LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਸਾਬਕਾ PM ਰਾਜੀਵ ਗਾਂਧੀ ਦੇ ਬੁੱਤ ਨੂੰ ਅੱਗ ਲਗਾਉਣ ਦਾ ਮਾਮਲੇ 'ਚ ਪੁਲਿਸ ਨੂੰ ਹਾਸਿਲ ਹੋਈ ਵੱਡੀ ਕਾਮਯਾਬੀ

rajiv

ਲੁਧਿਆਣਾ: ਲੁਧਿਆਣਾ (Ludhiana) ਦੇ ਸਲੇਮ ਟਾਬਰੀ ਵਿਖੇ ਸਥਿਤ ਪਾਰਕ ਵਿਚ ਸਥਾਪਿਤ ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ (Rajiv Gandhi) ਦੀ ਮੂਰਤੀ ਨੂੰ ਬੁੱਧਵਾਰ ਨੂੰ ਕੁਝ ਸ਼ਰਾਰਤੀ ਅਨਸਰਾਂ ਨੇ ਅੱਗ ਲੱਗਾ ਦਿੱਤੀ। ਰਾਜੀਵ ਗਾਂਧੀ ਦੇ ਬੁੱਤ ਨੂੰ ਅੱਗ ਲਾਉਣ ਵਾਲੇ ਨਿਹੰਗ ਦੀ ਵੀਡੀਓ  ਸਾਹਮਣੇ ਆਈ ਹੈ। ਹੁਣ (Police) ਪੁਲਿਸ ਨੇ ਵੀਡੀਓ ਦੇ ਅਧਾਰ ‘ਤੇ ਕੇਸ ਦਰਜ ਕਰ ਲਿਆ ਹੈ। ਇੰਨਾ ਹੀ ਨਹੀਂ, ਇਨ੍ਹਾਂ ਨਿਹੰਗ ਸਿੰਘਾਂ ਨੇ ਅੱਗ ਲਗਾਉਣ ਦੀ ਘਟਨਾ ਦੀ (video) ਵੀਡੀਓ ਬਣਾਈ ਅਤੇ ਬਾਅਦ ਵਿਚ ਅੱਗ ਲਗਾਉਣ ਦੀ ਜ਼ਿੰਮੇਵਾਰੀ ਲੈਂਦੇ ਹੋਏ ਕਿਹਾ ਕਿ ਜੋ ਤੁਸੀਂ ਕਰ ਸਕਦੇ ਹੋ, ਕਰ ਲਿਓ। 

Read this: ਸ਼ੋਅਰੂਮ 'ਚੋਂ ਪਲਸਰ ਦੀ ਰਾਈਡ ਦੇ ਬਹਾਨੇ ਲੜਕਾ-ਲੜਕੀ ਹੋਏ ਫਰਾਰ, ਭਾਲ ਵਿਚ ਲੱਗੀ ਪੁਲਿਸ

ਨਾਲ ਹੀ ਉਨ੍ਹਾਂ ਕਿਹਾ ਕਿ ਸ਼ਹਿਰ ਵਿਚ ਜਿਥੇੱ ਵੀ ਰਾਜੀਵ ਗਾਂਧੀ ਦਾ ਬੁੱਤ ਲਗਾਇਆ ਜਾਵੇਗਾ, ਉਹ ਇਸ ਨੂੰ ਅੱਗ ਲਾਉਣਗੇ। ਦੂਜੇ ਪਾਸੇ ਕਾਂਗਰਸ ਦੇ ਆਗੂ ਗੁਰਸਿਮਰਨ ਮੰਡ ਨੇ ਆਪਣੀ ਦਸਤਾਰ ਦੇ ਨਾਲ ਹੀ ਰਾਜੀਵ ਗਾਂਧੀ ਦਾ ਬੁੱਤ ਸਾਫ ਕਰਨਾ ਸ਼ੁਰੂ ਕੀਤਾ। ਮੌਕੇ ਤੇ ਪੁਲਸ ਵੀ ਪਹੁੰਚ ਗਈ ਅਤੇ ਮੰਡ ਨੇ ਕਿਹਾ ਕਿ ਜਦੋਂ ਤੱਕ ਇਨਸਾਫ ਨਹੀਂ ਮਿਲੇਗਾ ਉਹ ਹੁਣ ਧਰਨਾ ਲਾਉਣਗੇ। 

Read this- ਸਪੁਰਦ-ਏ-ਖਾਕ ਹੋਏ ਦਿਲੀਪ ਕੁਮਾਰ, ਨਮ ਅੱਖਾਂ ਨਾਲ ਪਰਿਵਾਰ ਅਤੇ ਫੈੰਸ ਨੇ ਦਿੱਤੀ ਵਿਦਾਈ

