LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਲੁਧਿਆਣਾ ਦੌਰੇ 'ਤੇ ਸੀ.ਐੱਮ. ਚੰਨੀ, ਦੁਰਗਾ ਮਾਤਾ ਮੰਦਿਰ 'ਚ ਨਤਮਸਤਕ ਹੋਣਗੇ

167

ਲੁਧਿਆਣਾ : ਮੁੱਖ ਮੰਤਰੀ (CM) ਦੇ ਪ੍ਰੋਗਰਾਮਾਂ ਲਈ ਪ੍ਰਸ਼ਾਸਨ ਨੇ ਹਲਕਾ ਪੱਛਮੀ ਦੇ ਕਰਨੈਲ ਸਿੰਘ ਨਗਰ (Karnail Singh Nagar), ਸਰਕਾਰੀ ਗਰਲਜ਼ ਕਾਲਜ (Government Girls College) ਅਤੇ ਹੈਮਪਟਨ ਹੋਮ ਚੰਡੀਗੜ੍ਹ ਰੋਡ (Hampton Home Chandigarh Road) ’ਤੇ ਤਿੰਨ ਹੈਲੀਪੈਡ (Three helipads) ਬਣਾਏ ਹਨ। ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ  (Punjab Chief Minister Charanjit Singh Channi) ਵੀਰਵਾਰ ਨੂੰ ਇੱਕ ਵਾਰ ਫਿਰ ਲੁਧਿਆਣਾ ਆ ਰਹੇ ਹਨ। ਇਸ ਦੌਰੇ ਦੌਰਾਨ ਉਹ ਹਲਕਾ ਪੂਰਬੀ ਵਿੱਚ ਚਾਰ ਅਤੇ ਪੱਛਮੀ ਵਿੱਚ ਇੱਕ ਪ੍ਰਾਜੈਕਟ ਦਾ ਨੀਂਹ ਪੱਥਰ ਰੱਖਣਗੇ। ਇਸ ਤੋਂ ਇਲਾਵਾ ਉਹ ਹਲਕਾ ਉੱਤਰੀ ਵਿੱਚ ਬਣੇ ਅੰਬੇਡਕਰ ਭਵਨ (Ambedkar Bhavan) ਦਾ ਉਦਘਾਟਨ ਵੀ ਕਰਨਗੇ। ਹਲਕਾ ਪੂਰਬੀ ਵਿਖੇ ਰੈਲੀ ਨੂੰ ਵੀ ਸੰਬੋਧਨ ਕਰਨਗੇ। ਮੰਨਿਆ ਜਾ ਰਿਹਾ ਹੈ ਕਿ ਮੁੱਖ ਮੰਤਰੀ ਇਸ ਦੌਰਾਨ ਸ਼ਹਿਰ ਲਈ ਕੁਝ ਨਵੇਂ ਪ੍ਰੋਜੈਕਟਾਂ ਦਾ ਐਲਾਨ ਵੀ ਕਰ ਸਕਦੇ ਹਨ। Also Read : ਲੜਕੀਆਂ ਦੇ ਵਿਆਹ ਦੀ ਉਮਰ 21 ਸਾਲ ਹੋਵੇਗੀ, ਕੈਬਨਿਟ ਨੇ ਦਿੱਤੀ ਪ੍ਰਵਾਨਗੀ 

Punjab CM Channi, Sidhu to visit Delhi, hold talks on cabinet expansion -  Hindustan Times

ਇਸ ਤੋਂ ਪਹਿਲਾਂ ਮੁੱਖ ਮੰਤਰੀ ਚੰਨੀ ਲੁਧਿਆਣਾ ਵਿਚ ਇਨਵੈਸਟ ਪੰਜਾਬ ਵਿਚ ਹਿੱਸਾ ਲੈਣ ਤੋਂ ਬਾਅਦ 23 ਨਵੰਬਰ ਨੂੰ ਆਤਮ ਨਗਰ ਵਿਚ ਰੈਲੀ ਨੂੰ ਸੰਬੋਧਿਤ ਕਰ ਚੁੱਕੇ ਹਨ। ਅੱਜ ਉਹ ਪੱਖੋਵਾਲ ਰੋਡ 'ਤੇ ਫਲੈਟਸ ਦਾ ਉਦਘਾਟਨ ਕਰਨਗੇ ਅਤੇ ਇਸ ਤੋਂ ਬਾਅਦ ਦੁਰਗਾ ਮਾਤਾ ਮੰਦਿਰ ਵਿਚ ਮੱਥਾ ਟੇਕਣਗੇ। ਫਿਰ ਸਲੇਮ ਟਾਬਰੀ ਵਿਚ ਬਾਬਾ ਅੰਬੇਡਕਰ ਭਵਨ ਦਾ ਉਦਘਾਟਨ ਕਰਨਗੇ। ਇਸ ਤੋਂ ਬਾਅਦ ਉਨ੍ਹਾਂ ਵਲੋਂ ਜਨਸਭਾ ਨੂੰ ਸੰਬੋਧਿਤ ਕੀਤਾ ਜਾਣਾ ਹੈ। Also Read : ਆਧਾਰ ਨਾਲ ਜੁੜੇਗਾ ਵੋਟਰ ਕਾਰਡ, ਫਰਜ਼ੀਵਾੜਾ ਰੋਕਣ ਲਈ ਸਰਕਾਰ ਦਾ ਵੱਡਾ ਕਦਮ

Channi Won't Attend Event With Controversial Christian Faith-Healer,  Clarifies CM's Office Amid Media Reports

ਲੁਧਿਆਣਾ ਜ਼ਿਲੇ ਵਿਚ 14 ਵਿਧਾਨ ਸਭਾ ਖੇਤਰ ਆਉਂਦੇ ਹਨ ਅਤੇ ਸ਼ਹਿਰ ਦੇ 6 ਵਿਧਾਨ ਸਭਾ ਖੇਤਰ ਹਨ, ਇਸ ਵਿਚ ਜ਼ਿਆਦਾਤਰ ਸ਼ਹਿਰੀ ਵੋਟ ਹੈ ਅਤੇ ਉਸ ਵਿਚ ਵੀ ਜ਼ਿਆਦਾ ਗਿਣਤੀ ਹਿੰਦੂ ਵੋਟਰਾਂ ਦੀ ਹੈ। ਇਸ ਲਈ ਮੁੱਖ ਮੰਤਰੀ ਦੁਰਗਾ ਮਾਤਾ ਮੰਦਿਰ ਵਿਚ ਨਤਮਸਤਕ ਹੋਣ ਆ ਰਹੇ ਹਨ। ਇਸ ਤੋਂ ਬਾਅਦ ਉਨ੍ਹਾਂ ਵਲੋਂ ਸੰਜੇ ਤਲਵਾੜ ਦੇ ਏਰੀਆ ਵਿਚ ਹੋਣ ਵਾਲੀ ਜਨਸਭਾ ਨੂੰ ਸੰਬੋਧਿਤ ਕੀਤਾ ਜਾਣਾ ਹੈ ਅਤੇ ਇਸ ਵਿਚ ਵੀ ਜ਼ਿਆਦਾ ਗਿਣਤੀ ਵਿਚ ਹਿੰਦੂ ਚਿਹਰਿਆਂ ਨੂੰ ਬੁਲਾਇਆ ਗਿਆ ਹੈ।

 

In The Market