LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

LIC ਏਜੰਟ ਪਤਨੀ ਨੇ ਬੀਮੇ ਦੇ 15 ਲੱਖ ਹੜਪਣ ਲਈ ਰਚੀ ਸਾਜ਼ਿਸ਼, ਇੰਝ ਹੋਇਆ ਖੁਲਾਸਾ

24may arrest

ਅੰਮ੍ਰਿਤਸਰ- ਪੰਜਾਬ ਦੇ ਅੰਮ੍ਰਿਤਸਰ ਤੋਂ ਰਿਸ਼ਤਿਆਂ ਨੂੰ ਤਾਰ-ਤਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ, ਜਿਥੇ ਇਕ ਪਤਨੀ ਨੇ ਇੰਸ਼ੋਰੈਂਸ ਪਾਲਿਸੀ ਦੇ ਪੈਸੇ ਹੜਪਣ ਦੇ ਲਈ ਪਤੀ ਦਾ ਕਤਲ ਕਰ ਦਿੱਤਾ। ਪੁਲਿਸ ਦੀ ਗ੍ਰਿਫਤ ਵਿਚ ਆਈ ਮਹਿਲਾ ਨੇ ਦੱਸਿਆ ਕਿ ਉਸ ਦਾ ਪਤੀ ਲੰਬੇ ਸਮੇਂ ਤੋਂ ਬੀਮਾਰ ਸੀ, ਜਿਸ ਦੇ ਕਾਰਨ ਘਰ ਚਲਾਉਣ ਵਿਚ ਦਿੱਕਤ ਹੋ ਰਹੀ ਸੀ। ਬੱਚਿਆਂ ਦੀ ਪੜਾਈ ਦਾ ਖਰਚਾ ਚੁੱਕਣਾ ਵੀ ਮੁਸ਼ਕਿਲ ਹੋ ਗਿਆ ਸੀ।

Also Read: Rishabh Pant ਨੂੰ ਲੱਗਿਆ 1.6 ਕਰੋੜ ਦਾ ਚੂਨਾ, ਸਾਥੀ ਕ੍ਰਿਕਟਰ ਨੇ ਕੀਤੀ ਧੋਖਾਧੜੀ

ਡੀਐੱਸਪੀ ਸੁਖਵਿੰਦਰਪਾਰ ਸਿੰਘ ਨੇ ਦੱਸਿਆ ਕਿ 5 ਮਈ ਦੀ ਸਵੇਰੇ ਮਨਜੀਤ ਸਿੰਘ ਆਪਣੀ ਪਤਨੀ ਨਰਿੰਦਰ ਕੌਰ ਦੇ ਨਾਲ ਬਿਆਸ ਹਸਪਤਾਲ ਦਵਾਈ ਲੈਣ ਦੇ ਲਈ ਨਿਕਲਿਆ ਸੀ। ਇਸ ਤੋਂ ਬਾਅਦ ਉਸ ਦੀ ਲਹੂਲੁਹਾਨ ਲਾਸ਼ ਡੇਹਰੀਵਾਲ ਦੀ ਸੜਕ ਉੱਤੇ ਪਈ ਮਿਲੀ। ਉਸ ਦੀ ਪਤਨੀ ਵੀ ਜ਼ਖਮੀ ਹਾਲਤ ਵਿਚ ਸੀ। ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਪੋਸਟਮਾਰਟਮ ਦੇ ਲਈ ਭੇਜਿਆ। ਜ਼ਖਮੀ ਪਤਨੀ ਨੂੰ ਇਲਾਜ ਲਈ ਸਰਕਾਰੀ ਹਸਪਤਾਲ ਦਾਖਲ ਕਰਵਾਇਆ ਗਿਆ। ਇਸ ਤੋਂ ਬਾਅਦ ਮਾਮਲੇ ਦੀ ਜਾਂਚ ਸ਼ੁਰੂ ਕੀਤੀ ਗਈ।

