LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਤੇਲ ਦੀਆਂ ਵਧੀਆ ਕੀਮਤਾਂ ਖ਼ਿਲਾਫ਼ ਕਿਸਾਨਾਂ ਦਾ ਹੱਲਾ ਬੋਲ, ਸੜਕਾਂ 'ਤੇ ਆਏ ਟਰੈਕਟਰ ਤੇ ਨਿੱਜੀ ਵਾਹਨ

anokha

ਗੁਰਦਾਸਪੁਰ: ਆਏ ਦਿਨ ਪੈਟਰੋਲ ਡੀਜਲ ਦੀਆਂ ਕੀਮਤਾਂ (Petrol and diesel prices) ਲਗਾਤਾਰ ਵੱਧ ਰਹੀਆਂ ਹਨ। ਇਸ ਵਿਚਾਲੇ (Farmers protest) ਕਿਸਾਨਾਂ ਦੇ ਵੱਲੋਂ ਵੱਧ ਰਹੀ ਮਹਿੰਗਾਈ( Inflation) ਦੇ ਖਿਲ਼ਾਫ ਅਮ੍ਰਿਤਸਰ-ਜੰਮੂ ਨੈਸ਼ਨਲ ਹਾਈਵੇ ਤੇ ਕੇਂਦਰ ਸਰਕਾਰ ਦੇ ਖਿਲ਼ਾਫ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਇਸ ਦੌਰਾਨ ਕਿਸਾਨਾਂ ਨੇ ਟਰੈਕਟਰ ਅਤੇ ਨਿੱਜੀ ਵਾਹਨ ਖੜੇ ਕੀਤੇ ਹਨ।  ਕਿਸਾਨਾਂ ਨੇ ਕੇਂਦਰ ਸਰਕਾਰ ਦੇ ਖਿਲ਼ਾਫ ਜੰਮ ਕੇ ਨਾਅਰੇਬਾਜ਼ੀ ਕਰਨੀ ਸ਼ੁਰੂ ਕਰ ਦਿੱਤੀ ਹੈ। 

Read this : ਸਾਬਕਾ PM ਰਾਜੀਵ ਗਾਂਧੀ ਦੇ ਬੁੱਤ ਨੂੰ ਅੱਗ ਲਗਾਉਣ ਦਾ ਮਾਮਲੇ 'ਚ ਪੁਲਿਸ ਨੂੰ ਹਾਸਿਲ ਹੋਈ ਵੱਡੀ ਕਾਮਯਾਬੀ

ਕਿਸਾਨਾਂ ਦਾ ਕਹਿਣਾ ਸੀ ਕਿ ਮਹਂਗਾਈ ਇਨੀ ਵੱਧ ਚੁੱਕੀ ਹੈ ਕਿ ਘਰ ਚਲਾਉਣਾ ਵੀ ਔਖਾ ਹੋ ਗਿਆ ਹੈ। ਪੈਟਰੋਲ-ਡੀਜ਼ਲ, ਗੈਸ ਸਿਲੰਡਰ ਅਤੇ ਘਰੇਲੂ ਰਾਸ਼ਨ ਦੀਆਂ ਕੀਮਤਾਂ ਆਸਮਾਨ ਛੁ ਰਹੀਆਂ ਹਨ। ਸਰਕਾਰ ਦਾ ਮਹਂਗਾਈ ਤੇ ਕੋਈ ਕੰਟਰੋਲ ਨਹੀਂ ਹੈ, ਜਿਸ ਕਰਕੇ ਉਨ੍ਹਾਂ ਨੂੰ ਮਜਬੂਰ ਹੋ ਕੇ ਅਪਣੇ ਵਾਹਨ ਸੜਕਾਂ ਤੇ ਖੜੇ ਕਰਕੇ ਪ੍ਰਦਰਸ਼ਨ ਕਰਨ ਪੈ ਰਿਹਾ ਹੈ। 

Read this: ਸ਼ੋਅਰੂਮ 'ਚੋਂ ਪਲਸਰ ਦੀ ਰਾਈਡ ਦੇ ਬਹਾਨੇ ਲੜਕਾ-ਲੜਕੀ ਹੋਏ ਫਰਾਰ, ਭਾਲ ਵਿਚ ਲੱਗੀ ਪੁਲਿਸ

ਕਿਸਾਨਾਂ ਦਾ ਕਹਿਣਾ ਹੈ, ਸੰਯੁਕਤ ਮੋਰਚੇ ਦੀ ਕਾਲ ਤੇ ਇਹ ਪ੍ਰਦਰਸ਼ਨ ਕੀਤਾ ਗਿਆ ਹੈ। ਕਿਸਾਨਾਂ ਦੇ ਵੱਲੋਂ ਅਮ੍ਰਿਤਸਰ-ਜੰਮੂ ਨੈਸ਼ਨਲ ਹਾਈਵੇ ਦੀ ਇਕ ਸਾਈਡ ਤੇ ਅਪਣੇ ਟਰੈਕਟਰ ਅਤੇ ਨਿੱਜੀ ਵਾਹਨ ਖੜੇ ਕਰਕੇ ਕੇਂਦਰ ਸਕਰਾਰ ਦੇ ਖਿਲ਼ਾਫ ਪ੍ਰਦਰਸ਼ਨ ਕੀਤਾ ਗਿਆ ਹੈ।

ਉਨ੍ਹਾਂ ਨੇ ਕਿਹਾ ਕਿ ਅਗਰ ਇਦਾ ਮਹਿੰਗਾਈ ਵੱਧ ਦੀ ਰਹੀ ਤਾਂ ਆਉਣ ਵਾਲੇ ਸਮੇਂ ਵਿਚ ਪੰਜਾਬ ਸਮੇਤ ਦੇਸ਼ ਵਿਚ ਰਹਿਣਾ ਮੁਸ਼ਕਿਲ ਹੋ ਜਾਏਗਾ। ਉਨ੍ਹਾਂ ਨੇ ਕਿਹਾ ਕਿ ਇਸੇ ਕਰਕੇ ਅੱਜ ਨੌਜਵਾਨ ਆਪਣੀਆਂ ਜਮੀਨਾਂ ਗਿਰਵੀ ਰੱਖ ਕੇ ਵਿਦੇਸ਼ਾਂ ਦਾ ਰੁਖ ਕਰ ਰਹੇ ਹਨ। ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਸਾਰੇ ਲੋਕਾਂ ਨੂੰ ਏਕਜੁਟ ਹੋਣ ਦੀ ਜਰੂਰਤ ਹੈ, ਤਾਂ ਹੀ ਅਸੀਂ ਇਹ ਜੰਗ ਜਿੱਤ ਸਕਾਂਗੇ।

In The Market