LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਭਾਰਤ 'ਚ ਪਿਛਲੇ 24 ਘੰਟਿਆਂ ਦੌਰਾਨ 30,941 ਨਵੇਂ ਕੋਰੋਨਾ ਮਾਮਲੇ ਆਏ, 350 ਮੌਤਾਂ

31corona

ਨਵੀਂ ਦਿੱਲੀ (ਇੰਟ.)- ਭਾਰਤ ਵਿੱਚ ਪੰਜ ਦਿਨਾਂ ਬਾਅਦ ਕੋਰੋਨਾ ਲਾਗ ਦੇ 40 ਹਜ਼ਾਰ ਤੋਂ ਘੱਟ ਕੇਸ ਸਾਹਮਣੇ ਆਏ ਹਨ। ਮਰਨ ਵਾਲਿਆਂ ਦੀ ਗਿਣਤੀ ਵੀ ਘਟੀ ਹੈ। ਸਿਹਤ ਮੰਤਰਾਲੇ ਵੱਲੋਂ ਮੰਗਲਵਾਰ ਸਵੇਰੇ ਤਾਜ਼ਾ ਅੰਕੜੇ ਜਾਰੀ ਕੀਤੇ ਗਏ। ਮੰਤਰਾਲੇ ਮੁਤਾਬਕ ਪਿਛਲੇ 24 ਘੰਟਿਆਂ ਵਿੱਚ, 30,941 ਨਵੇਂ ਕੋਰੋਨਾ ਕੇਸ ਸਾਹਮਣੇ ਆਏ। ਇਸ ਵਾਇਰਸ ਕਾਰਣ 350 ਲੋਕਾਂ ਨੇ ਆਪਣੀ ਜਾਨ ਗੁਆ ਦਿੱਤੀ। ਇਸ ਦੇ ਨਾਲ ਹੀ 24 ਘੰਟਿਆਂ ਵਿੱਚ 36,275 ਲੋਕ ਕੋਰੋਨਾ ਤੋਂ ਸਿਹਤਯਾਬ ਵੀ ਹੋਏ ਹਨ। ਭਾਵ ਕੱਲ੍ਹ 5684 ਐਕਟਿਵ ਮਾਮਲਿਆਂ ਵਿੱਚ ਕਮੀ ਆਈ ਸੀ।

Coronavirus LIVE: With 3,260 new cases, UP records highest daily rise;  Sikkim reports first death

ਰਾਜਸਥਾਨ ਵਿਚ ਵਾਪਰਿਆ ਭਿਆਨਕ ਸੜਕ ਹਾਦਸਾ 11 ਲੋਕਾਂ ਦੀ ਮੌਤ

ਇਸ ਤੋਂ ਪਹਿਲਾਂ ਲਗਾਤਾਰ ਪੰਜ ਦਿਨਾਂ ਤੱਕ ਦੇਸ਼ ਵਿੱਚ 40 ਹਜ਼ਾਰ ਤੋਂ ਵੱਧ ਕੋਰੋਨਾ ਕੇਸ ਦਰਜ ਕੀਤੇ ਗਏ। ਬੁੱਧਵਾਰ ਨੂੰ 46,164, ਵੀਰਵਾਰ ਨੂੰ 44,658, ਸ਼ੁੱਕਰਵਾਰ ਨੂੰ 46759, ਸ਼ਨੀਵਾਰ ਨੂੰ 45,083 ਤੇ ਸੋਮਵਾਰ ਨੂੰ 42909 ਸੀ। ਕੋਰੋਨਾ ਮਹਾਮਾਰੀ ਦੀ ਸ਼ੁਰੂਆਤ ਤੋਂ ਹੁਣ ਤੱਕ ਕੁੱਲ ਤਿੰਨ ਕਰੋੜ 27 ਲੱਖ 68 ਹਜ਼ਾਰ ਲੋਕ ਸੰਕਰਮਿਤ ਹੋਏ ਹਨ। ਇਨ੍ਹਾਂ ਚੋਂ 4 ਲੱਖ 38 ਹਜ਼ਾਰ 560 ਲੋਕਾਂ ਦੀ ਮੌਤ ਹੋ ਚੁੱਕੀ ਹੈ। ਚੰਗੀ ਗੱਲ ਇਹ ਹੈ ਕਿ ਹੁਣ ਤੱਕ 3 ਕਰੋੜ 19 ਲੱਖ 59 ਹਜ਼ਾਰ ਲੋਕ ਠੀਕ ਹੋ ਚੁੱਕੇ ਹਨ। ਦੇਸ਼ ਵਿੱਚ ਕੋਰੋਨਾ ਐਕਟਿਵ ਕੇਸਾਂ ਦੀ ਗਿਣਤੀ ਤਿੰਨ ਲੱਖ ਤੋਂ ਵੱਧ ਹੈ। ਕੁੱਲ 3 ਲੱਖ 70ੋ ਹਜ਼ਾਰ ਲੋਕ ਅਜੇ ਵੀ ਕੋਰੋਨਾ ਵਾਇਰਸ ਨਾਲ ਸੰਕਰਮਿਤ ਹਨ, ਜਿਨ੍ਹਾਂ ਦਾ ਇਲਾਜ ਚੱਲ ਰਿਹਾ ਹੈ।