ਜਾਂਚ ਵਿਚ ਪੁਲਿਸ ਨੂੰ ਪਤਾ ਲੱਗਿਾ ਕਿ ਮਨਜੀਤ ਸਿੰਘ ਪਿਛਲੇ 20 ਸਾਲਾਂ ਤੋਂ ਕਈ ਬਿਮਾਰੀਆਂ ਕਾਰਨ ਪਰੇਸ਼ਾਨ ਸੀ। ਉਸ ਦਾ ਇਲਾਜ ਬਿਆਸ ਦੇ ਇਕ ਹਸਪਤਾਲ ਵਿਚ ਚੱਲ ਰਿਹਾ ਸੀ। ਜਿਸ ਦੇ ਚੱਲਦੇ ਬੱਚਿਆਂ ਦੀ ਪੜਾਈ ਦਾ ਖਰਚ ਤੇ ਘਰ ਦਾ ਗੁਜ਼ਾਰਾ ਬਹੁਤ ਮੁਸ਼ਕਲ ਹੋ ਰਿਹਾ ਸੀ। ਇਸ ਕਾਰਨ ਪਤੀ-ਪਤਨੀ ਵਿਚ ਅਕਸਰ ਝਗੜਾ ਹੁੰਦਾ ਸੀ।

Also Read: ਸਾਬਕਾ ਸਿਹਤ ਮੰਤਰੀ ਵਿਜੇ ਸਿੰਗਲਾ ਗ੍ਰਿਫਤਾਰ, ਕਮਿਸ਼ਨ ਦੇ ਦੋਸ਼ਾਂ ਤੋਂ ਬਾਅਦ CM ਮਾਨ ਨੇ ਕੀਤਾ ਸੀ ਬਰਖਾਸਤ

ਮ੍ਰਿਤਕ ਦੀ ਪਤਨੀ ਐੱਲਆਈਸੀ ਏਜੰਟ ਸੀ। ਉਸ ਨੇ ਪਤੀ ਦਾ 15 ਲੱਖ ਦਾ ਬੀਮਾ ਕੀਤਾ ਹੋਇਆ ਸੀ। ਨਾਮਿਨੀ ਉਹ ਖੁਦ ਹੀ ਸੀ। ਅਜਿਹੇ ਵਿਚ ਉਸ ਨੂੰ ਖਿਆਲ ਆਇਆ ਕਿ ਜੇਕਰ ਪਤੀ ਦਾ ਕਤਲ ਕਰ ਦਿੱਤਾ ਜਾਵੇ ਤਾਂ ਬੀਮੇ ਦੇ ਪੈਸੇ ਉਸ ਨੂੰ ਮਿਲ ਜਾਣਗੇ। ਇਸ ਤੋਂ ਬਾਅਦ ਉਸ ਨੇ ਪਤੀ ਦਾ ਕਤਲ ਕਰਨ ਦਾ ਪਲਾਨ ਬਣਾਇਆ। ਇਕ ਦਿਨ ਉਹ ਪਤੀ ਨੂੰ ਦਵਾਈ ਦੇ ਲਈ ਹਸਪਤਾਲ ਲੈ ਗਈ ਤੇ ਰਸਤੇ ਵਿਚ ਆਪਣੀ ਯੋਜਨਾ ਨੂੰ ਅੰਜਾਮ ਦਿੱਤਾ।

ਡੀਸੀਪੀ ਸੁਖਵਿੰਦਰਪਾਲ ਸਿੰਘ ਨੇ ਦੱਸਿਆ ਕਿ ਪਤੀ ਦੇ ਕਤਲ ਦੇ ਦੋਸ਼ ਵਿਚ ਮਹਿਲਾ ਨੂੰ ਗ੍ਰਿਫਤਾਰ ਕਰ ਲਿਆ ਹੈ। ਮਾਮਲੇ ਦੀ ਅੱਗੇ ਦੀ ਜਾਂਚ ਕੀਤੀ ਜਾ ਰਹੀ ਹੈ। ਪੁਲਿਸ ਨੂੰ ਗੁਮਰਾਹ ਕਰਨ ਲਈ ਕਤਲ ਦੀ ਘਟਨਾ ਨੂੰ ਲੁੱਟ ਦੀ ਘਟਨਾ ਦੱਸਿਆ ਗਿਆ ਸੀ।

In The Market