LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਹੈਂਡ ਸੈਨੇਟਾਈਜ਼ਰ ਦੀ ਵਧੇਰੇ ਵਰਤੋਂ ਹੋ ਸਕਦੀ ਹੈ ਘਾਤਕ, 4 ਲੋਕਾਂ ਦੀ ਹੋਈ ਮੌਤ

hand sanitizer dangers

ਵਾਸ਼ਿੰਗਟਨ (ਇੰਟ.)- ਹੈਂਡ ਸੈਨੇਟਾਈਜ਼ਰ (hand Sanetizer) ਦਾ ਲੋੜ ਤੋਂ ਵੱਧ ਇਸਤੇਮਾਲ ਕਰਨਾ ਘਾਤਕ (Danger) ਸਾਬਿਤ ਹੋ ਸਕਦਾ ਹੈ। ਮੇਯੋ ਕਲੀਨਿਕ (Moyo Clinical) ਦੇ ਐਕਸਪਰਟਸ (Experts) ਨੇ ਚਿਤਾਵਨੀ (Warning) ਦਿੱਤੀ ਹੈ ਕਿ ਸੈਨੇਟਾਈਜ਼ਰ ਦੀ ਵਧੇਰੇ ਵਰਤੋਂ ਕਰਦੇ ਹੋ ਤਾਂ ਅੱਖਾਂ (Eye sight) ਦੀ ਰੌਸ਼ਨੀ ਜਾਣ ਨਾਲ ਮੌਤ ਵੀ ਹੋ ਸਕਦੀ ਹੈ। ਇਸ ਦਾ ਸਭ ਤੋਂ ਵਧੇਰੇ ਖਤਰਾ ਬੱਚਿਆਂ (Danger for child) ਨੂੰ ਹੈ। ਸੈਨੇਟਾਈਜ਼ਰ ਵਿਚ ਮੌਜੂਦ ਜ਼ਹਿਰੀਲੇ ਕੈਮੀਕਲ (Toxic chemicals) ਸਕਿਨ ਰਾਹੀਂ ਬੱਚਿਆਂ ਦੇ ਸਰੀਰ ਵਿਚ ਪਹੁੰਚ ਸਕਦੇ ਹਨ।

Caframo Tips for Alcohol-Based Hand Sanitizer - Caframo Lab Solutions

Read this- ਸਪੁਰਦ-ਏ-ਖਾਕ ਹੋਏ ਦਿਲੀਪ ਕੁਮਾਰ, ਨਮ ਅੱਖਾਂ ਨਾਲ ਪਰਿਵਾਰ ਅਤੇ ਫੈੰਸ ਨੇ ਦਿੱਤੀ ਵਿਦਾਈ

ਹੈਂਡ ਸੈਨੇਟਾਈਜ਼ਰ ਵਿਚ ਤਿੰਨ ਤਰ੍ਹਾਂ ਦੇ ਅਲਕੋਹਲ ਇਸਤੇਮਾਲ ਕੀਤੇ ਜਾਂਦੇ ਹਨ। ਇਨ੍ਹਾਂ ਵਿਚੋਂ ਇਕ ਹੈ, ਮੇਥੇਨੌਲ। ਇਸ ਦੀ ਜ਼ਿਆਦਾ ਵਰਤੋਂ ਕਰਨ 'ਤੇ ਅੱਖਾਂ ਦੀ ਰੌਸ਼ਨੀ ਹਮੇਸ਼ਾ ਲਈ ਖਤਮ ਹੋ ਸਕਦੀ ਹੈ ਜਾਂ ਮੌਤ ਵੀ ਹੋ ਸਕਦੀ ਹੈ। ਅਮਰੀਕਾ ਵਿਚ ਮੇਥੇਨਾਲ ਵਾਲੇ ਹੈਂਡ ਸੈਨੇਟਾਈਜ਼ਰ ਬਣਾਉਣ 'ਤੇ ਬੈਨ ਲਗਾ ਦਿੱਤਾ ਗਿਆ ਹੈ। ਮੇਥੇਨਾਲ ਦੀ ਥਾਂ ਏਥੇਨਾਲ ਅਤੇ ਆਈਸੋਪ੍ਰੋਪੇਨੌਲ ਨੂੰ ਸੁਰੱਖਿਅਤ ਬਦਲ ਮੰਨਿਆ ਗਿਆ ਹੈ। ਉਥੇ ਹੀ ਕਈ ਦੇਸ਼ਾਂ ਵਿਚ ਇਸਤੇਮਾਲ ਹੋ ਰਹੇ ਸੇਨੇਟਾਈਜ਼ਰ ਵਿਚ ਮੇਥੇਨਾਲ ਮੌਜੂਦ ਹੈ। ਬੱਚਿਆਂ ਦੀ ਸਕਿਨ ਰਾਹੀਂ ਮੇਥੇਨਾਲ ਸਰੀਰ ਵਿਚ ਪਹੁੰਚ ਕੇ ਲੰਬੇ ਸਮੇਂ ਸਿਹਤ 'ਤੇ ਮਾੜਾ ਅਸਰ ਪਾਉਂਦਾ ਹੈ।

