LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਜਲਿਆਂਵਾਲਾ ਬਾਗ ਦਾ ਨਵੀਨੀਕਰਣ ਵਿਵਾਦਾਂ 'ਚ, ਸਜਾਵਟ ਨਾਲ ਅੰਗਰੇਜ਼ਾਂ ਦੇ ਕਰੂਰ ਇਤਿਹਾਸ ਨੂੰ ਕੀਤਾ ਤਬਾਹ 

31jallianwala bagh

ਅੰਮ੍ਰਿਤਸਰ (ਇੰਟ.)- ਅੰਮ੍ਰਿਤਸਰ ਵਿਚ ਇਤਿਹਾਸਕ ਸਥਾਨ ਜਲਿਆਂਵਾਲਾ ਬਾਗ ਦਾ ਨਵੀਨੀਕਰਣ ਵਿਵਾਦਾਂ ਵਿਚ ਘਿਰ ਗਿਆ ਹੈ। ਇਤਿਹਾਸਕਾਰਾਂ ਨੇ ਸਵਾਲ ਖੜ੍ਹੇ ਕੀਤੇ ਕਿ ਸਜਾਵਟ ਕਾਰਣ ਇਸ ਦੇ 102 ਸਾਲ ਪੁਰਾਣੇ ਕਰੂਰ ਇਤਿਹਾਸ ਨੂੰ ਤਬਾਹ ਕਰ ਦਿੱਤਾ ਗਿਆ। ਸੋਸ਼ਲ ਮੀਡੀਆ 'ਤੇ ਸਵਾਲ ਉੱਠਣ ਤੋਂ ਬਾਅਦ ਕਾਂਗਰਸ ਨੇਤਾ ਰਾਹੁਲ ਗਾਂਧੀ ਅਤੇ ਸੀ.ਪੀ.ਐੱਮ. ਦੇ ਸੀਤਾਰਾਮ ਯੇਚੁਰੀ ਨੇ ਵੀ ਇਸ ਦੀ ਤਿੱਖੀ ਆਲੋਚਨਾ ਕੀਤੀ ਹੈ। ਜਲਿਆਂਵਾਲਾ ਵਾਗ ਨੂੰ ਡੇਢ ਸਾਲ ਬੰਦ ਰੱਖ ਹਾਲ ਹੀ ਵਿਚ ਖੋਲ੍ਹਿਆ ਗਿਆ ਸੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ਨੀਵਾਰ ਨੂੰ ਇਸ ਦਾ ਵਰਚੁਅਲ ਉਦਘਾਟਨ ਕਰਦੇ ਹੋਏ ਕਿਹਾ ਸੀ ਕਿ ਦੇਸ਼ ਦਾ ਫਰਜ਼ ਹੈ ਕਿ ਇਤਿਹਾਸ ਦੀ ਰੱਖਿਆ ਕਰੇ। ਇਸ ਮੌਕੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੀ ਵਰਚੁਅਲ ਮਾਧਿਅਮ ਰਾਹੀਂ ਸਮਾਰੋਹ ਨਾਲ ਜੁੜੇ ਹੋਏ ਸਨ।

