਪਾਕਿਸਤਾਨ ਦੇ ਖੇਤਰ ਤੋਂ ਭਾਰਤੀ ਖੇਤਰ ਵਿਚ ਦਾਖਲ ਹੁੰਦੇ ਦੇਖਿਆ। ਸਾਵਧਾਨੀ ਵਰਤਦੇ ਹੋਏ ਜਵਾਨਾਂ ਨੇ ਡਰੋਨ 'ਤੇ ਕਰੀਬ 14 ਰਾਊਂਡ ਫਾਇਰ ਕੀਤੇ। ਤਲਾਸ਼ੀ ਮੁਹਿੰਮ ਅੱਜ ਸਵੇਰੇ 4.30 ਵਜੇ ਸ਼ੁਰੂ ਕੀਤੀ ਗਈ ਸੀ। ਜਿਸ ਦੌਰਾਨ ਹੈਰੋਇਨ ਦੇ ਛੇ ਪੈਕੇਟ ਬੀਓਪੀ ਨੌਸ਼ਹਿਰਾ ਦੇ ਨਜ਼ਦੀਕ ਦੇਖੇ ਗਏ ਜਿਨ੍ਹਾਂ ਨੂੰ ਕਬਜ਼ੇ ਵਿਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਹਾਲਾਂਕਿ, ਅਜੇ ਇਹ ਪਤਾ ਨਹੀਂ ਲੱਗ ਸਕਿਆ ਹੈ ਕਿ ਉਕਤ ਡਰੋਨ ਨੂੰ ਬੀਐੱਸਐੱਫ ਦੇ ਜਵਾਨਾਂ ਨੇ ਮਾਰ ਗਿਰਾਇਆ ਹੈ ਜਾਂ ਇਹ ਪਾਕਿਸਤਾਨ ਵਾਪਸ ਪਰਤਿਆ ਹੈ। ਦੱਸ ਦਈਏ ਕਿ 3 ਸਤੰਬਰ ਦੀ ਰਾਤ 12.30 ਵਜੇ ਖੇਮਕਰਨ ਸੈਕਟਰ ਦੇ ਨੇੜੇ ਦੋ ਡਰੋਨ ਇਕੱਠੇ ਦੇਖੇ ਗਏ ਸਨ, ਜਿਸ ਤੋਂ ਬਾਅਦ ਫੌਜੀਆਂ ਨੇ ਗੋਲੀਬਾਰੀ ਕੀਤੀ, ਪਰ ਅਗਲੀ ਸਵੇਰ ਸਰਚ ਆਪਰੇਸ਼ਨ ਦੌਰਾਨ ਕੁਝ ਵੀ ਬਰਾਮਦ ਨਹੀਂ ਹੋਇਆ।

ਪੜੋ ਹੋਰ ਖਬਰਾਂ: ਕਰਨਾਲ 'ਚ 4 ਦਿਨਾਂ ਬਾਅਦ ਇੰਟਰਨੈੱਟ ਸੇਵਾ ਬਹਾਲ, ਸਥਾਨਕ ਨਿਵਾਸੀਆਂ ਤੇ ਵਪਾਰੀਆਂ ਨੂੰ ਰਾਹਤ

ਖੁਫੀਆ ਏਜੰਸੀਆਂ ਅਲਰਟ
ਪੰਜਾਬ ਨੂੰ ਦਹਿਲਾਉਣ ਦੀ ਸਾਜ਼ਿਸ਼ ਬਾਰੇ ਕਈ ਸੁਰਾਗ ਮਿਲਣ ਤੋਂ ਬਾਅਦ ਖੁਫੀਆ ਏਜੰਸੀਆਂ ਨੇ ਅਗਸਤ ਵਿਚ ਅਲਰਟ ਜਾਰੀ ਕੀਤਾ ਸੀ, ਜਿਸ ਤੋਂ ਬਾਅਦ ਸੂਬੇ ਭਰ ਵਿਚ ਪੁਲਿਸ ਕੋਲੋਂ ਹਥਿਆਰ, ਗੋਲਾ ਬਾਰੂਦ, ਨਸ਼ੀਲੇ ਪਦਾਰਥਾਂ ਦੀ ਖੇਪ ਬਰਾਮਦ ਕੀਤੀ ਗਈ ਸੀ। ਹਾਲਾਂਕਿ, ਪਾਕਿਸਤਾਨ ਵੱਲੋਂ ਡਰੋਨ ਰਾਹੀਂ ਵੱਡੀ ਗਿਣਤੀ ਵਿਚ ਅਸਲਾ ਅਤੇ ਹਥਿਆਰ ਪੰਜਾਬ ਪਹੁੰਚਣ ਦੀ ਵੀ ਖ਼ਬਰ ਹੈ।

ਪੜੋ ਹੋਰ ਖਬਰਾਂ: ਦਾੜੀ 'ਚ ਧੌਲਿਆਂ ਕਾਰਨ ਚਿੰਤਾ 'ਚ ਰਾਮ ਰਹੀਮ, ਮੰਗੀ ਰੰਗਾਉਣ ਦੀ ਇਜਾਜ਼ਤ

In The Market