Which countries are pushing the world's COVID-19 cases to new highs? - ABC  News

UNSC ਦੀ ਮੀਟਿੰਗ ਤੋਂ ਬਾਅਦ ਬੋਲਿਆ ਭਾਰਤ, ਕਿਸੇ ਦੇਸ਼ ਨੂੰ ਧਮਕਾਉਣ ਜਾਂ ਅੱਤਵਾਦੀਆਂ ਦੀ ਪਨਾਹ ਲਈ ਨਾ ਹੋਵੇ ਅਫਗਾਨ ਜ਼ਮੀਨ ਦੀ ਵਰਤੋਂ

ਕੋਰੋਨਾ ਵੈਕਸੀਨੇਸ਼ਨ ਦੀ ਰਫਤਾਰ ਤੇਜ਼ ਹੁੰਦੀ ਜਾ ਰਹੀ ਹੈ। ਸੋਮਵਾਰ ਤੱਕ ਦੇਸ਼ ਵਿਚ ਵੈਕਸੀਨ ਦੀਆਂ 64 ਕਰੋੜ ਡੋਜ਼ ਦਿੱਤੀਆਂ ਜਾ ਚੁੱਕੀਆਂ ਹਨ। 31 ਦਸੰਬਰ ਤੱਕ 94 ਕਰੋੜ ਲੋਕਾਂ ਨੂੰ ਕੁੱਲ 188 ਕਰੋੜ ਡੋਜ਼ ਮੁਹੱਈਆ ਕਰਵਾਉਣ ਦਾ ਟੀਚਾ ਹੈ। ਸਿਹਤ ਮੰਤਰਾਲਾ ਦੇ ਅਧਿਕਾਰੀਆਂ ਨੂੰ ਉਮੀਦ ਹੈ ਕਿ ਵੈਕਸੀਨ ਦੀ ਵਧੀ ਸਪਲਾਈ ਨਾਲ ਇਸ ਟੀਚੇ ਨੂੰ ਸਮੇਂ ਤੋਂ ਪਹਿਲਾਂ ਹੀ ਹਾਸਿਲ ਕਰ ਲਿਆ ਜਾਵੇਗਾ। ਸਮੇਂ ਤੋਂ ਪਹਿਲਾਂ ਵੈਕਸੀਨੇਸ਼ਨ ਦੇ ਟੀਚੇ ਦੇ ਹਾਸਲ ਕਰਨ ਪਿੱਛੇ ਅਗਸਤ ਮਹੀਨੇ ਵਿਚ ਵੈਕਸੀਨ ਦੀ ਵਧੀ ਹੋਈ ਸਪਲਾਈ ਹੈ। ਭਾਰਤ ਵਿਚ ਪਿਛਲੇ 24 ਘੰਟਿਆਂ ਵਿਚ ਕੁੱਲ ਕੋਰੋਨਾ ਦੇ 59,62,286 ਟੀਕੇ ਲੱਗੇ ਹਨ। ਜਿਸ ਤੋਂ ਬਾਅਦ ਅਜੇ ਤੱਕ ਹੋ ਚੁੱਕੀ ਵੈਕਸੀਨੇਸ਼ਨ ਦੀ ਗਿਣਤੀ 64,05,28,644 ਪਹੁੰਚ ਗਈ ਹੈ।

In The Market