LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਜਾਪਾਨ ਸਰਕਾਰ ਦਾ ਵੱਡਾ ਫੈਸਲਾ - Tokyo ‘ਚ ਬਿਨਾਂ ਦਰਸ਼ਕਾਂ ਤੋਂ ਹੋਣਗੀਆਂ ਓਲੰਪਿਕ ਖੇਡਾਂ

japan

ਨਵੀਂ ਦਿੱਲੀ: ਜਾਪਾਨ (Japan) ਦੀ ਰਾਜਧਾਨੀ (Tokyo Olympics) ਟੋਕਿਓ ਵਿੱਚ 23 ਜੁਲਾਈ ਤੋਂ ਓਲੰਪਿਕ ਖੇਡਾਂ ਹੋਣ ਜਾ ਰਹੀਆਂ ਹਨ। ਉਸ ਵਿਚਕਾਰ ਜਾਪਾਨ ਦੇ ਪ੍ਰਧਾਨ ਮੰਤਰੀ ਯੋਸ਼ੀਹਾਈਡ ਸੁਗਾ ਨੇ ਕੋਰੋਨਾ ਵਾਇਰਸ ਦੇ ਵੱਧ ਰਹੇ ਤਬਾਹੀ ਦੇ ਮੱਦੇਨਜ਼ਰ ਟੋਕੀਓ ਵਿੱਚ ਐਮਰਜੈਂਸੀ ਲਗਾਉਣ ਦਾ ਫੈਸਲਾ ਕੀਤਾ ਹੈ। 

Read this : ਤੇਲ ਦੀਆਂ ਵਧੀਆ ਕੀਮਤਾਂ ਖ਼ਿਲਾਫ਼ ਕਿਸਾਨਾਂ ਦਾ ਹੱਲਾ ਬੋਲ, ਸੜਕਾਂ 'ਤੇ ਆਏ ਟਰੈਕਟਰ ਤੇ ਨਿੱਜੀ ਵਾਹਨ

ਇਸ ਦਾ ਮਤਲਬ ਹੈ ਕਿ ਹੁਣ ਓਲੰਪਿਕ ਖੇਡਾਂ ਬਿਨਾਂ ਦਰਸ਼ਕਾਂ ਦੇ ਮੈਦਾਨ 'ਤੇ ਕਰਵਾਈਆਂ ਜਾਣਗੀਆਂ। ਜਾਪਾਨ ਦੇ ਪ੍ਰਧਾਨ ਮੰਤਰੀ ਯੋਸ਼ੀਹਿਦ ਸੁਗਾ ਨੇ ਐਲਾਨ ਕੀਤਾ ਕਿ ਟੋਕੀਓ ਸ਼ਹਿਰ ਵਿੱਚ 12 ਜੁਲਾਈ ਤੋਂ 22 ਅਗਸਤ ਤੱਕ ਐਮਰਜੈਂਸੀ ਦੀ ਸਥਿਤੀ ਲਾਗੂ ਰਹੇਗੀ।

ਇਸ ਤੋਂ ਪਹਿਲਾਂ ਬੁੱਧਵਾਰ ਨੂੰ ਮਾਹਰਾਂ ਨਾਲ ਮੀਟਿੰਗ ਕਰਦਿਆਂ ਸਰਕਾਰੀ ਅਧਿਕਾਰੀਆਂ ਨੇ ਅਗਲੇ ਸੋਮਵਾਰ ਤੋਂ 22 ਅਗਸਤ ਤੱਕ ਟੋਕੀਓ ਵਿੱਚ ਐਮਰਜੈਂਸੀ ਲਾਗੂ ਕਰਨ ਦਾ ਪ੍ਰਸਤਾਵ ਦਿੱਤਾ ਸੀ। ਗੌਰਤਲਬ ਹੈ ਕਿ ਪਿਛਲੇ ਦੋ ਦਿਨਾਂ ਤੋਂ ਟੋਕੀਓ ਵਿੱਚ ਕੋਰੋਨਾ ਵਾਇਰਸ ਦੇ ਰਿਕਾਰਡ ਮਾਮਲੇ ਸਾਹਮਣੇ ਆ ਰਹੇ ਹਨ। ਵੀਰਵਾਰ ਨੂੰ ਟੋਕੀਓ ਵਿੱਚ ਕੋਰੋਨਾ ਦੇ 896 ਮਾਮਲੇ ਸਾਹਮਣੇ ਆਏ ਸਨ। 

Read this : ਸਾਬਕਾ PM ਰਾਜੀਵ ਗਾਂਧੀ ਦੇ ਬੁੱਤ ਨੂੰ ਅੱਗ ਲਗਾਉਣ ਦਾ ਮਾਮਲੇ 'ਚ ਪੁਲਿਸ ਨੂੰ ਹਾਸਿਲ ਹੋਈ ਵੱਡੀ ਕਾਮਯਾਬੀ

In The Market