ਮਾਮਲੇ ਦੀ ਗੰਭੀਰਤਾ ਨੂੰ ਧਿਆਨ ਵਿਚ ਰੱਖਦੇ ਹੋਏ ਸਲੇਮ ਟਾਬਰੀ ਪੁਲਿਸ ਥਾਣੇ ਨੇ ਆਈਪੀਸੀ ਦੀ ਧਾਰਾ 153-ਏ (ਫਿਰਕੂਵਾਦ ਫੈਲਾਉਣ) ਦੇ ਦੋਸ਼ ਵਿਚ ਵੀਡੀਓ ਦੇ ਅਧਾਰ 'ਤੇ ਦੋਹਾਂ ਨਿਹੰਗ ਸਿੰਘਾਂ ਖ਼ਿਲਾਫ਼ ਕੇਸ ਦਰਜ ਕਰਕੇ ਭਾਲ ਸ਼ੁਰੂ ਕਰ ਦਿੱਤੀ ਹੈ। ਇੰਸਪੈਕਟਰ ਗੋਪਾਲ ਕ੍ਰਿਸ਼ਨ ਨੇ ਦੱਸਿਆ ਕਿ ਮੁਲਜ਼ਮਾਂ ਦੀ ਪਛਾਣ ਨਿਹੰਗ ਰਮਨਦੀਪ ਸਿੰਘ ਮੰਗੂ ਮਖ, ਪਿੰਡ ਭੋਰਾ ਵਜੋਂ ਹੋਈ ਹੈ ਅਤੇ ਉਸ ਦੇ ਸਾਥੀ ਦੀ ਪਛਾਣ ਨਵੀ ਕੋਕੇਆਂ ਵਾਸੀ ਵਜੋਂ ਹੋਈ ਹੈ। ਕੇਸ ਦਰਜ ਕਰਨ ਤੋਂ ਬਾਅਦ ਦੋਵਾਂ ਦੀ ਗ੍ਰਿਫਤਾਰੀ ਲਈ ਛਾਪੇ ਮਾਰੇ ਕੀਤੀ ਜਾ ਰਹੀ ਹੈ।

ਇਸ ਸੰਬੰਧੀ ਜਾਣਕਾਰੀ ਦਿੰਦਿਆਂ ਲੁਧਿਆਣਾ ਦੀ ਏਡੀਸੀਪੀ ਪਰੱਗਿਆ ਜੈਨ ਨੇ ਦੱਸਿਆ ਕਿ ਪੁਲੀਸ ਨੇ ਰਾਜੀਵ ਗਾਂਧੀ ਦੇ ਬੁੱਤ ਨੂੰ ਖ਼ਰਾਬ ਕਰਨ ਵਾਲੇ ਸ਼ਰਾਰਤੀ ਅਨਸਰਾਂ ਨੂੰ ਅੱਧੇ ਘੰਟੇ ਵਿੱਚ ਗ੍ਰਿਫ਼ਤਾਰ ਕਰ ਲਿਆ ਜਿਨ੍ਹਾਂ ਤੇ 435, 153A ਅਤੇ ਆਈ ਪੀ ਸੀ 68 ਜਿਸ ਦੇ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ। ਉਨ੍ਹਾਂ ਕਿਹਾ ਕਿ ਲੁਧਿਆਣਾ ਪੁਲਿਸ ਦੇ ਅਫ਼ਸਰ ਵੱਲੋਂ ਸ਼ਲਾਘਾਯੋਗ ਕੰਮ ਕਰਦਿਆਂ ਇਨ੍ਹਾਂ ਦੋਵਾਂ ਮੁਲਜ਼ਮਾਂ ਨੂੰ ਤੁਰੰਤ ਗ੍ਰਿਫ਼ਤਾਰ ਕਰ ਲਿਆ ਗਿਆ ਜੋ ਕਿ ਇਕ ਵੱਡੀ ਕਾਮਯਾਬੀ ਹੈ। 

Read this- ਹੈਂਡ ਸੈਨੇਟਾਈਜ਼ਰ ਦੀ ਵਧੇਰੇ ਵਰਤੋਂ ਹੋ ਸਕਦੀ ਹੈ ਘਾਤਕ, 4 ਲੋਕਾਂ ਦੀ ਹੋਈ ਮੌਤ

ਜਿਕਰਯੋਗ ਹੈ ਕਿ ਨਾਲ ਹੀ ਘਟਨਾ ਦੀ ਜਾਣਕਾਰੀ ਮਿਲਣ 'ਤੇ ਸ਼ਹਿਰ ਦੇ ਕਾਂਗਰਸੀ ਨੇਤਾ ਸਿਮਰਜੀਤ ਸਿੰਘ ਮੰਡਮੌਕੇ 'ਤੇ ਪਹੁੰਚੇ। ਦੱਸ ਦਈਏ ਕਿ ਪਹਿਲਾਂ ਰਾਜੀਵ ਗਾਂਧੀ ਦੀ ਇਸੇ ਮੂਰਤੀ 'ਤੇ ਕਾਲੀਖ਼ ਲਗਾਈ ਗਈ ਸੀ। ਜਿਸ ਦੇ ਦੋਸ਼ਾਂ ‘ਤੇ ਅਕਾਲੀ ਨੇਤਾਵਾਂ ਨੂੰ ਵੀ ਗ੍ਰਿਫਤਾਰ ਕੀਤਾ ਗਿਆ ਸੀ। 

In The Market