ਮਨੀ ਲਾਂਡਰਿੰਗ ਮਾਮਲੇ ਨਾਲ ਜੁੜਿਆ ਅਭਿਨੇਤਰੀ ਜੈਕਲੀਨ ਫਰਨਾਂਡਿਸ ਦਾ ਨਾਂ! ED ਕਰ ਰਹੀ ਪੁੱਛਗਿੱਛ

ਜਲਿਆਂਵਾਲਾ ਬਾਗ ਵਿਚ 13 ਅਪ੍ਰੈਲ 1919 ਨੂੰ ਤਕਰੀਬਨ ਇਕ ਹਜ਼ਾਰ ਨਿਹੱਥੇ ਲੋਕਾਂ ਨੂੰ ਅੰਗਰੇਜ਼ੀ ਸ਼ਾਸਕ ਨੇ ਗੋਲੀਆਂ ਚਲਾ ਕੇ ਮਾਰ ਦਿੱਤਾ ਸੀ। ਇਸ ਕਾਰਣ ਇਸ ਨੂੰ ਭਾਰਤੀ ਇਤਿਹਾਸ ਵਿਚ ਕਾਲੇ ਅਧਿਆਏ ਦੇ ਤੌਰ 'ਤੇ ਜਾਣਿਆ ਜਾਂਦਾ ਹੈ। ਇਥੋਂ ਦੇ ਗਲਿਆਰਿਆਂ ਵਿਚ ਜਨਰਲ ਡਾਇਰ ਨੇ ਵੈਸਾਖੀ 'ਤੇ ਸ਼ਾਂਤੀਪੂਰਨ ਪ੍ਰਦਰਸ਼ਨ ਕਰਨ ਵਾਲੇ ਲੋਕਾਂ 'ਤੇ ਗੋਲੀਆਂ ਚਲਵਾਈਆਂ ਸਨ। ਸਭ ਤੋਂ ਵੱਡਾ ਸਵਾਲ ਉਸ ਖੂਹ ਨੂੰ ਪਾਰਦਰਸ਼ੀ ਬੈਰੀਅਰ ਨਾਲ ਢੱਕਣ ਅਤੇ ਭੀੜੇ ਰਸਤਿਆਂ 'ਤੇ ਹੁਣ ਮੂਰਤੀਆਂ ਲਗਵਾਉਣ ਨੂੰ ਲੈ ਕੇ ਹੋ ਰਹੇ ਹਨ। ਸਭ ਦਾ ਇਤਰਾਜ਼ ਇਸ ਗੱਲ 'ਤੇ ਹੈ ਕਿ ਜਿਸ ਸਮਾਰਕ ਤੋਂ ਲੋਕਾਂ ਨੂੰ ਖੌਫਨਾਕ ਬ੍ਰਿਟਿਸ਼ ਰਾਜ ਦਾ ਪਤਾ ਲੱਗਣਾ ਚਾਹੀਦਾ ਹੈ। ਉਸ ਨੂੰ ਸਜਾਵਟ ਕਰ ਕੇ ਹੁਣ ਪਾਰਕ ਵਰਗਾ ਬਣਾ ਦਿੱਤਾ ਗਿਆ ਹੈ।

