LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

UNSC ਦੀ ਮੀਟਿੰਗ ਤੋਂ ਬਾਅਦ ਬੋਲਿਆ ਭਾਰਤ, ਕਿਸੇ ਦੇਸ਼ ਨੂੰ ਧਮਕਾਉਣ ਜਾਂ ਅੱਤਵਾਦੀਆਂ ਦੀ ਪਨਾਹ ਲਈ ਨਾ ਹੋਵੇ ਅਫਗਾਨ ਜ਼ਮੀਨ ਦੀ ਵਰਤੋਂ

unsc

ਨਵੀਂ ਦਿੱਲੀ (ਇੰਟ.)-ਵਿਦੇਸ਼ ਸਕੱਤਰ ਹਰਸ਼ਵਰਧਨ ਸ਼੍ਰਿੰਗਲਾ ਨੇ ਕਿਹਾ ਕਿ ਅਗਸਤ ਯੂ.ਐਨ.ਐੱਸ.ਸੀ.ਲਈ ਇਕ ਵਿਅਸਤ ਮਹੀਨਾ ਰਿਹਾ ਹੈ। ਜਿਵੇਂ ਕਿ ਅਫ਼ਗ਼ਾਨਿਸਤਾਨ, ਸਮੁੰਦਰੀ ਸੁਰੱਖਿਆ, ਮੱਧ ਪੂਰਬ, ਮਯਾਂਮਾਰ , ਸੀਰੀਆ, ਯਮਨ ਵਰਗੇ ਪ੍ਰਮੁੱਖ ਮੁੱਦਿਆਂ ਨਾਲ ਸਾਡਾ ਰਾਸ਼ਟਰਪਤੀ ਕਾਰਜਕਾਲ ਸਮਾਪਤ ਹੋਇਆ। ਯੂ.ਐਨ.ਐੱਸ.ਸੀ. ਦੇ ਸਾਰੇ ਮੈਂਬਰਾਂ ਦੇ ਸਹਿਯੋਗ ਲਈ ਧੰਨਵਾਦ। ਤਾਲਿਬਾਨ ਇਨ੍ਹੀਂ ਦਿਨੀਂ ਕੌਮਾਂਤਰੀ ਸੁਰੱਖਿਆ ਲਈ ਵੱਡਾ ਮੁੱਦਾ ਬਣਦਾ ਜਾ ਰਿਹਾ ਹੈ। ਤਾਲਿਬਾਨ ਦੀ ਹਕੂਮਤ ਤੋਂ ਬਾਅਦ ਅਫਗਾਨਿਸਤਾਨ ਦੀ ਜ਼ਮੀਨ 'ਤੇ ਕਈ ਅੱਤਵਾਦੀ ਸੰਗਠਨ ਵੀ ਸਰਗਰਮ ਹੋ ਚੁੱਕੇ ਹਨ। ਉਥੇ ਹੀ ਪਾਕਿਸਤਾਨ ਵੀ ਭਾਰਤ ਦੇ ਖਿਲਾਫ ਤਾਲਿਬਾਨ ਨਾਲ ਹੱਥ ਮਿਲਾਉਣ ਨੂੰ ਤਿਆਰ ਹੈ।

Foreign Secretary Harsh Shringla arrives in Dhaka on 2-day visit to boost  ties with Bangladesh

ਅਫਗਾਨਿਸਤਾਨ ਵਿਚ ਅਮਰੀਕਾ ਦੀ ਸਭ ਤੋਂ ਲੰਬੀ ਜੰਗ ਖਤਮ, ਘਰ ਨੂੰ ਮੁੜੇ ਸਾਰੇ ਫੌਜੀ 

ਅਜਿਹੇ ਵਿਚ ਭਾਰਤ ਦੀ ਪ੍ਰਧਾਨਗੀ ਵਿਚ ਯੂ.ਐੱਨ.ਐੱਸ.ਸੀ. ਦੀ ਮੀਟਿੰਗ ਤੋਂ ਬਾਅਦ ਵਿਦੇਸ਼ ਸਕੱਤਰ ਹਰਸ਼ਵਰਧਨ ਸ਼੍ਰਿੰਗਲਾ ਨੇ ਸੋਮਵਾਰ ਨੂੰ ਕਿਹਾ ਕਿ ਅਫਗਾਨਿਸਤਾਨ ਦੇ ਖੇਤਰ ਦੀ ਵਰਤੋਂ ਕਿਸੇ ਵੀ ਦੇਸ਼ ਨੂੰ ਧਮਕਾਉਣ ਅਤੇ ਹਮਲਾ ਕਰਨ ਜਾਂ ਅੱਤਵਾਦੀਆਂ ਨੂੰ ਪਨਾਹ, ਵਿੱਤੀ ਜਾਂ ਟ੍ਰੇਨਿੰਗ ਦੇਣ ਲਈ ਨਹੀਂ ਕੀਤਾ ਜਾਣਾ ਚਾਹੀਦਾ। ਸ਼੍ਰਿੰਗਲਾ ਦੀ ਇਹ ਟਿੱਪਣੀ ਸੰਯੁਤ ਰਾਸ਼ਟਰ ਸੁਰੱਖਿਆ ਕੌਂਸਲ (ਯੂ.ਐੱਨ.ਐੱਸ.ਸੀ) ਵਲੋਂ ਅਫਗਾਨਿਸਤਾਨ 'ਤੇ ਇਕ ਮਤਾ ਪਾਸ ਕਰਨ ਤੋਂ ਬਾਅਦ ਆਈ ਹੈ। ਭਾਰਤ ਦੀ ਪ੍ਰਧਾਨਗੀ ਵਿਚ ਯੂ.ਐੱਨ.ਐੱਸ.ਸੀ. ਦੇ ਮਤੇ ਨੂੰ 13 ਮੈਂਬਰਾਂ ਦੀ ਹਮਾਇਤ ਨਾਲ ਅਪਣਾਇਆ ਗਿਆ ਕਿਉਂਕਿ ਰੂਸ ਅਤੇ ਚੀਨ ਨੇ ਇਸ ਵਿਚ ਹਿੱਸਾ ਨਹੀਂ ਲਿਆ ਸੀ।

In The Market