LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਗੈਂਗਸਟਰ ਗਗਨ ਤੇ ਉਸਦੀ ਮਾਂ ਨੂੰ ਗੋਲੀ ਮਾਰਨ ਵਾਲੇ ਗੈਂਗਸਟਰ ਗੋਪੀ ਮਾਹਲ ਦਾ ਐਨਕਾਊਂਟਰ

17n7

ਅੰਮ੍ਰਿਤਸਰ: ਮਸ਼ਹੂਰ ਗੈਂਗਸਟਰ (Gangster) ਗੋਪੀ ਮਾਹਲ ਦੀ ਪੁਲਿਸ ਮੁਕਾਬਲੇ  (Police Encounter) ਵਿੱਚ ਮੌਤ ਹੋ ਗਈ ਹੈ। ਦੱਸ ਦੇਈਏ ਕਿ ਗੋਪੀ ਮਾਹਲ ਨੇ ਗੈਂਗਸਟਰ ਗਗਨ ਅਤੇ ਉਸਦੀ ਮਾਂ ਪਰਮਜੀਤ ਕੌਰ ਨੂੰ ਗੋਲੀ ਮਾਰ ਦਿੱਤੀ ਸੀ। ਉਦੋਂ ਤੋਂ ਹੀ ਪੁਲਿਸ ਉਸ ਦੀ ਗ੍ਰਿਫਤਾਰੀ (Arrest) 'ਚ ਲੱਗੀ ਹੋਈ ਸੀ। ਮੰਗਲਵਾਰ ਨੂੰ ਪੁਲਿਸ ਅਤੇ ਗੋਪੀ ਮਾਹਲ ਵਿਚਕਾਰ ਮੁਕਾਬਲਾ ਹੋਇਆ, ਜਿਸ ਵਿੱਚ ਉਹ ਮਾਰਿਆ ਗਿਆ। ਹਾਲਾਂਕਿ ਪੁਲਿਸ ਵੱਲੋਂ ਅਜੇ ਤੱਕ ਇਸ ਦੀ ਪੁਸ਼ਟੀ ਨਹੀਂ ਕੀਤੀ ਗਈ ਹੈ। ਗੋਪੀ ਮਾਹਲ ਦੇ ਖਿਲਾਫ ਕਤਲ, ਡਕੈਤੀ ਅਤੇ ਫਿਰੌਤੀ ਵਰਗੇ ਕਈ ਮਾਮਲੇ ਦਰਜ ਹਨ।

Also Read: ਰੁਜ਼ਗਾਰ ਦੀ ਭਾਲ 'ਚ ਦੁਬਈ ਜਾਣ ਵਾਲਿਆਂ ਲਈ ਚੰਗੀ ਖਬਰ, ਵੀਜ਼ਾ ਨਿਯਮਾਂ 'ਚ ਹੋਇਆ ਸੁਧਾਰ

ਗੌਰਤਲਬ ਹੈ ਕਿ ਸੋਮਵਾਰ ਨੂੰ ਹੀ ਗੈਂਗਸਟਰ ਗਗਨ ਆਪਣੇ ਘਰ ਦੇ ਬਾਹਰ ਖੜ੍ਹਾ ਸੀ। ਜਦੋਂ ਗੋਪੀ ਮਾਹਲ ਕਾਰ ਵਿੱਚ ਆਇਆ ਅਤੇ ਉਸ ’ਤੇ ਗੋਲੀਆਂ ਚਲਾ ਦਿੱਤੀਆਂ। ਜ਼ਖਮੀ ਗੋਪੀ ਆਪਣੇ ਆਪ ਨੂੰ ਬਚਾਉਣ ਲਈ ਘਰ ਦੇ ਅੰਦਰ ਵੜ ਗਿਆ ਪਰ ਗੋਲੀਆਂ ਦੀ ਆਵਾਜ਼ ਸੁਣ ਕੇ ਉਸ ਦੀ ਮਾਂ ਬਾਹਰ ਆ ਗਈ। ਗੋਪੀ ਨੇ ਮਾਂ ਦੇ ਮੱਥੇ 'ਤੇ ਪਿਸਤੌਲ ਰੱਖ ਕੇ ਗਗਨ ਨੂੰ ਬੁਲਾਇਆ। ਪਰ ਜਦੋਂ ਉਹ ਨਹੀਂ ਆਇਆ ਤਾਂ ਉਸ ਦੀ ਮਾਂ ਨੂੰ ਗੋਲੀ ਮਾਰ ਕੇ ਮਾਰ ਦਿੱਤਾ ਗਿਆ। ਜਿਸ ਤੋਂ ਬਾਅਦ ਗਗਨ ਦੇ ਭਰਾ ਨੇ ਜਵਾਬੀ ਫਾਇਰਿੰਗ ਕੀਤੀ ਅਤੇ ਗੈਂਗਸਟਰ ਗੋਪੀ ਮਾਹਲ ਮੌਕੇ ਤੋਂ ਫਰਾਰ ਹੋ ਗਿਆ। ਦੱਸਿਆ ਜਾ ਰਿਹਾ ਹੈ ਕਿ ਇਸ ਦੌਰਾਨ ਦੋ ਦਰਜਨ ਤੋਂ ਵੱਧ ਗੋਲੀਆਂ ਚਲਾਈਆਂ ਗਈਆਂ। ਇਸ ਘਟਨਾ ਤੋਂ ਬਾਅਦ ਐਸਐਸਪੀ ਦਿਹਾਤੀ ਨੇ ਸਖ਼ਤ ਹੁਕਮ ਜਾਰੀ ਕੀਤੇ ਸਨ। ਜਾਣਕਾਰੀ ਮੁਤਾਬਕ ਗੋਪੀ ਮਹਿਲ ਦਾ ਮੁਕਾਬਲਾ ਰਾਣੀਆਂ ਪਿੰਡ ਨੇੜੇ ਹੋਇਆ।