जलियांवाला बाग गलियारा: पहले संकरा गलियारा था लेकिन अब मूर्तियां लगा दी गईं।

ਭਾਰਤ 'ਚ ਪਿਛਲੇ 24 ਘੰਟਿਆਂ ਦੌਰਾਨ 30,941 ਨਵੇਂ ਕੋਰੋਨਾ ਮਾਮਲੇ ਆਏ, 350 ਮੌਤਾਂ

ਇਤਿਹਾਸਕਾਰ ਐੱਸ. ਇਰਫਾਨ ਹਬੀਬ ਨੇ ਇਸ ਨੂੰ ਸਮਾਰਕਾਂ ਦਾ ਨਿਗਮੀਕਰਣ ਕਰਾਰ ਦਿੱਤਾ। ਉਨ੍ਹਾਂ ਨੇ ਕਿਹਾ ਕਿ ਇਸ ਦੇ ਆਧੁਨਿਕੀਕਰਣ ਨਾਲ ਅਸੀਂ ਇਸ ਦੇ ਇਤਿਹਾਸ ਦਾ ਅਸਲ ਮੁੱਲ ਗੁਆ ਦੇਣਗੇ। ਹਬੀਬ ਨੇ ਇਸ ਦੇ ਗਲਿਆਰਿਆਂ ਦੀ ਤਸਵੀਰ ਵੀ ਟਵੀਟ ਕੀਤੀ ਹੈ। ਜਿਸ ਵਿਚ ਇਕ ਪਾਸੇ ਆਮ ਗਲਿਆਰਾ ਹੈ, ਜਦੋਂ ਕਿ ਨਵੀਨੀਕਰਣ ਤੋਂ ਬਾਅਦ ਉਥੇ ਮੂਰਤੀਆਂ ਬਣਾ ਦਿੱਤੀਆਂ ਗਈਆਂ ਹਨ। ਰਾਹੁਲ ਗਾਂਧੀ ਨੇ ਲਿਖਿਆ ਕਿ ਜਲਿਆਂਵਾਲਾ ਬਾਗ ਦੇ ਸ਼ਹੀਦਾਂ ਦਾ ਅਜਿਹਾ ਅਪਮਾਨ ਉਥੇ ਕਰ ਸਕਦਾ ਹੈ ਕਿ ਜੋ ਸ਼ਹਾਦਤ ਦਾ ਮਤਲਬ ਨਹੀਂ ਜਾਣਦਾ। ਮੈਂ ਇਕ ਸ਼ਹੀਦ ਦਾ ਪੁੱਤਰ ਹਾਂ। ਸ਼ਹੀਦਾਂ ਦਾ ਅਪਮਾਨ ਕਿਸੇ ਵੀ ਕੀਮਤ 'ਤੇ ਬਰਦਾਸ਼ਤ ਨਹੀਂ ਕਰਾਂਗਾ। ਅਸੀਂ ਇਸ ਅਭੱਦਰ ਕਰੂਰਤਾ ਦੇ ਖਿਲਾਫ ਹਾਂ। ਸੀ.ਪੀ.ਐੱਮ. ਨੇਤਾ ਸੀਤਾਰਾਮ ਯੇਚੁਰੀ ਨੇ ਲਿਖਿਆ ਕਿ ਇਹ ਸ਼ਹੀਦਾਂ ਦਾ ਅਪਮਾਨ ਹੈ। ਇਥੋਂ ਦੀ ਹਰ ਇਕ ਇੱਟ ਅੰਗਰੇਜ਼ਾਂ ਦੇ ਖੌਫਨਾਕ ਰਾਜ਼ ਦੀ ਗਵਾਹ ਹੈ। ਜੋ ਲੋਕ ਆਜ਼ਾਦੀ ਦੀ ਲੜਾਈ ਤੋਂ ਦੂਰ ਰਹੇ, ਉਹ ਹੀ ਇਸ ਤਰ੍ਹਾਂ ਦਾ ਕਾਂਡ ਕਰ ਸਕਦੇ ਹਨ।
ਪੰਜਾਬ ਕਾਂਗਰਸ ਵਲੋਂ ਇਸ ਮਾਮਲੇ ਵਿਚ ਅੰਮ੍ਰਿਤਸਰ ਤੋਂ ਕਾਂਗਰਸ ਵਿਧਾਇਕ ਰਾਜ ਕੁਮਾਰ ਵੇਰਕਾ ਨੇ ਪ੍ਰਤੀਕਿਰਿਆ ਦਿੱਤੀ ਹੈ। ਉਨ੍ਹਾਂ ਨੇ ਕਿਹਾ ਕਿ ਜਲਿਆਂਵਾਲਾ ਬਾਗ ਵਿਚ ਅੰਗਰੇਜ਼ੀ ਰਾਜ ਦੀ ਕਰੂਰਤਾ ਹਕੀਕਤ ਹੈ, ਕੋਈ ਫਸਾਨਾ ਨਹੀਂ। ਇਸ ਨੂੰ ਹਕੀਕਤ ਦੀ ਦਾਸਤਾਂ ਹੀ ਰਹਿਣ ਦੇਣਾ ਚਾਹੀਦਾ ਹੈ। ਲੇਜ਼ਰ ਸ਼ੋਅ ਅਤੇ ਡਰਾਮਾ ਉਚਿਤ ਨਹੀਂ ਹੈ। ਇਥੇ ਕੋਈ ਬਣੌਟੀ ਚੀਜਾਂ ਨਹੀਂ ਕਰਨੀਆਂ ਚਾਹੀਦੀਆਂ।

In The Market