LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਅੰਮ੍ਰਿਤਸਰ ’ਚ ਗੁਰਸਿੱਖ ਪਿਓ-ਪੁੱਤਰ ਨਾਲ ਕੁੱਟਮਾਰ, ਕੇਸਾਂ ਤੇ ਦਾੜ੍ਹੀ ਦੀ ਬੇਅਦਬੀ

perosns ikha

ਅੰਮ੍ਰਿਤਸਰ: ਅੰਮ੍ਰਿਤਸਰ (Amritsar) ਦੇ ਚੌਕੀ ਖਾਸਾ ਦੇ ਪਿੰਡ ਖਾਪੜ ਖੇੜੀ ’ਚ ਗੁਰਸਿੱਖ ਪਿਓ-ਪੁੱਤ ਦੇ ਨਾਲ ਕੁੱਟਮਾਰ ਕਰਨ ਤੇ ਉਨ੍ਹਾਂ ਦੇ ਕੇਸਾਂ ਤੇ ਦਾੜ੍ਹੀ ਦੀ ਬੇਅਦਬੀ (disrespect of hair and beard) ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਪੀੜਤ ਸੁਖਦੇਵ ਸਿੰਘ ਨੇ ਦੱਸਿਆ ਕਿ ਉਸ ਨੇ ਘਰ ’ਚ ਇਕ ਦੁਕਾਨ ਖੋਲ੍ਹ ਰੱਖੀ ਹੈ ਤੇ ਪਿੰਡ ਦਾਵਸਨੀਕ ਸਤਨਾਮ ਸਿੰਘ ਉਨ੍ਹਾਂ ਦੀ ਦੁਕਾਨ ਤੋਂ ਸੌਦਾ ਲੈਣ ਆਉਂਦਾ ਹੈ ਉਸ ਕੋਲ 500 ਦਾ ਨੋਟ ਸੀ ਜਦੋਂ ਦੁਕਾਨ ’ਚ ਮੌਜੂਦ ਮੇਰੇ ਪੁੱਤਰ ਨੇ ਸਤਨਾਮ ਸਿੰਘ ਨੂੰ ਪਰਚੀਆਂ ਨਾ ਹੋਣ ਦੀ ਗੱਲ ਆਖੀ ਤਾਂ ਸਤਨਾਮ ਸਿੰਘ ਨੇ ਮੁੰਡੇ ਨੂੰ ਕੁੱਟਣਾ ਸ਼ੁਰੂ ਕਰ ਦਿੱਤਾ ਤੇ ਉਸ ਦੇ ਕੇਸਾਂ ਦੀ ਬੇਅਦਬੀ ਕੀਤੀ।

ਇਹ ਵੀ ਪੜ੍ਹੋ- ਨੈਸ਼ਨਲ SC ਕਮਿਸ਼ਨ ਨੇ ਪੰਜਾਬ ਦੇ ਚੀਫ ਸਕੱਤਰ ਨੂੰ ਕੀਤਾ ਦਿੱਲੀ ਤਲਬ

ਇਸ ਸੰਬਧੀ ਮੈਂ ਸਤਨਾਮ ਸਿੰਘ ਨਾਲ ਗੱਲ ਕੀਤੀ ਤਾਂ ਉਸਨੇ ਮੇਰੇ ਨਾਲ ਵੀ ਕੁੱਟਮਾਰ ਕੀਤੀ ਤੇ ਮੇਰੀ ਦਾੜ੍ਹੀਪੁੱਟ ਦਿੱਤੀ। ਇਸ ਹਮਲੇ ਸਬੰਧੀ ਜਦੋਂ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਉਣ ਲਈ ਪਹੁੰਚਿਆਂ ਤਾਂ ਉਨ੍ਹਾਂ ਵਲੋਂ ਦੋਸ਼ੀ ਖਿਲਾਫ ਬਣਦੀਆਂ ਧਰਾਵਾਂ ਨਹੀਂ ਲਗਾਈਆਂ ਜਾ ਰਹੀਆਂ। 

ਇਹ ਵੀ ਪੜ੍ਹੋ- ਅੰਮ੍ਰਿਤ ਭੁੱਲਰ ਦਾ ਵੱਡਾ ਖੁਲਾਸਾ, 'ਮੇਰਾ ਵੀ ਹੋ ਸਕਦੈ ਐਨਕਾਊਂਟਰ'

ਦੂਜੇ ਪਾਸੇ ਦਲਿਤ ਭਾਈਚਾਰਾ ਪਿਓ-ਪੁੱਤਰ ਨੂੰ ਇਨਸਾਫ ਦਿਵਾਉਣ ਲਈ ਸੜਕਾਂ ’ਤੇ ਉਤਰਆਇਆ ਤੇ ਉਨ੍ਹਾਂ ਵਲੋਂ ਥਾਣਾ ਘੇਰ ਕੇ ਇਨਸਾਫ ਦੀ ਮੰਗ ਕੀਤੀ ਗਈ। ਉਥੇ ਹੀ ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਉਨ੍ਹਾਂ ਵਲੋਂ ਸ਼ਿਕਾਇਤ ਦਰਜ ਕਰ ਲਈ ਗਈ ਹੈ ਤੇ ਮਾਮਲੇ ਦੀ ਜਾਂਚ ਤੋਂ ਬਾਅਦ ਦੋਸ਼ੀਆਂ ਖਿਲਾਫ ਬਣਦੀ ਕਾਰਵਾਈ ਅਮਲ ’ਚ ਲਿਆਂਦੀ ਜਾਵੇਗੀ।

ਬੇਸ਼ੱਕ ਪੁਲਿਸ ਵਲੋਂ ਬਣਦੀ ਕਾਰਵਾਈ ਕੀਤੇ ਜਾਣ ਦਾ ਭਰੋਸਾ ਦਿੱਤਾ ਜਾ ਰਿਹਾ ਹੈ ਪਰ ਪੀੜਤ ਧਿਰ ਦਾ ਕਹਿਣਾ ਹੈ ਕਿ ਜਦੋਂ ਤੱਕ ਉਨ੍ਹਾਂ ਨੂੰ ਇਨਸਾਫ ਨਹੀਂ ਮਿਲਦਾ ਉਦੋਂ ਤੱਕ ਉਨ੍ਹਾਂ ਦਾ ਧਰਨਾ ਜਾਰੀ ਰਹੇਗਾ। 

ਇਸ ਸੰਬਧੀ ਪੁਲਿਸ ਚੌਕੀ ਇਨਚਾਰਜ ਨੇ ਦੱਸਿਆ ਕਿ ਉਹਨਾ ਨੂੰ ਸ਼ਿਕਾਇਤ ਮਿਲੀ ਹੈ ਜਿਸ ਤੇ ਕਾਰਵਾਈ ਕਰਦਿਆਂ ਅਸੀਂ ਤਫਤੀਸ਼ ਕਰ ਰਹੇ ਹਾ ਜਲਦ ਹੀ ਬਣਦੀ ਕਾਰਵਾਈ ਕੀਤੀ ਜਾਵੇਗੀ।

In The Market