LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਸਨਅਤਕਾਰਾਂ-ਵਪਾਰੀਆਂ ਦੀਆਂ ਜਾਇਜ਼ ਮੰਗਾਂ ਹੋਣਗੀਆਂ ਪੂਰੀਆਂ: ਓਪੀ ਸੋਨੀ

17o soni

ਅੰਮਿ੍ਤਸਰ- ਪੰਜਾਬ ਵਪਾਰ ਮੰਡਲ ਵਲੋਂ ਕਰਵਾਈ ਭੇਟ ਵਾਰਤਾ ਨੂੰ ਸੰਬੋਧਨ ਕਰਦੇ ਉਪ ਮੁੱਖ ਮੰਤਰੀ ਸ੍ਰੀ ਓ.ਪੀ. ਸੋਨੀ ਨੇ ਵਪਾਰੀਆਂ ਨੂੰ ਭਰੋਸਾ ਦਿੱਤਾ ਕਿ ਤੁਹਾਡੀਆਂ ਜਾਇਜ਼ ਮੰਗਾਂ ਛੇਤੀ ਪੂਰੀਆਂ ਕੀਤੀਆਂ ਜਾਣਗੀਆਂ। ਉਨਾਂ ਕਿਹਾ ਕਿ ਪੰਜਾਬ ਦੀ ਸਨਅਤ ਨੇ ਗੁਆਂਢੀ ਰਾਜਾਂ ਨੂੰ ਕੇਂਦਰ ਵੱਲੋਂ ਦਿੱਤੀਆਂ ਛੋਟਾਂ ਦੀ ਮਾਰ ਝੱਲ ਰਹੀ ਹੈ, ਜਿਸ ਦੀ ਬਾਂਹ ਫੜਨਾ ਸਾਡਾ ਫਰਜ਼ ਹੈ। ਉਨਾਂ ਕਿਹਾ ਕਿ ਸਾਡੀ ਕੋਸ਼ਿਸ ਕੇਵਲ ਤੁਹਾਨੂੰ ਇਥੇ ਪ੍ਰਫੁਲਿਤ ਕਰਨ ਦੀ ਹੀ ਨਹੀਂ, ਬਲਿਕ ਇਹ ਵੀ ਕੋਸ਼ਿਸ ਹੋ ਰਹੀ ਹੈ ਕਿ ਬਾਹਰੋਂ ਵੀ ਸਨਅਤਾਂ ਆ ਕੇ ਇਥੇ ਲੱਗਣ। ਉਨਾਂ ਕਿਹਾ ਕਿ ਅਸੀਂ ਪ੍ਰਦੂਸ਼ਣ ਦੇ ਮਾਮਲੇ ਤੇ ਵੀ ਕੇਂਦਰ ਸਰਕਾਰ ਵਾਲਾ ਫਾਰਮੂਲਾ ਲਾਗੂ ਕਰਾਂਗੇ। ਉਨਾਂ ਭਰੋਸਾ ਦਿੱਤਾ ਕਿ ਇਕ ਹਫ਼ਤੇ ਦੇ ਅੰਦਰ ਅੰਦਰ ਸਾਰੇ ਅਧਿਕਾਰੀਆਂ ਅਤੇ ਸਬੰਧਤ ਮੰਤਰਾਲਿਆਂ ਨਾਲ ਮੀਟਿੰਗ ਕਰਕੇ ਅਸੀਂ ਮੁੱਖ ਮੰਤਰੀ ਕੋਲ ਤੁਹਾਡੇ ਵਕੀਲ ਬਣਕੇ ਤੁਹਾਡੇ ਮੁੱਦੇ ਉਠਾਵਾਂਗੇ। ਉਨਾਂ ਵਪਾਰ ਮੰਡਲ ਵੱਲੋਂ ਅੱਜ ਦੀ ਮੀਟਿੰਗ ਲਈ ਕੀਤੀ ਪਹਿਲ ਕਦਮੀ ਦੀ ਸਰਾਹਨਾ ਕੀਤੀ। ਉਨਾਂ ਕਿਹਾ ਜੇਕਰ ਪੰਜਾਬ ਦਾ ਕਿਸਾਨ, ਸਨਅਤਕਾਰ ਅਤੇ ਵਪਾਰੀ ਖੁਸ਼ ਨਹੀਂ ਤਾਂ ਅਸੀਂ ਵੀ ਖੁਸ਼ ਨਹੀਂ ਹੋ ਸਕਦੇ। 

