LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਮਹਿਲਾ ਦੀ ਇਲਾਜ ਦੌਰਾਨ ਹੋਈ ਮੌਤ 'ਤੇ ਪਰਿਵਾਰਕ ਮੈਬਰਾਂ 'ਚ ਗੁੱਸਾ, ਕੀਤਾ ਰੋਡ ਜਾਮ

hospital

ਅੰਮ੍ਰਿਤਸਰ:  ਪੰਜਾਬ ਵਿਚ ਰੋਜਾਨਾ ਇਲਾਜ ਦੌਰਾਨ ਡਾਕਟਰਾਂ ਦੀ ਬਹੁਤ ਸਾਰੀਆਂ ਲਾਪਰਵਾਹੀ ਦੌਰਾਨ ਲੋਕ ਹਸਪਤਾਲ ਵਿਚ ਹੀ ਦਮ ਤੋੜ ਦਿੰਦੇ ਹਨ। ਇਸ ਵਿਚਾਲੇ ਅਜਿਹਾ ਹੀ ਮਾਮਲਾ ਅੰਮ੍ਰਿਤਸਰ (Amritsar) ਦੇ ਔਹਰੀ ਹਸਪਤਾਲ (Ohri Hospital) ਦਾ ਹੈ ਜਿਥੇ ਤਰਨਤਾਰਨ ਦੇ ਚੋਹਲਾ ਸਾਹਿਬ ਦੇ ਰਹਿਣ ਵਾਲੇ ਗੁਰਭੇਜ ਸਿੰਘ ਵੱਲੋਂ ਆਪਣੀ ਮਾਤਾ ਦੇ ਇਲਾਜ ਲਈ ਉਹਨਾਂ ਨੂੰ ਅੰਮ੍ਰਿਤਸਰ ਦੇ ਔਹਰੀ ਹਸਪਤਾਲ ਵਿਚ ਦਾਖਿਲ ਕਰਵਾਇਆ ਗਿਆ ਸੀ ਜਿੱਥੇ ਉਹਨਾਂ ਦੀ ਮੌਤ ਹੋ ਗਈ। 

Read this : ਤੇਲ ਦੀਆਂ ਵਧੀਆ ਕੀਮਤਾਂ ਖ਼ਿਲਾਫ਼ ਕਿਸਾਨਾਂ ਦਾ ਹੱਲਾ ਬੋਲ, ਸੜਕਾਂ 'ਤੇ ਆਏ ਟਰੈਕਟਰ ਤੇ ਨਿੱਜੀ ਵਾਹਨ

ਦੱਸ ਦੇਈਏ ਕਿ ਇਸ ਤੋਂ ਪਹਿਲਾਂ ਡਾਕਟਰਾਂ ਵੱਲੋਂ ਉਸ ਮਹਿਲਾ ਨੂੰ ਕੋਰੋਨਾ ਮਰੀਜ ਦੱਸ ਇਲਾਜ ਲਈ 4 ਲੱਖ ਰੁਪਏ ਦੀ ਰਾਸ਼ੀ ਮੰਗੀ ਸੀ ਪਰ ਇਲਾਜ ਦੌਰਾਨ ਲਗਾਏ ਟੀਕੇ ਤੋਂ ਬਾਅਦ ਮਹਿਲਾ ਦੀ ਮੌਤ ਹੋਣ ਤੇ ਪਰਿਵਾਰਕ ਮੈਬਰਾਂ ਵੱਲੋਂ ਹਸਪਤਾਲ ਦੇ ਬਾਹਰ ਰੋਸ ਪ੍ਰਦਰਸ਼ਨ ਕਰਦਿਆਂ ਰੋਡ ਜਾਮ ਕੀਤਾ ਗਿਆ ਹੈ ਜਿਸਦੇ ਚਲਦੇ ਪੁਲਿਸ ਪ੍ਰਸ਼ਾਸ਼ਨ ਵੱਲੋਂ ਮੌਕੇ 'ਤੇ ਪਹੁੰਚ ਜਾਂਚ ਕੀਤੀ ਸ਼ੁਰੂ ਕੀਤੀ ਗਈ ਹੈ।

