LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਭਰੂਣ ਮੂੰਹ 'ਚ ਲਈ ਫਿਰ ਰਹੇ ਸਨ ਕੁੱਤੇ, ਸਕਿਓਰਿਟੀ ਗਾਰਡ ਨੇ ਦੇਖਿਆ ਤਾਂ ਪੈ ਗਈਆਂ ਭਾਜੜਾਂ

bharoon

ਅੰਮ੍ਰਿਤਸਰ (ਇੰਟ.)- ਅੰਮ੍ਰਿਤਸਰ ਦੇ ਗੁਰੂ ਨਾਨਕ ਦੇਵ ਮੈਡੀਕਲ ਕਾਲਜ ਐਂਡ ਹਸਪਤਾਲ (Guru Nanak Dev Medical College and Hospital) ਵਿਚ ਸ਼ਨੀਵਾਰ ਸਵੇਰੇ ਕੁੱਖ ਵਿਚ ਕਤਲ ਦੀ ਘਟਨਾ ਸਾਹਮਣੇ ਆਈ ਹੈ। ਇਥੇ ਅੱਜ ਸਿਹਤ ਮੰਤਰੀ (Health Minister) ਦੇ ਦੌਰੇ ਤੋਂ ਠੀਕ ਪਹਿਲਾਂ ਦੋ ਭਰੂਣ ਬਰਾਮਦ ਕੀਤੇ ਗਏ ਹਨ। ਦੱਸਿਆ ਜਾ ਰਿਹਾ ਹੈ ਭਰੂਣ ਨੂੰ ਕੁੱਤੇ ਮੂੰਹ ਵਿਚ ਲਈ ਫਿਰਦੇ ਸਨ। ਸਕਿਓਰਿਟੀ ਗਾਰਡ ਦੀ ਨਜ਼ਰ ਪਈ ਤਾਂ ਹਸਪਤਾਲ (Hospital) ਕੰਪਲੈਕਸ ਵਿਚ ਭਾਜੜ ਮਚ ਗਈ। ਕਾਹਲੀ-ਕਾਹਲੀ ਵਿਚ ਦੋਹਾਂ ਭਰੂਣਾਂ ਨੂੰ ਪੋਸਟਮਾਰਟਮ (Postmortem) ਲਈ ਮੌਰਚੁਰੀ ਵਿਚ ਭਿਜਵਾਇਆ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ। ਸ਼ੁਰੂਆਤੀ ਤੌਰ 'ਤੇ ਦੱਸਿਆ ਜਾ ਰਿਹਾ ਹੈ ਕਿ ਕੁੱਤੇ ਇਨ੍ਹਾਂ ਭਰੂਣ ਨੂੰ ਕਿਤੋਂ ਬਾਹਰੋਂ ਲੈ ਕੇ ਆਏ ਸਨ।

The man who kills stray dogs in India's Kerala - BBC News

Read this- ਈਰਾਨ ਦੇ ਨਵੇਂ ਰਾਸ਼ਟਰਪਤੀ ਨੇ ਆਪਣੀ ਤਾਜਪੋਸ਼ੀ 'ਚ ਸ਼ਮੂਲੀਅਤ ਲਈ ਭਾਰਤ ਨੂੰ ਭੇਜਿਆ ਸੱਦਾ

ਹਸਪਤਾਲ ਦੇ ਮੈਡੀਕਲ ਸੁਪਰਡੈਂਟ ਡਾ. ਕੇ.ਡੀ. ਸਿੰਘ ਨੇ ਦੱਸਿਆ ਕਿ ਸ਼ਨੀਵਾਰ ਸਵੇਰੇ ਸਾਢੇ 6 ਵਜੇ ਉਨ੍ਹਾਂ ਨੂੰ ਦਫਤਰ ਤੋਂ ਇਕ ਫੋਨ ਰਾਹੀਂ ਦੱਸਿਆ ਗਿਆ ਕਿ ਇਥੋਂ ਭਰੂਣ ਮਿਲਿਆ ਹੈ। ਉਨ੍ਹਾਂ ਨੂੰ ਦੱਸਿਆ ਗਿਆ ਕਿ ਸਵੇਰੇ ਸਕਿਓਰਿਟੀ ਗਾਰਡ ਨੇ ਕੁੱਤਿਆਂ ਨੂੰ ਕੁਝ ਚੁੱਕ ਕੇ ਲਿਜਾਂਦੇ ਦੇਖਿਆ ਅਤੇ ਜਦੋਂ ਉਹ ਐੱਮ.ਐੱਸ. ਦਫਤਰ ਨੇੜੇ ਗਏ ਤਾਂ ਪਤਾ ਲੱਗਾ ਕਿ ਕੁੱਤਿਆਂ ਦੇ ਮੂੰਹ ਵਿਚ ਦੋ ਭਰੂਣ ਸਨ। ਇਸ ਤੋਂ ਬਾਅਦ ਕੁੱਤਿਆਂ ਨੂੰ ਉਥੋਂ ਭਜਾਇਆ ਅਤੇ ਇਸ ਦੀ ਜਾਣਕਾਰੀ (ਐੱਸ.ਐੱਸ. ਡਾ. ਕੇ.ਡੀ. ਸਿੰਘ ਨੂੰ) ਦਿੱਤੀ ਗਈ। ਉਥੇ ਹੀ ਪੁਲਿਸ ਨੂੰ ਇਸ ਦੀ ਸੂਚਨਾ ਦਿੱਤੀ ਗਈ ਹੈ। ਖਾਸ ਗੱਲ ਇਹ ਹੈ ਕਿ ਅੱਜ ਦੁਪਹਿਰ ਨੂੰ ਇਥੇ ਸਿਹਤ ਮੰਤਰੀ ਓਮ ਪ੍ਰਕਾਸ਼ ਸੋਨੀ ਨੇ ਆਉਣਾ ਸੀ, ਇਸ ਤੋਂ ਠੀਕ ਪਹਿਲਾਂ ਇਸ ਤਰ੍ਹਾਂ ਭਰੂਣ ਮਿਲਣਾ ਆਪਣੇ ਆਪ ਵਿਚ ਵੱਡੀ ਹੈਰਾਨੀ ਵਾਲੀ ਘਟਨਾ ਹੈ।