Also Read: ਪੰਜਾਬ ਸਰਕਾਰ ਤੇ ਕਿਸਾਨਾਂ ਵਿਚਾਲੇ ਅੱਜ ਹੋਵੇਗੀ ਮੀਟਿੰਗ, ਵਿਚਾਰੇ ਜਾਣਗੇ ਅਹਿਮ ਮੁੱਦੇ

ਗੋਪੀ ਮਾਹਲ ਨੂੰ ਦਸੰਬਰ 2018 ਵਿੱਚ ਅੰਮ੍ਰਿਤਸਰ ਪੁਲਿਸ ਨੇ ਸੁਲਤਾਨਵਿੰਡ ਇਲਾਕੇ ਤੋਂ ਗ੍ਰਿਫ਼ਤਾਰ ਕੀਤਾ ਸੀ। ਗੋਪੀ ਦੇ ਨਾਲ ਉਸ ਦਾ ਭਰਾ ਅਤੇ ਤਿੰਨ ਸਾਥੀ ਵੀ ਫੜੇ ਗਏ। ਪੁਲੀਸ ਨੇ ਸੁਲਤਾਨਵਿੰਡ ਇਲਾਕੇ ਵਿੱਚ ਨਾਕਾ ਲਾਇਆ ਹੋਇਆ ਸੀ। ਜਦੋਂ ਕਾਰ ਨਾਕੇ ਨੇੜੇ ਪੁੱਜੀ ਤਾਂ ਉਨ੍ਹਾਂ ਨੇ ਪੁਲਿਸ ’ਤੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਪੁਲਿਸ ਨੇ ਵੀ ਜਵਾਬੀ ਕਾਰਵਾਈ ਕੀਤੀ ਅਤੇ ਅੰਤ ਵਿੱਚ ਗੋਪੀ ਨੂੰ ਫੜ ਲਿਆ ਗਿਆ। ਦੱਸਿਆ ਜਾਂਦਾ ਹੈ ਕਿ ਗੋਪੀ ਖਿਲਾਫ ਕੁੱਲ 18 ਮਾਮਲੇ ਦਰਜ ਹਨ ਅਤੇ ਇਨ੍ਹਾਂ 'ਚੋਂ ਜ਼ਿਆਦਾਤਰ ਕਤਲ, ਕਤਲ ਦੀ ਕੋਸ਼ਿਸ਼, ਫਿਰੌਤੀ ਅਤੇ ਅਗਵਾ ਦੇ ਮਾਮਲੇ ਦਰਜ ਹਨ।

Also Read: ਤਰਨਤਾਰਨ: ਖਾਲਸਾ ਕਰਿਆਨਾ ਮਾਲ 'ਚ ਲੱਗੀ ਭਿਆਨਕ ਅੱਗ, ਕਰੋੜਾਂ ਦਾ ਨੁਕਸਾਨ

In The Market