Also Read: ਤਿਓਹਾਰੀ ਸੀਜ਼ਨ 'ਚ ਹੁਣ ਇਸ ਬੈਂਕ ਦਾ ਗਾਹਕਾਂ ਨੂੰ ਤੋਹਫ਼ਾ, ਹੋਮ ਤੇ ਕਾਰ ਲੋਨ ਲਈ ਘਟਾਈਆਂ ਦਰਾਂ

ਇਸ ਮੌਕੇ ਸੰਬੋਧਨ ਕਰਦੇ ਸਨਅਤ ਮੰਤਰੀ ਸ: ਗੁਰਕੀਰਤ ਸਿੰਘ ਕੋਟਲੀ ਨੇ ਵਪਾਰੀਆਂ ਨੂੰ ਭਰੋਸਾ ਦਿੱਤਾ ਕਿ ਮੁੰਬਈ ਬੰਦਰਗਾਹ ਨਾਲ ਸਬੰਧ ਸੌਖਾ ਕਰਨ ਲਈ ਪੱਟੀ-ਮਖੂ ਰੇਲਵੇ ਲਿੰਕ ਛੇਤੀ ਸ਼ੁਰੂ ਕਰਨ ਦਾ ਭਰੋਸਾ ਦਿੱਤਾ। ਉਨਾਂ ਕਿਹਾ ਕਿ ਸਾਡੀ ਸਰਕਾਰ ਸਨਅਤ ਪੱਖੀ ਹੈ ਅਤੇ ਅਸੀਂ ਕੋਸ਼ਿਸ ਕਰ ਰਹੇ ਹਾਂ ਪ੍ਰੋਫੈਸ਼ਨਲ ਟੈਕਸ ਅਤੇ ਇੰਸਟੀਚਿਊਨਲ ਟੈਕਸ ਵਿਚ ਕੁੱਝ ਰਾਹਤ ਦਿੱਤੀ ਜਾਵੇ। ਇਸ ਦੇ ਨਾਲ ਹੀ ਉਨਾਂ ਵੈਟ ਸੇਟਲਮੈਂਟ ਲਈ ‘‘ਵੰਨ ਟਾਈਮ ਸੈਟਲਮੈਂਟ’’ ਸਕੀਮ ਵੀ ਛੇਤੀ ਸ਼ੁਰੂ ਕਰਨ ਦਾ ਐਲਾਨ ਕੀਤਾ। ਸ: ਕੋਟਲੀ ਨੇ ਕਿਹਾ ਕਿ ਸਾਡੀ ਕੋਸ਼ਿਸ ਵਪਾਰ-ਸਨਅਤ ਨੂੰ ਚੰਗਾ ਮਾਹੌਲ ਦੇਣ ਦੀ ਹੈ ਤਾਂ ਜੋ ਤੁਹਾਡੇ ਕਾਰੋਬਾਰ ਤਰੱਕੀ ਕਰਨ। ਸ: ਕੋਟਲੀ ਨੇ ਅੰਮ੍ਰਿਤਸਰ ਵਿਚ ਵਪਾਰੀਆਂ ਤੇ ਸਨਅਤਕਾਰਾਂ ਲਈ ਬਣਨ ਵਾਲੇ ਕੇਂਦਰ ਨੂੰ ਵੀ ਛੇਤੀ ਸ਼ੁਰੂ ਕਰਵਾਉਣ ਦਾ ਭਰੋਸਾ ਦਿੱਤਾ।