What to Write in a New Baby Card

Read this- ਜੰਮੂ-ਕਸ਼ਮੀਰ : ਅਨੰਤਨਾਗ 'ਚ ਸੁਰੱਖਿਆ ਦਸਤਿਆਂ ਨੇ 2 ਅੱਤਵਾਦੀ ਕੀਤੇ ਢੇਰ, ਸਰਚ ਮੁਹਿੰਮ ਜਾਰੀ

ਹਸਪਤਾਲ ਅੰਦਰ ਕੈਮਰੇ ਇੰਸਟਾਲ ਕੀਤੇ ਜਾ ਚੁੱਕੇ ਹਨ ਪਰ ਬਾਹਰ ਕਿਤੇ ਵੀ ਕੈਮਰਿਆਂ ਦੀ ਵਿਵਸਥਾ ਨਹੀਂ ਹੈ। ਅਜਿਹੇ ਵਿਚ ਨਾ ਤਾਂ ਪੁਲਿਸ ਅਤੇ ਹੋਰ ਤਰੀਕੇ ਨਾਲ ਪਤਾ ਲੱਗ ਸਕਦਾ ਹੈ ਕਿ ਦੋਵੇਂ ਭਰੂਣ ਕਿੱਥੋਂ ਲਿਆਂਦੇ ਹਨ। ਹਸਪਤਾਲ ਪ੍ਰਸ਼ਾਸਨ ਦੋਵੇਂ ਭਰੂਣ ਕੁੱਤਿਆਂ ਦੇ ਮੂੰਹ ਵਿਚ ਹੋਣ ਦੀ ਗੱਲ ਕਰ ਰਿਹਾ ਹੈ। ਪਰ ਇਹ ਭਰੂਣ ਆਏ ਕਿੱਥੋਂ ਇਸ ਦੀ ਜਾਂਚ ਹੋਣੀ ਚਾਹੀਦੀ ਹੈ। ਮੈਡੀਕਲ ਐਜੂਕੇਸ਼ਨ ਮਿਨਿਸਟਰ ਓਮ ਪ੍ਰਕਾਸ਼ ਸੋਨੀ ਨੇ ਕਿਹਾ ਕਿ ਉਹ ਇਸ ਮਾਮਲੇ ਦੀ ਜਾਂਚ ਕਰਵਾਉਣਗੇ। ਥਾਣਾ ਮਜੀਠਾ ਰੋਡ ਦੇ ਐੱਸ.ਐੱਚ.ਓ. ਗੁਰਮੀਤ ਸਿੰਘ ਨੇ ਕਿਹਾ ਕਿ ਕੁਝ ਲੋਕ ਮਰਿਆ ਹੋਇਆ ਬੱਚਾ ਪੈਦਾ ਹੋਣ 'ਤੇ ਨੇੜੇ ਖਾਲੀ ਥਾਂ ਮ੍ਰਿਤਕ ਦੇਹ ਨੂੰ ਦਫਨਾ ਦਿੰਦੇ ਹਨ। ਹੋ ਸਕਦਾ ਹੈ ਕਿ ਕੁੱਤੇ ਉਨ੍ਹਾਂ ਨੂੰ ਕੱਢ ਕੇ ਲਿਆਏ ਹੋਣ। ਫਿਲਹਾਲ ਭਰੂਣਾਂ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ।

In The Market