LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਸਪੁਰਦ-ਏ-ਖਾਕ ਹੋਏ ਦਿਲੀਪ ਕੁਮਾਰ, ਨਮ ਅੱਖਾਂ ਨਾਲ ਪਰਿਵਾਰ ਅਤੇ ਫੈੰਸ ਨੇ ਦਿੱਤੀ ਵਿਦਾਈ

dilip funeral

ਨਵੀਂ ਦਿੱਲੀ (ਇੰਟ.)- ਹਿੰਦੀ ਫਿਲਮੀ ਜਗਤ ਦੇ ਮਹਾਨ ਅਦਾਕਾਰ ਦਿਲੀਪ ਕੁਮਾਰ (Dilip Kumar) ਦਾ ਲੰਬੀ ਬਿਮਾਰੀ ਤੋਂ ਬਾਅਦ ਅੱਜ ਦੇਹਾਂਤ ਹੋ ਗਿਆ। ਉਹ 98 ਸਾਲਾਂ ਦੇ ਸਨ। ਉਨ੍ਹਾਂ ਨੂੰ ਅੱਜ ਸ਼ਾਮ ਪੌਣੇ 5 ਵਜੇ ਸਾਂਤਾਕਰੂਜ ਮੁੰਬਈ (Mumbai) ਦੇ ਜੁਹੂ ਕਬਰਿਸਤਾਨ ਵਿੱਚ ਪੂਰੇ ਸਨਮਾਨ ਨਾਲ ਸਪੁਰਦ-ਏ-ਖ਼ਾਕ ਕੀਤਾ ਗਿਆ। ਫੈਂਸ ਨੂੰ ਰੋਕਣ ਲਈ ਪੁਲਿਸ ਨੂੰ ਬੈਰੀਕੇਡਿੰਗ ਕਰਨੀ ਪਈ। ਆਪਣੇ ਸੁਪਰਸਟਾਰ (SuperStar) ਨੂੰ ਅੰਤਿਮ ਵਿਦਾਈ ਦੇਣ ਲਈ ਜੁਹੂ ਕਬਰਿਸਤਾਨ ਵਿਚ ਜੁੜਿਆ ਫੈਂਸ ਦਾ ਹਜੂਮ। ਰਾਜਕੀ ਸਨਮਾਨ ਤਹਿਤ ਦਿਲੀਪ ਕੁਮਾਰ ਦੇ ਪਾਰਥਿਵ ਸਰੀਰ ਨੂੰ ਤਿਰੰਗੇ ਵਿਚ ਲਪੇਟਿਆ ਗਿਆ।

Dilip Kumar Last Rites Highlights: Hrithik Roshan tweets about Dilip Kumar

Read this- ਕਦੇ ਫੁੱਟਬਾਲ ਪਲੇਅਰ ਬਣਨ ਦੇ ਸ਼ੌਕੀਨ ਸਨ 'Tragedy King' ਦਿਲੀਪ ਕੁਮਾਰ

ਇਸ ਦੌਰਾਨ ਅਭਿਨੇਤਾ ਦਿਲੀਪ ਕੁਮਾਰ ਦੇ ਪਰਿਵਾਰ ਵਾਲੇ ਅਤੇ ਦੋਸਤ ਉਨ੍ਹਾਂ ਦੇ ਅੰਤਿਮ ਸੰਸਕਾਰ ਵਿਚ ਸ਼ਾਮਲ ਹੋਣ ਲਈ ਪਹੁੰਚੇ। ਸਾਇਰਾ ਬਾਨੋ ਦੇ ਕੋਹਿਨੂਰ ਅੱਜ ਉਨ੍ਹਾਂ ਤੋਂ ਦੂਰ ਹੋ ਗਏ। ਉਨ੍ਹਾਂ ਦੀਆਂ ਅੱਖਾਂ ਵਿਚੋਂ ਲਗਾਤਾਰ ਹੰਝੂ ਵੱਗਦੇ ਰਹੇ ਅਤੇ ਰੁਕਣ ਦਾ ਨਾਂ ਨਹੀਂ ਲੈ ਰਹੇ ਸਨ ਪਰਿਵਾਰਕ ਮੈਂਬਰ ਉਨ੍ਹਾਂ ਨੂੰ ਸੰਭਾਲਣ ਦੀ ਕੋਸ਼ਿਸ਼ ਕਰ ਰਹੇ ਸਨ। 

Dilip Kumar funeral: Amitabh Bachchan, Abhishek Bachchan arrive to pay  final tributes. See pics | Bollywood - Hindustan Times
ਦਿਲੀਪ ਕੁਮਾਰ, ਜੋ ਹਿੰਦੀ ਫਿਲਮ ਇੰਡਸਟਰੀ ਵਿੱਚ 'ਟ੍ਰੈਜੈਡੀ ਕਿੰਗ' ਵਜੋਂ ਮਸ਼ਹੂਰ ਸਨ, ਮੰਗਲਵਾਰ ਤੋਂ ਹਿੰਦੂਜਾ ਹਸਪਤਾਲ ਦੀ ਨਾਨ-ਕੋਵਿਡ ਇੰਟੈਂਸਿਵ ਕੇਅਰ ਯੂਨਿਟ (ਆਈਸੀਯੂ) ਵਿੱਚ ਦਾਖਲ ਕਰਵਾਇਆ ਗਿਆ ਸੀ। ਉਨ੍ਹਾਂ ਦਾ ਇਲਾਜ ਕਰ ਰਹੇ ਡਾਕਟਰ ਜਲੀਲ ਪਾਰਕਰ ਨੇ ਦੱਸਿਆ, 'ਲੰਮੀ ਬਿਮਾਰੀ ਕਾਰਨ ਦਿਲੀਪ ਕੁਮਾਰ ਸਵੇਰੇ 7.30 ਵਜੇ ਜਹਾਨ ਤੋਂ ਰੁਖ਼ਸਤ ਹੋ ਗਏ।'

Dilip Kumar Funeral: Legendary actor laid to rest at Juhu Qabrastan with  full state honours | See pics

ਪਰਿਵਾਰਕ ਦੋਸਤ ਫੈਸਲ ਫਾਰੂਕੀ ਨੇ ਅਦਾਕਾਰ ਦੇ ਅਧਿਕਾਰਤ ਟਵਿੱਟਰ ਅਕਾਊਂਟ 'ਤੇ ਲਿਖਿਆ, 'ਮੈਂ ਭਰੇ ਮਨ ਨਾਲ ਦੱਸ ਰਿਹਾ ਹਾਂ ਕਿ ਸਾਡੇ ਪਿਆਰੇ ਦਿਲੀਪ ਸਹਿਬ ਦਾ ਕੁਝ ਮਿੰਟ ਪਹਿਲਾਂ ਦੇਹਾਂਤ ਹੋ ਗਿਆ। ਅਸੀਂ ਅੱਲ੍ਹਾ ਦੇ ਬੰਦੇ ਹਾਂ ਅਤੇ ਸਾਨੂੰ ਉਸ ਕੋਲ ਵਾਪਸ ਜਾਣਾ ਪਏਗਾ।'

In The Market