LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਗੁਰਦਾਸਪੁਰ ਪਹੁੰਚੇ ਸੀ.ਐੱਮ. ਚੰਨੀ ਨੇ ਈਸਾਈ ਭਾਈਚਾਰੇ ਲਈ ਕੀਤੇ ਵੱਡੇ ਐਲਾਨ 

104

ਗੁਰਦਾਸਪੁਰ: ਕ੍ਰਿਸਮਸ (Christmas) ਨੇੜੇ ਆਉਣ ਨੂੰ ਲੈ ਕੇ ਗੁਰਦਾਸਪੁਰ ਦੀ ਦਾਣਾ ਮੰਡੀ (Dana Mandi of Gurdaspur) ਵਿਚ ਸਵੇਰੇ 11 ਵਜੇ ਪ੍ਰੋਗਰਾਮ ਆਯੋਜਿਤ ਕੀਤਾ ਗਿਆ। ਇਸ ਰਾਜ ਪੱਧਰੀ ਸਮਾਗਮ (State level events) ਵਿਚ ਵੱਡੀ ਗਿਣਤੀ ਵਿਚ ਲੋਕਾਂ ਵਲੋਂ ਸ਼ਮੂਲੀਅਤ ਕੀਤੀ ਗਈ। ਹਲਕੇ ਵਿੱਚ ਕਰਵਾਏ ਜਾ ਰਹੇ ਰਾਜ ਪੱਧਰੀ ਕ੍ਰਿਸਮਸ ਸਮਾਗਮ ਵਿੱਚ ਮੁੱਖ ਮੰਤਰੀ ਚੰਨੀ (Chief Minister Channy) ਸਟੇਜ 'ਤੇ ਪਹੁੰਚੇ ਅਤੇ ਕ੍ਰਿਸਮਸ ਦੇ ਨਜ਼ਦੀਕ ਆਉਣ ਦਾ ਕਿਹਾ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਕੋਈ ਜਰੂਰੀ ਕੰਮ ਹੈ ਇਸ ਲਈ ਉਨ੍ਹਾਂ ਨੂੰ ਵਾਪਿਸ ਜਾਣਾ ਪੈ ਰਿਹਾ ਹੈ ਪਰ ਉਨ੍ਹਾਂ ਦੀ ਗੈਰ ਹਾਜ਼ਰੀ ਵਿਚ ਦੋ ਮੰਤਰੀ ਇਸ ਸਮਾਗਮ ਵਿਚ ਰਹਿਣਗੇ। Also Read : ਲੁਧਿਆਣਾ ਦੌਰੇ 'ਤੇ ਸੀ.ਐੱਮ. ਚੰਨੀ, ਦੁਰਗਾ ਮਾਤਾ ਮੰਦਿਰ 'ਚ ਨਤਮਸਤਕ ਹੋਣਗੇ

ਆਪਣੇ ਸੰਬੋਧਨ ਵਿਚ ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਪ੍ਰਭੂ ਯਿਸੂ ਮਸੀਹ ਦੇ ਨਾਂ 'ਤੇ ਬਾਈਬਲ ਦੇ ਅਧਿਆਏ ਵਾਸਤੇ ਇਕ ਚੇਅਰ ਸਥਾਪਿਤ ਕਰ ਰਹੇ ਹਾਂ ਉਸ ਦਾ ਮੈਂ ਆਗਾਜ਼ ਕਰ ਰਿਹਾ ਹਾਂ। ਇਸ ਤੋਂ ਇਲਾਵਾ ਐੱਸ.ਐੱਸ. ਬੋਰਡ ਦੇ ਵਿਚ ਇਕ ਕ੍ਰਿਸ਼ਚੀਅਨ ਸਮਾਜ ਵਿਚੋਂ ਮੈਂਬਰ ਅਸੀਂ ਲਗਾ ਰਹੇ ਹਾਂ। ਮਨਿਓਰਿਟੀ ਦਾ ਜਿਹੜਾ ਚੇਅਰਮੈਨ ਹੈ ਉਹ ਅਸੀਂ ਕ੍ਰਿਸ਼ਚੀਅਨ ਸਮਾਜ ਵਿਚੋਂ ਲਗਾਇਆ ਹੋਇਆ ਹੈ। ਅੱਗੇ ਉਨ੍ਹਾਂ ਕਿਹਾ ਕਿ ਮੈਨੂੰ ਕੋਈ ਜਰੂਰੀ ਕੰਮ ਹੋਣ ਕਾਰਨ ਵਾਪਿਸ ਜਾਣਾ ਪੈ ਰਿਹਾ ਹੈ। ਪਰ ਕ੍ਰਿਸਮਸ ਦੇ ਨਜ਼ਦੀਕ ਆਉਣ 'ਤੇ ਉਹ ਦੁਬਾਰਾ ਗੁਰਦਾਸਪੁਰ ਆਉਣਗੇ। ਉਨ੍ਹਾਂ ਨੇ ਕ੍ਰਿਸਮਸ ਦੀ ਵਧਾਈ ਦਿੱਤੀ ਅਤੇ ਕਿਹਾ ਕਿ ਸਰਕਾਰ ਕ੍ਰਿਸਮਸ ਮੌਕੇ ਪ੍ਰਭੂ ਯਿਸੂ ਮਸੀਹ ਦੀ ਚੇਅਰ ਸਥਾਪਿਤ ਕਰੇਗੀ ਅਤੇ ਮਸੀਹ ਬਰਾਦਰੀ ਦੇ ਆਗੂਆਂ ਨੂੰ ਐਸ ਐਸ ਬੋਰਡ ਵਿੱਚ ਮੈਂਬਰ ਬਣਾਏਗੀ। ਇਸ ਮੌਕੇ ਮੁੱਖ ਮੰਤਰੀ ਨੂੰ ਪਵਿੱਤਰ ਬਾਈਬਲ ਦੇਕੇ ਸਨਮਾਨਿਤ ਕੀਤਾ ਗਿਆ।  Also Read : ਲੜਕੀਆਂ ਦੇ ਵਿਆਹ ਦੀ ਉਮਰ 21 ਸਾਲ ਹੋਵੇਗੀ, ਕੈਬਨਿਟ ਨੇ ਦਿੱਤੀ ਪ੍ਰਵਾਨਗੀ 

In The Market