Best Hand Sanitizers for 2021: Recommendations & What to Look For

Read this- ਕਦੇ ਫੁੱਟਬਾਲ ਪਲੇਅਰ ਬਣਨ ਦੇ ਸ਼ੌਕੀਨ ਸਨ 'Tragedy King' ਦਿਲੀਪ ਕੁਮਾਰ

ਡਾਕਟਰਸ ਦਾ ਕਹਿਣਾ ਹੈ ਕਿ ਹੈਂਡ ਸੈਨੇਟਾਈਜ਼ਰ ਦੀ ਵਰਤੋਂ ਤਾਂ ਕਰੋ ਜਦੋਂ ਅਸਲ ਵਿਚ ਇਸ ਦੀ ਲੋੜ ਹੋਵੇ। ਇਸ ਨੂੰ ਰੋਜ਼ਾਨਾ ਇਸਤੇਮਾਲ ਕਰਨ ਦੀ ਥਾਂ ਕਦੇ-ਕਦੇ ਇਸਤੇਮਾਲ ਕਰੋ ਉਹ ਵੀ ਘੱਟ ਮਾਤਰਾ ਵਿਚ। ਮੇਯੋ ਕਲੀਨਿਕ ਦੇ ਇਨਫੈਕਸ਼ਨ ਰੋਗ ਮਾਹਰ ਡਾ. ਗ੍ਰੇਗੋਰੀ ਪੋਲੈਂਡ ਦਾ ਕਹਿਣਾ ਹੈ ਕਿ ਬੱਚੇ ਸੈਨੇਟਾਈਜ਼ਰ ਦੀ ਵਧੇਰੇ ਵਰਤੋਂ ਕਰਦੇ ਹਨ ਤਾਂ ਉਨ੍ਹਾਂ ਦੀ ਸਕਿਨ ਮੇਥੇਨੌਲ ਨੂੰ ਐਬਜ਼ਾਰਬ ਕਰ ਲੈਂਦੀ ਹੈ। ਅਮਰੀਕੀ ਸਿਹਤ ਏਜੰਸੀ ਸੀ.ਡੀ.ਸੀ. ਨੂੰ ਪਿਛਲੇ ਸਾਲ ਮੈਕਸੀਕੋ ਅਤੇ ਐਰੀਜ਼ੋਨਾ ਵਿਚ ਮੇਥੇਨੌਲ ਪਾਈਜ਼ਨਿੰਗ ਦੇ 15 ਮਾਮਲੇ ਮਿਲੇ ਸਨ। ਇਨ੍ਹਾਂ ਸਾਰੇ ਮਾਮਲਿਆਂ ਵਿਚ ਹੈਂਡ ਸੈਨੇਟਾਈਜ਼ਰ ਦੀ ਵਧੇਰੇ ਵਰਤੋਂ ਕੀਤੀ ਗਈ ਸੀ। 15 ਮਾਮਲਿਆਂ ਵਿਚੋਂ 4 ਦੀ ਮੌਤ ਹੋ ਗਈ ਸੀ। 3 ਲੋਕਾਂ ਦੀਆਂ ਅੱਖਾਂ ਦੀ ਰੌਸ਼ਨੀ ਚਲੀ ਗਈ ਸੀ। ਮਾਹਰ ਕਹਿੰਦੇ ਹਨ, ਹੈਂਡ ਸੈਨੇਟਾਈਜ਼ਰ ਦੇ ਓਵਰਯੂਜ਼ ਤੋਂ ਬਚੋ।

In The Market