ਇਸ ਸੰਬਧੀ ਗੱਲਬਾਤ ਕਰਦਿਆਂ ਮ੍ਰਿਤਕ ਮਹਿਲਾ ਦੀ ਬੇਟੀ ਮਨਜਿੰਦਰ ਕੌਰ ਬੇਟਾ ਗੁਰਭੇਜ ਸਿੰਘ ਅਤੇ ਜਵਾਈ ਅੰਮ੍ਰਿਤਪਾਲ ਸਿੰਘ ਨੇ ਦੱਸਿਆ ਕਿ ਸਾਡੀ ਮਾਤਾ ਨੂੰ ਡਾਕਟਰ ਔਹਰੀ ਵੱਲੋਂ ਇਲਾਜ ਦਾ ਕਹਿ ਕੇ ਦੂਸਰੇ ਹਸਪਤਾਲ ਵਿੱਚ ਬੁੱਲਾ ਕੇ ਦਾਖਿਲ ਕੀਤਾ ਗਿਆ ਸੀ ਅਤੇ ਦਾਖਿਲ ਕਰਨ ਦੀ ਬਾਅਦ 4 ਲੱਖ ਦਾ ਖਰਚ ਦੱਸਿਆ ਸੀ ਜਿਸ ਵਿੱਚੋ 2 ਲੱਖ ਲੈਣ ਤੋਂ ਬਾਅਦ ਟੀਕਾ ਲਗਾਉਣ ਤੋਂ ਬਾਅਦ ਉਹਨਾਂ ਦੀ ਮਾਤਾ ਦੀ ਮੌਤ ਹੋ ਗਈ ਹੈ

ਇਸ ਦੀ ਹਸਪਤਾਲ ਪ੍ਰਸ਼ਾਸ਼ਨ ਕੋਈ ਜਿੰਮੇਵਾਰੀ ਨਹੀਂ ਲੈ ਪਾ ਰਿਹਾ ਹੈ ਜਿਸਦੇ ਰੋਸ ਵਜੋਂ ਅਸੀਂ ਅੱਜ ਹਸਪਤਾਲ ਦੇ ਬਾਹਰ ਰੋਸ ਪ੍ਰਦਰਸ਼ਨ ਕਰ ਰਹੇ ਹਾਂ।

Read this : ਜਾਪਾਨ ਸਰਕਾਰ ਦਾ ਵੱਡਾ ਫੈਸਲਾ - Tokyo ‘ਚ ਬਿਨਾਂ ਦਰਸ਼ਕਾਂ ਤੋਂ ਹੋਣਗੀਆਂ ਓਲੰਪਿਕ ਖੇਡਾਂ

ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਜੋ ਵੀ ਬਣਦੀ ਕਾਰਵਾਈ ਹੋਵੇਗੀ ਅਮਲ ਵਿੱਚ ਲਿਆਂਦੀ ਜਾਵੇਗੀ।
ਇਸ ਸੰਬਧੀ ਗਲਬਾਤ ਕਰਦਿਆਂ ਔਹਰੀ ਹਸਪਤਾਲ ਦੇ ਡਾਕਟਰ ਦਾ ਕਹਿਣਾ ਹੈ ਕਿ ਸਾਡੇ ਕੋਲ ਕੱਲ ਰਾਤ ਨੂੰ ਪ੍ਰਕਾਸ਼ ਕੌਰ ਨਾਮ ਦਾ ਮਰੀਜ ਜੋ ਕਿ ਕਰੋਨਾ ਪਾਜੇਟਿਵ ਦਾਖਿਲ ਹੋਇਆ ਸੀ ਜੋ ਕਿ ਵੈੰਟੀਲੈਟਰ ਤੇ ਸੀ ਜਿਸਦੀ ਮੌਤ ਹੋ ਗਈ ਹੈ। ਉਹਨਾਂ ਨੇ ਕਿਹਾ ਜੇਕਰ ਇਹਨਾਂ  ਪਰਿਵਾਰ ਵਾਲਿਆਂ ਨੂੰ ਕੋਈ ਸ਼ੰਕਾ ਹੈ ਤਾਂ ਉਹ ਪੋਸਟਮਾਰਟਮ ਕਰਵਾ ਸਕਦੇ ਹਨ।

In The Market