Also Read: ਇਸ ਸੂਬੇ 'ਚ ਨਿਕਲੀਆਂ ਬੰਪਰ ਪੁਲਿਸ ਭਰਤੀਆਂ, 12ਵੀਂ ਪਾਸ ਨੌਜਵਾਨ ਕਰੋ ਅਪਲਾਈ

ਸ੍ਰੀ ਆਰ.ਐਸ. ਸਚਦੇਵਾ ਨੇ ਪੰਜਾਬ ਦੀ ਸਨਅਤ, ਵਪਾਰ ਤੇ ਖੇਤੀ ਲਈ ਅੰਤਰਰਾਸ਼ਟਰੀ ਭਾਰਤ-ਪਾਕਿ ਸਰਹੱਦ ਖੋਲਣ ਉਤੇ ਜ਼ੋਰ ਦਿੱਤਾ। ਸ੍ਰੀ ਸਮੀਰ ਜੈਨ ਸੈਕਟਰੀ ਵਪਾਰ ਮੰਡਲ ਨੇ ਪੱਟੀ-ਮਖੂ ਰੇਲ ਲਿੰਕ ਜਲਦੀ ਸ਼ੁਰੂ ਕਰਨ ਦੀ ਮੰਗ ਰੱਖੀ। ਸ੍ਰੀ ਪਿਆਰਾ ਲਾਲ ਸੇਠ ਨੇ ਅੰਮ੍ਰਿਤਸਰ ਵਿਚ ਵਪਾਰ ਭਵਨ ਬਨਾਉਣ ਲਈ ਥਾਂ ਦੀ ਮੰਗ ਕੀਤੀ। 

Also Read: ਜੰਮੂ-ਕਸ਼ਮੀਰ 'ਚ ਅੱਤਵਾਦੀ ਘਟਨਾਵਾਂ ਵਿਚਾਲੇ ਭਾਰਤ-ਪਾਕਿਸਤਾਨ ਮੈਚ ਰੱਦ ਕਰਨ ਦੀ ਉੱਠੀ ਮੰਗ

ਇਸ ਮੌਕੇ ਵਿਧਾਇਕ ਸ: ਇੰਦਰਬੀਰ ਸਿੰਘ ਬੁਲਾਰੀਆ, ਵਿਧਾਇਕ ਸ੍ਰੀ ਸੁਨੀਲ ਦੱਤੀ, ਚੇਅਰਪਰਸਨ ਖਾਦੀ ਬੋਰਡ ਸ੍ਰੀਮਤੀ ਮਮਤਾ ਦੱਤਾ, ਸ੍ਰੀ ਗੌਰਵ ਗੁਪਤਾ, ਸ੍ਰੀ ਅਸ਼ਵਨੀ ਕੁਮਾਰ, ਸ੍ਰੀ ਪਿਆਰੇ ਲਾਲ ਸੇਠ, ਜੀ.ਐਮ. ਸਨਅਤ ਸ੍ਰੀ ਮਾਨਵਪ੍ਰੀਤ ਸਿੰਘ, ਐਕਸੀਅਨ ਸ: ਹਰਪਾਲ ਸਿੰਘ, ਸ੍ਰੀ ਰਾਜੀਵ ਸੀ.ਆਈ.ਆਈ., ਸ੍ਰੀ ਕਮਲ ਡਾਲਮੀਆ ਸਚਦੇਵਾ, ਸ੍ਰੀ ਸੁਰਿੰਦਰ ਦੁੱਗਲ, ਸ੍ਰੀ ਐਲ.ਆਰ. ਸੋਢੀ ਅਤੇ ਹੋਰ ਪਤਵੰਤੇ ਹਾਜ਼ਰ ਸਨ।

In The Market